ਸੰਪਾਦਕੀ: ‘ਕਾਂਗਰਸ-ਮੁਕਤ ਭਾਰਤ’ ਤੋਂ ਬਾਅਦ ਹੁਣ ਸਾਰੇ ਵਿਰੋਧੀ-ਮੁਕਤ ਭਾਰਤ!
Published : Jul 1, 2022, 7:49 am IST
Updated : Jul 1, 2022, 7:49 am IST
SHARE ARTICLE
After Congress-free India, now all opposition-free India!
After Congress-free India, now all opposition-free India!

ਅੱਜ ਦੇ ਸੱਤਾਧਾਰੀਆਂ ਤੇ ਇੰਦਰਾ ਗਾਂਧੀ ਦਾ ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਦੇ ਸੱਤਾਧਾਰੀ ਅਪਣੀਆਂ ਚਾਲਾਂ ਨੂੰ ਇੰਦਰਾ ਵਾਂਗ ਕਾਨੂੰਨ ਦੇ ਰੂਪ ਵਿਚ ਸਾਹਮਣੇ ਨਹੀਂ ਆਉਣ ਦੇਂਦੇ

 

ਇਕ ਰਾਸ਼ਟਰ ਇਕ ਰਾਸ਼ਨ ਕਾਰਡ, ਇਕ ਆਧਾਰ ਕਾਰਡ ਆਦਿ ਤਕ ਤਾਂ ਗੱਲ ਸਮਝ ਆਉਂਦੀ ਹੈ ਪਰ ਹੁਣ ਕੀ ਸਿਰਫ਼ ਇਕ ਸਰਕਾਰ ਯਾਨੀ ਇਕ ਪਾਰਟੀ ਦਾ ਹੀ ਰਾਜ ਸਾਰੇ ਦੇਸ਼ ਵਿਚ ਚਲੇਗਾ ਵਾਲਾ ਫ਼ੈਸਲਾ ਵੀ ਹੋ ਚੁੱਕਾ ਹੈ? ਭਾਰਤ ਦੇ ਲੋਕਤੰਤਰ ਵਿਚ ਵਿਰੋਧੀ ਧਿਰ ਇਸ ਕਦਰ ਕਮਜ਼ੋਰ ਪੈ ਚੁੱਕੀ ਹੈ ਕਿ ਜੇ ਸਰਕਾਰ ਚਾਹੇ ਤਾਂ ਉਹ ਇਕ ਮਤਾ ਪਾਰਲੀਮੈਂਟ ਕੋਲੋਂ ਪਾਸ ਕਰਵਾ ਸਕਦੀ ਹੈ ਕਿ ਸਾਰਾ ਦੇਸ਼ ਕੇਂਦਰ ਅਤੇ ਰਾਜਾਂ ਵਿਚ ਕੇਵਲ ਇਕ ਹੀ ਪਾਰਟੀ ਨੂੰ ਵੋਟਾਂ ਦੇਵੇ ਨਹੀਂ ਤਾਂ ਸਰਕਾਰਾਂ ਤੋੜਨੀਆਂ ਪੈਂਦੀਆਂ ਰਹਿਣਗੀਆਂ ਅਤੇ ਦੇਸ਼ ਅੱਗੇ ਵਧਣੋਂ ਰੁਕਿਆ ਰਹੇਗਾ। ਪਰ ਸ਼ਾਇਦ ਉਹ ਇੰਦਰਾ ਗਾਂਧੀ ਦੀ ਗ਼ਲਤੀ ਤੋਂ ਸਿਖ ਗਏ ਲਗਦੇ ਹਨ ਕਿ ਕਦੇ ਵੀ ਖੁਲ੍ਹ ਕੇ ਅਪਣੀ ਤਾਕਤ ਦਾ ਪ੍ਰਦਰਸ਼ਨ ਨਹੀਂ ਕਰਨਾ ਚਾਹੀਦਾ ਤੇ ਵਕਤ ਤੋਂ ਪਹਿਲਾਂ ਅਪਣੇ ਪੱਤੇ ਨਹੀਂ ਖੋਲ੍ਹਣੇ ਚਾਹੀਦੇ।

DemocracyDemocracy

ਸੋ ਅੱਜ ਦੇ ਸੱਤਾਧਾਰੀਆਂ ਤੇ ਇੰਦਰਾ ਗਾਂਧੀ ਦਾ ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਦੇ ਸੱਤਾਧਾਰੀ ਅਪਣੀਆਂ ਚਾਲਾਂ ਨੂੰ ਇੰਦਰਾ ਵਾਂਗ ਕਾਨੂੰਨ ਦੇ ਰੂਪ ਵਿਚ ਸਾਹਮਣੇ ਨਹੀਂ ਆਉਣ ਦੇਂਦੇ। ਮਹਾਰਾਸ਼ਟਰਾ ਵਿਚ ਸ਼ਿਵ ਸੈਨਾ ਵਰਗੀ ਲੋਕ ਕ੍ਰਾਂਤੀ ਪਾਰਟੀ ਦੇ ਮੁਖੀ ਊਧਵ ਠਾਕਰੇ ਨੂੰ ਅਪਣਾ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਸਮੇਂ ਉਨ੍ਹਾਂ ਨੇ ਅਪਣੇ ਆਪ ਨੂੰ ਪਰਦੇ ਪਿੱਛੇ ਲੁਕਾ ਕੇ ਹੀ ਰਖਿਆ। ਚੁਪਚਾਪ ਰਹਿ ਕੇ ਰਾਜ ਪਲਟਾ ਕਰੋ ਅਪ੍ਰੇਸ਼ਨ ਪਹਿਲਾਂ ਵੀ ਵਾਰ-ਵਾਰ ਸਫ਼ਲ ਹੋਇਆ ਹੈ। ਪਹਿਲਾਂ ਤਾਂ ਵੋਟਾਂ ਦੀ ਗਿਣਤੀ ਤੇ ਵਿਸ਼ਵਾਸ ਕਮਜ਼ੋਰ ਹੋਇਆ, ਫਿਰ ਨਤੀਜੇ ਆਉਣ ਤੋਂ ਬਾਅਦ ਹੋਰ ਬੇਵਿਸ਼ਵਾਸੀ ਵਧੀ ਤੇ ਹੁਣ ਸਰਕਾਰ ਬਣਾਉਣ ਦੇ ਸਫ਼ਲ 2-3 ਸਾਲ ਬਾਅਦ ਕਮਲ ਨੇ ਸਾਰੇ ਲੋਕਤੰਤਰ ਨੂੰ ਹੀ ਹਿਲਾ ਕੇ ਰੱਖ ਦਿਤਾ ਹੈ ਤੇ ਲੋਕਾਂ ਦਾ ਫ਼ੈਸਲਾ ਕਦੋਂ ਤਕ ਮੰਨਿਆ ਜਾਏਗਾ, ਇਸ ਨੂੰ ਲੈ ਕੇ ਵਿਸ਼ਵਾਸ ਖ਼ਤਮ ਹੁੰਦਾ ਜਾ ਰਿਹਾ ਹੈ।

CongressCongress

ਇਕ ਸਰਕਾਰ ’ਤੇ ਵਿਸ਼ਵਾਸ ਕਰਨ ਵਾਲੇ ਇਕ ਸਿਸਟਮ ਦਾ ਅਖ਼ੀਰ ਵਿਚ ਰਹਿ ਕੀ ਗਿਆ ਹੈ? ਸ਼ਿਵ ਸੈਨਾ ਦੇ ਜਿਨ੍ਹਾਂ ਵਿਧਾਇਕਾਂ ਨੇ ਅੱਜ ਹਿੰਦੂਤਵ ਦੇ ਨਾਮ ਤੇ ਸ਼ਿਵ ਸੈਨਾ ਦੇ ਮੁਖੀ ਦਾ ਵਿਰੋਧ ਕੀਤਾ ਹੈ, ਕੀ ਉਨ੍ਹਾਂ ਅਪਣੀ ਸੋਚ ਤੇ ਦਲ ਬਦਲੇ ਹਨ ਜਾਂ ਉਹ ਆਪ ਵਿਕਾਊ ਸਨ? ਇਸ ਫ਼ੈਸਲੇ ਵਿਚ ਡਰ ਦਾ ਵੀ ਵੱਡਾ ਯੋਗਦਾਨ ਹੈ। ਪਿਛਲੇ 2-3 ਸਾਲ ਵਿਚ ਬੜੀ ਦ੍ਰਿੜ੍ਹਤਾ ਨਾਲ ਫ਼ੜਨਵੀਸ, ਠਾਕਰੇ ਦੀ ਸਰਕਾਰ ਡੇਗਣ ਵਿਚ ਜੁਟੇ ਸਨ ਤੇ ਸਰਕਾਰੀ ਏਜੰਸੀਆਂ ਦਾ ਪੂਰਾ ਇਸਤੇਮਾਲ ਕਰ ਕੇ ਮੰਤਰੀਆਂ ਨੂੰ ਵੀ ਜੇਲਾਂ ਵਿਚ ਪਾ ਕੇ, ਵਿਧਾਇਕਾਂ ਦੇ ਮਨ ਵਿਚ ਡਰ ਤੇ ਲਾਲਚ ਪੈਦਾ ਕਰ ਕੇ ਦਲ ਬਦਲਵਾਇਆ ਗਿਆ।

Udhav thakreUddhav thackeray

ਇਹ ਤਾਂ ਮਹਿਜ਼ ਬਹਾਨੇ ਹੁੰਦੇ ਹਨ ਕਿ ਕਿਸੇ ਨੂੰ ਕਰੀਬੀ ਰਖਿਆ ਗਿਆ ਜਾਂ ਨਹੀਂ। ਇਨਸਾਨ ਦੀ ਫ਼ਿਤਰਤ ਹੀ ਅਜਿਹੀ ਹੈ ਕਿ ਉਹ ਅਪਣੇ ਕਰੀਬੀਆਂ ਦੇ ਨਾਲ ਹੀ ਚਲਦਾ ਹੈ। ਜੇ ਮੰਤਰੀਆਂ ਨੂੰ ਜੇਲ ਨਾ ਭੇਜਿਆ ਗਿਆ ਹੁੰਦਾ ਜਾਂ ਫ਼ੜਨਵੀਸ ਵਲੋਂ ਡਿਪਟੀ ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ ਨਾ ਦਿਤਾ ਹੁੰਦਾ ਤਾਂ ਇਹੀ ਸ਼ਿੰਦੇ ਆਰਾਮ ਨਾਲ ਊਧਵ ਠਾਕਰੇ ਹੇਠ ਇਕ ਵਿਧਾਇਕ ਵਾਂਗ ਕੰਮ ਕਰਦਾ।

ShivsenaShivsena

ਕਮਲ, ਵਿਰੋਧੀਆਂ ਦੀ ਕਮਜ਼ੋਰੀ ਨੂੰ ਪਹਿਚਾਣਦਾ ਹੈ ਤੇ ਹੁਣ ਕਮਲ ਪੰਜਾਬ ਵਲ ਮੁਹਾਰਾਂ ਮੋੜ ਚੁੱਕਾ ਹੈ ਤੇ ਇਥੇ ਸਿਆਸੀ ਕਿਰਦਾਰਾਂ ਦੇ ਚਿੱਕੜ ਵਿਚ ਕਮਲ ਨੂੰ ਖਿੜਨ ਵਿਚ ਜ਼ਿਆਦਾ ਸਮਾਂ ਨਹੀਂ ਸੀ ਲਗਣਾ ਪਰ ਲੋਕਾਂ ਨੇ ‘ਆਪ’ ਨੂੰ ਵੱਡੀ ਤਾਕਤ ਦੇ ਕੇ ਚੁਣ ਲਿਆ ਹੈ। ਸਰਕਾਰ ਡੇਗਣ ਵਾਸਤੇ ਮੈਂਬਰਾਂ ਦੀ ਵੱਡੀ ਗਿਣਤੀ ਦੀ ਵੀ ਲੋੜ ਹੁੰਦੀ ਹੈ ਤੇ ਨਾਲ ਹੀ ਇੰਦਰਾ ਦੀਆਂ ਗ਼ਲਤੀਆਂ ਤੋਂ ਸਬਕ ਲੈਣ ਦੀ ਵੀ। ਪੰਜਾਬ ਵਿਚ ਬਹੁਤ ਵੱਡੀ ਸਿਆਸੀ ਖੇਡ ਪਾਕਿਸਤਾਨ ਦੇ ਬਾਰਡਰ ਤੇ ਖੇਡਣੀ ਸਿਆਣਪ ਵਾਲੀ ਗੱਲ ਨਹੀਂ ਹੋਵੇਗੀ। ਅੱਜ ਪਾਕਿਸਤਾਨ ਦੀ ਅਸਲ ਤਾਕਤ ਚੀਨ ਹੈ ਜੋ ਭਾਰਤ ਨੂੰ ਅਪਣੇ ਗੋਡੇ ਹੇਠ ਲੱਗਾ ਵੇਖਣਾ ਚਾਹੁੰਦਾ ਹੈ ਤੇ ਪੰਜਾਬ ਵਿਚ ਜੇ ਹਾਲਤ ਵਿਗੜੀ ਹੋਈ ਮਿਲੀ ਤਾਂ ਦੇਸ਼ ਦੇ ਦੁਸ਼ਮਣ ਬਹੁਤ ਖ਼ੁਸ਼ ਹੋਣਗੇ।
     -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement