Editorial : ਬੇਰੁਜ਼ਗਾਰੀ ਕਾਰਨ ਦੁਖੀ ਭਾਰਤੀ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਮਗਰੋਂ ਹੁਣ ਵਿਦੇਸ਼ੀ ਜੰਗਾਂ ਧਕਿਆ ਜਾ ਰਿਹੈ
Published : Mar 13, 2024, 6:58 am IST
Updated : Mar 13, 2024, 7:35 am IST
SHARE ARTICLE
Indian youth are being pushed into foreign wars Editorial in punjabi
Indian youth are being pushed into foreign wars Editorial in punjabi

ਬੇਰੁਜ਼ਗਾਰੀ ਕਾਰਨ ਦੁਖੀ 60 ਲੱਖ ਭਾਰਤੀ ਨੌਜਵਾਨਾਂ ਨੂੰ ਹਰ ਸਾਲ ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਮਗਰੋਂ ਹੁਣ ਵਿਦੇਸ਼ੀ ਜੰਗਾਂ ਵਿਚ ਮਰਨ ਲਈ ਧਕਿਆ ਜਾ ਰਿਹੈ....

Indian youth are being pushed into foreign wars Editorial in punjabi : ਭਾਰਤ ਤੇ ਯੂਰਪ (56“1) ਦੇ ਚਾਰ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਵਜੋਂ ਭਾਰਤ ਵਿਚ ਸੌੌ ਬਿਲੀਅਨ ਦਾ ਨਿਵੇਸ਼ ਹੋਵੇਗਾ ਜਿਸ ਵਿਚ 10 ਸਾਲਾਂ ’ਚ ਭਾਰਤ ਵਿਚ 10 ਲੱਖ ਨੌਕਰੀਆਂ ਵੀ ਦਿਤੀਆਂ ਜਾ ਸਕਣਗੀਆਂ। ਭਾਰਤ ਵਿਚ ਸੌ ਬਿਲੀਅਨ ਨਿਵੇਸ਼ ਆਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਜੇ ਤਕ ਭਾਰਤੀ ਨੀਤੀਵੇਤਾ ਬਾਹਰੋਂ ਮੰਗਵਾਏ ਮਾਲ (ਆਯਾਤ) ਦੇ ਮੁਕਾਬਲੇ, ਦੂਜੇ ਦੇਸ਼ਾਂ ਨੂੰ ਵੇਚੇ ਮਾਲ (ਨਿਰਯਾਤ) ਨਾਲੋਂ ਵਾਧੂ ਹੋਣ ਕਾਰਨ ਦੇਸ਼ ਨੂੰ ਕਰਜ਼ਾ ਚੁੱਕਣ ਲਈ ਮਜਬੂਰ ਕਰ ਰਹੇ ਸਨ। ਇਹ ਖ਼ੁਸ਼ੀ ਦੀ ਗੱਲ ਤਾਂ ਹੈ ਪਰ 10 ਲੱਖ ਨੌਕਰੀਆਂ ਸਾਡੇ ਨੌਜੁਆਨਾਂ ਵਾਸਤੇ ਬਹੁਤ ਘੱਟ ਹਨ।

ਭਾਰਤ ਹਰ ਸਾਲ 6 ਮਿਲੀਅਨ ਯਾਨੀ 60 ਲੱਖ ਨੌਜੁਆਨਾਂ ਨੂੰ ਰੁਜ਼ਗਾਰ ਦੀ ਤਲਾਸ਼ ਵਿਚ ਦੁਨੀਆਂ ਦੇ ਕਈ ਦੇਸ਼ਾਂ ਵਿਚ ਭੇਜਦਾ ਹੈ। ਜੇ ਸਰਵੇਖਣਾਂ ਦੀ ਗੱਲ ਕਰੀਏ ਤਾਂ ਇਕ ਵੀ ਸਹੀ ਤਸਵੀਰ ਸਾਹਮਣੇ ਨਹੀਂ ਆਉਂਦੀ। ਜੇ ਹਾਲ ਵਿਚ ਆਈ ਬੇਰੁਜ਼ਗਾਰੀ ਦੀ ਰੀਪੋਰਟ ਵੇਖੀਏ ਤਾਂ ਉਸ ਮੁਤਾਬਕ ਭਾਰਤ ਵਿਚ ਬੇਰੁਜ਼ਗਾਰੀ 2023 ਵਿਚ ਮਹਿਜ਼ 3.1 ਫ਼ੀ ਸਦੀ ਰਹੀ ਪਰ ਇਸ ਵਿਚ ਇਕ ਵੱਡੀ ਅੰਕੜਿਆਂ ਦੀ ਹੇਰਾਫੇਰੀ ਇਹ ਸੀ ਕਿ ਇਸ ਨੇ ਘਰ ਵਿਚ ਕੰਮ ਕਰਨ ਵਾਲਿਆਂ ਨੂੰ ਗਿਣਿਆ ਤਾਂ ਕੰਮ ਕਰਨ ਵਾਲਿਆਂ ਵਿਚ ਪਰ ਜੋ ਲੋਕ ਅਪਣੇ ਕੰਮ ਕਰਦੇ ਹਨ, ਉਨ੍ਹਾਂ ਦੀ ਆਮਦਨ (-) 2.9% ਵਿਖਾਈ। ਜਿਸ ਦੀ ਕਮਾਈ ਹੀ ਨਾ ਹੋਵੇ, ਉਸ ਨੂੰ ਕਮਾਊ ਕਿਸ ਤਰ੍ਹਾਂ ਆਖਿਆ ਜਾ ਸਕਦਾ ਹੈ? ਜੇ ਬੇਰੁਜ਼ਗਾਰੀ ਘਟੀ ਹੈ ਤਾਂ ਸਰਕਾਰ ਵਲੋਂ ਸੋਸ਼ਲ ਸਕਿਉਰਿਟੀ ਵਿਚ ਵਾਧਾ (49.6% ਤੋਂ 53.9%) ਕਿਉਂ ਕੀਤਾ ਗਿਆ ਹੈ?
ਇਸ ਸਰਵੇਖਣ ਵਿਚ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਹੀ ਨਹੀਂ ਸਨ ਦਿਤੇ ਗਏ ਜਿਵੇਂ ਕਿ ਹਰ ਸਾਲ ਕਿੰਨੀਆਂ ਨਵੀਆਂ ਨੌਕਰੀਆਂ ਆਈਆਂ ਹਨ ਜਾਂ ਪੂਰੇ ਭਾਰਤ ਵਿਚ ਕੰਮ ਕਰਨ ਵਾਲੇ ਕਿੰਨੇ ਲੋਕ ਮੰਨੇ ਗਏ ਹਨ ਜਾਂ ਇਸ ਗਿਣਤੀ ਵਿਚ ਬੱਚੇ ਜਾਂ 60 ਸਾਲ ਤੋਂ ਉਪਰ ਕਿੰਨੇ ਹਨ?

ਇਹ ਸਵਾਲ ਜ਼ਰੂਰੀ ਇਸ ਕਰ ਕੇ ਹਨ ਕਿਉਂਕਿ ਅੱਜ ਅਸੀ ਵੇਖ ਰਹੇ ਹਾਂ ਕਿ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਦੇ ਬਾਕੀ ਸੂਬਿਆਂ ਤੋਂ ਵੀ ਨੌਜੁਆਨਾਂ ਨੂੰ ਨਕਲੀ ਏਜੰਟ, ਗ਼ਲਤ ਰਸਤਿਆਂ ਤੇ ਵੱਡੀ ਫ਼ੀਸ ਲੈ ਕੇ ਵਿਦੇਸ਼ ਵਿਚ ਹੋ ਰਹੀਆਂ ਜੰਗਾਂ ਵਿਚ ਜਬਰਨ ਫ਼ੌਜ ਵਿਚ ਭਰਤੀ ਕਰਵਾ ਰਹੇ ਹਨ। ਪਿਛਲੇ ਮਹੀਨੇ ਹੀ ਇਜ਼ਰਾਈਲ ਨੇ ਭਾਰਤੀ ਨੌੌਜੁਆਨਾਂ ਲਈ ਨੌਕਰੀਆਂ ਖੋਲ੍ਹੀਆਂ ਸਨ ਤਾਂ ਹਰ ਥਾਂ ਲਾਈਨਾਂ ਲੱਗ ਗਈਆਂ ਸਨ। ਪਿਛਲੇ ਸਰਵੇਖਣ ਵਿਚ ਹਰਿਆਣਾ ’ਚ ਬੇਰੁਜ਼ਗਾਰ ਸੱਭ ਤੋਂ ਵੱਧ ਸਨ (7%) ਅਤੇ ਉਹ ਕਤਾਰ ਵੀ ਹਰਿਆਣਾ ਵਿਚ ਸੱਭ ਤੋਂ ਲੰਮੀ ਸੀ।

ਅਸੀ ਅਪਣੇ ਐਮਏ/ਪੀਐਚਡੀ ਪੜ੍ਹੇ ਨੌਜੁਆਨਾਂ ਨੂੰ ਚਪੜਾਸੀ ਦੀ ਨੌਕਰੀ ਦੀਆਂ ਕਤਾਰਾਂ ਵਿਚ ਖੜੇ ਹੁੰਦੇ ਅਕਸਰ ਵੇਖਿਆ ਹੈ ਪਰ ਹੁਣ ਇਹ ਨਵੀਂ ਤਰ੍ਹਾਂ ਦੀ ਬੇਬਸੀ ਹੈ ਜਿਥੇ ਬੇਗਾਨੀਆਂ ਜੰਗਾਂ ਵਿਚ ਸਾਡੇ ਨੌਜੁਆਨ ਸ਼ਹੀਦ ਹੋਣ ਲਈ ਮਜਬੂਰ ਹਨ। ਪਹਿਲਾਂ ਹੀ ਚਿੰਤਾ ਸੀ ਕਿ ਨੌਜੁਆਨ ਵਿਦੇਸ਼ਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ। ਗ਼ੈਰ-ਕਾਨੂੰਨੀ ਤੇ ਖ਼ਤਰਨਾਕ ਤਰੀਕਿਆਂ ਨਾਲ ਸਰਹੱਦਾਂ ਪਾਰ ਕਰਦੇ ਹਨ ਪਰ ਜੰਗਾਂ ਵਿਚ ਭਾਗ ਲੈਣ ਲਈ ਵਿਦੇਸ਼ੀ ਫ਼ੌਜ ’ਚ ਮਜਬੂਰਨ ਸ਼ਾਮਲ ਹੋਣਾ ਦਰਸਾਉਂਦਾ ਹੈ ਕਿ ਬੇਰੁਜ਼ਗਾਰਾਂ ਬਾਰੇ ਨੀਤੀਕਾਰਾਂ ਦੀ ਨੀਤੀ ਬਿਲਕੁਲ ਵੀ ਸਪੱਸ਼ਟ ਨਹੀਂ ਤੇ ਜਾਂ ਫਿਰ ਉਹ ਸੱਚ ਵੇਖਣ ਤੇ ਵਿਖਾਉਣ ਲਈ ਅਜੇ ਤਿਆਰ ਨਹੀਂ ਹਨ। ਕਈ ਦੇਸ਼ ਹਨ ਜਿਨ੍ਹਾਂ ਨੇ ਅਪਣੀ ਆਬਾਦੀ ਮੁਤਾਬਕ ਅਪਣੇ ਉਦਯੋਗ ਨੂੰ ਕਿਰਤ ਮੁਖੀ (labour intensive) ਰਖਿਆ ਹੈ ਤਾਕਿ ਆਰਥਕਤਾ ਵਿਚ ਵਾਧਾ ਵੀ ਹੋਵੇ ਪਰ ਨੌਜੁਆਨ ਬੇਰੁਜ਼ਗਾਰ ਵੀ ਨਾ ਰਹਿਣ। ਸਾਨੂੰ ਵੀ ਅਪਣੇ ਦੇਸ਼ ਦੀ ਹਕੀਕਤ ਮੁਤਾਬਕ ਹੀ ਯੋਜਨਾਵਾਂ ਬਣਾਉਣੀਆਂ ਪੈਣਗੀਆਂ।          -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement