ਕਾਬਲ ਵਿਚ ਅਮਨ-ਪਸੰਦ ਸਿੱਖਾਂ ਦਾ, ਗੁਰਦਵਾਰੇ ਅੰਦਰ ਕਤਲੇਆਮ
Published : Mar 27, 2020, 10:18 am IST
Updated : Mar 30, 2020, 12:47 pm IST
SHARE ARTICLE
Sikh Gurdwara kabul Editorial
Sikh Gurdwara kabul Editorial

ਪਰ ਦੁਨੀਆਂ ਭਰ ਵਿਚ ਮੁਸਲਮਾਨ ਦੇਸ਼ ਅੱਜ ਵੀ 'ਸਾਰੇ ਦੇਸ਼ ਵਿਚ ਇਕ...

ਦੁਨੀਆਂ ਦੇ ਹਰ ਧਰਮ ਨੇ ਅਜਿਹੀਆਂ ਕੁੱਝ ਸਤਰਾਂ ਅਪਣੇ ਧਾਰਮਿਕ ਵਿਰਸੇ ਵਿਚੋਂ ਲੈ ਕੇ ਦੁਨੀਆਂ ਨੂੰ ਵਿਖਾਉਣ ਲਈ ਸੰਭਾਲ ਕੇ ਰਖੀਆਂ ਹੋਈਆਂ ਹਨ ਜੋ ਇਹ ਐਲਾਨ ਕਰਦੀਆਂ ਹਨ ਕਿ ਸਾਰੇ ਮਨੁੱਖ ਇਕ ਪ੍ਰਮਾਤਮਾ ਦੀ ਸੰਤਾਨ ਹਨ ਤੇ ਮਨੁੱਖ-ਮਨੁੱਖ ਵਿਚਕਾਰ ਭੇਦ-ਭਾਵ ਕਰਨਾ ਜਾਂ ਕਿਸੇ ਦੂਜੇ ਧਰਮ ਵਾਲੇ ਨੂੰ ਨਫ਼ਰਤ ਕਰਨਾ ਸਾਡੇ ਧਰਮ ਵਿਚ ਮਨ੍ਹਾਂ ਹੈ।

Kabul attack kills US, Romanian soldier, 10 Afghan civiliansKabul attack kills 

ਪਰ ਦੂਜਾ ਸੱਚ ਇਹ ਵੀ ਹੈ ਕਿ ਹਰ ਧਰਮ ਦਾ ਇਤਿਹਾਸ, ਦੂਜੇ ਧਰਮ ਦੇ ਲੋਕਾਂ ਪ੍ਰਤੀ ਨਫ਼ਰਤ ਦੀਆਂ ਮਿਸਾਲਾਂ ਨਾਲ ਭਰਿਆ ਮਿਲਦਾ ਹੈ ਤੇ ਧਰਮ ਦੇ ਨਾਂ 'ਤੇ ਕਤਲੋਗ਼ਾਰਤ, ਜ਼ੁਲਮ, ਤਸੀਹੇ ਦੇਣ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਵੀ ਹਰ ਧਰਮ ਵਾਲੇ ਹੀ ਕਰਦੇ ਦਿਸਦੇ ਹਨ।

ਬੋਧੀਆਂ ਨੂੰ ਲੱਖਾਂ ਦੀ ਗਿਣਤੀ ਵਿਚ ਜ਼ਿੰਦਾ ਸਾੜ ਕੇ ਤੇ ਮਾਰਕੁਟ ਕੇ, ਭਾਰਤ ਵਿਚੋਂ ਬਾਹਰ ਕੱਢ ਦੇਣ ਦੇ ਕਾਰੇ ਲਈ ਅਫ਼ਸੋਸ ਦੇ ਦੋ ਸ਼ਬਦ ਕਿਤੇ ਨਹੀਂ ਲਿਖੇ ਮਿਲਦੇ ਪਰ ਇਤਿਹਾਸ ਦੀਆਂ ਕਿਤਾਬਾਂ ਵਿਚ ਬੋਧੀਆਂ ਉਤੇ ਇਹ ਇਲਜ਼ਾਮ ਲਾ ਕੇ ਅਪਣੇ ਜਬਰ ਨੂੰ ਜਾਇਜ਼ ਜ਼ਰੂਰ ਠਹਿਰਾਇਆ ਜਾਂਦਾ ਹੈ ਕਿ ਬੋਧੀਆਂ ਨੇ 'ਅਹਿੰਸਾ' ਉਤੇ ਲੋੜ ਤੋਂ ਵੱਧ ਜ਼ੋਰ ਦੇ ਕੇ ਭਾਰਤੀਆਂ ਨੂੰ ਕਮਜ਼ੋਰ ਬਣਾ ਦਿਤਾ ਸੀ ਤੇ ਵਿਦੇਸ਼ੀ ਹਮਲਾਵਰਾਂ ਲਈ ਭਾਰਤ ਉਤੇ ਕਬਜ਼ਾ ਕਰਨਾ ਆਸਾਨ ਬਣਾ ਦਿਤਾ ਸੀ।

ਇਹ ਤਾਂ ਇਕ ਮਿਸਾਲ ਹੈ। ਈਸਾਈਆਂ, ਮੁਸਲਮਾਨਾਂ, ਕਮਿਊਨਿਸਟਾਂ (ਕਮਿਊਨਿਜ਼ਮ ਨੂੰ ਵੀ ਇਕ ਸਮੇਂ ਦਾ 'ਧਰਮ' ਹੀ ਬਣਾ ਦਿਤਾ ਗਿਆ ਸੀ ਤੇ ਹਰ ਉਹ ਬੰਦਾ ਜੋ ਕਮਿਊਨਿਸਟ ਨਹੀਂ ਸੀ ਹੁੰਦਾ, ਉਸ ਨੂੰ ਮਰ ਜਾਣ ਦੇ ਕਾਬਲ ਹੀ ਸਮਝਿਆ ਜਾਂਦਾ ਸੀ) ਦਾ ਇਤਿਹਾਸ ਗ਼ੈਰਾਂ ਦੇ ਖ਼ਾਤਮੇ ਦੀਆਂ ਮੁਹਿੰਮਾਂ ਤੇ ਮਿਸਾਲਾਂ ਨਾਲ ਭਰਿਆ ਪਿਆ ਹੈ।

ਪਰ ਸਮਾਂ ਬੀਤਣ ਨਾਲ, ਜਿਉਂ ਜਿਉਂ ਲੋਕ-ਰਾਜੀ ਜਾਂ ਜਮਹੂਰੀ ਕਦਰਾਂ ਕੀਮਤਾਂ ਮਜ਼ਬੂਤੀ ਫੜਦੀਆਂ ਗਈਆਂ, ਸਰਕਾਰੀ ਪੱਧਰ 'ਤੇ ਗ਼ੈਰ-ਧਰਮਾਂ ਵਾਲਿਆਂ ਜਾਂ ਵਖਰੀ ਸੋਚ ਰੱਖਣ ਵਾਲਿਆਂ ਪ੍ਰਤੀ ਖੁਲ੍ਹੀ ਨਫ਼ਰਤ ਦਾ ਪ੍ਰਗਟਾਵਾ ਘਟਦਾ ਗਿਆ ਤੇ ਸਰਕਾਰਾਂ ਇਹ ਕਹਿਣ ਲੱਗ ਪਈਆਂ ਕਿ ਉਨ੍ਹਾਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ, ਸਰਕਾਰ ਦੀ ਨਜ਼ਰ ਵਿਚ ਸਾਰੇ ਸ਼ਹਿਰੀ ਇਕ-ਸਮਾਨ ਹਨ ਤੇ ਧਰਮ ਦੇ ਨਾਂ ਤੇ ਵਿਤਕਰਾ ਕਿਸੇ ਹਾਲਤ ਵਿਚ ਪ੍ਰਵਾਨ ਨਹੀਂ ਹੋਵੇਗਾ।

ਲਿਖਿਆ ਤਾਂ ਸੱਭ ਸਰਕਾਰਾਂ ਦੇ ਵਿਧੀ ਵਿਧਾਨ ਵਿਚ ਇਹੀ ਮਿਲਦਾ ਹੈ ਭਾਵੇਂ ਯੋਰਪੀ ਦੇਸ਼ਾਂ ਨੂੰ ਛੱਡ ਕੇ, ਖ਼ਾਸ ਤੌਰ ਤੇ ਏਸ਼ੀਆ ਵਿਚ, ਕਹਿਣੀ ਤੇ ਕਥਨੀ ਵਿਚ ਬਹੁਤ ਫ਼ਰਕ ਵੇਖਣ ਨੂੰ ਮਿਲਦਾ ਹੈ। ਪਰ ਦੁਨੀਆਂ ਭਰ ਵਿਚ ਮੁਸਲਮਾਨ ਦੇਸ਼ ਅੱਜ ਵੀ 'ਸਾਰੇ ਦੇਸ਼ ਵਿਚ ਇਕ ਧਰਮ ਹੀ ਹੋਣਾ ਚਾਹੀਦਾ ਹੈ' ਦੀ ਸੈਂਕੜੇ ਵਰ੍ਹੇ ਪੁਰਾਣੀ ਵਿਚਾਰਧਾਰਾ ਨਾਲ ਚਿੰਬੜੇ ਹੋਏ ਹਨ।

ਸਿੱਖ ਅਪਣੀ ਥੋੜ੍ਹੀ ਜਹੀ ਜਨਸੰਖਿਆ ਦੇ ਬਾਵਜੂਦ, ਦੁਨੀਆਂ ਦੇ ਹਰ ਦੇਸ਼ ਵਿਚ ਜਾ ਵਸਣ ਦੀ ਚਾਹ ਰੱਖਣ ਵਾਲੇ ਪਹਿਲੇ ਭਾਰਤੀ ਹਨ। ਉਨ੍ਹਾਂ ਦੀ ਨਜ਼ਰ ਵਿਚ ਬੇਗਾਨਾ ਕੋਈ ਵੀ ਨਹੀਂ। ਉਨ੍ਹਾਂ ਨੂੰ ਇਸ ਗੱਲ ਦਾ ਵੀ ਕੋਈ ਡਰ ਨਹੀਂ ਲਗਦਾ ਕਿ ਫ਼ਲਾਣੇ ਦੇਸ਼ ਦੇ ਲੋਕਾਂ ਦਾ ਧਰਮ ਕੋਈ ਹੋਰ ਹੈ ਤੇ ਕੁੱਝ ਮੁੱਠੀ ਭਰ ਸਿੱਖ ਉਥੇ ਕਿਵੇਂ ਰਹਿ ਸਕਣਗੇ? ਪੱਛਮ ਦੇ ਹਰ ਦੇਸ਼ ਵਿਚ ਇਸੇ ਲਈ ਸਿੱਖ ਅਪਣੀ ਹੋਂਦ ਨੂੰ ਉਜਾਗਰ ਕਰਨ ਵਿਚ ਬਹੁਤ ਸਫ਼ਲ ਰਹੇ ਹਨ।

ਪਰ ਜਦੋਂ ਮੁਸਲਮਾਨ ਦੇਸ਼ਾਂ ਦੀ ਗੱਲ ਆਉਂਦੀ ਹੈ ਤਾਂ ਸਿੱਖਾਂ ਨੇ ਉਨ੍ਹਾਂ ਦੇਸ਼ਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਪਰ ਉਨ੍ਹਾਂ ਦੇਸ਼ਾਂ ਨੇ ਸਦਾ ਹੀ ਸਿੱਖਾਂ ਨੂੰ (ਦੂਜੇ ਧਰਮਾਂ ਵਾਲਿਆਂ ਨੂੰ ਵੀ) ਇਹ ਅਹਿਸਾਸ ਕਰਵਾਉਣਾ ਨਹੀਂ ਛਡਿਆ ਕਿ ਉਨ੍ਹਾਂ ਦੇਸ਼ਾਂ ਵਿਚ ਇਸਲਾਮ ਨੂੰ ਮੰਨਣ ਵਾਲਿਆਂ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਦੇ ਨਾ ਕਰਨਾ ਨਹੀਂ ਤਾਂ ਪਛਤਾਉਣਾ ਪਵੇਗਾ ਕਿਉਂਕਿ ਅੱਲਾ ਨੇ ਇਕੋ ਧਰਮ ਇਸਲਾਮ ਹੀ ਬਣਾਇਆ ਹੈ ਤੇ ਬਾਕੀ ਧਰਮ ਮਨੁੱਖਾਂ ਦੇ ਬਣਾਏ ਹੋਏ ਹਨ।

ਮਿਸਾਲ ਵਜੋਂ ਈਰਾਨ ਵਿਚ ਸਿੱਖਾਂ ਨੂੰ ਗੁਰਦਵਾਰਾ ਬਣਾਉਣ ਦੀ ਇਜਾਜ਼ਤ ਤਾਂ ਦੇ ਦਿਤੀ ਗਈ ਪਰ ਉਸ ਉਤੇ 'ਗੁਰਦਵਾਰਾ' ਲਿਖਣ ਦੀ ਇਜਾਜ਼ਤ ਨਹੀਂ ਬਲਕਿ 'ਮਸਜਿਦੇ ਹਿੰਦੀਆ' ਲਿਖਣ ਦੀ ਆਗਿਆ ਦਿਤੀ ਗਈ। ਦੁਬਈ ਵਿਚ ਗੁਰਦਵਾਰਾ ਤਾਂ ਬਣਨ ਦਿਤਾ ਗਿਆ ਪਰ ਰਾਤ ਨੂੰ ਗੁਰਦਵਾਰਾ ਸਰਕਾਰੀ ਕਬਜ਼ੇ ਹੇਠ ਚਲਾ ਜਾਂਦਾ ਹੈ ਤੇ ਗ੍ਰੰਥੀ ਵੀ ਉਥੇ ਨਹੀਂ ਠਹਿਰ ਸਕਦਾ। ਉਹ ਦੂਰ ਸ਼ਹਿਰ ਵਿਚ ਰਹਿੰਦੇ ਹਨ ਤੇ ਸਵੇਰੇ ਦਫ਼ਤਰੀ ਸਮੇਂ ਤੇ ਆ ਕੇ ਗੁਰਦਵਾਰਾ ਖੋਲ੍ਹਦੇ ਤੇ ਅੰਦਰ ਜਾਂਦੇ ਹਨ।

ਪਾਕਿਸਤਾਨ ਵਿਚ ਵੀ ਗ਼ੈਰ-ਮੁਸਲਮਾਨਾਂ ਲਈ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਹੀ ਜਾਇਜ਼ ਮੰਨਿਆ ਜਾਂਦਾ ਹੈ। ਇਸ ਸੰਦਰਭ ਵਿਚ ਅਫ਼ਗ਼ਾਨਿਸਤਾਨ ਦੀ ਸੰਗਤ ਭਾਵੇਂ ਬਾਬੇ ਨਾਨਕ ਦੇ ਸਮੇਂ ਤੋਂ ਕਾਇਮ ਹੈ ਪਰ ਅਫ਼ਗ਼ਾਨਿਸਤਾਨ ਦੇ ਕੱਟੜਪੰਥੀਏ ਕਦੇ ਵੀ ਹਿੰਦੂਆਂ ਸਿੱਖਾਂ ਨੂੰ ਉਥੇ ਵੇਖਣਾ ਪਸੰਦ ਨਹੀਂ ਸਨ ਕਰਦੇ। ਉਨ੍ਹਾਂ ਲਈ ਬਾਜ਼ਾਰ ਵਿਚ ਵਖਰੇ ਰੰਗ ਦਾ ਕਪੜਾ ਧਾਰਨ ਕਰ ਕੇ ਜਾਣਾ ਜ਼ਰੂਰੀ ਹੈ ਤਾਕਿ ਗ਼ੈਰ-ਮੁਸਲਮਾਨਾਂ ਵਜੋਂ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇ।

ਨਤੀਜੇ ਵਜੋਂ, ਪਿਛਲੇ ਕੁੱਝ ਸਾਲਾਂ ਵਿਚ ਹਿੰਦੂਆਂ ਸਿੱਖਾਂ ਦੀ ਗਿਣਤੀ ਚੌਥਾ ਹਿੱਸਾ ਵੀ ਨਹੀਂ ਰਹਿ ਗਈ ਤੇ ਕੱਟੜਪੰਥੀਏ ਉਨ੍ਹਾਂ ਥੋੜ੍ਹੇ ਜਹੇ ਹਿੰਦੂਆਂ ਸਿੱਖਾਂ ਨੂੰ ਵੀ ਅਫ਼ਗ਼ਾਨਿਸਤਾਨ ਵਿਚ ਵੇਖ ਕੇ ਖ਼ੁਸ਼ ਨਹੀਂ ਹੁੰਦੇ।

ਕਲ ਜਿਵੇਂ ਧਾਰਮਕ ਦੀਵਾਨ ਵਿਚ 25-30 ਸਿੱਖਾਂ ਨੂੰ ਗੁਰਦਵਾਰੇ ਵਿਚ ਗੋਲੀਆਂ ਨਾਲ ਭੁੰਨ ਦਿਤਾ ਗਿਆ, ਉਸ ਤੋਂ ਸਪੱਸ਼ਟ ਹੈ ਕਿ ਅਤਿ ਦੇ ਨਰਮ ਸੁਭਾਅ ਵਾਲੇ, ਦਿਆਲੂ, ਰਾਜਨੀਤੀ ਤੋਂ ਕੋਹਾਂ ਦੂਰ ਰਹਿਣ ਵਾਲੇ ਤੇ ਹੱਕ ਹਲਾਲ ਦੀ ਕਮਾਈ ਖਾਣ ਵਾਲੇ ਥੋੜੇ ਜਹੇ ਹਿੰਦੂਆਂ ਸਿੱਖਾਂ ਨੂੰ ਵੀ ਉਹ ਹੁਣ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਤੇ ਉਸ ਔਰੰਗਜ਼ੇਬੀ ਸੋਚ ਨੂੰ ਹੀ ਠੀਕ ਸਮਝਦੇ ਹਨ ਜੋ ਦਾਅਵਾ ਕਰਦੀ ਹੈ ਕਿ ਦੇਸ਼ ਵਿਚ ਕੇਵਲ ਇਕ ਧਰਮ ਨੂੰ ਮੰਨਣ ਵਾਲੇ ਹੀ ਰਹਿਣੇ ਚਾਹੀਦੇ ਹਨ ਤੇ ਬਾਕੀਆਂ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। ਵਾਹਿਗੁਰੂ ਹੀ ਇਨ੍ਹਾਂ ਨੂੰ ਸੁਮੱਤ ਦੇ ਸਕਦਾ ਹੈ।

ਇਨਸਾਨੀ ਅਪੀਲਾਂ ਇਨ੍ਹਾਂ ਦੇ ਦਿਲ ਨਹੀਂ ਬਦਲ ਸਕਦੀਆਂ। ਫਿਰ ਵੀ ਯੂ.ਐਨ.ਓ. ਦੀ ਪੱਧਰ ਤੇ ਅਜਿਹੇ ਕੱਟੜਪੰਥੀਆਂ ਦੀ ਨਿਖੇਧੀ ਹੋਣੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਧਰਤੀ ਉਤੇ ਅਜਿਹੀ ਕੋਈ ਥਾਂ ਨਹੀਂ ਰਹਿਣ ਦਿਆਂਗੇ ਜਿਥੇ ਧਰਮ ਦੀ ਬਿਨਾਅ ਤੇ ਕਿਸੇ ਨਾਲ ਨਫ਼ਰਤ ਕੀਤੀ ਜਾਏ, ਉਨ੍ਹਾਂ ਨਾਲ ਵਿਤਕਰਾ ਕੀਤਾ ਜਾਏ ਜਾਂ ਉਨ੍ਹਾਂ ਦਾ ਕਤਲੇਆਮ ਕੀਤਾ ਜਾਏ। ਅਸੀਂ ਅਫ਼ਗ਼ਾਨਿਸਤਾਨ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਜਿਨ੍ਹਾਂ ਦੀ ਮਾਸੂਮੀਅਤ ਦਾ ਬੜੀ ਬੇਦਰਦੀ ਨਾਲ ਕਤਲ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement