‘‘ਖਾਈਏ ਪੰਜਾਬ ਦਾ ਤੇ ਗੁਣ ਗਾਈਏ ਦਿੱਲੀ ਦੇ?’’
Published : Jun 20, 2021, 8:23 am IST
Updated : Jun 20, 2021, 8:47 am IST
SHARE ARTICLE
Anil Joshi
Anil Joshi

ਸਾਰੇ ਪੰਜਾਬੀ ਭਾਜਪਾਈਆਂ ਲਈ ਅਨਿਲ ਜੋਸ਼ੀ ਦਾ ਇਤਿਹਾਸਕ ਸੁਨੇਹਾ

ਅਨਿਲ ਜੋਸ਼ੀ(  Anil Joshi)  ਨੂੰ ਇਸ ਵੇਲੇ ਬੀਜੇਪੀ ਦੇ ‘ਮੋਦੀ-ਭਗਤ ਬਰੀਗੇਡ’ ਦੇ ‘ਰਾਸ਼ਟਰਵਾਦੀਆਂ’ ਦੀ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਪੰਜਾਬੀ ਜਨਸੰਘੀ ਜਾਂ ਭਾਜਪਾਈ ਨੇ ਇਹ ਨਾਹਰਾ ਦਿਤਾ ਹੈ ਕਿ: 
‘‘ਲੋਕਾਂ ਅੰਦਰ ਪ੍ਰਭਾਵ ਇਹ ਬਣਨ ਦਿਤਾ ਗਿਆ ਹੈ ਕਿ ਅਸੀ ਖਾਂਦੇ ਪੀਂਦੇ ਪੰਜਾਬ ਦਾ ਹਾਂ ਪਰ ਗੁਣ ਦਿੱਲੀ ਦੇ ਗਾਉਂਦੇ ਹਾਂ। ਇਸ ਵੇਲੇ ਪੰਜਾਬ ਭਾਜਪਾ ਨੂੰ ਪ੍ਰਭਾਵ ਇਹ ਦੇਣਾ ਚਾਹੀਦਾ ਸੀ ਕਿ ਪੰਜਾਬ( Punjab) ਦੀ ਔਖੀ ਘੜੀ ਵਿਚ ਅਸੀ (ਬੀਜੇਪੀ ਵਾਲੇ) ਪੰਜਾਬ( Punjab) ਨਾਲ ਖੜੇ ਹਾਂ ਪਰ ਪ੍ਰਭਾਵ ਅਸੀ ਬਿਲਕੁਲ ਉਲਟ ਦੇ ਰਹੇ ਹਾਂ।’’  ਹਾਂ, 1947 ਤੋਂ ਬਾਅਦ, ਪੰਜਾਬ( Punjab) ਨੂੰ ਲੋੜ ਸੀ ਜਨਸੰਘ ਜਾਂ ਭਾਜਪਾ ਨਾਲ ਜੁੜੇ ਇਕ ‘ਹਿੰਦੂ ਆਗੂ’ ਦੀ ਜੋ ‘‘ਸਿੱਖਾਂ ਦੀ ਹਰ ਮੰਗ ਦਾ ਅੱਖਾਂ ਬੰਦ ਕਰ ਕੇ ਵਿਰੋਧ ਕਰੋ’’ ਵਾਲੀ ਪਾਰਟੀ ਨੀਤੀ ਦੀਆਂ ਮੁਹਾਰਾਂ ਮੋੜ ਕੇ ਪਾਰਟੀ ਨੂੰ ‘ਖਾਂਦੇ ਪੰਜਾਬ( Punjab) ਦਾ ਹੋ ਤਾਂ ਪੰਜਾਬ ਦਾ ਭਲਾ ਵੀ ਸੋਚਿਆ ਕਰੋ, ਨਿਰੇ ਦਿੱਲੀ ਦੇ ਪਿਛਲੱਗ ਹੀ ਨਾ ਬਣੇ ਰਿਹਾ ਕਰੋ’ ਦਾ ਇਤਿਹਾਸਕ ਸੁਨੇਹਾ ਦੇਂਦਾ ਤੇ ਪਾਰਟੀ ਦੇ ਖੜੇ ਪਾਣੀਆਂ ਵਿਚ ਵੱਟਾ ਮਾਰ ਕੇ, ਅਪਣੀ ਪਾਰਟੀ ਦੇ ਵਿਕਾਸ ਦਾ ਰਾਹ ਖੋਲ੍ਹਦਾ।

Former Cabinet Minister Anil JoshiFormer Cabinet Minister Anil Joshi

ਪੰਜਾਬ( Punjab)ਵਿਚ ਹਰ ਪਾਰਟੀ ਅਪਣੇ ਬਲ ਬੂਤੇ ਤੇ ਰਾਜ ਕਰਨ ਦੀ ਵਿਉਂਤਬੰਦੀ ਕਰਦੀ ਰਹਿੰਦੀ ਹੈ ਪਰ ਇਸ ਪਾਰਟੀ ਦਾ ਨੀਤੀ-ਮੰਤਰ ‘ਸਿੱਖਾਂ ਦੀ ਹਰ ਮੰਗ ਦਾ ਵਿਰੋਧ ਅੱਖਾਂ ਬੰਦ ਕਰ ਕੇ ਕਰੋ’’ ਇਸ ਨੂੰ ਕਦੇ ਵੀ ਅਪਣੀ ਤਾਕਤ ਦੇ ਬਲ ਬੂਤੇ ਪੰਜਾਬ( Punjab) ਵਿਚ ਰਾਜ ਕਰਨ ਦੇ ਕਾਬਲ ਨਾ ਬਣਾ ਸਕਿਆ ਤੇ ਅਖ਼ੀਰ ‘ਸਿੱਖਾਂ ਦੀ ਪਾਰਟੀ’ (ਅਕਾਲੀ ਦਲ) ਦੀ ‘ਬੀ-ਟੀਮ’ ਬਣ ਕੇ ਹੀ ਸੱਤਾ ਦੇ ਝੂਟੇ ਮਾਣ ਸਕੀ। ਇਹੀ ਹਾਲ ਕਮਿਊਨਿਸਟਾਂ ਦਾ ਵੀ ਰਿਹਾ ਹੈ (ਉਨ੍ਹਾਂ ਦਾ ਅਪਣਾ ਵਖਰੀ ਕਿਸਮ ਦਾ ਕੱਟੜਪੁਣਾ ਤੇ ਸਿੱਖ ਵਿਰੋਧੀ, ਧਰਮ ਵਿਰੋਧੀ, ਮਾਰਕਸੀ ਚਿਹਰਾ ਪੰਜਾਬ ਵਿਚ ਉਨ੍ਹਾਂ ਦੇ ਪੈਰ ਨਹੀਂ ਲੱਗਣ ਦੇਂਦਾ) ਜਦਕਿ ਕਾਂਗਰਸ ਅਤੇ ‘ਆਪ’ ਪਾਰਟੀਆਂ ਸਿੱਖਾਂ ਦੀ ਹਰ ਗੱਲ ਦਾ ਵਿਰੋਧ ਕਰੋ’ ਦੇ ਨਾਹਰੇ ਦਾ ਤਿਆਗ ਕਰ ਕੇ, ਇਕੱਲਿਆਂ ਹੀ ਅਥਵਾ ਅਪਣੇ ਬਲਬੂਤੇ ਵੀ ਸੱਤਾ ਦੇ ਸਿੰਘਾਸਨ ਉਤੇ ਬੈਠਣ ਜਾਂ ਉਸ ਦੇ ਨੇੜੇ ਪੁੱਜ ਜਾਣ ਵਿਚ ਕਾਮਯਾਬ ਰਹੀਆਂ ਹਨ (ਪਹਿਲੀ ਜਾਂ ਦੂਜੀ ਥਾਂ ਲੈਣ ਵਿਚ) ਪਰ ਭਾਜਪਾ ਇਕੋ ਇਕ ਪਾਰਟੀ ਹੈ ਜੇ ਇਕੱਲਿਆਂ, ਸੱਤਾ ਦੇ ਪਲੰਘ ਦੇ ਨੇੜੇ ਵੀ ਕਦੇ ਨਹੀਂ ਢੁੱਕ ਸਕੀ।

congresscongress

ਬਾਦਲ ਅਕਾਲੀ( Akali Dal)  ਜੋ ਵੀ ਇਹਨੂੁੰ ਦੇ ਦੇਂਦਾ ਰਿਹਾ ਹੈ, ਉਸ ਨੂੰ ‘ਰੱਬ ਤੇਰਾ ਭਲਾ ਕਰੇ ਪੁਤਰਾ, ਭੁੱਖੀ ਮਾਈ ਨੂੰ ਖ਼ੈਰ ਪਾਈ ਆ’ ਕਹਿ ਕੇ ਸਵੀਕਾਰ ਕਰ ਲੈਂਦੀ ਰਹੀ। ਪਰ ਇਹ ਕਦੇ ਵੀ ਸੱਤਾ ਉਤੇ ਅਪਣਾ ਹੱਕ ਜਤਾਉਣ ਵਿਚ ਕਾਮਯਾਬ ਕਿਉਂ ਨਾ ਹੋਈ? ਬਸ ਇਸ ਦਾ ਇਕੋ ਇਕ ਮੰਤਰ ਸੀ ਜੋ ਇਹ ਜਪਦੀ ਰਹਿੰਦੀ ਸੀ ਕਿ, ‘‘ਸਿੱਖ ਜੋ ਵੀ ਮੰਗ ਰੱਖਣ, ਉਸ ਦਾ ਡੱਟ ਕੇ ਵਿਰੋਧ ਕਰਨਾ ਹੀ ਸਾਡਾ ਪਰਮ ਧਰਮ ਹੈ’’ ਜਿਸ ਮੰਤਰ ਨੇ ਇਸ ਨੂੰ ਬਲੂ-ਸਟਾਰ ਆਪ੍ਰੇਸ਼ਨ ਮਗਰੋਂ ਵੀ ਕਾਂਗਰਸ ਤੋਂ ਅੱਗੇ ਨਾ ਲੰਘਣ ਦਿਤਾ।

Akali DalAkali Dal

ਕਾਂਗਰਸ (congress)  ਵੱਡੇ ਤੋਂ ਵੱਡਾ ਸਿੱਖ-ਵਿਰੋਧੀ ਪਾਪ ਕਰਨ ਮਗਰੋਂ ਵੀ ਸਿੱਖਾਂ ਦੀ ਸੱਭ ਤੋਂ ਵੱਡੀ ਦੁਸ਼ਮਣ ਕਦੀ ਨਾ ਗਰਦਾਨੀ ਜਾ ਸਕੀ ਕਿਉਂਕਿ ਉਸ ਨੇ ‘ਸਿੱਖਾਂ ਦੀ ਹਰ ਮੰਗ ਦੀ ਵਿਰੋਧਤਾ ਕਰੋ’ ਦਾ ਨਾਹਰਾ ਕਦੇ ਨਾ ਲਾਇਆ ਸਗੋਂ ‘ਸਦੀਵੀ ਦੁਸ਼ਮਣੀ ਤੇ ਸਦਵੀ ਦੋਸਤੀ’ ਦਾ ਵਿਚਕਾਰਲਾ ਰਾਹ ਅਪਣਾਉਣ ਵਿਚ ਸਫ਼ਲ ਰਹੀ ਤੇ ਦੇਸ਼ ਦੇ ਹਿੰਦੂ ਵੋਟਰ ਦੀ ਵੋਟ ਵੇਖ ਕੇ ਜੇ ਉਸ ਨੂੰ ‘ਜਨਸੰਘੀ ਰੂਪ’ ਵੀ ਅਖ਼ਤਿਆਰ ਕਰਨਾ ਪੈਂਦਾ ਤਾਂ ਥੋੜੇ ਥੋੜੇ ਵਕਫ਼ੇ ਬਾਅਦ, ਕੁੱਝ ਨਾ ਕੁੱਝ ਸਿੱਖਾਂ ਦੀ ਝੋਲੀ ਵਿਚ ਪਾ ਕੇ ਫਿਰ ਇਹ ਸੁਨੇਹਾ ਵੀ ਦੇ ਦੇਂਦੀ ਰਹੀ ਕਿ, ‘‘ਸਾਨੂੰ ਵੋਟਾਂ ਖ਼ਾਤਰ ਮਜਬੂਰੀਵਸ ਜਨਸੰਘੀ ਰੂਪ ਧਾਰਨ ਕਰਨਾ ਵੀ ਪੈਂਦਾ ਹੈ ਪਰ ਉਂਜ ਹਿੰਦੁਸਤਾਨ ਵਿਚ, ਸਾਡੇ ਨਾਲੋਂ ਜ਼ਿਆਦਾ ਕੁੱਝ ਦੇਣ ਵਾਲੀ ਪਾਰਟੀ ਵੀ ਸਿੱਖਾਂ ਨੂੰ ਨਹੀਂ ਮਿਲ ਸਕਣੀ, ਬੇਸ਼ੱਕ ਟਰਾਈ ਕਰ ਕੇ ਵੇਖ ਲਉ।’’ 

CM PunjabCM Punjab

ਸਿੱਖ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨਾਲ ਭਾਈਵਾਲੀ ਪਾ ਕੇ ਵੇਖ ਲਈ ਤੇ ਇਸ ਨਤੀਜੇ ਤੇ ਹੀ ਪੁੱਜੀਆਂ ਕਿ ਕਾਂਗਰਸ ਵੀ ਸਾਡੇ ਲਈ ਚੰਗੀ ਨਹੀਂ ਪਰ ਫਿਰ ਵੀ ਦੂਜੀਆਂ ਸਾਰੀਆਂ ਪਾਰਟੀਆਂ ਨਾਲੋਂ ਸਿੱਖਾਂ ਦੇ ਹੱਕ ਵਿਚ ਗੁਜ਼ਾਰੇ ਲਾਇਕ ਚੰਗੀ ਹੀ ਹੈ। ਸੋ ਕਾਂਗਰਸੀ ਹਾਕਮਾਂ ਕੋਲੋਂ ਮਾਰ ਖਾ ਕੇ ਵੀ, ਫਿਰ ਕਾਂਗਰਸ ਦਾ ਹੱਥ ਫੜ ਲੈਣ ਲਈ ਮਜਬੂਰ ਹੋਣਾ ਪੈਂਦਾ। ਬਾਕੀਆਂ ਦੀ ਛੱਡ, ਬੀ.ਜੇ.ਪੀ. (ਜਨਸੰਘ) ਦੀ ਹੀ ਗੱਲ ਕਰੀਏ ਤਾਂ ਇਸ ਦੀ ‘ਹਰ ਸਿੱਖ ਮੰਗ ਦੀ ਵਿਰੋਧਤਾ ਕਰੋ’, ਇਤਿਹਾਸ ਦੇ ਹਰ ਵਰਕੇ ਤੇ ਲਿਖੀ ਹੋਈ ਵੇਖੀ ਜਾ ਸਕਦੀ ਹੈ ਜਿਵੇਂ: 

1. ਸਾਰੇ ਦੇਸ਼ ਵਿਚ ਇਕ ਭਾਸ਼ਾਈ ਸੂਬੇ ਬਣ ਰਹੇ ਹਨ, ਪੰਜਾਬ ਵਿਚ ਨਹੀਂ ਬਣਨ ਦਿਆਂਗੇ ਕਿਉਂਕਿ, ਪੰਜਾਬੀ ਸੂਬੇ ਦੀ ਮੰਗ ਸਿੱਖ ਕਰ ਰਹੇ ਹਨ। 
2. ਸਦੀਆਂ ਤੋਂ ਪੰਜਾਬੀ ਜ਼ੁਬਾਨ, ਸਾਰੇ ਪੰਜਾਬੀਆਂ ਦੀ ਮਾਤ ਭਾਸ਼ਾ ਬਣੀ ਚਲੀ ਆ ਰਹੀ ਹੈ। ਪਰ ਹੁਣ ਹਿੰਦੂ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਕਿਉਂਕਿ ਸਿੱਖ ਪੰਜਾਬੀ ਲਿਖਵਾ ਰਹੇ ਹਨ।3. ਸਕੂਲਾਂ ਵਿਚ ਹਿੰਦੀ ਬੋਲੋ, ਲਿਖੋ ਤੇ ਪੜ੍ਹਾਉ ਕਿਉਂਕਿ ਸਿੱਖ ਪੰਜਾਬੀ ਲਿਖ, ਬੋਲ ਤੇ ਪੜ੍ਹਾ ਰਹੇ ਹਨ। 
4. ਗੁਰੂ ਨਾਨਕ ਯੂਨੀਵਰਸਟੀ ਨਾਲ ਸਾਡੇ ਕਾਲਜ ਐਫ਼ਿਲੀਏਟ ਨਹੀਂ ਹੋਣਗੇ ਤੇ ਸਾਨੂੰ ਦਇਆਨੰਦ ਯੂਨੀਵਰਸਟੀ ਦਿਉ ਕਿਉਂਕਿ ਗੁਰੂ ਨਾਨਕ ਯੂਨੀਵਰਸਟੀ ਸਿੱਖਾਂ ਦੇ ਗੁਰੂ ਦੇ ਨਾਂ ਤੇ ਬਣੀ ਹੈ। 

5. ਅੰਮ੍ਰਿਤਸਰ ਵਿਚ ਸਿਗਰਟਾਂ ਬੀੜੀਆਂ ਦੀ ਵਿਕਰੀ ਤੇ ਪਾਬੰਦੀ ਨਾ ਲਾਉ ਕਿਉਂਕਿ ਇਹ ਮੰਗ ਸਿੱਖਾਂ ਦੀ ਹੈ ਤੇ ਅਸੀ ਡਾਂਗਾਂ ਤੇ ਸਿਗਰਟਾਂ ਦੇ ਗੁੱਛੇ ਟੰਗ ਕੇ ਜਲੂਸ ਕੱਢਾਂਗੇ। 6. ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਵਿਚ ਸ਼ਾਮਲ ਫ਼ੌਜੀਆਂ ਨੂੰ ਅਸੀ ‘ਜੀਅ ਆਇਆਂ’ ਆਖ ਕੇ ਉਨ੍ਹਾਂ ਨੂੰ ਮਿਠਾਈਆਂ ਖਵਾਵਾਂਗੇ ਕਿਉਂਕਿ ਸਿੱਖ ਉਨ੍ਹਾਂ ਨੂੰ ਨਫ਼ਰਤ ਕਰਦੇ ਹਨ ਕਿਉਂ ਜੋ ਉਨ੍ਹਾਂ ਨੇ ਸਿੱਖਾਂ ਦੇ ਸੱਭ ਤੋਂ ਵੱਡੇ ਧਰਮ ਅਸਥਾਨ ਦੀ ਬੇਹੁਰਮਤੀ ਕੀਤੀ ਹੈ। 
7. ਦੁਕਾਨਾਂ ਦੇ ਬੋਰਡਾਂ ਉਤੇ ਅਤੇ ਹੋਰ ਹਰ ਥਾਂ ਹਿੰਦੀ ਲਿਖੋ ਕਿਉਂਕਿ ਸਿੱਖ, ਪੰਜਾਬੀ ਵਿਚ ਬੋਰਡ ਲਿਖ ਰਹੇ ਹਨ ਆਦਿ ਆਦਿ। 
ਯੂਨੀਵਰਸਟੀ ਪ੍ਰੋਫ਼ੈਸਰਾਂ ਦੀ ਮੀਟਿੰਗ 

ਇਥੇ ਮੈਨੂੰ ਇਕ ਸੱਚੀ ਘਟਨਾ ਯਾਦ ਆ ਗਈ। ਮੈਂ ਪੰਜਾਬ ਯੂਨੀਵਰਸਟੀ ਵਿਚ ਕਿਸੇ ਕੰਮ ਲਈ ਗਿਆ ਤਾਂ ਸਾਹਮਣੇ ਉੱਘੇ ਆਲੋਚਕ ਡਾ. ਅਤਰ ਸਿੰਘ ਆਉਂਦੇ ਮਿਲ ਪਏ। ਬੋਲੇ, ‘‘ਆਉ ਤੁਹਾਨੂੰ ਪੰਜਾਬ ਯੂਨੀਵਰਸਟੀ ਦੇ ਪ੍ਰੋਫ਼ੈਸਰਾਂ ਨਾਲ ਮਿਲਾਵਾਂ। ਉਨ੍ਹਾਂ ਦੀ ਇਕ ਮੀਟਿੰਗ ਹੋ ਰਹੀ ਹੈ। ਮੈਂ ਵੀ ਉਥੇ ਹੀ ਜਾ ਰਿਹਾਂ। ਤੁਸੀ ਵੀ ਆਉ ਮੇਰੇ ਨਾਲ ਚੱਲ ਕੇ ਮੀਟਿੰਗ ਵਿਚ ਸ਼ਾਮਲ ਹੋਵੋ।’’ ਮੈਨੂੰ ਤਾਂ ਬੁਲਾਇਆ ਹੀ ਨਹੀਂ ਸੀ ਗਿਆ ਤੇ ਪ੍ਰੋਫ਼ੈਸਰਾਂ ਦੀ ਮੀਟਿੰਗ ਵਿਚ ਮੈਂ ਕੀ ਕਰਾਂਗਾ? ਮੈਂ ਨਾਂਹ ਕਰ ਦਿਤੀ ਪਰ ਡਾ. ਅਤਰ ਸਿੰਘ ਜਿਵੇਂ ਜ਼ਬਰਦਸਤੀ ਮੈਨੂੰ ਖਿੱਚ ਕੇ ਉਥੇ ਲੈ ਗਏ। 

20-25 ਪ੍ਰੋਫ਼ੈਸਰ ਕੁਰਸੀਆਂ ਤੇ ਬੈਠੇ ਸਨ। ਤਿੰਨ ਕੁ ਸਿੱਖ ਪ੍ਰੋਫ਼ੈਸਰ ਸਨ ਤੇ ਬਾਕੀ ਸਾਰੇ ਹਿੰਦੂ ਸਨ। ਇਕ ਕਾਮਰੇਡ ਹਿੰਦੂ ਪ੍ਰੋਫ਼ੈਸਰ ਨੇ ਮੀਟਿੰਗ ਇਸ ਵਿਸ਼ੇ ਤੇ ਚਰਚਾ ਕਰਨ ਲਈ ਬੁਲਾਈ ਸੀ ਕਿ ਪਾਣੀਆਂ ਦੇ ਮਸਲੇ ਤੇ ਪੰਜਾਬ ਯੂਨੀਵਰਸਟੀ ਦੇ ਪ੍ਰੋਫ਼ੈਸਰ ਇਕ ਸਾਂਝੀ ਨੀਤੀ ਤਿਆਰ ਕਰ ਕੇ ਤੇ ਮਤਾ ਪਾਸ ਕਰ ਕੇ ਭਾਰਤ ਸਰਕਾਰ ਨੂੰ ਭੇਜਣ। ਡਾ. ਅਤਰ ਸਿੰਘ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੋਲੇ, ‘‘ਇਸ ਮਸਲੇ ਤੇ ਤਾਂ ਮਤਭੇਦ ਨਹੀਂ ਹੋਣੇ ਚਾਹੀਦੇ। ਪਾਣੀ ਮਿਲੇਗਾ ਤਾਂ ਸਾਰੇ ਪੰਜਾਬ ਨੂੰ ਮਿਲੇਗਾ ਤੇ ਸਾਰੇ ਪੰਜਾਬੀਆਂ ਨੂੰ ਇਸ ਦਾ ਲਾਭ ਮਿਲੇਗਾ। ਸਿਆਸੀ ਪਾਰਟੀਆਂ ਹੋਰ ਤਰ੍ਹਾਂ ਸੋਚਦੀਆਂ ਹਨ ਤੇ ਕਿਸੇ ਗੱਲ ਤੇ ਵੀ ਸਹਿਮਤ ਨਹੀਂ ਹੋ ਸਕਦੀਆਂ ਪਰ ਸਾਨੂੰ ਪ੍ਰੋਫ਼ੈਸਰਾਂ ਨੂੰ ਤਾਂ ਕੋਈ ਬਹਿਸ ਕੀਤੇ ਬਿਨਾਂ ਹੀ, ਪੰਜਾਬ ਦੇ ਕੁਦਰਤੀ ਖ਼ਜ਼ਾਨੇ (ਪਾਣੀ) ਉਤੇ ਪੰਜਾਬ ਦੇ ਹੱਕ ਨੂੰ ਮੰਨਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।’’ 

ਏਨਾ ਕਹਿਣ ਦੀ ਦੇਰ ਸੀ ਕਿ ‘ਮਹਾਂ-ਵਿਦਵਾਨ ਪ੍ਰੋਫ਼ੈਸਰ’, ਡਾ. ਅਤਰ ਸਿੰਘ ਦੀ ਗੱਲ ਕੱਟਣ ਲਈ ਇਕ ਦੂਜੇ ਤੋਂ ਅੱਗੇ ਲੰਘ ਕੇ, ਦਲੀਲਾਂ ਦੇਣ ਲੱਗ ਪਏ। ਉਨ੍ਹਾਂ ਦੀ ਮੁੱਖ ਦਲੀਲ ਸੀ, ‘‘ਪਾਣੀ ਪੰਜਾਬ ਨੂੰ ਮਿਲੇਗਾ ਤਾਂ ਇਹ ਜ਼ਿਆਦਾਤਰ ਸਿੱਖ ਕਿਸਾਨਾਂ ਨੇ ਹੀ ਵਰਤਣਾ ਹੈ, ਸ਼ਹਿਰੀ ਹਿੰਦੂਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਪੰਜਾਬ ਨੂੰ ਮਿਲੇ ਜਾਂ ਕਿਸੇ ਹੋਰ ਨੂੰ।’’  ਦੋ ਤਿੰਨ ਸਿੱਖ ਪ੍ਰੋਫ਼ੈਸਰਾਂ ਨੇ ਦਲੀਲ ਦਿਤੀ ਵੀ ਕਿ ਬਹੁਤਾ ਪਾਣੀ ਜੇਕਰ ਸਿੱਖ ਕਿਸਾਨ ਵਰਤਣਗੇ ਤਾਂ ਉਸ ਦਾ ਉਗਾਇਆ ਅਨਾਜ ਕੀ ਕੇਵਲ ਸਿੱਖ ਹੀ ਖਾਣਗੇ ਤੇ ਹਿੰਦੂ ਨਹੀਂ ਖਾਣਗੇ? ਜੇ ਪੰਜਾਬ ਦਾ ਅਪਣਾ ਹੀ ਪਾਣੀ ਪੰਜਾਬ ਨੂੰ ਮਿਲ ਗਿਆ ਤਾਂ ਸਾਰਾ ਪੰਜਾਬ ਹੀ ਖ਼ੁਸ਼ਹਾਲ ਹੋਵੇਗਾ ਤੇ ਨਿਰੇ ਸਿੱਖ ਹੀ ਖ਼ੁਸ਼ਹਾਲ ਨਹੀਂ ਹੋਣਗੇ....।

ਪਰ ਹਿੰਦੂ ਪ੍ਰੋਫ਼ੈਸਰਾਂ ਦੀ ਰਵਸ਼ ਵਿਚ ਜ਼ਰਾ ਜਿੰਨੀ ਤਬਦੀਲੀ ਨਾ ਆਈ। ਉਹ ਡਟੇ ਰਹੇ ਕਿ ‘‘ਮਤੇ ਕਿਸਾਨ ਪਾਸ ਕਰਨ, ਪ੍ਰੋਫ਼ੈਸਰਾਂ ਨੂੰ ਤੇ ਹਿੰਦੂਆਂ ਨੂੰ ਇਸ ਵਿਚ ਕਿਉਂ ਘਸੀਟਦੇ ਹੋ?’’  ‘ਵਿਦਵਾਨ ਪ੍ਰੋਫ਼ੈਸਰਾਂ’ ਦੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਤਾਂ ਚੱਕਰ ਆਉਣ ਲੱਗ ਪਏ। ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਸਾਡੇ ‘ਪ੍ਰੋਫ਼ੈਸਰ’ ਵੀ ਏਨੇ ਕੱਟੜ ਲੋਕ ਹੁੰਦੇ ਹਨ। ਮੈਂ ਉਠ ਪਿਆ। ਡਾ. ਅਤਰ ਸਿੰਘ ਵੀ ਉਠ ਆਏ ਤੇ ਮੈਨੂੰ ਕਹਿਣ ਲੱਗੇ, ‘‘ਵੇਖ ਲਿਆ, ‘ਹਿੰਦੂਤਵਾ’ ਦਾ ਅਸਰ ਸਾਡੇ ਵਿਦਵਾਨ ਪ੍ਰੋਫ਼ੈਸਰਾਂ ਉਤੇ? ਮੈਂ ਇਹੀ ਵਿਖਾਉਣ ਲਈ ਤੁਹਾਨੂੰ ਇਥੇ ਲਿਆਇਆ ਸੀ ਤਾਕਿ ਕਿਸੇ ਵੇਲੇ ਇਸ ਬਾਰੇ ਵੀ ਲਿਖੋ। ਮੈਂ ਤਾਂ ਇਨ੍ਹਾਂ ਨਾਲ ਰੋਜ਼ ਗੱਲਾਂ ਕਰਦਾ ਰਹਿੰਦਾ ਹਾਂ ਤੇ ਇਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੀ ਸੀ।’’ 

ਮੀਟਿੰਗ ਵਿਚ ਇਕ ਪ੍ਰੋਫ਼ੈਸਰ ਨੇ ਉਹ ਫ਼ਿਕਰਾ ਵੀ ਦੁਹਰਾਇਆ ਕਿ ‘‘ਅਸੀ ਖਾਂਦੇ ਪੰਜਾਬ ਦਾ ਹਾਂ ਪਰ ਗੁਣ ਦਿੱਲੀ ਵਾਲਿਆਂ ਦੇ ਗਾਉਂਦੇ ਰਹਿੰਦੇ ਹਾਂ।’’ ਪਰ ਇਕ ਸਿੱਖ ਪ੍ਰੋਫ਼ੈਸਰ ਦੀ ਕਥਨੀ ਉਥੇ ਕੋਈ ਅਸਰ ਨਾ ਵਿਖਾ ਸਕੀ। ਲੋੜ ਸੀ, ਉਸ ਵੇਲੇ ਅਨਿਲ ਜੋਸ਼ੀ ਵਰਗਾ ਕੋਈ ਹਿੰਦੂ ਆਗੂ (ਜਨ ਸੰਘ-ਬੀ.ਜੇ.ਪੀ. ਨਾਲ ਜੁੜਿਆ ਹੋਇਆ) ਇਹ ਗੱਲ ਉਨ੍ਹਾਂ ਨੂੰ ਕਹਿੰਦਾ। ਉਸ ਵੇਲੇ ਕੋਈ ਅਨਿਲ ਜੋਸ਼ੀ ਵਰਗਾ ਵੰਡਾ ਆਗੂ ਇਹ ਗੱਲ ਕਹਿੰਦਾ ਤਾਂ ਸ਼ਾਇਦ ਪਿਛਲੇ 50 ਸਾਲ ਦਾ ਇਤਿਹਾਸ ਕੁੱਝ ਹੋਰ ਹੀ ਹੁੰਦਾ। ਹੋਰ ਗੱਲਾਂ ਤੋਂ ਇਲਾਵਾ ਸ਼ਾਇਦ ਬੀ.ਜੇ.ਪੀ. ਕਾਂਗਰਸ ਦੀ ਥਾਂ ਵੀ ਲੈ ਚੁੱਕੀ ਹੁੰਦੀ ਤੇ ਸੱਤਾ ਤੇ ਇਕੱਲਿਆਂ ਵੀ ਕਾਬਜ਼ ਹੋ ਕੇ ਵਿਖਾ ਚੁਕੀ ਹੁੰਦੀ (ਖ਼ਾਸ ਤੌਰ ਤੇ 1984 ਮਗਰੋਂ) ਅੱਜ ਜਿਹੜੇ ਭਾਜਪਾਈ ਅਨਿਲ ਜੋਸ਼ੀ ਨੂੰ ‘ਹਲਾਲ’ ਕਰਨ ਲਈ ਛੁਰੀਆਂ ਤਿੱਖੀਆਂ ਕਰ ਰਹੇ ਹਨ।

 

ਇਹ ਵੀ ਪੜ੍ਹੋ:  ਕਦੇ ਦੇਖਿਆ ਅਜਿਹਾ ਪਿਤਾ? ਜੋ ਕਦੇ ਪਿਤਾ ਨੂੰ ਤੋਰਦਾ, ਕਦੇ ਪੁੱਤਰਾਂ ਨੂੰ ਤੋਰਦਾ

ਉਹ ਨਾਦਾਨ ਹਨ ਤੇ ਨਹੀਂ ਜਾਣਦੇ ਕਿ ਅਨਿਲ ਜੋਸ਼ੀ ਨੇ ਭਾਜਪਾ ਦਾ ਵਿਰੋਧ ਨਹੀਂ ਕੀਤਾ ਸਗੋਂ ਇਸ ਦੇ ਵਿਕਾਸ ਦਾ ਦਰ ਖੋਲ੍ਹ ਦਿਤਾ ਹੈ ਤੇ ਉਸ ਨੂੰ ਕਾਂਗਰਸ ਦੀ ਥਾਂ ਲੈਣ ਦੇ ਕਾਬਲ ਬਣਾ ਦਿਤਾ ਹੈ ਜੋ ਹੁਣ ਤਕ ਇਸ ਲਈ ਸੋਚਣਾ ਵੀ ਔਖਾ ਸੀ। ਹਰ ਭਾਜਪਾਈ ਨੂੰ ਅਨਿਲ ਜੋਸ਼ੀ ਦਾ ਇਹ ਸੁਨੇਹਾ ਦਿਨ ਵਿਚ ਦੋ ਵਾਰ ਜ਼ਰੂਰ ਪੜ੍ਹਨਾ ਚਾਹੀਦਾ ਹੈ ਕਿ ਖਾਈਏ ਪੰਜਾਬ ਦਾ ਤਾਂ ਗੁਣ ਵੀ ਪੰਜਾਬ ਦੇ ਹੀ ਗਾਈਏ ਤੇ ਭਲਾ ਵੀ ਪੰਜਾਬ ਦਾ ਹੀ ਸੋਈਏ। ਇਸ ਤਰ੍ਹਾਂ ਹੀ ਇਹ ਪਾਰਟੀ ਲੋਕ-ਪਾਰਟੀ ਬਣ ਸਕਦੀ ਹੈ। ਦਿੱਲੀ ਵਾਲੇ ਅਨਿਲ ਜੋਸ਼ੀ ਨਾਲ ਕੀ ਸਲੂਕ ਕਰਦੇ ਹਨ, ਇਹ ਉਨ੍ਹਾਂ ਦਾ ਘਰੇਲੂ ਮਾਮਲਾ ਹੈ ਪਰ ਏਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਤਿਹਾਸ ਵਿਚ ਅਨਿਲ ਜੋਸ਼ੀ ਦੀ ਪਹਿਲ ਨੂੰ ਸਦਾ ਇੱਜ਼ਤ ਦੀ ਨਿਗਾਹ ਨਾਲ ਤੇ ਅਨਿਲ ਜੋਸ਼ੀ ਨੂੰ ਬੀ.ਜੇ.ਪੀ. ਦੇ ਯੁਗ ਪੁਰਸ਼ ਵਜੋਂ ਹੀ ਵੇਖਿਆ ਜਾਏਗਾ ਕਿਉਂਕਿ ਅਨਿਲ ਜੋਸ਼ੀ ਨੇ ਪੰਜਾਬ ਵਿਚ ਹਿੰਦੂ-ਸਿੱਖ ਵਿਚਕਾਰ ਪੁੱਟੀ ਹੋਈ ਖਾਈ ਵੀ ਇਸ ਬਿਆਨ ਨਾਲ ਮੇਲ ਦਿਤੀ ਹੈ। ਅੱਗੋਂ ਪੰਜਾਬੀ ਭਾਜਪਾਈ ਕਿਸ ਹੱਦ ਤਕ ਜਾ ਕੇ ਅਨਿਲ ਜੋਸ਼ੀ ਦੀ ਗੱਲ ਮੰਨਦੇ ਹਨ, ਉਸ ਤੇ ਬਹੁਤ ਕੁੱਝ ਨਿਰਭਰ ਕਰੇਗਾ।                                                                  ਜੋਗਿੰਦਰ ਸਿੰਘ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement