ਕੇਰਲ ਵਿਚ ਕੁਦਰਤ ਦਾ ਕਹਿਰ ਜਾਂ ਮਨੁੱਖ ਦਾ ਮਾਇਆ-ਮੋਹ?
Published : Aug 21, 2018, 10:55 am IST
Updated : Aug 21, 2018, 10:55 am IST
SHARE ARTICLE
Kerala Victim
Kerala Victim

ਕੇਰਲ, ਜਿਸ ਨੂੰ 'ਦੇਵਤਿਆਂ ਦਾ ਨਿਵਾਸ' ਮੰਨਿਆ ਜਾਂਦਾ ਹੈ, ਅੱਜ ਇਕ ਦਲਦਲ ਬਣਦਾ ਜਾ ਰਿਹਾ ਹੈ.................

ਕੇਰਲ, ਜਿਸ ਨੂੰ 'ਦੇਵਤਿਆਂ ਦਾ ਨਿਵਾਸ' ਮੰਨਿਆ ਜਾਂਦਾ ਹੈ, ਅੱਜ ਇਕ ਦਲਦਲ ਬਣਦਾ ਜਾ ਰਿਹਾ ਹੈ। ਵੇਖਣ ਨੂੰ ਤਾਂ 'ਦੇਵਤਿਆਂ ਦੇ ਇਸ ਨਿਵਾਸ' ਨੂੰ ਕੁਦਰਤ ਦੀ ਮਾਰ ਹੀ ਪਈ ਹੈ ਪਰ ਸਚਾਈ ਇਹ ਵੀ ਹੈ ਕਿ ਕੁਦਰਤ ਦੀ ਇਸ ਮਾਰ ਦਾ ਜਨਮ, ਇਨਸਾਨ ਦੀ ਭੁੱਖ ਵਿਚੋਂ ਹੀ ਹੋਇਆ ਹੈ। ਕੇਰਲ ਵਿਚ ਮੀਂਹ ਤਾਂ ਬਹੁਤ ਪਿਆ ਪਰ ਜ਼ਮੀਨ ਦੇ ਧਸਣ ਤੇ ਖ਼ੁਰਨ ਦਾ ਕਾਰਨ ਕੇਰਲ ਵਿਚ ਕੀਤੀ ਜਾ ਰਹੀ ਪੱਥਰ ਦੀ ਖੁਦਾਈ ਹੀ ਸੀ ਅਤੇ ਇਸ ਬਾਰੇ ਪਹਿਲਾਂ ਹੀ ਚੇਤਾਵਨੀਆਂ ਦੇ ਦਿਤੀਆਂ ਗਈਆਂ ਸਨ। 2011 ਵਿਚ ਸੰਸਦ ਵਲੋਂ ਕੇਰਲ ਦੇ ਈਕੋਸਿਸਟਮ ਬਾਰੇ ਇਕ ਵਿਸ਼ੇਸ਼ ਜਾਂਚ ਟੀਮ ਨੇ ਇਕ ਸਾਲ ਲਈ ਕੰਮ ਕੀਤਾ ਸੀ

Kerala VictimKerala Victim

ਜਿਸ ਨੇ ਸੁਚੇਤ ਕੀਤਾ ਸੀ ਕਿ ਕੇਰਲ ਦੇ ਪਹਾੜ ਕਮਜ਼ੋਰ ਹੋ ਰਹੇ ਹਨ। ਪਰ ਇਸ ਦੇਸ਼ ਦੀ ਜਨਤਾ ਹੈ ਕਿ ਅਪਣੇ ਕੁਦਰਤੀ ਖ਼ਜ਼ਾਨੇ ਦੀ ਕਦਰ ਵੀ ਨਹੀਂ ਕਰਨਾ ਜਾਣਦੀ। ਹਰ ਸੂਬਾ ਅਪਣੇ ਕੁਦਰਤੀ ਖ਼ਜ਼ਾਨੇ ਨੂੰ ਲੁੱਟਣ ਵਿਚ ਮਸਤ ਹੈ। ਉਤਰਾਖੰਡ ਵਿਚ ਵੀ ਸਾਡੀ ਮਾਇਆ ਦੀ ਭੁੱਖ ਦਾ ਨਤੀਜਾ ਆਮ ਇਨਸਾਨ ਭੁਗਤ ਰਿਹਾ ਹੈ। ਬਰਸਾਤ ਦੇ ਮੌਸਮ ਵਿਚ ਬੰਬਈ ਇਕ ਕਾਲਾ ਨਾਲਾ ਬਣ ਜਾਂਦੀ ਹੈ। ਦਿੱਲੀ ਵਿਚ ਸਾਹ ਲੈਣਾ ਕਿਸੇ ਗੈਸ ਚੈਂਬਰ ਵਿਚ ਸਾਹ ਲੈਣ ਦਾ ਯਤਨ ਕਰਨ ਤੋਂ ਘੱਟ ਨਹੀਂ ਹੁੰਦਾ। ਬੰਗਲੌਰ ਦੀਆਂ ਝੀਲਾਂ ਜ਼ਹਿਰੀਲੀਆਂ ਹੋ ਚੁਕੀਆਂ ਹਨ। ਪੰਜਾਬ ਵਿਚ ਰੇਤ ਦੀ ਖੁਦਾਈ ਕਰ ਕੇ ਧਰਤੀ ਨੂੰ ਜ਼ਖ਼ਮੀ ਕੀਤਾ ਜਾ ਰਿਹਾ ਹੈ।

Kerala VictimKerala Victim

ਪਾਣੀ ਜ਼ਹਿਰੀਲਾ ਹੋ ਗਿਆ ਹੈ। ਪਰ ਕਿਸੇ ਸਿਆਸਤਦਾਨ ਨੂੰ ਕੋਈ ਪ੍ਰਵਾਹ ਨਹੀਂ। ਭਾਰਤ ਦੇ ਹਰ ਸੂਬੇ ਦੀ ਇਹੀ ਕਹਾਣੀ ਹੈ ਅਤੇ ਸਰਕਾਰਾਂ ਬਦਲਦੀਆਂ ਰਹਿਣਗੀਆਂ ਪਰ ਸਿਆਸਤਦਾਨਾਂ ਅਤੇ ਉਦਯੋਗਪਤੀਆਂ ਵਿਚਕਾਰ ਸਾਂਝ ਚਲਦੀ ਰਹੇਗੀ, ਸਿਰਫ਼ ਨਾਂ ਹੀ ਬਦਲਦੇ ਰਹਿਣਗੇ। ਨਤੀਜਾ ਅੱਜ ਸਾਡੇ ਸਾਹਮਣੇ ਹੈ।
ਇਨ੍ਹਾਂ ਹੜ੍ਹਾਂ ਨੇ ਭਾਰਤ ਦੀ ਆਬਾਦੀ ਦੇ ਕਈ ਹੋਰ ਅੰਧ-ਵਿਸ਼ਵਾਸੀ ਤੇ ਪੱਥਰ-ਯੁਗ ਦੇ ਚਿਹਰੇ ਵੀ ਸਾਹਮਣੇ ਲਿਆਂਦੇ ਹਨ। ਇਕ ਸੰਸਦ ਮੈਂਬਰ ਵਲੋਂ ਹਾਲ ਵਿਚ ਹੀ ਔਰਤਾਂ ਨੂੰ ਸਬਰੀਮਾਲਾ ਮੰਦਰ ਵਿਚ ਜਾਣ ਦੀ ਇਜਾਜ਼ਤ ਦੇਣ ਨੂੰ ਇਸ ਕਹਿਰ ਦਾ ਕਾਰਨ ਦਸਿਆ ਗਿਆ।

Kerala VictimKerala Victim

ਇਸੇ ਤਰ੍ਹਾਂ ਕਈ ਲੋਕਾਂ ਨੇ ਕੇਰਲ 'ਚ ਗਊਮਾਸ ਖਾਣ ਦੀ ਆਦਤ ਨੂੰ ਇਸ ਆਫ਼ਤ ਦਾ ਕਾਰਨ ਮੰਨਦੇ ਹੋਏ ਕੇਰਲ ਦੇ ਲੋਕਾਂ ਦੀ ਮਦਦ ਕਰਨ ਨੂੰ ਹੀ ਗ਼ਲਤ ਦਸਿਆ ਹੈ। ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦੀ ਸਿਆਸਤ ਖੇਡੀ ਗਈ। ਕੇਂਦਰ ਸਰਕਾਰ ਵੀ ਇਸ ਕਹਿਰ ਨੂੰ ਰਾਸ਼ਟਰੀ ਆਫ਼ਤ ਨਾ ਕਹਿ ਸਕੀ ਕਿਉਂਕਿ ਸ਼ਾਇਦ ਇਸ ਸੂਬੇ ਉਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਝੰਡਾ ਨਹੀਂ ਲਹਿਰਾ ਰਿਹਾ। ਕਸ਼ਮੀਰ ਦੇ ਹੜ੍ਹਾਂ ਵਾਂਗ, ਕੇਰਲ ਦੇ ਹੜ੍ਹ ਵੀ ਸਥਾਨਕ ਸਰਕਾਰ ਵਿਰੁਧ ਇਕ ਬਹਾਨਾ ਬਣ ਸਕਦੇ ਹਨ। ਚੁਨੌਤੀ ਸਿਰਫ਼ ਹੜ੍ਹਾਂ ਦੌਰਾਨ ਹੀ ਨਹੀਂ, ਅਸਲ ਚੁਨੌਤੀ ਤਾਂ ਹੜ੍ਹਾਂ ਦੇ ਖ਼ਾਤਮੇ ਤੋ ਬਾਅਦ ਲੋਕਾਂ ਦੇ ਘਰਾਂ ਨੂੰ ਮੁੜ ਤੋਂ ਬਣਾਉਣ ਸਮੇਂ ਸਾਹਮਣੇ ਆਉਂਦੀ ਹੈ।

Kerala VictimKerala Victim

ਵਧਦੀ ਜਾ ਰਹੀ ਆਪਸੀ ਨਫ਼ਰਤ, ਇਸ ਵੇਲੇ ਵੀ ਅਪਣਾ ਬਦਸੂਰਤ ਚਿਹਰਾ ਵਿਖਾਏ ਬਿਨਾਂ ਨਹੀਂ ਰਹਿ ਸਕੀ। ਇਨ੍ਹਾਂ ਹੜ੍ਹਾਂ ਤੋਂ ਲਾਭ ਕਮਾਉਣ ਵਿਚ ਵਪਾਰੀ ਵਰਗ ਵੀ ਪਿੱਛੇ ਨਹੀਂ ਰਿਹਾ। ਪਹਿਲਾਂ ਹਵਾਈ ਟਿਕਟਾਂ ਮਹਿੰਗੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੇਂਦਰ ਸਰਕਾਰ ਨੇ 10,000 ਤਕ ਦੀ ਸੀਮਾ ਤੈਅ ਕਰ ਕੇ ਹਵਾਈ ਉਦਯੋਗ ਨੂੰ ਕਾਬੂ ਕੀਤਾ, ਪਰ ਵਪਾਰੀਆਂ ਵਾਸਤੇ ਇਹ ਹੜ੍ਹ ਲਾਭ ਉਠਾਉਣ ਦਾ ਮੌਕਾ ਹੀ ਸਾਬਤ ਹੋਇਆ। ਵਪਾਰੀਆਂ ਨੇ ਰਾਹਤ ਦੇ ਸਮਾਨ ਵਿਚ ਵੀ ਅਪਣੀ ਕਮਾਈ ਵਧਾਉਣ ਦੀ ਕੋਸ਼ਿਸ਼ ਕੀਤੀ।

Kerala VictimKerala Victim

ਐਮੇਜ਼ੋਨ ਨੇ ਝੱਟ ਅਜਿਹੇ ਸਮਾਨ ਦੀ ਸੂਚੀ ਜਾਰੀ ਕਰ ਦਿਤੀ ਜੋ ਕਿ ਸੱਭ ਤੋਂ ਜ਼ਰੂਰੀ ਸੀ। ਉਸ ਸਮਾਨ ਵਿਚ ਸਿਰਫ਼ ਕੈਡਬਰੀ ਅਤੇ ਟੈਂਗ ਖਾਣ ਦਾ ਸਮਾਨ ਸੀ ਪਰ ਨਾਲ ਹੀ ਏਰੀਅਲ ਦਾ ਵਾਸ਼ਿੰਗ ਮਸ਼ੀਨ 'ਚ ਵਰਤਿਆ ਜਾਣ ਵਾਲਾ ਕਪੜੇ ਧੋਣ ਦਾ ਪਾਊਡਰ ਵੀ ਸਖ਼ਤ ਜ਼ਰੂਰੀ ਦਸਿਆ ਜਾ ਰਿਹਾ ਸੀ। ਕੁੱਝ ਦੇਰ ਮਗਰੋਂ ਇਸ ਨੂੰ ਹਟਾ ਦਿਤਾ ਗਿਆ ਪਰ ਵਪਾਰੀਆਂ ਨੇ ਅਪਣੀ ਮੁਨਾਫ਼ਾ ਕਮਾਉਣ ਦੀ ਆਦਤ ਨੂੰ ਨਾ ਛਡਿਆ। ਦਿਲ ਖ਼ੁਸ਼ ਕਰਨ ਵਾਲੇ ਤਾਂ ਆਮ ਲੋਕ ਹੀ ਸਨ ਜਿਨ੍ਹਾਂ ਧਰਮ-ਜਾਤ ਦੀਆਂ ਲਕੀਰਾਂ ਨੂੰ ਪਾਰ ਕਰ ਕੇ ਇਕ-ਦੂਜੇ ਦੀ ਮਦਦ ਕੀਤੀ।

Kerala FloodKerala Flood

ਫ਼ੌਜ ਨੇ ਸਾਰੇ ਕੰਮ ਆਪ ਕਰ ਕੇ, ਕੈਮਰਿਆਂ ਅੱਗੇ ਸਿਆਸਤਦਾਨਾਂ ਨੂੰ ਤਸਵੀਰਾਂ ਖਿਚਵਾਉਣ ਦਿਤੀਆਂ। ਸਿੱਖਾਂ ਦੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਨੇ ਅਪਣੀ ਲੰਗਰ ਦੀ ਸੇਵਾ ਸ਼ੁਰੂ ਕੀਤੀ। (ਪਰ ਜੇ ਉਹ ਅਪਣਾ ਨਾਂ ਰੈੱਡ ਕਰਾਸ ਵਾਂਗ ਪ੍ਰਚਾਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਲੰਗਰ ਤਕ ਸੀਮਿਤ ਨਹੀਂ ਰਹਿਣਾ ਚਾਹੀਦਾ (ਇਥੋਂ ਤਕ ਜਾਣ ਦਾ ਕੰਮ ਤਾਂ ਡੇਰੇਦਾਰ ਬਾਬੇ ਵੀ ਕਰ ਲੈਂਦੇ ਹਨ)

Kerala VictimKerala Victim

ਸਗੋਂ ਅੱਗੇ ਵੱਧ ਕੇ ਅਪਣਾ ਘੇਰਾ ਬਾਬੇ ਨਾਨਕ ਵਾਂਗ ਸੰਪੂਰਨ ਮਦਦ ਦਾ ਹੀ ਮਿਥਣਾ ਪਵੇਗਾ ਕਿਉਂਕਿ ਇਕ ਪਲ ਦੀ ਰਾਹਤ, ਕਿਸੇ ਨੂੰ ਵੱਡਾ ਰੁਤਬਾ ਨਹੀਂ ਦਿਵਾ ਸਕਦੀ। ਅਸਲ ਭਾਰਤ, ਆਮ, ਸਾਧਾਰਣ ਭਾਰਤੀ ਅੰਦਰੋਂ ਦਿਸਦਾ ਹੈ ਪਰ ਅਫ਼ਸੋਸ ਸਿਆਸਤ ਵਿਚ ਅੱਜ ਧਰਮ ਨਿਰਪੱਖ ਰਹਿਣੀ-ਬਹਿਣੀ ਤੇ ਮਦਦਗਾਰ ਭਾਰਤੀ ਦੀ ਝਲਕ ਨਜ਼ਰ ਨਹੀਂ ਆਉਂਦੀ।    -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement