
ਗੁਜਰਾਤ ਦੇ ਇਕ ਕਾਲਜ ਵਿਚ ਇਕ ਸਵਾਮੀ ਨੂੰ ਬੁਲਾਇਆ ਗਿਆ ਕਿਉਂਕਿ ਉਸ ਧਾਰਮਕ ਕਾਲਜ ਵਿਚ ਮਾਹਵਾਰੀ ਦੌਰਾਨ ਕੁੜੀਆਂ ਨੇ ਕੁੱਝ ਨਿਯਮਾਂ ਦੀ ਉਲੰਘਣਾ ਕੀਤੀ
ਗੁਜਰਾਤ ਦੇ ਇਕ ਕਾਲਜ ਵਿਚ ਇਕ ਸਵਾਮੀ ਨੂੰ ਬੁਲਾਇਆ ਗਿਆ ਕਿਉਂਕਿ ਉਸ ਧਾਰਮਕ ਕਾਲਜ ਵਿਚ ਮਾਹਵਾਰੀ ਦੌਰਾਨ ਕੁੜੀਆਂ ਨੇ ਕੁੱਝ ਨਿਯਮਾਂ ਦੀ ਉਲੰਘਣਾ ਕੀਤੀ ਜਿਵੇਂ ਮਰਦਾਂ ਨਾਲ ਬੈਠ ਕੇ ਖਾਣਾ ਖਾਣ ਦੀ ਹਮਾਕਤ।
File Photo
ਸੋ ਇਸ 'ਸਵਾਮੀ' ਨੇ ਆ ਕੇ ਦਸਿਆ ਕਿ ਜੇ ਮਰਦ ਮਾਹਵਾਰੀ ਦੌਰਾਨ ਕੁੜੀਆਂ ਦੇ ਹੱਥੋਂ ਬਣਿਆ ਖਾਣਾ ਖਾਣਗੇ ਤਾਂ ਉਹ ਅਗਲੇ ਜਨਮ ਸਾਨ੍ਹ ਬਣ ਕੇ ਆਉਣਗੇ ਅਤੇ ਜੇ ਕੁੜੀਆਂ ਖਾਣਾ ਬਣਾ ਕੇ ਮਰਦਾਂ ਨੂੰ ਖਵਾਉਣਗੀਆਂ ਤਾਂ ਉਹ ਅਗਲੇ ਜਨਮ 'ਚ ਕੁੱਤੀਆਂ ਬਣ ਕੇ ਆਉਣਗੀਆਂ। ਅਗਲੇ ਜਨਮ ਵਿਚ ਕੀ ਹੁੰਦਾ ਹੈ, ਉਸ ਬਾਰੇ ਤਾਂ ਪਤਾ ਨਹੀਂ ਪਰ ਇਸ ਜਨਮ ਵਿਚ ਜਦੋਂ ਤਕ ਧਰਮ ਦੇ ਨਾਂ 'ਤੇ ਇਨ੍ਹਾਂ ਕਮਜ਼ੋਰ ਮਰਦਾਂ ਨੂੰ, ਔਰਤਾਂ ਨੂੰ ਦਬਾਉਣ ਦਾ ਹੱਕ ਮਿਲਿਆ ਰਹੇਗਾ,
File Photo
ਹਿੰਦੁਸਤਾਨ ਉਪਰ ਨਹੀਂ ਉਠ ਸਕੇਗਾ। ਇਕ ਪਾਸੇ ਔਰਤਾਂ ਫ਼ੌਜ ਵਿਚ ਮਰਦਾਂ ਨਾਲ ਬਰਾਬਰੀ ਤੇ ਆ ਕੇ ਕੰਮ ਕਰਨ ਦਾ ਹੱਕ ਪ੍ਰਾਪਤ ਕਰਨ ਦੀ ਲੜਾਈ ਜਿੱਤੀਆਂ ਹਨ ਅਤੇ ਦੂਜੇ ਪਾਸੇ ਇਨ੍ਹਾਂ ਧਾਰਮਕ ਕਾਲਜਾਂ ਵਿਚ ਸਿਖਿਆ ਦੇ ਨਾਂ ਤੇ ਮਾਨਸਕ ਗ਼ੁਲਾਮੀ ਪ੍ਰਚਾਰੀ ਜਾ ਰਹੀ ਹੈ। ਇਹ ਕਾਲਜ ਇਕ ਧਾਰਮਕ ਸੰਸਥਾ ਚਲਾ ਰਹੀ ਹੈ। ਪਰ ਇਸ ਦਾ ਮਤਲਬ ਇਹ ਤਾਂ ਨਹੀਂ
File Photo
ਕਿ ਉਹ ਮੁਫ਼ਤ/ਸਸਤੀ ਸਿਖਿਆ ਦੇ ਨਾਂ ਤੇ ਅਪਣਾ ਅੰਧ-ਵਿਸ਼ਵਾਸ ਤੇ ਝੂਠ ਦਾ ਏਜੰਡਾ ਚਲਾਉਣ। ਸਰਕਾਰ ਨੇ ਬੜੇ ਮਦਰੱਸਿਆਂ ਉਤੇ ਸਖ਼ਤੀ ਕੀਤੀ ਹੈ ਪਰ ਸਿਰਫ਼ ਉਥੇ ਹੀ ਕਿਉਂ ਰੁਕ ਜਾਂਦੀ ਹੈ? ਹਰ ਧਾਰਮਕ ਸੰਸਥਾ ਵਲੋਂ ਦਿਤੀ ਜਾ ਰਹੀ ਸਿਖਿਆ ਉਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ। ਸਿਖਿਆ ਦੇ ਖੇਤਰ ਵਿਚ ਜੇ ਅੱਜ ਅਸੀਂ ਕਮਜ਼ੋਰ ਰਹਿ ਗਏ ਤਾਂ ਆਉਣ ਵਾਲੇ ਸਮੇਂ ਦੀ ਉਮੀਦ ਖ਼ਤਮ ਹੋ ਗਈ ਸਮਝੋ।
Muslim
ਇਸ ਤਰ੍ਹਾਂ ਦੀਆਂ ਧਾਰਮਕ ਸੰਸਥਾਵਾਂ ਭਾਵੇਂ ਉਹ ਸਿੱਖ, ਹਿੰਦੂ, ਮੁਸਲਮਾਨ ਧਰਮ ਦੇ ਨਾਂ ਤੇ ਬੱਚਿਆਂ ਨੂੰ ਗੁਮਰਾਹ ਕਰ ਰਹੀਆਂ ਹੋਣ, ਉਨ੍ਹਾਂ ਨੂੰ ਇਕ ਵਾਰ ਸੁਧਰਨ ਦਾ ਮੌਕਾ ਦੇ ਕੇ ਬੰਦ ਕਰਵਾਉਣਾ ਹੀ ਸਹੀ ਹੋਵੇਗਾ। -ਨਿਮਰਤ ਕੌਰ