
ਵੱਡੇ ਗੁਰੂਘਰਾਂ ਵਿਚ ਲੰਗਰ ਬਣਾਉਣ ਅਤੇ ਵਰਤਾਉਣ ਵਾਸਤੇ ਭਈਏ ਸੇਵਾਦਾਰ ਰੱਖੇ ਹੋਏ ਹਨ..............
ਵੱਡੇ ਗੁਰੂਘਰਾਂ ਵਿਚ ਲੰਗਰ ਬਣਾਉਣ ਅਤੇ ਵਰਤਾਉਣ ਵਾਸਤੇ ਭਈਏ ਸੇਵਾਦਾਰ ਰੱਖੇ ਹੋਏ ਹਨ, ਜੋ ਲੰਗਰ ਵਰਤਾਉਂਦੇ ਇਹ ਨਹੀਂ ਵੇਖਦੇ ਕਿ ਪੰਗਤ ਵਿਚ ਬੈਠੇ ਸਰਧਾਲੂ ਨੇ ਕੀ ਖਾਣਾ ਹੈ। ਮੈਂ ਇਕ ਗੁਰੂ ਘਰ ਵਿਚ ਵੇਖਿਆ ਕਿ ਇਕ ਸੇਵਾਦਾਰ ਦਾਲ ਸਬਜ਼ੀ ਪਾ ਰਿਹਾ ਸੀ, ਦੂਜਾ ਉਸ ਦੇ ਮਗਰ ਖੀਰ ਵਰਤਾ ਰਿਹਾ ਸੀ ਪਰ ਕੜਛੀ ਵਾਲਾ ਹੱਥ ਮਸ਼ੀਨ ਵਾਂਗ ਚਲਾਉਂਦਾ ਇਹ ਨਹੀਂ ਸੀ ਵੇਖਦਾ ਕਿ ਖੀਰ ਕਿਸ ਭਾਂਡੇ ਵਿਚ ਪੈ ਰਹੀ ਹੈ।
ਉਸ ਭੱਦਰ ਪੁਰਸ਼ ਨੇ ਸਾਡੇ ਕਈ ਜਣਿਆਂ ਦੀ ਦਾਲ ਵਿਚ ਹੀ ਖੀਰ ਪਾ ਦਿਤੀ, ਉਹ ਵੀ ਲੋੜ ਤੋਂ ਵੱਧ। ਕਈ ਲੋਕਾਂ ਦੇ ਥਾਲ ਜੂਠੇ ਪਦਾਰਥਾਂ ਨਾਲ ਭਰੇ ਪਏ ਸਨ। ਕਿੰਨਾ ਹੀ ਭੋਜਨ ਖ਼ਰਾਬ ਹੋ ਰਿਹਾ ਸੀ। ਲੋੜ ਹੈ ਪ੍ਰਬੰਧਕ ਸੱਜਣ ਸੇਵਾਦਰਾਂ ਨੂੰ ਸਮਝਾਉਣ ਕਿ ਕਿਵੇਂ ਲੰਗਰ ਵਰਤਾਉਣਾ ਹੈ ਤਾਕਿ ਕਿਸੇ ਦੇ ਕਪੜੇ ਵੀ ਖ਼ਰਾਬ ਨਾ ਹੋਣ ਤੇ ਫ਼ਾਲਤੂ ਅੰਨ ਵੀ ਬਚ ਜਾਵੇ।
-ਮੱਖਣ ਸਿੰਘ ਸੇਲਬਰਾਹ, ਬਠਿੰਡਾ, ਸੰਪਰਕ : 98153-95393