
ਪੰਜਾਬ ਵਿਚ ਹੁਣ 2019 ਦੀ ਲੜਾਈ ਵਿਚ ਤੀਜੀ ਧਿਰ ਵੀ ਮਜ਼ਬੂਤੀ ਨਾਲ ਸਥਾਪਤ ਹੋ ਗਈ ਹੈ। ਟਕਸਾਲੀ ਆਗੂਆਂ, ਲੋਕ ਇਨਸਾਫ਼ ਪਾਰਟੀ........
ਪੰਜਾਬ ਵਿਚ ਹੁਣ 2019 ਦੀ ਲੜਾਈ ਵਿਚ ਤੀਜੀ ਧਿਰ ਵੀ ਮਜ਼ਬੂਤੀ ਨਾਲ ਸਥਾਪਤ ਹੋ ਗਈ ਹੈ। ਟਕਸਾਲੀ ਆਗੂਆਂ, ਲੋਕ ਇਨਸਾਫ਼ ਪਾਰਟੀ, ਡਾ. ਗਾਂਧੀ ਅਤੇ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਦੇ ਜੁੜਨ ਨਾਲ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਤੋਂ ਨਾਰਾਜ਼ ਲੋਕਾਂ ਨੂੰ 'ਆਪ' ਦਾ ਇਕ ਨਵਾਂ ਬਦਲ ਮਿਲ ਗਿਆ ਹੈ। ਪੰਜਾਬ ਦੇ ਉਹ ਕੱਟੜ ਅਕਾਲੀ, ਜੋ ਕਾਂਗਰਸ ਨੂੰ ਕਬੂਲ ਨਹੀਂ ਕਰ ਸਕਦੇ ਪਰ ਅਕਾਲੀ ਦਲ (ਬਾਦਲ) ਤੋਂ ਵੀ ਮੂੰਹ ਫੇਰ ਚੁੱਕੇ ਹਨ,
Sukhpal khaira With Dharamvir Gandhi
ਉਹ ਉਨ੍ਹਾਂ ਪੰਜਾਬੀਆਂ ਨਾਲ ਜਾ ਜੁੜਨਗੇ ਜੋ 2014 ਵਿਚ 'ਆਪ' ਦੀ ਲਹਿਰ ਪੰਜਾਬ ਵਿਚ ਲਿਆਏ ਸਨ। ਪੀ.ਪੀ.ਪੀ. ਇਸ ਕਰ ਕੇ ਹਾਰੀ ਸੀ ਕਿਉਂਕਿ ਉਨ੍ਹਾਂ ਦੇ ਜੋ ਹਮਾਇਤੀ ਸਨ, ਉਹ ਪੰਜਾਬ ਭਰ ਵਿਚ ਬਿਖਰੇ ਹੋਏ ਸਨ। ਲੋਕ ਇਨਸਾਫ਼ ਪਾਰਟੀ ਅਪਣੇ ਹਲਕੇ ਵਿਚ ਮਜ਼ਬੂਤ ਹੈ, ਜਿਸ ਤਰ੍ਹਾਂ ਡਾਂ. ਗਾਂਧੀ ਪਟਿਆਲੇ ਵਿਚ। ਇਨ੍ਹਾਂ ਸੱਭ ਨੂੰ ਜੋ ਮਜ਼ਬੂਤੀ ਟਕਸਾਲੀ ਆਗੂਆਂ ਤੋਂ ਮਿਲੀ ਹੈ, ਉਸ ਨਾਲ ਇਹ ਸੰਗਠਨ ਆਉਣ ਵਾਲੀਆਂ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਵਿਖਾ ਸਕਦਾ ਹੈ।
Simarjit Singh Bains And Balwinder Bains
ਅੱਜ ਦੋ ਸਾਲ ਸਰਕਾਰ ਬਣਾਉਣ ਤੋਂ ਬਾਅਦ ਵੀ ਕਾਂਗਰਸ ਸਰਕਾਰ ਅਪਣਾ ਵਧੀਆ ਅਕਸ ਬਣਾਉਣ ਵਿਚ ਕਾਮਯਾਬ ਨਹੀਂ ਹੋ ਰਹੀ ਤੇ ਉਸ ਦੀ ਬਾਦਲਾਂ ਤੇ ਮੋਦੀ ਨਾਲ ਗੁਪਤ ਸਾਂਠ ਗਾਂਠ ਦੇ ਚਰਚੇ ਬੰਦ ਨਹੀਂ ਹੋ ਰਹੇ। ਇਸ ਦਾ ਫ਼ਾਇਦਾ ਵੀ ਇਸ ਨਵੇਂ ਸੰਗਠਨ ਨੂੰ ਮਿਲੇਗਾ। ਆਉਣ ਵਾਲੀਆਂ ਚੋਣਾਂ ਹੁਣ ਕਿਸੇ ਧਿਰ ਲਈ ਵੀ ਜਿਤਣੀਆਂ ਸੌਖਾ ਕੰਮ ਨਹੀਂ ਰਹਿ ਜਾਣਗੀਆਂ। 'ਆਪ' ਇਸ ਸੰਗਠਨ ਤੋਂ ਬਾਹਰ ਰਹਿ ਕੇ ਬੜੀ ਵੱਡੀ ਗ਼ਲਤੀ ਕਰ ਰਹੀ ਹੈ ਪਰ ਉਹ ਪਾਰਟੀ ਹੁਣ ਪੰਜਾਬ ਨਾਲੋਂ ਟੁਟ ਚੁੱਕੀ ਪਾਰਟੀ ਵਜੋਂ ਜ਼ਿਆਦਾ ਜਾਣੀ ਜਾਂਦੀ ਹੈ। -ਨਿਮਰਤ ਕੌਰ