ਮਰੀ ਹੋਈ ਵਿਰੋਧੀ ਧਿਰ, ਵੇਲੇ ਸਿਰ ਠੀਕ ਫ਼ੈਸਲਾ ਨਾ ਲੈ ਕੇ ਦੇਸ਼ ਨਾਲ ਧ੍ਰੋਹ ਕਰ ਰਹੀ ਹੈ
Published : Jul 3, 2019, 1:30 am IST
Updated : Jul 3, 2019, 1:14 pm IST
SHARE ARTICLE
Opposition parties
Opposition parties

ਮਮਤਾ ਬੈਨਰਜੀ ਦਾ ਕਿਲ੍ਹਾ ਬਚਾਉਣ ਲਈ ਇਕਜੁਟ ਹੋ ਕੇ ਨਵੀਂ ਜਿੱਤ ਦਾ ਰਾਹ ਖੋਲ੍ਹ ਸਕਦੀ ਹੈ

ਅੱਜ ਦੇਸ਼ ਜਿਨ੍ਹਾਂ ਹਾਲਾਤ 'ਚੋਂ ਲੰਘ ਰਿਹਾ ਹੈ, ਉਨ੍ਹਾਂ ਹਾਲਾਤ 'ਚ ਇਕ ਤਾਕਤਵਰ ਵਿਰੋਧੀ ਧਿਰ ਦੀ ਸਖ਼ਤ ਜ਼ਰੂਰਤ ਹੈ ਪਰ ਭਾਰਤ ਦੀ ਵਿਰੋਧੀ ਧਿਰ ਚੋਣ ਨਤੀਜਿਆਂ 'ਚੋਂ ਉਪਜੇ ਸਦਮੇ ਵਿਚ ਹੀ ਅਟਕ ਕੇ ਰਹਿ ਗਈ ਹੈ। ਜ਼ਖ਼ਮੀ ਚੂਹਿਆਂ ਵਾਂਗ ਸੱਭ ਅਪਣੇ ਅਪਣੇ ਬਿਲਾਂ ਵਿਚ ਲੁਕ ਕੇ ਬੈਠ ਗਏ ਹਨ। ਜਿਹੜੀ ਤਾਕਤ ਉਨ੍ਹਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿਖਾਉਣੀ ਬਣਦੀ ਸੀ, ਉਹ ਇਹ ਸਾਰੇ ਇਕ ਦੂਜੇ ਨੂੰ ਚੋਭਾਂ ਮਾਰ ਕੇ ਵਿਖਾ ਰਹੇ ਹਨ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਆਪਸ 'ਚ ਲੜ ਰਹੀਆਂ ਹਨ। ਸਮਾਜਵਾਦੀ ਪਾਰਟੀ ਵਿਚ ਪਿਉ-ਪੁੱਤਰ ਦੀ ਲੜਾਈ ਹੋ ਰਹੀ ਹੈ।

Mamta BanerjeeMamta Banerjee

ਮਮਤਾ ਬੈਨਰਜੀ ਅੱਜ ਜਦੋਂ ਮਹਾਂਗਠਜੋੜ ਨੂੰ ਆਵਾਜ਼ ਲਗਾ ਰਹੀ ਹੈ ਤਾਂ ਉਸ ਨੂੰ ਵੀ ਪਿੱਠ ਵਿਖਾਈ ਜਾ ਰਹੀ ਹੈ। ਮਮਤਾ ਬੈਨਰਜੀ ਨੂੰ ਇਹ ਆਖਿਆ ਜਾ ਰਿਹਾ ਹੈ ਕਿ ਉਸ ਨੇ ਪਹਿਲਾਂ ਮਹਾਂਗਠਜੋੜ ਨੂੰ ਮਦਦ ਨਹੀਂ ਸੀ ਦਿਤੀ ਤਾਂ ਹੁਣ ਵਿਰੋਧੀ ਧਿਰ ਉਨ੍ਹਾਂ ਦੀ ਮਦਦ ਤੇ ਕਿਉਂ ਆਵੇ? ਅੱਜ ਮਮਤਾ ਬੈਨਰਜੀ ਨੂੰ ਭਾਜਪਾ ਨੇ ਘੇਰਿਆ ਹੋਇਆ ਹੈ ਅਤੇ ਉਹ ਪਛਮੀ ਬੰਗਾਲ ਦੀਆਂ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਹਰਾ ਸਕਦੀ ਹੈ। ਕਾਂਗਰਸ ਅਪਣੇ ਅੰਦਰ ਦੇ ਝਮੇਲਿਆਂ 'ਚ ਹੀ ਮਸਰੂਫ਼ ਹੈ। ਰਾਹੁਲ ਤੋਂ ਬਗ਼ੈਰ ਉਨ੍ਹਾਂ ਨੂੰ ਕੋਈ ਆਗੂ ਹੀ ਨਜ਼ਰ ਨਹੀਂ ਆ ਰਿਹਾ। ਰਾਹੁਲ ਗਾਂਧੀ ਕਿੰਨਾ ਵੀ ਨੇਕਦਿਲ ਅਤੇ ਭਲਾ ਇਨਸਾਨ ਹੋਵੇ, ਸਾਫ਼ ਹੈ ਕਿ ਉਹ ਇਕ ਜ਼ਬਰਦਸਤੀ ਦਾ ਬਣਾਇਆ ਗਿਆ ਸਿਆਸਤਦਾਨ ਹੈ।

Indira Gandhi Former Prime Minister of IndiaIndira Gandhi

ਜੋ ਫ਼ੈਸਲਾ ਰਾਹੁਲ ਗਾਂਧੀ ਨੂੰ ਜਨਤਾ ਨੇ ਸੁਣਾਇਆ ਹੈ, ਉਹ ਇਕ ਵਾਰ ਇੰਦਰਾ ਗਾਂਧੀ ਨੂੰ ਵੀ ਸੁਣਾਇਆ ਗਿਆ ਸੀ, ਪਰ ਕੁੱਝ ਹਫ਼ਤਿਆਂ ਵਿਚ ਹੀ ਇੰਦਰਾ ਗਾਂਧੀ ਨੇ ਵਿਰੋਧੀ ਧਿਰ ਦੀ ਕਮਾਨ ਸੰਭਾਲ ਲਈ ਸੀ ਅਤੇ ਇਕ ਹਾਥੀ ਉਤੇ ਸਵਾਰ ਹੋ ਕੇ ਇਕ ਪੀੜਤ ਦਲਿਤ ਪ੍ਰਵਾਰ ਨੂੰ ਮਿਲਣ ਪਹੁੰਚ ਗਈ ਸੀ। ਪਰ ਉਹ ਇੰਦਰਾ ਗਾਂਧੀ ਸੀ ਜੋ ਸੱਤਾ ਦੀ ਕੁਰਸੀ ਲਈ ਅਪਣੀ ਭੁੱਖ ਮਿਟਾਣ ਲਈ ਕੁੱਝ ਵੀ ਕਰਨ ਨੂੰ ਸਦਾ ਤਿਆਰ ਰਹਿੰਦੀ ਸੀ। ਹੁਣ ਇੰਦਰਾ ਦਾ ਵਾਰਸ ਉਹ ਰਾਹੁਲ ਗਾਂਧੀ ਹੈ ਜੋ ਨਤੀਜਿਆਂ ਤੋਂ ਬਾਅਦ ਅਮੇਠੀ ਜਾਣ ਦੀ ਹਿੰਮਤ ਵੀ ਨਹੀਂ ਕਰ ਰਿਹਾ ਭਾਵੇਂ ਹਾਰ ਕੇ ਲੰਦਨ ਜ਼ਰੂਰ ਚਲਾ ਗਿਆ ਸੀ। ਹਰ ਰੋਜ਼ ਸੰਸਦ ਵਿਚ ਹਾਜ਼ਰੀ ਲਗਵਾ ਰਹੇ ਹਨ ਪਰ ਬੋਲਣ ਦੀ ਹਿੰਮਤ ਵੀ ਨਹੀਂ ਰਖਦੇ। ਬਸ ਵਾਰ ਵਾਰ ਅਪਣੀ ਪਾਰਟੀ ਤੋਂ ਪ੍ਰਧਾਨਗੀ ਛੱਡ ਦੇਣ ਦੀ ਇਜਾਜ਼ਤ ਮੰਗ ਰਹੇ ਹਨ।

Rahul GandhiRahul Gandhi

ਕਲ ਸਾਰੇ ਕਾਂਗਰਸੀ ਮੁੱਖ ਮੰਤਰੀਆਂ ਨੂੰ ਅਪਣੀ ਹਾਰ ਮੰਨ ਚੁੱਕੇ ਰਾਹੁਲ ਤੋਂ ਅਗਵਾਈ ਦੀ ਅਪੀਲ ਮੰਗਦੇ ਵੇਖ ਕੇ ਸਾਫ਼ ਲੱਗ ਰਿਹਾ ਸੀ ਕਿ ਭਾਜਪਾ ਦੀ ਜਿੱਤ ਸਿਰਫ਼ ਚੋਣਾਂ ਵਿਚ ਜਿੱਤ ਤਕ ਸੀਮਤ ਨਹੀਂ ਹੈ ਬਲਕਿ ਉਸ ਨੇ ਵਿਰੋਧੀ ਧਿਰ ਵਿਚ ਇਕ ਵੀ ਆਗੂ ਅਜਿਹਾ ਨਹੀਂ ਛਡਿਆ ਜਿਹੜਾ ਅੱਗੇ ਆ ਕੇ ਕਮਾਨ ਸੰਭਾਲਣ ਦੀ ਹਿੰਮਤ ਕਰ ਸਕੇ ਅਤੇ ਨਾ ਹੀ ਭਾਜਪਾ ਜਾਂ ਆਰ.ਐਸ.ਐਸ. ਵਿਚ ਕੋਈ ਆਗੂ ਬਚਿਆ ਹੈ ਜੋ ਮੋਦੀ ਜੀ ਜਾਂ ਅਮਿਤ ਸ਼ਾਹ ਦਾ ਮੁਕਾਬਲਾ ਕਰ ਸਕੇ। 

RSSRSS

ਆਰ.ਐਸ.ਐਸ. ਦੀ ਤਰਕੀ ਵਿਚ ਪਿਛਲੇ 70 ਸਾਲਾਂ ਵਿਚ ਸੱਭ ਤੋਂ ਵੱਧ ਯੋਗਦਾਨ ਕਿਸ ਦਾ ਰਿਹਾ, ਇਸ ਦੀ ਗੱਲ ਕੀਤੀ ਜਾਵੇ ਤਾਂ ਉਹ ਸ਼ਾਇਦ ਇਕ ਵਾਤਾਵਰਣ ਸੀ ਜਿਸ ਵਿਚ ਆਰ.ਐਸ.ਐਸ. ਅਤੇ ਭਾਜਪਾ ਵੀ ਵੱਧ-ਫੁੱਲ ਸਕੇ। ਉਹ ਵਾਤਾਵਰਣ ਸੀ ਜਿਸ ਵਿਚ ਅਗਵਾਈ ਭਾਵੇਂ ਡਾ. ਮਨਮੋਹਨ ਸਿੰਘ ਕੋਲ ਸੀ, ਅਟਲ ਬਿਹਾਰੀ ਵਾਜਪਾਈ ਕੋਲ ਸੀ, ਮਹਿਬੂਬਾ ਮੁਫ਼ਤੀ ਕੋਲ ਸੀ, ਕੈਪਟਨ ਅਮਰਿੰਦਰ ਸਿੰਘ ਕੋਲ ਸੀ, ਮਮਤਾ ਬੈਨਰਜੀ ਜਾਂ ਅਖਿਲੇਸ਼ ਯਾਦਵ ਕੋਲ ਸੀ, ਸੱਭ ਪਸੇ ਰੁਝਾਨ ਫ਼ੈਡਰਲ ਢਾਂਚੇ ਦੀ ਸੋਚ ਨੂੰ ਅਪਨਾਉਣ ਵਾਲਾ ਬਣ ਰਿਹਾ ਸੀ ਜਿਸ ਵਿਚ ਸੂਬਿਆਂ ਦੀ ਤਾਕਤ ਅਤੇ ਆਜ਼ਾਦੀ ਵਧਣੀ ਸੀ ਅਤੇ ਕੇਂਦਰ ਤਿੰਨ ਚਾਰ ਮਹਿਕਮਿਆਂ ਦਾ ਹੀ ਨਿਗਾਹਬਾਨ ਬਣ ਜਾਣਾ ਸੀ। 

 Former Prime Minister of IndiaOpposition parties leaders

ਪਰ ਹੁਣ ਤਾਂ ਇਕ ਵੀ ਆਗੂ ਪੂਰੇ ਦੇਸ਼ ਵਿਚ ਅਜਿਹਾ ਨਹੀਂ ਰਹਿ ਗਿਆ ਜੋ ਡਿਗਦੀ ਢਹਿੰਦੀ ਵਿਰੋਧੀ ਧਿਰ ਨੂੰ ਖੜੀ ਕਰ ਸਕੇ। ਵਿਰੋਧੀ ਧਿਰਾਂ ਲਈ ਪਛਮੀ ਬਗਾਲ ਨੂੰ ਬੀ.ਜੇ.ਪੀ. ਦੇ ਜ਼ੋਰਦਾਰ ਹਮਲੇ ਤੋਂ ਬਚਾ ਕੇ ਅਪਣੀ ਇਕਜੁਟਤਾ ਅਤੇ ਚੜ੍ਹਦੀ ਚਲਾ ਦਾ ਸਬੂਤ ਦੇਣ ਦਾ ਬੜਾ ਵਧੀਆ ਮੌਕਾ ਸੀ ਨਾ ਕਿ ਮਮਤਾ ਬੈਨਰਜੀ ਨੂੰ ਨੀਵਾਂ ਵਿਖਾਉਣ ਦਾ। ਇਸ ਸਮੇਂ ਇਕ ਅਜਿਹਾ ਆਗੂ ਚਾਹੀਦਾ ਸੀ ਜੋ ਪਿਛਲੀਆਂ ਸਾਰੀਆਂ ਗੱਲਾਂ ਭੁਲਾ ਕੇ, ਮਹਾਂਗਠਜੋੜ ਨੂੰ ਇਕ ਸੋਚ ਨਾਲ ਜੋੜ ਕੇ, ਬੰਗਾਲ ਵਿਚ ਮਮਤਾ ਨਾਲ ਖੜਾ ਕਰ ਦਿੰਦਾ। ਲੋਕਤੰਤਰ ਨੂੰ ਸਦਾ ਹੀ ਅਜਿਹੇ ਆਗੂ ਦੀ ਲੋੜ ਰਹਿੰਦੀ ਹੈ ਜੋ ਦਹਾੜ ਕੇ ਆਖੇ 'ਹਾਰੇ ਹਾਂ ਪਰ ਮਰੇ ਨਹੀਂ।' ਰਾਹੁਲ ਦੀ ਪਿੱਠ ਪਿੱਛੇ ਹੱਥ ਜੋੜ ਕੇ ਖੜੇ ਕਾਂਗਰਸੀਆਂ ਵਿਚ ਉਹ ਸੋਚ ਕੰਮ ਕਰਦੀ ਨਜ਼ਰ ਨਹੀਂ ਆ ਰਹੀ ਅਤੇ ਨਾ ਹੀ ਦੇਸ਼ ਦੇ ਕਿਸੇ ਹੋਰ ਆਗੂ ਵਿਚ ਹੀ ਵੇਖੀ ਜਾ ਸਕਦੀ ਹੈ। ਕੀ ਦੇਸ਼ ਦੇ 124 ਕਰੋੜ ਆਜ਼ਾਦ ਲੋਕਾਂ 'ਚੋਂ ਇਕ ਵੀ ਆਗੂ ਇਸ ਕਾਬਲ ਨਹੀਂ ਰਿਹਾ?  - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement