ਭਾਜਪਾ ਵਿਰੋਧੀਆਂ ਦਾ ‘ਇੰਡੀਆ’ ਗਠਜੋੜ ਕੀ ਜਿੱਤ ਪ੍ਰਾਪਤ ਕਰ ਸਕੇਗਾ?

By : KOMALJEET

Published : Jul 19, 2023, 7:47 am IST
Updated : Jul 19, 2023, 8:56 am IST
SHARE ARTICLE
representational Image
representational Image

ਰਾਜ ਸਭਾ ਦੇ ਸਾਂਸਦ ਰਾਘਵ ਚੱਢਾ ਨੇ ਸਹੀ ਫ਼ੁਰਮਾਇਆ ਕਿ ED ਦੀ ਮਿਹਰਬਾਨੀ ਕਾਰਨ ਮੋਦੀ ਪੱਖੀ 38 ਪਾਰਟੀਆਂ ਵੀ ਇਕੱਠੀਆਂ ਕਰ ਲਈਆਂ ਗਈਆਂ ਹਨ।

26 ਵਿਰੋਧੀ ਪਾਰਟੀਆਂ ਦਾ ਗਠਜੋੜ ਐਲਾਨਿਆ ਗਿਆ ਹੈ ਤੇ ਰਾਜ ਸਭਾ ਦੇ ਸਾਂਸਦ ਰਾਘਵ ਚੱਢਾ ਨੇ ਸਹੀ ਫ਼ੁਰਮਾਇਆ ਕਿ ਈਡੀ ਦੀ ਮਿਹਰਬਾਨੀ ਕਾਰਨ ਮੋਦੀ ਪੱਖੀ 38 ਪਾਰਟੀਆਂ ਵੀ ਇਕੱਠੀਆਂ ਕਰ ਲਈਆਂ ਗਈਆਂ ਹਨ। ਪੁਰਾਣੀ ਪ੍ਰਚਲਤ ਕਹਾਵਤ ਮੁੜ ਤੋਂ ਠੀਕ ਸਿੱਧ ਹੋਈ ਜੋ ਕਹਿੰਦੀ ਹੈ ਕਿ ਕਦੇ ਕਿਸੇ ਨੂੰ ਏਨਾ ਨਹੀਂ ਸਤਾਉਣਾ ਚਾਹੀਦਾ ਕਿ ਉਹ ਡਰਨਾ ਹੀ ਭੁੱਲ ਜਾਵੇ। ਵਿਰੋਧੀ ਧਿਰਾਂ ਕੋਲ ਈਡੀ ਤੋਂ ਬਚਣ ਦਾ ਇਕੋ ਰਾਹ ਛਡਿਆ ਗਿਆ ਸੀ ਪਰ ਹੁਣ ਮਜਬੂਰੀ ਵਿਚ ਵਿਰੋਧੀ ਧਿਰ ਨੇ ਇਕ ਹੋਰ ਰਾਹ ਕੱਢ ਲਿਆ ਹੈ। ਪਾਰਟੀ ਬਦਲਣ ਦੀ ਬਜਾਏ ਇਨ੍ਹਾਂ ਨੇ ਅਪਣੀਆਂ ਦੁਸ਼ਮਣੀਆਂ ਨੂੰ ਹੀ ਅਪਣੀ ਤਾਕਤ ਬਣਾ ਲਿਆ ਹੈ। 

ਪ੍ਰਧਾਨ ਮੰਤਰੀ ਮੋਦੀ ਦਾ, ਪਲਾਂ ਵਿਚ ‘ਇੰਡੀਆ’ ਗਠਜੋੜ ਉਤੇ ਹਮਲਾਵਰ ਹੋ ਜਾਣ ਦਾ ਮਤਲਬ ਸਾਫ਼ ਹੈ ਕਿ ਇਹ ਗਠਜੋੜ ਭਾਜਪਾ ਵਾਸਤੇ ਖ਼ਤਰੇ ਦੀ ਘੰਟੀ ਹੈ। ਭਾਵੇਂ ਮਾਹਰਾਂ ਦੇ ਅੰਕੜੇ ਇਹ ਅਨੁਮਾਨ ਲਗਾਉਣ ਵਿਚ ਜੁਟੇ ਹੋਏ ਹਨ ਕਿ ਇਹ ਸਾਰੇ ਮਿਲ ਕੇ ਅੱਜ ਵੀ ਭਾਜਪਾ ਦੇ ਸਾਹਮਣੇ ਕਮਜ਼ੋਰ ਪੈ ਜਾਂਦੇ ਹਨ ਪਰ 2024 ਵਿਚ ਇਹ ਗਠਜੋੜ ਬਹੁਤ ਵਖਰੇ ਰੂਪ ਵਿਚ ਸਾਹਮਣੇ ਆ ਸਕਦਾ ਹੈ। ਜਦ ਲੋਕਾਂ ਕੋਲ ਸਿਰਫ਼ ਦੋ ਹੀ ਵਿਕਲਪ ਹੋਣਗੇ, ਸੂਬਾ ਪਧਰੀ ਪਾਰਟੀਆਂ ਵੀ ਐਨ.ਡੀ.ਏ. ਜਾਂ ‘ਇੰਡੀਆ’ ਗਠਜੋੜ ਵਿਚ ਸ਼ਾਮਲ ਹੋ ਗਈਆਂ ਤਾਂ ਨਤੀਜੇ ਬਦਲ ਵੀ ਸਕਦੇ ਹਨ। 

ਪਰ ਕੀ ਇਹ ਪਹਿਲਾ ਕਦਮ ਤੇ ਪਹਿਲੀ ਜਿੱਤ ਸਿਰਫ਼ ਵਿਰੋਧੀ ਧਿਰ ਦੇ ਸਤਾਏ ਹੋਏ ਸਿਆਸਤਦਾਨਾਂ ਦੀ ਜਿੱਤ ਹੈ? ਨਹੀਂ, ਇਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਆਮ ਭਾਰਤੀ ਨੂੰ ਵਿਸ਼ਵਾਸ ਦਿਵਾਉਣਾ ਪਵੇਗਾ ਕਿ ਇਨ੍ਹਾਂ ਦਾ ਗਠਜੋੜ ਸਿਰਫ਼ ਅਪਣੇ ਬਚਾਅ ਵਾਸਤੇ ਨਹੀਂ ਤੇ ਇਹ ‘ਇੰਡੀਆ’ ਬਣਾ ਕੇ ਭਾਰਤ ਦੇ ਆਮ ਨਾਗਰਿਕ ਵਾਸਤੇ ਕਿਹੜਾ ਭਵਿੱਖ ਸਿਰਜਣਾ ਚਾਹੁੰਦੇ ਹਨ ਤੇ ਇਨ੍ਹਾਂ ਦਾ ਇਕੱਠ ਸਿਰਫ਼ 2024 ਦੀਆਂ ਵੋਟਾਂ ਤਕ ਨਹੀਂ ਹੈ ਬਲਕਿ ਅੱਗੇ ਵੀ ਕਾਇਮ ਰਹੇਗਾ। ਜਦ ਕੋਈ ਸਿਆਸਤਦਾਨ ਭਾਵੇਂ ਕਾਂਗਰਸੀ ਹੀ ਹੋਵੇ, ਭਾਜਪਾ ਵਿਚ ਸ਼ਾਮਲ ਹੁੰਦਾ ਹੈ, ਉਸ ਵਿਚ ਸਬਰ ਤੇ ਅਨੁਸ਼ਾਸਨ ਆ ਜਾਂਦਾ ਹੈ ਤੇ ਲੋਕ ਉਸ ਅਨੁਸ਼ਾਸਨ ਨੂੰ ਪਸੰਦ ਕਰਦੇ ਹਨ। 

ਇਹ ਵਿਰੋਧੀ ਪਾਰਟੀਆਂ ਦਾ ਮੇਲ ਕੀ ਇਕੱਠੇ ਹੋ ਕੇ ਅਪਣੀਆਂ ਨਿਜੀ ਲਾਲਸਾਵਾਂ ਭੁਲਾ ਕੇ ਇਕ ਸਾਂਝੇ ਗਠਜੋੜ ਵਿਚ ਅਨੁਸ਼ਾਸਨ ਨਾਲ ਖੜਾ ਰਹਿ ਸਕੇਗਾ? ਇਹ ਇਸ ਦਾ ਸੱਭ ਤੋਂ ਵੱਡਾ ਇਮਤਿਹਾਨ ਹੋਵੇਗਾ। ਇਸ ਗਠਜੋੜ ਦੀ ਸੱਭ ਤੋਂ ਵੱਡੀ ਚੁਨੌਤੀ ‘ਕਾਂਗਰਸ’ ਤੇ ‘ਆਪ’ ਵਿਚਕਾਰ ਸਾਬਤ ਹੋਵੇਗੀ ਕਿਉਂਕਿ ‘ਆਪ’ ਦੀ ਹੋਂਦ ਭਾਜਪਾ ਨੂੰ ਨਹੀਂ ਬਲਕਿ ਕਾਂਗਰਸ ਨੂੰ ਹਟਾਉਣ ਦੀ ਸੋਚ ਨਾਲ ਹੋਈ ਸੀ।

‘ਆਪ’ ਵੀ ਸੱਭ ਤੋਂ ਵੱਡੀ ਰਾਸ਼ਟਰੀ ਪਾਰਟੀ ਬਣਨ ਵਿਚ ਜੁਟੀ ਹੋਈ ਹੈ ਤੇ ਇਨ੍ਹਾਂ ਵਿਚਕਾਰ ਸੂਬਾ ਪਧਰੀ ਸਮਝੌਤਾ ਨਹੀਂ ਹੋ ਸਕਦਾ। ਪੰਜਾਬ ਦੇ ਕਾਂਗਰਸੀ ਆਗੂ ਇਸ ਲੜਾਈ ਵਿਚ ਪਿਆਦੇ ਵੀ ਬਣੇ ਹਨ ਪਰ ਦੂਜੇ ਪਾਸੇ ਇਹ ਵੀ ਮੰਨਣਾ ਪਵੇਗਾ ਕਿ ਉਨ੍ਹਾਂ ਨੇ ‘ਆਪ’ ਦਾ ਕੰਮ ਸੌਖਾ ਵੀ ਕਰ ਦਿਤਾ ਹੈ। ਪਿਛਲੀ ਕਾਂਗਰਸ ਸਰਕਾਰ ਦੀ ਅੱਧੀ ਕੈਬਨਿਟ ਭਾਜਪਾ ਵਿਚ ਬੈਠੀ ਹੈ ਤੇ ਅੱਧੀ ਵਿਜੀਲੈਂਸ ਦੇ ਚੱਕਰਾਂ ਵਿਚ ਫਸੀ ਹੋਈ ਹੈ, ਇਸ ਲਈ ਸਫ਼ਲਤਾ ਦਾ ਰਾਹ ਏਨਾ ਸਿੱਧਾ ਪਧਰਾ ਵੀ ਨਹੀਂ। ਇਕ ਗੱਲ ਜ਼ਰੂਰ ਨਿਸ਼ਚਿਤ ਹੈ ਕਿ 2024 ਦੀਆਂ ਚੋਣਾਂ ਦੇ ਨਤੀਜੇ ਹੁਣ ਕਿਸੇ ਵੀ ਪਾਸੇ ਉਲਰ ਸਕਦੇ ਹਨ। 

- ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement