
ਹੁਣ ਇਨ੍ਹਾਂ ਸਾਰਿਆਂ ਵਿਚੋਂ ਤਾਂ ਭਾਜਪਾ ਹੀ ਮਜ਼ਬੂਤ ਜਾਪਦੀ ਹੈ। ਪਰ ਅਸਲ ਵਿਚ ਉਹ ਮਜ਼ਬੂਤ ਹੋਣ ਦਾ ਵਿਖਾਵਾ ਹੀ ਕਰ ਰਹੀ ਹੈ........
ਹੁਣ ਇਨ੍ਹਾਂ ਸਾਰਿਆਂ ਵਿਚੋਂ ਤਾਂ ਭਾਜਪਾ ਹੀ ਮਜ਼ਬੂਤ ਜਾਪਦੀ ਹੈ। ਪਰ ਅਸਲ ਵਿਚ ਉਹ ਮਜ਼ਬੂਤ ਹੋਣ ਦਾ ਵਿਖਾਵਾ ਹੀ ਕਰ ਰਹੀ ਹੈ। ਪਿਛਲੀਆਂ ਪੰਜ ਚੋਣਾਂ ਵਿਚ ਉਨ੍ਹਾਂ ਦੀ ਹਾਰ ਸਾਹਮਣੇ ਆ ਚੁਕੀ ਹੈ ਪਰ ਭਾਜਪਾ ਆਸਾਨੀ ਨਾਲ ਹਾਰ ਮੰਨਣ ਵਾਲੀ ਨਹੀਂ। 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟ' ਅਤੇ 'ਉੜੀ' ਵਰਗੀਆਂ ਫ਼ਿਲਮਾਂ ਇਹ ਸਾਬਤ ਕਰਦੀਆਂ ਹਨ ਕਿ ਭਾਜਪਾ ਜਾਣਦੀ ਸੀ ਕਿ ਉਨ੍ਹਾਂ ਦੀ ਲੋਕ-ਪ੍ਰਿਯਤਾ ਘੱਟ ਰਹੀ ਹੈ। ਸੋ ਉਨ੍ਹਾਂ ਨੇ ਸਥਿਤੀ ਦਾ ਸਾਹਮਣਾ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਸੀ। ਨਾਲ ਨਾਲ ਵਿਰੋਧੀ ਗਠਜੋੜਾਂ ਦੀਆਂ ਕਮਜ਼ੋਰੀਆਂ ਨੂੰ ਹੋਰ ਕਮਜ਼ੋਰ ਕਰਨ ਲਈ 'ਆਪਰੇਸ਼ਨ ਕਮਲ' ਵੀ ਜਾਰੀ ਹੈ।
Rahul Gandhi
ਅੱਜ ਦੀ ਸਿਆਸਤ ਵਿਚ ਕੌਣ ਮਜ਼ਬੂਤ ਹੈ ਅਤੇ ਕੌਣ ਮਜਬੂਰ? ਪ੍ਰਧਾਨ ਮੰਤਰੀ ਆਖਦੇ ਹਨ ਕਿ ਉਨ੍ਹਾਂ ਦੀ ਪਾਰਟੀ ਮਜ਼ਬੂਤ ਹੈ ਅਤੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ, ਜੋ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਲਈ ਗਠਜੋੜ ਬਣਾ ਰਹੀਆਂ ਹਨ, ਮਜਬੂਰ ਹਨ। ਬਾਕੀ ਛੋਟੀਆਂ ਪਾਰਟੀਆਂ ਅਪਣੇ ਆਪ ਨੂੰ ਮਜ਼ਬੂਤ ਸਮਝ ਰਹੀਆਂ ਹਨ ਕਿਉਂਕਿ ਵੱਖ ਵੱਖ ਰਾਜਾਂ ਵਿਚਲੀ ਅਪਣੀ ਤਾਕਤ ਦੇ ਸਿਰ ਤੇ, ਉਹ ਅੱਜ ਦੇਸ਼ ਦੀ ਸਿਆਸਤ ਵਿਚ ਹਲਚਲ ਮਚਾ ਰਹੀਆਂ ਹਨ। ਕਰਨਾਟਕ ਵਿਚ ਕੁਮਾਰਸਵਾਮੀ ਨੇ ਕਦੇ ਖ਼ੁਦ ਵੀ ਮੁੱਖ ਮੰਤਰੀ ਬਣਨ ਦਾ ਸੁਪਨਾ ਨਹੀਂ ਵੇਖਿਆ ਹੋਵੇਗਾ।
Mamta Banerjee
ਗੋਆ ਵਿਚ ਪਰੀਕਰ ਨੇ ਵੀ ਨਹੀਂ ਵੇਖਿਆ ਸੀ ਪਰ ਉਸ ਵੇਲੇ ਭਾਜਪਾ ਨੇ ਅਪਣੀ ਮਜ਼ਬੂਤੀ ਦਾ ਫ਼ਾਇਦਾ ਉਠਾ ਕੇ, ਪਰੀਕਰ ਨੂੰ ਨਿਵਾਜ ਲਿਆ। ਕਾਂਗਰਸ ਵੀ ਅੱਜ ਅਪਣੇ ਆਪ ਨੂੰ ਮਜ਼ਬੂਤ ਸਮਝ ਰਹੀ ਹੈ ਕਿਉਂਕਿ ਰਾਹੁਲ ਗਾਂਧੀ ਹੁਣ ਪੂਰੀ ਤਰ੍ਹਾਂ ਸਿਆਸਤ ਵਿਚ ਨਿੱਤਰ ਆਏ ਹਨ ਅਤੇ ਰਾਫ਼ੇਲ ਮਾਮਲੇ ਨੇ ਕਾਂਗਰਸ ਉਤੇ ਲੱਗੇ 500 ਕਰੋੜ ਦੇ ਭ੍ਰਿਸ਼ਟਾਚਾਰ ਮਾਮਲੇ ਦੇ ਦਾਗ਼ਾਂ ਨੂੰ 42 ਹਜ਼ਾਰ ਕਰੋੜ ਦੇ ਦੋਸ਼ਾਂ (ਰਾਫ਼ੇਲ) ਸਾਹਮਣੇ ਛੋਟਾ ਕਰ ਕੇ ਰੱਖ ਦਿਤਾ ਹੈ। ਸੋ ਕਾਂਗਰਸ ਦੀ ਚਾਲ ਵਖਰੀ ਹੈ ਜਿਸ ਸਦਕਾ ਉੱਤਰ ਪ੍ਰਦੇਸ਼ ਵਿਚ ਹੁਣ ਮਹਾਂਗਠਜੋੜ ਵਿਚੋਂ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਨੂੰ ਬਾਹਰ ਕੱਢ ਦਿਤਾ ਹੈ।
H D Kumaraswamy
ਉੱਤਰ ਪ੍ਰਦੇਸ਼ ਵਿਚ ਅਪਣੇ ਆਪ ਨੂੰ ਮਜ਼ਬੂਤ ਸਮਝਣ ਵਾਲੀਆਂ ਇਨ੍ਹਾਂ ਦੋਹਾਂ ਪਾਰਟੀਆਂ ਦੇ ਪਿਛਲੀਆਂ 2016 ਪ੍ਰਾਂਤਕ ਚੋਣਾਂ ਮਗਰੋਂ ਦੇ ਅਖਿਲੇਸ਼ ਅਤੇ ਅੱਜ ਦੇ ਅਖਿਲੇਸ਼ ਵਿਚ ਫ਼ਰਕ ਵੇਖ ਕੇ ਹਾਸਾ ਆਉਂਦਾ ਹੈ। ਅਖਿਲੇਸ਼ ਦੀ ਭੂਆ ਮਾਇਆਵਤੀ ਅਪਣੇ ਆਪ ਨੂੰ ਮਜ਼ਬੂਤ ਮੰਨ ਰਹੇ ਹਨ। ਤੇਜਸਵੀ ਅਪਣੀ 'ਭੂਆ' ਦੇ ਪੈਰੀਂ ਹੱਥ ਲਾ ਰਹੇ ਹਨ ਜਦਕਿ ਕੁੱਝ ਮਹੀਨੇ ਪਹਿਲਾਂ ਹੀ ਇਹ ਇਕ-ਦੂਜੇ ਨੂੰ ਭਾਰਤ ਦਾ ਦੁਸ਼ਮਣ ਦਸਦੇ ਸਨ। ਹੁਣ ਯੂ.ਪੀ. ਦੇ ਵੋਟਰਾਂ ਦੀਆਂ ਵੋਟਾਂ, ਭਾਜਪਾ, ਕਾਂਗਰਸ, ਸਪਾ ਅਤੇ ਬਸਪਾ ਵਿਚ ਵੰਡੀਆਂ ਜਾਣਗੀਆਂ ਅਤੇ ਇਨ੍ਹਾਂ ਸਾਰਿਆਂ ਦੀ 'ਮਜ਼ਬੂਤੀ' ਸਾਹਮਣੇ ਆ ਜਾਵੇਗੀ।
Mayawati
ਕਾਂਗਰਸ ਦਾ ਸੱਚ ਕੀ ਹੈ? ਉਹ ਅੱਜ ਭਾਜਪਾ ਤੋਂ ਕਿੰਨੀ ਅੱਗੇ ਹੈ? ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਜਿੱਤ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੈ ਪਰ ਕੀ ਇਹ ਸੱਚ ਉਤੇ ਅਧਾਰਤ ਹੈ? ਕਾਂਗਰਸ ਅਪਣੇ ਆਪ ਤੋਂ ਏਨੀ ਸੰਤੁਸ਼ਟ ਹੈ ਕਿ ਉਸ ਨੂੰ ਪਤਾ ਹੀ ਨਹੀਂ ਕਿ ਉਸ ਦੇ ਵਿਰੋਧੀ ਉਸ ਤੋਂ ਕਿੰਨੇ ਅੱਗੇ ਹਨ। ਪੰਜਾਬ ਦੀ ਗੱਲ ਹੀ ਕਰੋ ਤਾਂ ਅੱਜ ਜਿਨ੍ਹਾਂ ਮਾੜੇ ਹਾਲਾਤ ਵਿਚੋਂ ਅਕਾਲੀ ਦਲ (ਬਾਦਲ) ਲੰਘ ਰਿਹਾ ਹੈ, ਉਨ੍ਹਾਂ ਹਾਲਾਤ ਵਿਚ ਵੀ ਕਾਂਗਰਸ ਦਾ ਇਕ ਸੀਨੀਅਰ ਆਗੂ ਜੋਗਿੰਦਰ ਸਿੰਘ ਪੰਜਗਰਾਈਂ ਬਾਦਲ ਪਾਰਟੀ ਵਿਚ ਸ਼ਾਮਲ ਹੋਣਾ ਚੁਣ ਰਿਹਾ ਹੈ।
Akhilesh Yadav
ਜਿਸ ਪਾਰਟੀ ਨੂੰ ਆਪ ਅਕਾਲੀ ਛੱਡ ਰਹੇ ਹਨ, ਉਸੇ ਪਾਰਟੀ 'ਚ ਕਾਂਗਰਸੀ ਆਗੂ ਸ਼ਾਮਲ ਹੋ ਕੇ ਇਸ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੇ ਹਨ। ਪਟਿਆਲਾ ਤੋਂ ਰਣਦੀਪ ਸਿੰਘ ਨੇ ਅਪਣੇ ਹੀ ਮੁੱਖ ਮੰਤਰੀ ਵਿਰੁਧ ਬਗ਼ਾਵਤ ਕਰਨ ਦਾ ਕੰਮ ਕੀਤਾ ਹੈ ਕਿਉਂਕਿ ਕਾਂਗਰਸ ਵਿਚ ਦੋ ਹਾਈਕਮਾਂਡ ਹਨ-ਮੁੱਖ ਮੰਤਰੀ ਅਤੇ ਗਾਂਧੀ ਪ੍ਰਵਾਰ। ਅਜੇ ਕਰਨਾਟਕ ਵਿਚ ਸਰਕਾਰ ਨੂੰ ਬਣੇ ਸਾਲ ਵੀ ਨਹੀਂ ਹੋਇਆ ਅਤੇ ਦੋ ਵਿਧਾਇਕ ਗਠਜੋੜ 'ਚੋਂ ਪਿੱਛੇ ਹਟ ਗਏ ਹਨ। ਗਠਜੋੜ ਉਤੇ ਤਲਵਾਰ ਲਟਕੀ ਹੋਈ ਹੈ ਜੋ ਹਰਦਮ ਹੀ ਲਟਕਦੀ ਮਿਲੇਗੀ ਅਤੇ ਦੋ ਹਾਈਕਮਾਂਡ ਇਨ੍ਹਾਂ ਨੂੰ ਕਮਜ਼ੋਰ ਹੀ ਕਰਨਗੇ।
Mayawati and Akhilesh Yadav
ਹੁਣ ਇਨ੍ਹਾਂ ਸਾਰਿਆਂ ਵਿਚੋਂ ਤਾਂ ਭਾਜਪਾ ਹੀ ਮਜ਼ਬੂਤ ਜਾਪਦੀ ਹੈ। ਪਰ ਅਸਲ ਵਿਚ ਉਹ ਮਜ਼ਬੂਤ ਹੋਣ ਦਾ ਵਿਖਾਵਾ ਹੀ ਕਰ ਰਹੀ ਹੈ। ਪਿਛਲੀਆਂ ਪੰਜ ਚੋਣਾਂ ਵਿਚ ਉਨ੍ਹਾਂ ਦੀ ਹਾਰ ਸਾਹਮਣੇ ਆ ਚੁਕੀ ਹੈ ਪਰ ਭਾਜਪਾ ਆਸਾਨੀ ਨਾਲ ਹਾਰ ਮੰਨਣ ਵਾਲੀ ਨਹੀਂ। 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟ' ਅਤੇ 'ਉੜੀ' ਵਰਗੀਆਂ ਫ਼ਿਲਮਾਂ ਇਹ ਸਾਬਤ ਕਰਦੀਆਂ ਹਨ ਕਿ ਭਾਜਪਾ ਜਾਣਦੀ ਸੀ ਕਿ ਉਸ ਦੀ ਲੋਕ-ਪ੍ਰਿਯਤਾ ਘੱਟ ਰਹੀ ਹੈ। ਸੋ ਉਨ੍ਹਾਂ ਨੇ ਸਥਿਤੀ ਦਾ ਸਾਹਮਣਾ ਕਰਨ ਦੀ ਤਿਆਰੀ ਸ਼ੁਰੂ ਕਰ ਲਈ ਸੀ। ਨਾਲ ਨਾਲ ਵਿਰੋਧੀ ਗਠਜੋੜਾਂ ਦੀਆਂ ਕਮਜ਼ੋਰੀਆਂ ਨੂੰ ਹੋਰ ਕਮਜ਼ੋਰ ਕਰਨ ਲਈ 'ਆਪਰੇਸ਼ਨ ਕਮਲ' ਵੀ ਜਾਰੀ ਹੈ।
Narendra Modi
ਅਤੇ ਇਨ੍ਹਾਂ ਸਾਰੀਆਂ ਕਮਜ਼ੋਰ ਪਾਰਟੀਆਂ ਕਾਰਨ ਕਮਜ਼ੋਰ ਹੋ ਰਹੀ ਹੈ ਭਾਰਤ ਦੀ ਰਾਜਨੀਤੀ। ਇਨ੍ਹਾਂ ਸਿਆਸਤਦਾਨਾਂ 'ਚੋਂ ਇਕ ਵੀ ਅਜਿਹਾ ਨਹੀਂ ਜਿਸ ਦੇ ਕਿਰਦਾਰ ਨੂੰ ਵੇਖ ਕੇ ਕੋਈ ਸੱਚਾ ਐਵਾਰਡ ਜਿਤਿਆ ਜਾ ਸਕਦਾ ਹੋਵੇ। ਇਹ ਮੌਕਾਪ੍ਰਸਤ, ਅਪਣੀ ਪਿਠ ਥਪਥਪਾਉਣ ਵਾਲੇ ਹੰਕਾਰੀ ਸਿਆਸਤਦਾਨ ਹਨ ਜਿਨ੍ਹਾਂ ਦੇ ਮੋਢਿਆਂ ਤੇ ਭਾਰਤ ਦੀ ਕਿਸਮਤ ਟਿਕੀ ਹੋਈ ਹੈ। 2019 ਵਿਚ ਜਿੱਤ ਕਿਸੇ ਦੀ ਵੀ ਹੋਵੇ, ਲੋਕਤੰਤਰ ਦੇ ਸਹੀ ਅਤੇ ਸੱਚੇ ਮਾਰਗ ਉਤ ਚਲ ਕੇ ਨਹੀਂ ਹੋਣ ਵਾਲੀ। ਸੌਦੇਬਾਜ਼ੀ ਤੇ ਸਿਰ ਤੇ ਹੀ ਸਰਕਾਰ ਬਣੇਗੀ। -ਨਿਮਰਤ ਕੌਰ