ਸਾਰੇ ਦੇਸ਼ਵਾਸੀਆਂ ਨੂੰ ਇਸ ਵਿਰੁਧ ਆਵਾਜ਼ ਉੱਚੀ ਕਰਨੀ ਚਾਹੀਦੀ ਹੈ ਨਹੀਂ ਤਾਂ...
Published : Jul 25, 2018, 12:08 am IST
Updated : Jul 25, 2018, 12:08 am IST
SHARE ARTICLE
Akbar Khan
Akbar Khan

ਅਖ਼ਲਾਕ ਦਾ ਕਾਤਲ ਜੇਲ ਵਿਚ ਮਰ ਗਿਆ ਸੀ ਅਤੇ ਉਸ ਨੂੰ ਮਰਨ ਵੇਲੇ ਤਿਰੰਗੇ ਵਿਚ ਲਪੇਟਿਆ ਗਿਆ ਸੀ...............

ਅਖ਼ਲਾਕ ਦਾ ਕਾਤਲ ਜੇਲ ਵਿਚ ਮਰ ਗਿਆ ਸੀ ਅਤੇ ਉਸ ਨੂੰ ਮਰਨ ਵੇਲੇ ਤਿਰੰਗੇ ਵਿਚ ਲਪੇਟਿਆ ਗਿਆ ਸੀ। ਭਾਜਪਾ ਦੇ ਵਿਧਾਇਕ ਤੇਜਪਾਲ ਸਿੰਘ ਨਾਗਰ ਨੇ ਨਾ ਸਿਰਫ਼ ਉਸ ਕਾਤਲ ਦੇ ਜਿਸਮ ਉਤੇ ਤਿਰੰਗਾ ਲਪੇਟਿਆ ਬਲਕਿ ਉਸ ਦੇ ਪ੍ਰਵਾਰ ਨੂੰ ਲੱਖਾਂ ਦਾ ਮੁਆਵਜ਼ਾ ਵੀ ਦਿਵਾਇਆ। ਬਾਕੀ ਕਾਤਲਾਂ ਨੂੰ ਨੌਕਰੀਆਂ ਦਿਵਾਈਆਂ ਗਈਆਂ। ਅਖ਼ਲਾਕ ਦਾ ਪੁੱਤਰ ਭਾਰਤੀ ਹਵਾਈ ਫ਼ੌਜ ਵਿਚ ਦੇਸ਼ ਦੀ ਰਾਖੀ ਕਰਦਾ ਹੈ ਪਰ ਉਹ ਇਕ ਵਖਰੀ ਫ਼ੌਜ ਹੈ ਜਿਸ ਨੂੰ ਇਕ ਵਾਰ ਨਹੀਂ, ਵਾਰ ਵਾਰ ਮਾਸੂਮ ਮੁਸਲਮਾਨਾਂ ਨੂੰ ਕਤਲ ਕਰਨ ਲਈ ਵਰਤਿਆ ਗਿਆ ਹੈ। ਕਦੇ ਮੰਤਰੀ ਜਾ ਕੇ ਕਾਤਲਾਂ ਨੂੰ ਹਾਰ ਪਾ ਆਉਂਦੇ ਹਨ ਅਤੇ ਕਾਤਲਾਂ ਨੂੰ ਰੱਬ ਦੇ ਦੂਤ ਬਣਾ ਕੇ,

ਉਨ੍ਹਾਂ ਦੀਆਂ ਤਸਵੀਰਾਂ ਨੂੰ ਧਾਰਮਕ ਜਲੂਸਾਂ ਵਿਚ ਸਜਾਇਆ ਜਾਂਦਾ ਹੈ। ਕਠੂਆ ਵਿਚ ਇਕ ਮੁਸਲਮਾਨ ਬੱਚੀ ਦੇ ਬਲਾਤਕਾਰੀ ਦੇ ਵਕੀਲ ਨੂੰ ਸਰਕਾਰ ਵਲੋਂ ਵਧੀਕ ਏ.ਜੀ. ਦਾ ਅਹੁਦਾ ਦਿਤਾ ਗਿਆ। ਅਲਵਰ ਵਿਚ ਵੀ ਭੀੜ ਨੇ ਖ਼ੁਦ ਨੂੰ ਵਿਧਾਇਕ ਦੀ ਹਮਾਇਤੀ ਹੋਣ ਦਾ ਦਾਅਵਾ ਕੀਤਾ। ਅਲਵਰ (ਰਾਜਸਥਾਨ) ਵਿਚ ਗਊ ਰਕਸ਼ਕਾਂ ਵਲੋਂ ਕੀਤੇ ਇਕ ਹੋਰ ਮੁਸਲਮਾਨ ਦੇ ਕਤਲ ਮਗਰੋਂ, ਗਊ ਰਕਸ਼ਕਾਂ ਦੇ ਨਾਂ ਤੇ ਕੀਤੀ ਜਾ ਰਹੀ ਗੁੰਡਾਗਰਦੀ ਵੇਖ ਕੇ, ਦੇਸ਼ ਹੁਣ ਸ਼ਾਇਦ ਕੰਬ ਉਠਿਆ ਲਗਦਾ ਹੈ। ਇਸ ਕੰਬਣੀ ਪਿੱਛੇ ਦਾ ਇਕ ਵੱਡਾ ਕਾਰਨ, ਹਿੰਸਾ ਵਿਚ ਪੁਲਿਸ ਦੀ ਸ਼ਰੇਆਮ ਭਾਈਵਾਲੀ ਹੈ। ਜਿਸ ਤਰ੍ਹਾਂ ਪੁਲਿਸ ਵਲੋਂ 6 ਕਿਲੋਮੀਟਰ ਦੇ ਸਫ਼ਰ ਨੂੰ ਪੂਰਾ

ਕਰਨ ਲਈ ਸਾਢੇ ਤਿੰਨ ਘੰਟੇ ਦਾ ਸਮਾਂ ਲਗਾਇਆ ਗਿਆ, ਉਸ ਤੋਂ ਸਾਫ਼ ਹੈ ਕਿ ਰਾਜਸਥਾਨ ਦੀ ਪੁਲਿਸ ਦਾ ਨਿਆਂ ਅਤੇ ਪੀੜਤ ਦੀ ਪੀੜਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਪਹਿਲਾਂ ਉਨ੍ਹਾਂ ਪੁਲਸੀਆਂ ਨੇ ਗਊਆਂ ਨੂੰ ਗਊਸ਼ਾਲਾ 'ਚ ਛਡਿਆ, ਫਿਰ ਚਾਹ ਪੀਤੀ। ਇਸ ਦੌਰਾਨ ਸ਼ਾਇਦ ਪੀੜਤ ਨੂੰ ਹੋਰ ਕੁਟਿਆ ਵੀ ਗਿਆ ਅਤੇ ਜਦੋਂ ਤਕ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਉਹ ਖ਼ਤਮ ਹੋ ਚੁੱਕਾ ਸੀ। ਪਿਛਲੇ ਸਵਾ ਚਾਰ ਸਾਲਾਂ ਵਿਚ ਫ਼ਿਰਕੂ ਭੀੜਾਂ ਵਲੋਂ ਬੇਰਹਿਮੀ ਨਾਲ ਕੁਟ ਕੁਟ ਕੇ ਮਾਰ ਦਿਤਾ ਗਿਆ ਇਹ 21ਵਾਂ ਮੁਸਲਮਾਨ ਸੀ। ਕੁਲ 25 ਮੌਤਾਂ ਹੋਈਆਂ ਹਨ ਜਿਨ੍ਹਾਂ 'ਚੋਂ 21 ਮੁਸਲਮਾਨ ਸਨ। ਕੇਂਦਰ ਸਰਕਾਰ ਨੇ ਵਿਰੋਧੀ ਧਿਰ ਨੂੰ ਆਖਿਆ ਹੈ ਕਿ ਇਸ

ਮਾਮਲੇ ਨੂੰ ਲੈ ਕੇ ਸਿਆਸਤ ਨਾ ਖੇਡੀ ਜਾਵੇ ਅਤੇ ਹੁਣ ਵਜ਼ੀਰਾਂ ਦੀ ਇਕ ਕਮੇਟੀ ਬਣਾ ਦਿਤੀ ਗਈ ਹੈ। ਪਰ ਇਸ ਮੁੱਦੇ ਤੇ ਸਿਆਸਤ ਤਾਂ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਜਦ ਪਹਿਲਾ ਮੁਸਲਮਾਨ ਇਸ ਤਰ੍ਹਾਂ ਮਾਰ ਦਿਤਾ ਗਿਆ ਸੀ। ਗਊਮਾਸ ਖਾਣ ਦੀ ਅਫ਼ਵਾਹ ਦੇ ਆਧਾਰ ਤੇ ਇਕ ਫ਼ਿਰਕੂ ਭੀੜ ਨੇ ਉਦੋਂ ਵੀ ਇਕ ਮੁਸਲਮਾਨ ਮੁਹੰਮਦ ਅਖ਼ਲਾਕ ਦਾ ਕਤਲ ਇਸੇ ਤਰ੍ਹਾਂ ਕੀਤਾ ਸੀ। ਸਿਆਸਤਦਾਨਾਂ ਨੇ ਰਸਮ ਪੂਰੀ ਕਰਨ ਲਈ ਰੋਸ ਪ੍ਰਗਟ ਕਰ ਦਿਤਾ ਸੀ। ਅਖ਼ਲਾਕ ਦਾ ਕਾਤਲ ਜੇਲ ਵਿਚ ਮਰ ਗਿਆ ਸੀ ਅਤੇ ਉਸ ਨੂੰ ਮਰਨ ਵੇਲੇ ਤਿਰੰਗੇ ਵਿਚ ਲਪੇਟਿਆ ਗਿਆ ਸੀ। ਭਾਜਪਾ ਦੇ ਵਿਧਾਇਕ ਤੇਜਪਾਲ ਸਿੰਘ ਨਾਗਰ ਨੇ ਨਾ ਸਿਰਫ਼ ਉਸ ਕਾਤਲ ਦੇ ਜਿਸਮ

Mob LynchingMob Lynching

ਉਤੇ ਤਿਰੰਗਾ ਲਪੇਟਿਆ, ਬਲਕਿ ਉਸ ਦੇ ਪ੍ਰਵਾਰ ਨੂੰ ਲੱਖਾਂ ਦਾ ਮੁਆਵਜ਼ਾ ਵੀ ਦਿਵਾਇਆ। ਬਾਕੀ ਕਾਤਲਾਂ ਨੂੰ ਨੌਕਰੀਆਂ ਦਿਵਾਈਆਂ ਗਈਆਂ। ਅਖ਼ਲਾਕ ਦਾ ਪੁੱਤਰ ਭਾਰਤੀ ਹਵਾਈ ਫ਼ੌਜ ਵਿਚ ਦੇਸ਼ ਦੀ ਰਾਖੀ ਕਰਦਾ ਹੈ ਪਰ ਉਹ ਇਕ ਵਖਰੀ ਫ਼ੌਜ ਹੈ ਜਿਸ ਨੂੰ ਇਕ ਵਾਰ ਨਹੀਂ, ਵਾਰ ਵਾਰ ਮਾਸੂਮ ਮੁਸਲਮਾਨਾਂ ਨੂੰ ਕਤਲ ਕਰਨ ਲਈ ਵਰਤਿਆ ਗਿਆ ਹੈ। ਕਦੇ ਮੰਤਰੀ ਜਾ ਕੇ ਕਾਤਲਾਂ ਨੂੰ ਹਾਰ ਪਾ ਆਉਂਦੇ ਹਨ ਅਤੇ ਕਾਤਲਾਂ ਨੂੰ ਰੱਬ ਦੇ ਦੂਤ ਬਣਾ ਕੇ, ਉਨ੍ਹਾਂ ਦੀਆਂ ਤਸਵੀਰਾਂ ਨੂੰ ਧਾਰਮਕ ਜਲੂਸਾਂ ਵਿਚ ਸਜਾਇਆ ਜਾਂਦਾ ਹੈ। ਕਠੂਆ ਵਿਚ ਇਕ ਮੁਸਲਮਾਨ ਬੱਚੀ ਦੇ ਬਲਾਤਕਾਰੀ ਦੇ ਵਕੀਲ ਨੂੰ ਸਰਕਾਰ ਵਲੋਂ ਵਧੀਕ ਏ.ਜੀ. ਦਾ ਅਹੁਦਾ ਦਿਤਾ ਗਿਆ।

ਅਲਵਰ ਵਿਚ ਵੀ ਭੀੜ ਨੇ ਖ਼ੁਦ ਨੂੰ ਵਿਧਾਇਕ ਦੀ ਹਮਾਇਤੀ ਹੋਣ ਦਾ ਦਾਅਵਾ ਕੀਤਾ। ਇਹ ਇਕ ਸਿਆਸੀ ਮਾਮਲਾ ਹੈ ਅਤੇ ਇਸ ਤੇ ਸਾਰੇ ਸਿਆਸਤਦਾਨਾਂ ਨੂੰ ਸ਼ੋਰ ਮਚਾਉਣ ਦੀ ਜ਼ਰੂਰਤ ਹੈ। ਜਦ ਸਿਆਸਤਦਾਨ ਰੱਲ ਕੇ ਜ਼ੋਰ ਦੀ ਬੋਲਦੇ ਹਨ ਤਾਂ ਪੁਲਿਸ ਤੇ ਅਫ਼ਸਰਸ਼ਾਹੀ ਉਸ ਦੀ ਗੱਲ ਮੰਨਦੇ ਹੀ ਮੰਨਦੇ ਹਨ। ਭਾਰਤ ਦੀ ਰਾਜਧਾਨੀ ਵਿਚ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ ਤਾਂ ਪੁਲਿਸ ਰਾਜੀਵ ਗਾਂਧੀ ਦੀ ਗ਼ੁਲਾਮ ਬਣ ਕੇ ਮੂੰਹ ਪਰਲੇ ਪਾਸੇ ਕਰ ਕੇ ਬੈਠੀ ਰਹੀ ਸੀ। ਗੁਜਰਾਤ ਦੰਗਿਆਂ ਵਿਚ ਵੀ ਪੁਲਿਸ ਨਪੁੰਸਕ ਬਣ ਗਈ ਸੀ। ਪੰਜਾਬ ਵਿਚ ਵੀ ਜਿਹੜਾ ਪੁਲਿਸ ਵਾਲਾ ਵੀ ਨੌਜਵਾਨਾਂ ਨੂੰ ਮਾਰਦਾ ਸੀ, ਉਸ ਨੂੰ ਪੈਸਾ ਵੀ ਮਿਲਦਾ ਸੀ ਅਤੇ ਤਰੱਕੀ ਵੀ।

ਇਸ ਢੰਗ ਨਾਲ ਕਿੰਨੇ ਹੀ ਕਾਂਸਟੇਬਲ, ਬੇਕਸੂਰਾਂ ਦਾ ਕਤਲ ਕਰ ਕੇ ਅੱਜ ਐਸ.ਐਸ.ਪੀ. ਬਣੀ ਬੈਠੇ ਹਨ। ਨਸ਼ੇ ਦੇ ਧੰਦੇ ਵਿਚ ਵਿਕਰੀ ਵਧਾਉਣ ਵਾਸਤੇ ਪੁਲਿਸ ਦੀਆਂ ਨਸ਼ੇ ਦੀਆਂ ਦੁਕਾਨਾਂ ਬਣੀਆਂ ਹੋਈਆਂ ਹਨ। ਅੱਜ ਅਲਵਰ ਵਿਚ ਪੁਲਿਸ ਮੁਲਾਜ਼ਮ ਸਿਆਸੀ ਟੀਚਿਆਂ ਦੀ ਪ੍ਰਾਪਤੀ ਲਈ ਵਰਦੀ ਵਿਚ ਰਹਿ ਕੇ ਕੰਮ ਕਰ ਰਹੇ ਹਨ। ਫ਼ਿਰਕੂ ਭੀੜ ਦੀ ਰੀਤ 2014 ਵਿਚ ਮੁੜ ਤੋਂ ਸ਼ੁਰੂ ਹੋਈ ਹੈ। ਇਨ੍ਹਾਂ ਭੀੜਾਂ ਦਾ ਸਿਆਸਤਦਾਨਾਂ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਰੁਧ ਇਸਤੇਮਾਲ ਜ਼ਰੂਰ ਕੀਤਾ ਹੈ ਪਰ ਉਹ ਭੀੜਾਂ ਸ਼ਰਾਬੀਆਂ ਤੇ ਅਪਰਾਧੀਆਂ ਨੂੰ ਪੈਸਾ ਦੇ ਕੇ ਬਣਾਈਆਂ ਗਈਆਂ ਸਨ। ਪਰ ਅੱਜ ਦੀਆਂ ਭੀੜਾਂ ਆਮ ਲੋਕਾਂ ਵਿਚੋਂ ਨਿਕਲ ਕੇ ਆਉਂਦੀਆਂ ਹਨ।

ਸਿਆਸਤਦਾਨਾਂ ਨੇ ਭਾਰਤੀਆਂ ਦੇ ਦਿਲਾਂ ਵਿਚ ਇਸ ਤਰ੍ਹਾਂ ਦੀ ਨਫ਼ਰਤ ਪੈਦਾ ਕਰ ਦਿਤੀ ਹੈ ਕਿ ਉਨ੍ਹਾਂ ਨੂੰ ਹੁਣ ਭੀੜਾਂ ਨੂੰ ਨਵੇਂ ਸਿਰਿਉਂ ਭੜਕਾਉਣ ਲਈ ਕੁੱਝ ਵੀ ਨਵਾਂ ਨਹੀਂ ਕਰਨਾ ਪੈਂਦਾ। ਬਸ ਬਾਅਦ ਵਿਚ ਇਨ੍ਹਾਂ ਲੋਕਾਂ ਨੂੰ ਉਹ ਕਿਸੇ ਤਰ੍ਹਾਂ ਇਨਾਮ ਦੇ ਦੇਂਦੇ ਹਨ। ਵਿਰੋਧੀ ਧਿਰ ਦੇ ਨਾਲ ਨਾਲ ਅੱਜ ਹਰ ਭਾਰਤੀ ਨੂੰ ਆਵਾਜ਼ ਉੱਚੀ ਕਰ ਕੇ ਸ਼ੋਰ ਮਚਾਉਣਾ ਚਾਹੀਦਾ ਹੈ। ਇਹ ਸ਼ੋਰ ਤੈਅ ਕਰੇਗਾ ਕਿ ਭਾਰਤ ਦਾ ਆਉਣ ਵਾਲਾ ਕਲ ਖ਼ੂਨੀ ਅਤੇ ਨਫ਼ਰਤ ਨਾਲ ਭਰਿਆ ਹੋਵੇਗਾ ਜਾਂ ਫਿਰ ਸ਼ਾਂਤ ਅਤੇ ਆਪਸੀ ਪ੍ਰੇਮ-ਪਿਆਰ ਅਤੇ ਸਦਭਾਵਨਾ ਵਾਲਾ।              -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement