ਦਲਿਤਾਂ ਨਾਲ ਸਦੀਆਂ ਦਾ ਧੱਕਾ ਦੂਰ ਕਰਨ ਲਈ ਕੁੱਝ ਸਬਰ ਤਾਂ ਕਰਨਾ ਹੀ ਪਵੇਗਾ
Published : Feb 21, 2023, 7:22 am IST
Updated : Feb 21, 2023, 7:22 am IST
SHARE ARTICLE
Darshan Solanki, NItish Kumar
Darshan Solanki, NItish Kumar

ਆਈ.ਆਈ.ਟੀ. ਮੁੰਬਈ ਵਿਚ ਬਿਤਾਏ ਤਿੰਨ ਮਹੀਨਿਆਂ ਨੇ ਇਸ 18 ਸਾਲ ਦੇ ਦਲਿਤ ਬੱਚੇ ਤੇ ਪ੍ਰਵਾਰ ਦੀ ਸਾਰੀ ਮਿਹਨਤ ਨੂੰ ਤਹਿਸ ਨਹਿਸ ਕਰ ਦਿਤਾ।

ਦਲਿਤ ਵਿਦਿਆਰਥੀ ਦਰਸ਼ਨ ਸੋਲੰਕੀ ਦੇ ਮਾਤਾ ਪਿਤਾ ਦਾ ਹੀ ਨਹੀਂ ਬਲਕਿ ਉਹਨਾਂ ਦੇ ਪੂਰੇ ਖ਼ਾਨਦਾਨ ਦਾ ਸੁਪਨਾ ਪੂਰਾ ਹੋਇਆ ਜਦ ਦਰਸ਼ਨ, ਆਈ.ਆਈ.ਟੀ. ਮੁੰਬਈ ਵਿਚ ਦਾਖ਼ਲਾ ਲੈਣ ਵਿਚ ਕਾਮਯਾਬ ਹੋਇਆ। ਸੋਲੰਕੀ ਦੀ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਤੇ ਪਿਤਾ ਪਲੰਬਰ ਦਾ ਕੰਮ ਕਰਦਾ ਹੈ। ਦਰਸ਼ਨ, ਪ੍ਰਵਾਰ ਦਾ ਪਹਿਲਾ ਬੱਚਾ ਸੀ ਜੋ ਇਸ ਉੱਚ ਸੰਸਥਾ ਵਿਚ ਦਾਖ਼ਲ ਹੋਇਆ। ਪਰ ਆਈ.ਆਈ.ਟੀ. ਮੁੰਬਈ ਵਿਚ ਬਿਤਾਏ ਤਿੰਨ ਮਹੀਨਿਆਂ ਨੇ ਇਸ 18 ਸਾਲ ਦੇ ਦਲਿਤ ਬੱਚੇ ਤੇ ਪ੍ਰਵਾਰ ਦੀ ਸਾਰੀ ਮਿਹਨਤ ਨੂੰ ਤਹਿਸ ਨਹਿਸ ਕਰ ਦਿਤਾ।

ਦਰਸ਼ਨ ਸੋਲੰਕੀ ਨੇ ਆਤਮ ਹਤਿਆ ਕਰ ਲਈ। ਅਜੇ ਫ਼ੈਸਲਾ ਨਹੀਂ ਹੋਇਆ ਪਰ ਆਮ ਜਾਣਕਾਰੀ ਹੈ ਕਿ ਉਸ ਨੂੰ ਅਪਣੇ ਦਲਿਤ ਹੋਣ ਦਾ ਤੇ ਰਾਖਵਾਂਕਰਨ ਦੀ ਨੀਤੀ ਸਦਕਾ ਮੁਫ਼ਤ ਸਿਖਿਆ ਮਿਲਣ ਦਾ ਅਹਿਸਾਸ ਐਨੀ ਬੁਰੀ ਤਰ੍ਹਾਂ ਕਰਵਾਇਆ ਗਿਆ ਕਿ ਉਸ ਨੇ ਜ਼ਿੰਦਗੀ ਨੂੰ ਅਲਵਿਦਾ ਕਹਿਣਾ ਹੀ ਠੀਕ ਸਮਝਿਆ ਕਿਉਂਕਿ ਉਸ ਨੂੰ ਯਕੀਨ ਕਰਵਾ ਦਿਤਾ ਗਿਆ ਕਿ ਉਹ ਅਪਣੀ ਯੋਗਤਾ ਕਾਰਨ ਵਜ਼ੀਫ਼ਾ ਨਹੀਂ ਸੀ ਲੈ ਰਿਹਾ ਸਗੋਂ ਦਲਿਤ ਹੋਣ ਕਰ ਕੇ ਤਰਸ ਵਜੋਂ ਲੈ ਰਿਹਾ ਸੀ।

ਇਹ ਵੀ ਪੜ੍ਹੋ - ਨਿਵੇਸ਼ਕਾਂ ਦਾ ਭਰੋਸਾ ਬਹਾਲ ਕਰਨ ਦੀ ਕੋਸ਼ਿਸ਼! ਅਡਾਨੀ ਦੀ ਕੰਪਨੀ ਨੇ 1,500 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ 

ਇਹ ਹਾਰ ਸਿਰਫ਼ ਦਰਸ਼ਨ ਸੋਲੰਕੀ ਦੀ ਹੀ ਨਹੀਂ ਬਲਕਿ ਕਈ ਪ੍ਰਵਾਰਾਂ ਦੀ ਹੋਵੇਗੀ ਜੋ ਅਪਣੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਹੀ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਵਾਸਤੇ ਬੱਚੇ ਦੀ ਜਾਨ ਜ਼ਿਆਦਾ ਪਿਆਰੀ ਹੈ।ਇਸ ਤਰ੍ਹਾਂ ਦੇ ਕੇਸ ਬੜੀ ਵਾਰ ਹੁੰਦੇ ਹਨ ਪਰ ਸਾਡਾ ਸਮਾਜ ਅਜਿਹਾ ਹੈ ਕਿ ਉਹ ਸਮੱਸਿਆ ਉਤੇ ਪਰਦਾ ਪਾ ਦੇਣਾ ਪਸੰਦ ਕਰੇਗਾ ਪਰ ਉਸ ਨੂੰ ਸਵੀਕਾਰ ਕਰ ਕੇ ਉਸ ’ਤੇ ਕੰਮ ਕਰਨ ਦੀ ਹਿੰਮਤ ਨਹੀਂ ਕਰੇਗਾ।

ਇਸੇ ਕਾਰਨ ਰਾਖਵਾਂਕਰਨ ਤਾਂ 75 ਸਾਲਾਂ ਤੋਂ ਲਾਗੂ ਹੈ ਪਰ ਇਸ ਦਾ ਫ਼ਾਇਦਾ ਉਹ ਨਹੀਂ ਹੋਇਆ ਜਿਸ ਲਈ ਰਾਖਵਾਂਕਰਨ ਦਾ ਸਿਧਾਂਤ ਅਪਣਾਇਆ ਗਿਆ ਸੀ। ਇਹ ਕਹਿਣਾ ਠੀਕ ਹੈ ਕਿ ਸਾਡੇ ਪੂਰਵਜਾਂ ਨੇ ਜਦ ਰਾਖਵਾਂਕਰਨ ਦੀ ਨੀਤੀ ਬਣਾਈ ਤਾਂ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ 75 ਸਾਲਾਂ ਬਾਅਦ ਵੀ ਇਸ ਦੀ ਜ਼ਰੂਰਤ ਪਵੇਗੀ। ਇਸ ਦੀ ਹਾਰ ਦਾ ਸਬੂਤ ਨਿਆਂਪਾਲਿਕਾ ਦੀਆਂ ਉੱਚ ਕੁਰਸੀਆਂ, ਅਫ਼ਸਰਸ਼ਾਹੀ ਦੇ ਉੱਚ ਅਹੁਦਿਆਂ ਤੇ ਪਛੜੀਆਂ ਜਾਤੀਆਂ ਦੀ ਮੌਜੂਦਗੀ  ਹੁੰਦੀ। ਹਾਂ, ਨਿਆਂਪਾਲਿਕਾ ਦੀਆਂ ਛੋਟੀਆਂ ਅਦਾਲਤਾਂ ਵਿਚ ਤਾਂ ਪਛੜੀ ਜਾਤੀ ਦੀ ਸ਼ਮੂਲੀਅਤ ਦਿਸਦੀ ਹੈ ਪਰ ਜਿਵੇਂ ਜਿਵੇਂ ਪੌੜੀ ਉਪਰ ਜਾਂਦੀ ਹੈ, ਪਛੜੀਆਂ ਜਾਤੀਆਂ ਦੇ ਜੱਜ ਨਦਾਰਦ ਹੋਣੇ ਸ਼ੁਰੂ ਹੋ ਜਾਂਦੇ ਹਨ।

ਅੱਜ ਦੀ ਨਵੀਂ ਪੀੜ੍ਹੀ, ਖ਼ਾਸ ਕਰ ਰਾਖਵਾਂਕਰਨ ਦੇ ਖ਼ਿਲਾਫ਼ ਹੈ ਕਿਉਂਕਿ ਅੱਜ ਨੌਕਰੀਆਂ ਦਾ ਮਿਲਣਾ ਕਠਿਨ ਮੁਕਾਬਲਿਆਂ ’ਚੋਂ ਸਫ਼ਲ ਹੋ ਕੇ ਨਿਤਰਨ ਤੇ ਨਿਰਭਰ ਕਰਦਾ ਹੈ। ਜਿਥੇ ਇਕ ਫ਼ੀ ਸਦੀ ਨੰਬਰਾਂ ਪਿੱਛੇ ਬੱਚਿਆਂ ਦੇ ਦਾਖ਼ਲੇ ਰੁਕ ਜਾਂਦੇ ਹਨ, ਉਥੇ ਜਨਰਲ ਸ਼ੇ੍ਰਣੀ ਦੇ ਨੌਜੁਆਨਾਂ ਦਾ ਦਰਦ ਸਮਝ ਆਉਂਦਾ ਹੈ ਪਰ ਜਿਨ੍ਹਾਂ ਨੇ ਸਦੀਆਂ ਤੋਂ ਜਾਤ ਪਾਤ ਕਾਰਨ ਨਰਕ ਵਰਗੀ ਜ਼ਿੰਦਗੀ ਬਤੀਤ ਕੀਤੀ ਹੈ, ਉਨ੍ਹਾਂ ਨੂੰ ਅਪਣੇ ਅਤੀਤ ਦੇ ਸੁਪਨੇ ਆਉਣ ਤੋਂ ਵੀ ਡਰ ਲਗਦਾ ਹੈ, ਉਨ੍ਹਾਂ ਅੰਦਰ ਬਰਾਬਰੀ ਤੇ ਇਨਯਾਫ਼ ਦੀ ਭਾਵਨਾ ਪੈਦਾ ਕਰਨੀ ਵੀ ਤਾਂ ਜ਼ਰੂਰੀ ਹੈ।

ਨਿਤੀਸ਼ ਕੁਮਾਰ ਨੇ ਬਿਹਾਰ ਵਿਚ ਜਾਤ ਆਧਾਰਤ ਸਰਵੇਖਣ ਸ਼ੁਰੂ ਕੀਤਾ ਹੈ ਜਿਸ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਜਾਤ ਦੀਆਂ ਦਰਾੜਾਂ ਨੂੰ ਇਹ ਹੋਰ ਗਹਿਰਾਈ ਤਕ ਜਾ ਕੇ ਵੇਖਣ ਦਾ ਮੌਕਾ ਦੇਵੇਗਾ। ਇਹ ਸ਼ਾਇਦ ਅੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ। ਜਾਤ ਦੀਆਂ ਦਰਾੜਾਂ ਨੂੰ ਦਿਖਾਉਣਾ ਪਵੇਗਾ ਤੇ ਅੰਦਾਜ਼ਾ ਲਗਾਉਣਾ ਪਵੇਗਾ ਕਿ ਜਾਤ ਦਾ ਗ਼ਰੀਬੀ, ਅਨਪੜ੍ਹਤਾ ਤੇ ਛੋਟੇ ਅਹੁਦਿਆਂ ਨਾਲ ਕਿੰਨਾ ਗਹਿਰਾ ਸਬੰਧ ਹੈ।

ਅੱਜ ਦੀ ਪੀੜ੍ਹੀ ਨੂੰ ਵੀ ਇਤਿਹਾਸ ਨਾਲ ਜੋੜ ਕੇ ਸਮਝਣਾ ਪਵੇਗਾ ਕਿ ਰਾਖਵਾਂਕਰਨ ਉਹਨਾਂ ਨਾਲ ਨਾਇਨਸਾਫ਼ੀ ਨਹੀਂ ਬਲਕਿ ਸਾਡੇ ਪੂਰਵਜਾਂ ਵਲੋਂ ਕੀਤੇੇ ਧੱਕੇ ਅਤੇ ਗੁਨਾਹ ਦਾ ਜ਼ਰੂਰੀ ਪਸ਼ਚਾਤਾਪ ਹੈ। ਜੇ ਉਹ ਅਪਣੇ ਆਪ ਨੂੰ ਇਸ ਦੇਸ਼ ਦੇ ਵਾਰਸ ਸਮਝਦੇ ਹਨ ਤਾਂ ਫਿਰ ਇਹ ਭਾਰ ਉਨ੍ਹਾਂ ਨੂੰ ਹਮਦਰਦੀ ਅਤੇ ਦਲੇਰੀ ਨਾਲ ਚੁਕਣਾ ਪਵੇਗਾ ਤਾਕਿ ਦਰਸ਼ਨ ਸੋਲੰਕੀ ਵਾਂਗ ਅਣਖ ਅਤੇ ਜਾਨ ਦੀ ਲੜਾਈ ਵਿਚ ਕਿਸੇ ਹੋਰ ਨੂੰ ਜਾਨ ਨਾ ਦੇਣੀ ਪਵੇ।
- ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement