ਜਦ ਏ.ਜੀ. ਅਤੇ ਡੀ.ਜੀ.ਪੀ. ਬਦਲਣੇ ਸਨ ਤਾਂ ਨਵਜੋਤ ਸਿੰਘ ਸਿੱਧੂ ਅਦਾਲਤ ਵਿਚ ਨਸ਼ਾ ਤਸਕਰੀ ਦਾ ਸੱਚ ਖੁਲ੍ਹਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਸਨ
ਜਦ ਏ.ਜੀ. ਅਤੇ ਡੀ.ਜੀ.ਪੀ. ਬਦਲਣੇ ਸਨ ਤਾਂ ਨਵਜੋਤ ਸਿੰਘ ਸਿੱਧੂ ਅਦਾਲਤ ਵਿਚ ਨਸ਼ਾ ਤਸਕਰੀ ਦਾ ਸੱਚ ਖੁਲ੍ਹਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਸਨ ਤੇ ਆਖ ਰਹੇ ਸਨ ਕਿ ਮੈਨੂੰ ਫ਼ਾਈਲ ਦਿਉ, ਮੈਂ ਖੋਲ੍ਹਦਾ ਹਾਂ। ਪਰ ਜਦ ਆਪਸੀ ਸੁਲਾਹ ਹੋ ਗਈ ਤਾਂ ਫ਼ਾਈਲ ਨੂੰ ਭੁੱਲ ਗਏ। ਉਨ੍ਹਾਂ ਦੀ ਪਤਨੀ ਨੇ ਫਿਰ ਕੁੱਝ ਦੋਸ਼ ਲਗਾ ਦਿਤੇ ਤੇ ਕਹਿ ਦਿਤਾ ਕਿ ਉਨ੍ਹਾਂ ਨੇ ਵੀ ਫ਼ਾਈਲ ਪੜ੍ਹੀ ਹੈ ਅਤੇ ਉਸ ਵਿਚ ਇਕ ਵੱਡੇ ਅਕਾਲੀ ਆਗੂ ਦਾ ਨਾਂ ਵੀ ਹੈ। ਸਿੱਧੂ ਨੇ ਨਸ਼ਾ ਤਸਕਰਾਂ ਨੂੰ ਜਦ ਫੜਨ ਦਾ ਯਤਨ ਕੀਤਾ ਸੀ ਤਾਂ ਉਸ ਨੂੰ ਇਕ ਫ਼ੁਟਬਾਲ ਵਾਂਗ ਮੈਦਾਨ ’ਚੋਂ ਬਾਹਰ ਕਰ ਦਿਤਾ ਗਿਆ ਸੀ। ਕਾਂਗਰਸ ਰਾਜ ਵਿਚ ਨਸ਼ੇ ਨੂੰ ਕਾਬੂ ਕਰਨ ਵਾਲੀ ਐਸ.ਟੀ.ਐਫ਼ ਨੂੰ ਕਰਮਚਾਰੀ ਹੀ ਨਹੀਂ ਦਿਤੇ ਗਏ ਜੋ ਇਸ ਤਸਕਰੀ ਨੂੰ ਰੋਕ ਸਕਣ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਐਸ.ਟੀ.ਐਫ਼ ਦੀਆਂ ਕੋਸ਼ਿਸ਼ਾਂ ਵੀ ਦਬ ਕੇ ਰਹਿ ਗਈਆਂ।
ਪੰਜਾਬ ਦੇ ਇਕ ਪਿੰਡ ਵਿਚੋਂ ਇਕ ਨੌਜਵਾਨ ਸੋਸ਼ਲ ਮੀਡੀਆ ਤੇ ਆ ਕੇ ਦਸਦਾ ਹੈ ਕਿ ਕਿਸ ਤਰ੍ਹਾਂ ਉਸ ਦੇ ਪਿੰਡ ਵਿਚ ਨਸ਼ਾ ਖੁਲੇਆਮ ਵਿਕਦਾ ਹੈ। ਉਸ ਨੂੰ ਵੇਖ ਕੇ ਗ੍ਰਹਿ ਮੰਤਰੀ ਨੇ ਪੰਜਾਬ ਪੁਲਿਸ ਨੂੰ ਖਿਚਿਆ ਤੇ ਸਖ਼ਤੀ ਦੇ ਆਦੇਸ਼ ਦਿਤੇ। ਪੰਜਾਬ ਪੁਲਿਸ ਵੀ ਹਰਕਤ ਵਿਚ ਆਈ, ਛਾਪੇ ਮਾਰੇ ਅਤੇ ਵੀਡੀਉ ਸਾਂਝੀ ਕੀਤੀ। ਪਰ ਇਹ ਮੁੱਦਾ ਸਾਡੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਨੇ ਇਕ ਮਖ਼ੌਲ ਬਣਾ ਕੇ ਰੱਖ ਦਿਤਾ ਹੈ ਜਿਥੇ ਇਸ ਸੰਜੀਦਾ ਮੁੱਦੇ ਨੂੰ ਪੀ.ਆਰ. ਦਾ ਇਕ ਜ਼ਰੀਆ ਬਣਾ ਧਰਿਆ ਹੈ।
Punjab Police
ਪੰਜਾਬ ਪੁਲਿਸ ਨੂੰ ਗ੍ਰਹਿ ਮੰਤਰੀ ਦੇ ਹੁਕਮ ਦੀ ਉਡੀਕ ਕਿਉਂ ਸੀ? ਉਨ੍ਹਾਂ ਨੂੰ ਕੀ ਇਹ ਪਤਾ ਨਹੀਂ ਸੀ ਕਿ ਕਿਹੜੇ ਕਿਹੜੇ ਲੋਕ ਨਸ਼ਾ ਵੇਚਦੇ ਹਨ? ਅੱਜ ਹਰ ਨਾਗਰਿਕ ਇੰਨਾ ਦੁਖੀ ਹੋ ਚੁੱਕਾ ਹੈ ਅਤੇ ਇਸ ਕਦਰ ਬੇਵੱਸ ਵੀ ਹੈ ਕਿ ਉਹ ਸੋਸ਼ਲ ਮੀਡੀਆ ਜ਼ਰੀਏ ਅਪਣੀ ਜਾਨ ਦੀ ਸੁਰੱਖਿਆ ਵਾਸਤੇ ਦੁਹਾਈ ਲਾਉਣ ਲਈ ਮਜਬੂਰ ਹੋ ਗਿਆ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ ਅੱਜ ਲੋਕ ਅਪਣੇ ਬੱਚਿਆਂ ਨੂੰ ਆਪ ਨਸ਼ਾ ਤਸਕਰਾਂ ਤੋਂ ਬਚਾਉਣ ਵਾਸਤੇ ਪਹਿਰਾ ਦਿੰਦੇ ਵੇਖੇ ਜਾ ਸਕਦੇ ਹਨ। ਪਰ ਜਿਵੇਂ ਇਸ ਪਿੰਡ ਵਿਚ ਹੋਇਆ, ਨਸ਼ਾ ਤਸਕਰ ਤੇ ਪੁਲਿਸ ਅਜਿਹੀ ਤਾਕਤ ਬਣ ਚੁੱਕੇ ਹਨ ਕਿ ਜੇ ਲੋਕ ਆਪ ਸਰਕਾਰ ਦਾ ਕੰਮ ਕਰਨ ਲੱਗ ਪੈਣ ਤਾਂ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਆ ਬਣਦਾ ਹੈ।
ਪਿੰਡ-ਪਿੰਡ ਦੀ ਇਹ ਕਹਾਣੀ ਹੈ ਕਿ ਜਿਥੇ ਨਸ਼ਾ ਵਿਕਦਾ ਹੈ ਉਥੇ ਜ਼ਿਆਦਾਤਰ ਲੋਕ ਨਿਰਾਸ਼ਾ ਵਿਚ ਧੱਸੀ ਜਾਂਦੇ ਹਨ ਕਿਉਂਕਿ ਮੂੰਹ ਖੋਲ੍ਹਣ ਵਾਲਿਆਂ ਦਾ ਹਾਲ ਬੁਰਾ ਕਰ ਦਿਤਾ ਜਾਂਦਾ ਹੈ। ਇਕ ਪਾਸੇ ਪੰਜਾਬ ਅਪਣੇ ਨੌਜਵਾਨਾਂ ਨੂੰ ਬੇਰੁਜ਼ਗਾਰ ਤੇ ਮਾਯੂਸ ਹੋ ਕੇ ਨਸ਼ੇ ਵਿਚ ਬਰਬਾਦ ਹੁੰਦਾ ਵੇਖ ਰਿਹਾ ਹੈ ਅਤੇ ਦੂਜੇ ਪਾਸੇ ਤਸਕਰਾਂ ਦੇ ਰਾਜ ਪਿੱਛੇ ਸਿਆਸਤਦਾਨਾਂ ਦੀ ਸ਼ਹਿ ਵੀ ਹੈ ਤੇ ਖੇਡ ਵੀ। ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿਚ ਸਿਆਸਤਦਾਨ ਇਕ ਦੂਜੇ ਤੇ ਚਿੱਕੜ ਉਛਾਲਦੇ ਰਹਿੰਦੇ ਹਨ। ਈ.ਡੀ. ਦੀ ਜਾਂਚ ਵੀ ਹੋਈ, ਸਰਕਾਰਾਂ ਵੀ ਪਲਟ ਗਈਆਂ ਪਰ ਇਹ ਜਾਂਚ ਸੱਚ ਸਾਹਮਣੇ ਨਾ ਲਿਆ ਸਕੀ। ਜੋ ਸ਼ਬਦ ਜਗਦੀਸ਼ ਭੋਲਾ ਨੇ ਆਖੇ ਸਨ ਤੇ ਜੋ ਇਲਜ਼ਾਮ ਲਗਾਏ ਗਏ ਸਨ, ਉਸ ਮੁੱਦੇ ਤੇ ਸਿਆਸੀ ਦਾਅ ਤਾਂ ਖੇਡੇ ਗਏ ਪਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦਾ ਯਤਨ ਕੋਈ ਨਹੀਂ ਕੀਤਾ ਗਿਆ।
Alcohol
ਜਦ ਏ.ਜੀ. ਅਤੇ ਡੀ.ਜੀ.ਪੀ. ਬਦਲਣੇ ਸਨ ਤਾਂ ਨਵਜੋਤ ਸਿੰਘ ਸਿੱਧੂ ਅਦਾਲਤ ਵਿਚ ਨਸ਼ਾ ਤਸਕਰੀ ਦਾ ਸੱਚ ਖੁਲ੍ਹਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਸਨ ਤੇ ਆਖ ਰਹੇ ਸਨ ਕਿ ਮੈਨੂੰ ਫ਼ਾਈਲ ਦਿਉ, ਮੈਂ ਖੋਲ੍ਹਦਾ ਹਾਂ। ਪਰ ਜਦ ਆਪਸੀ ਸੁਲਾਹ ਹੋ ਗਈ ਤਾਂ ਫ਼ਾਈਲ ਨੂੰ ਭੁੱਲ ਗਏ। ਉਨ੍ਹਾਂ ਦੀ ਪਤਨੀ ਨੇ ਫਿਰ ਕੁੱਝ ਦੋਸ਼ ਲਗਾ ਦਿਤੇ ਤੇ ਕਹਿ ਦਿਤਾ ਕਿ ਉਨ੍ਹਾਂ ਨੇ ਵੀ ਫ਼ਾਈਲ ਪੜ੍ਹੀ ਹੈ ਅਤੇ ਉਸ ਵਿਚ ਇਕ ਵੱਡੇ ਅਕਾਲੀ ਆਗੂ ਦਾ ਨਾਂ ਵੀ ਹੈ। ਸਿੱਧੂ ਨੇ ਨਸ਼ਾ ਤਸਕਰਾਂ ਨੂੰ ਜਦ ਫੜਨ ਦਾ ਯਤਨ ਕੀਤਾ ਸੀ ਤਾਂ ਉਸ ਨੂੰ ਇਕ ਫ਼ੁਟਬਾਲ ਵਾਂਗ ਮੈਦਾਨ ’ਚੋਂ ਬਾਹਰ ਕਰ ਦਿਤਾ ਗਿਆ ਸੀ। ਕਾਂਗਰਸ ਰਾਜ ਵਿਚ ਨਸ਼ੇ ਨੂੰ ਕਾਬੂ ਕਰਨ ਵਾਲੀ ਐਸ.ਟੀ.ਐਫ਼ ਨੂੰ ਕਰਮਚਾਰੀ ਹੀ ਨਹੀਂ ਦਿਤੇ ਗਏ ਜੋ ਇਸ ਤਸਕਰੀ ਨੂੰ ਰੋਕ ਸਕਣ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਐਸ.ਟੀ.ਐਫ਼ ਦੀਆਂ ਕੋਸ਼ਿਸ਼ਾਂ ਵੀ ਦਬ ਕੇ ਰਹਿ ਗਈਆਂ।
Navjot Singh Sidhu
ਗੱਲ ਸਿਰਫ਼ ਇਕ ਫ਼ਾਈਲ ਖੋਲ੍ਹਣ ਅਤੇ ਇਕ ਸਿਆਸਤਦਾਨ ਦੀ ਸ਼ਮੂਲੀਅਤ ਤਕ ਸੀਮਤ ਨਹੀਂ ਹੈ। ਨਸ਼ਾ ਤਸਕਰਾਂ ਦਾ ਸਫ਼ਾਇਆ ਉਸ ਕੜੀ ਨੂੰ ਫੜੇ ਬਿਨਾਂ ਵੀ ਹੋ ਸਕਦਾ ਸੀ। ਕਈ ਵਾਰ ਜੇ ਕਿਸੇ ਨੂੰ ਹੱਥ ਨਾ ਪਾਇਆ ਜਾ ਸਕੇ ਤਾਂ ਉਸ ਦਾ ਸਾਹ ਰੋਕ ਦਿਤਾ ਜਾਂਦਾ ਹੈ। ਤਸਕਰਾਂ ਦੀ ਆਮਦਨ ਤੇ ਕਾਰੋਬਾਰ ਰੋਕਿਆ ਜਾ ਸਕਦਾ ਸੀ। ਜਿਹੜੇ ਸਿਆਸਤਦਾਨ ਗ਼ੈਰ ਕਾਨੂੰਨੀ ਕਬਜ਼ੇ ਨਹੀਂ ਰੋਕ ਸਕੇ, ਅਸੀ ਉਨ੍ਹਾਂ ਤੋਂ ਪੰਜਾਬ ਨੂੰ ਨਸ਼ੇ ਦੇ ਵਗਦੇ ਛੇਵੇਂ ਦਰਿਆ ਨੂੰ ਰੋਕਣ ਦੀ ਆਸ ਲਗਾ ਕੇ ਬੈਠੇ ਹਾਂ। ਨੀਯਤ ਵਿਚ ਕਮੀ ਨਾ ਹੁੰਦੀ ਤਾਂ ਅੱਜ ਪੰਜਾਬ ਦੇ ਪਿੰਡਾਂ ਵਿਚ ਤਸਕਰਾਂ ਤੋਂ ਦੁਖੀ ਹੋ ਕੇ ਲੋਕ ਨਾ ਬੈਠੇ ਹੁੰਦੇ। ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਪਾਣੀ ਤੇ ਦਰਿਆਵਾਂ ਨੂੰ ਤਾਂ ਬਚਾ ਨਾ ਸਕੇ ਪਰ ਇਨ੍ਹਾਂ ਸਦਕੇ ਪੰਜਾਬ ਵਿਚ ਨਸ਼ੇ ਦਾ ਦਰਿਆ ਸ਼ਰੇਆਮ ਵਗ ਰਿਹਾ ਹੈ।
-ਨਿਮਰਤ ਕੌਰ