
ਪੁਰਤਗਾਲ ਦੀ ਏਅਰਲਾਈਨਜ਼ ਹਾਈ-ਫਲਾਈ ਨੇ ਅਪਣੀ ਉਡਾਣ ਵਿਚ ਪਲਾਸਟਿਕ ਦੀ ਵਰਤੋਂ ਬਿਲਕੁਲ ਨਹੀਂ ਕੀਤੀ।
ਲਿਸਬਨ : ਦੁਨੀਆਂ ਭਰ ਵਿਚ ਫੈਲੇ ਪਲਾਸਟਿਕ ਦੇ ਖ਼ਤਰਿਆਂ ਤੋਂ ਨਿਜ਼ਾਤ ਪਾਉਣ ਲਈ ਸਾਰਿਆਂ ਵੱਲੋਂ ਅਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਪਲਾਸਟਿਕ ਦਾ ਕੂੜਾ ਸਿਰਫ ਧਰਤੀ ਹੀ ਨਹੀਂ ਸਗੋਂ ਅਸਮਾਨ ਵਿਚ ਵੀ ਸਫਰ ਦੌਰਾਨ ਫੈਲਾਇਆ ਜਾ ਰਿਹਾ ਹੈ। ਪਲਾਸਟਿਕ ਨਾਲ ਫੈਲ ਰਹੇ ਇਸ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਹੀ ਇਕ ਏਅਰਲਾਈਨਜ਼ ਨੇ ਵੱਡਾ ਕਦਮ ਚੁੱਕਿਆ ਹੈ। ਇਸ ਦੇ ਅਧੀਨ ਪੁਰਤਗਾਲ ਦੀ ਏਅਰਲਾਈਨਜ਼ ਹਾਈ-ਫਲਾਈ ਨੇ ਅਪਣੀ ਉਡਾਣ ਵਿਚ ਪਲਾਸਟਿਕ ਦੀ ਵਰਤੋਂ ਬਿਲਕੁਲ ਨਹੀਂ ਕੀਤੀ।
No plastic
ਹਾਈ-ਫਲਾਈ ਦੀ ਇਹ ਉਡਾਣ ਪੁਰਤਗਾਲ ਦੀ ਰਾਜਧਾਨੀ ਲਿਸਬਨ ਤੋਂ ਹੁੰਦੇ ਹੋਏ ਬ੍ਰਾਜ਼ੀਲ ਗਈ। ਉਸ ਵੇਲ੍ਹੇ ਉਡਾਣ ਵਿਚ ਸਿੰਗਲ ਵਰਤੋਂ ਪਲਾਸਟਿਕ ਦਾ ਇਕ ਵੀ ਟੁਕੜਾ ਨਹੀਂ ਸੀ। ਫਲਾਈਟ ਵਿਚ ਕੋਈ ਪਲਾਸਟਿਕ ਕਪ, ਪਲਾਸਟਿਕ ਸਿਲਵਰਵੇਅਰ, ਪਲਾਸਟਿਕ ਕਾਕਟੇਲ ਪਾਈਪ ਜਾਂ ਪਲਾਸਟਿਕ ਫੂਡ ਕੰਟਨੇਰ ਆਦਿ ਨਹੀਂ ਸੀ। ਦੱਸ ਦਈਏ ਕਿ ਏਅਰਲਾਈਨਜ਼ ਨੇ ਇਹ ਕੰਮ ਇਕ ਪ੍ਰਯੋਗ ਦੇ ਤੌਰ 'ਤੇ ਕੀਤਾ ਸੀ।
Hi Fly airlines
ਕੰਪਨੀ ਚਾਹੁੰਦੀ ਹੈ ਕਿ 2019 ਤੋਂ ਸਿੰਗਲ ਵਰਤੋਂ ਪਲਾਸਟਿਕ ਦੀ ਵਰਤੋਂ ਉਡਾਣਾਂ ਵਿਚ ਬਿਲਕੁਲ ਬੰਦ ਕਰ ਦਿਤੀ ਜਾਵੇ। ਇਸ ਲਈ ਆਉਣ ਵਾਲੇ ਸਮੇਂ ਵਿਚ ਅਜਿਹੇ ਪ੍ਰਯੋਗ ਹੋਰ ਕੀਤੇ ਜਾਣਗੇ। ਜਾਣਕਾਰੀ ਮੁਤਾਬਕ ਪਲਾਸਟਿਕ ਕੰਟੇਨਰਸ ਦੀ ਥਾਂ 'ਤੇ ਕੁਦਰਤੀ ਬਾਂਸ ਦੇ ਭਾਂਡੇ, ਕੰਪੋਜ਼ਿਟ ਬਰਤਨ ਅਤੇ ਦਰਖ਼ਤ ਆਧਾਰਿਤ ਬਣੀ ਸਮੱਗਰੀ ਦੀ ਵਰਤੋਂ ਕੀਤੀ ਗਈ। ਨਾਲ ਹੀ ਕੁਝ ਭਾਂਡੇ ਅਜਿਹੇ ਵੀ ਸਨ ਜਿਹਨਾਂ ਦੀ ਸਿਰਫ ਇਕ ਵਾਰ ਹੀ ਵਰਤੋਂ ਕੀਤੀ ਜਾ ਸਕਦੀ ਸੀ।