ਸੱਭ ਤੋਂ ਮਾੜਾ ਪੇਸ਼ਾ ਅਖ਼ਬਾਰ-ਨਵੀਸੀ ਦਾ! 
Published : Jul 29, 2018, 8:40 am IST
Updated : Jul 29, 2018, 8:53 am IST
SHARE ARTICLE
Rozana Spokesman
Rozana Spokesman

ਮੈਂ ਮੰਨਦਾ ਹਾਂ, ਅਖ਼ਬਾਰ ਕਢਣਾ ਮੇਰੇ ਸੁਭਾਅ ਦੇ ਉਲਟ ਸੀ, ਮੇਰੇ ਕੋਲੋਂ ਗ਼ਲਤੀ ਹੋ ਗਈ। ਹੁਣ ਮੇਰਾ ਦਿਲ ਕਰਦਾ ਹੈ, ਸੱਭ ਕੁੱਝ ਛੱਡ ਛਡਾਅ ਕੇ 'ਉੱਚਾ ਦਰ ਬਾਬੇ ਨਾਨਕ ਦਾ' ...

ਮੈਂ ਮੰਨਦਾ ਹਾਂ, ਅਖ਼ਬਾਰ ਕਢਣਾ ਮੇਰੇ ਸੁਭਾਅ ਦੇ ਉਲਟ ਸੀ, ਮੇਰੇ ਕੋਲੋਂ ਗ਼ਲਤੀ ਹੋ ਗਈ। ਹੁਣ ਮੇਰਾ ਦਿਲ ਕਰਦਾ ਹੈ, ਸੱਭ ਕੁੱਝ ਛੱਡ ਛਡਾਅ ਕੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਕਿਸੇ ਗੁਮਨਾਮ ਕੋਨੇ ਵਿਚ ਬੈਠ ਕੇ, ਬਾਕੀ ਦਾ ਜੀਵਨ ਗੁਰਬਾਣੀ ਦੇ 'ਨਾਨਕੀ' ਅਰਥ ਲੱਭਣ ਤੇ ਹੀ ਲਾ ਦੇਵਾਂ ਪਰ ਸਮਝ ਨਹੀਂ ਆਉਂਦੀ, ਜੋ ਗ਼ਲਤੀ ਹੋ ਗਈ ਹੈ, ਉਸ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਕਰਾਂ?

ਅਖ਼ਬਾਰ-ਨਵੀਸੀ ਅਜਕਲ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਸਿਆਸਤਦਾਨਾਂ, ਬਲੈਕੀਆਂ ਤੇ ਮਾਇਆਧਾਰੀ ਬਾਬਿਆਂ ਦੀ ਚਮਚਾਗੀਰੀ ਕਰਨੀ ਆਉਂਦੀ ਹੋਵੇ, ਸਰਕਾਰ ਦੀ ਝੋਲੀ ਵਿਚ ਬੈਠਣਾ ਚੰਗਾ ਲਗਦਾ ਹੋਵੇ ਤੇ ਸੱਚ ਦੇ ਨਾਂ ਤੇ ਝੂਠ ਵੇਚਣਾ ਆਉਂਦਾ ਹੋਵੇ। ਅਖ਼ਬਾਰ ਦਾ ਖ਼ਰਚਾ ਇਨ੍ਹਾਂ ਤਿੰਨ ਕਿਸਮ ਦੇ ਲੋਕਾਂ ਕੋਲੋਂ ਹੀ ਮਿਲਣਾ ਹੁੰਦਾ ਹੈ ਤੇ ਜਿਹੜਾ ਇਨ੍ਹਾਂ ਨਾਲ ਰਲ ਕੇ ਨਾ ਚਲ ਸਕੇ, ਉਸ ਦਾ ਇਹ ਬਹੁਤ ਬੁਰਾ ਹਾਲ ਕਰ ਛਡਦੇ ਨੇ....।

ਮੈਂ ਇਕ ਕਾਰਖ਼ਾਨੇਦਾਰ ਦਾ ਪੁੱਤਰ ਸੀ। ਪੜ੍ਹਾਈ ਮਗਰੋਂ, ਮੇਰੇ ਲਈ ਇਕ ਨਵੀਂ ਫ਼ੈਕਟਰੀ ਵੀ ਖ਼ਰੀਦ ਲਈ ਗਈ ਪਰ ਮੈਂ ਦੋ ਤਿੰਨ ਸਾਲ ਕੰਮ ਕਰ ਕੇ ਹੀ ਹਾਰ ਮੰਨ ਲਈ ਕਿ ਇਹ ਤਾਂ ਝੂਠ ਬੋਲਣ ਵਾਲਿਆਂ ਦੀ ਹੀ ਦੁਨੀਆਂ ਹੈ ਤੇ ਝੂਠ ਬੋਲੇ ਬਿਨਾਂ, ਵਪਾਰ ਤਾਂ ਹੋ ਹੀ ਨਹੀਂ ਸਕਦਾ, ਸੋ ਮੇਰੇ ਵਰਗਾ ਬੰਦਾ ਇਥੇ ਖ਼ੁਸ਼ ਨਹੀਂ ਰਹਿ ਸਕਦਾ, ਨਾ ਕਿਸੇ ਨੂੰ ਖ਼ੁਸ਼ ਰਖ ਹੀ ਸਕਦਾ ਹੈ। 

ਦਿੱਲੀ ਦੇ ਤਿਲਕ ਬਾਜ਼ਾਰ 'ਚੋਂ ਇਕ ਬਾਣੀਏ ਕੋਲੋਂ ਮੈਂ ਲੱਖਾਂ ਦਾ ਕੈਮੀਕਲ ਖ਼ਰੀਦਿਆ ਕਰਦਾ ਸੀ। ਕਿਸੇ ਨੇ ਦਸਿਆ ਕਿ ਉਹ ਮੈਨੂੰ ਮਹਿੰਗੇ ਭਾਅ ਕੈਮੀਕਲ ਦੇਂਦਾ ਹੈ। ਮੈਂ ਉਸ ਨੂੰ ਜਾ ਪੁਛਿਆ। ਉਸ ਨੇ ਝੱਟ ਗ਼ਲਤੀ ਮੰਨ ਲਈ ਤੇ ਅੱਗੋਂ ਕਦੇ ਗ਼ਲਤੀ ਨਾ ਕਰਨ ਦਾ ਭਰੋਸਾ ਦਿਤਾ।
ਫਿਰ ਵੀ ਮੈਂ ਹਰ ਵਾਰ ਉਸ ਨੂੰ ਪੁਛ ਲੈਂਦਾ, ''ਵੇਖ ਮੈਂ ਤੇਰੀ ਸਹੁੰ ਤੇ ਵਿਸ਼ਵਾਸ ਕਰਦਾ ਹਾਂ ਤੇ ਕੈਮੀਕਲ ਸਿਰਫ਼ ਤੇਰੇ ਕੋਲੋਂ ਹੀ ਖ਼ਰੀਦਦਾ ਹਾਂ। ਹੁਣ ਕੋਈ ਹੇਰਾਫੇਰੀ ਤਾਂ ਨਹੀਂ ਕਰ ਰਿਹਾ ਨਾ?''

ਉਹਨੇ ਮੇਰੀ ਠੋਡੀ ਤੇ ਹੱਥ ਰੱਖ ਕੇ ਕਹਿਣਾ, ''ਆਪ ਕੀ ਕਸਮ, ਏਕ ਬਾਰ ਗ਼ਲਤੀ ਹੋ ਗਈ ਥੀ। ਆਪ ਕੀ ਕਸਮ, ਮੈਂ ਝੂਠ ਨਹੀਂ ਬੋਲਤਾ। ਆਪ ਸੇ ਧੋਕਾ ਕਭੀ ਨਹੀਂ ਕਰੂੰਗਾ।''

'ਆਪ ਕੀ ਕਸਮ' ਬੜੀ ਦੇਰ ਤਕ ਚਲਦੀ ਰਹੀ। ਮੈਨੂੰ ਇਸ ਦੀ ਸਮਝ ਵੀ ਨਾ ਆਉਂਦੀ ਤੇ ਮੈਂ ਉਸ ਉਤੇ ਵਿਸ਼ਵਾਸ ਕਰ ਕੇ ਹਰ ਮਹੀਨੇ ਲੱਖਾਂ ਦਾ ਸਮਾਨ ਉਸ ਤੋਂ ਖ਼ਰੀਦਦਾ ਰਹਿੰਦਾ। ਇਕ ਦਿਨ ਮੈਨੂੰ ਐਵੇਂ ਹੀ ਫੁਰ ਗਈ ਕਿ ਬਾਣੀਆ ਤਾਂ ਮੈਨੂੰ ਬੇਵਕੂਫ਼ ਬਣਾ ਜਾਂਦਾ ਹੈ। ਮੈਂ ਉਸ ਨੂੰ ਪੁਛ ਲਿਆ, ''ਲਾਲਾ ਤੂੰ ਮੇਰੀ ਕਸਮ ਖਾ ਕੇ ਮੈਨੂੰ ਮੂਰਖ ਕਿਉਂ ਬਣਾਉਨੈਂ? ਅਪਣੀ ਕਸਮ ਤਾਂ ਤੂੰ ਕਦੇ ਖਾਧੀ ਨਹੀਂ, ਮੇਰੀ ਕਸਮ ਖਾਣ ਦਾ ਕੀ ਮਤਲਬ?''

ਮੇਰਾ ਖ਼ਿਆਲ ਸੀ, ਬਾਣੀਆ ਸ਼ਰਮ ਮਹਿਸੂਸ ਕਰੇਗਾ ਤੇ ਮਾਫ਼ੀ ਮੰਗ ਲਏਗਾ ਪਰ ਉਹ ਬੋਲਿਆ, ''ਆਪ ਅਭੀ ਛੋਟੇ ਹੈਂ, ਬਿਜ਼ਨਸ ਮੇਂ ਨਏ ਨਏ ਹੈਂ। ਸੱਚ ਬੋਲੂੰ ਤੋ ਵਪਾਰ ਮੇਂ ਅਪਨੀ ਕਸਮ ਕੋਈ ਨਹੀਂ ਖਾਤਾ, ਦੂਸਰੇ ਕੀ ਹੀ ਖਾਤਾ ਹੈ। ਵੋਹ ਦੂਸਰਾ ਭਗਵਾਨ ਭੀ ਹੋ ਸਕਤਾ ਹੈ ਔਰ ਗਾਹਕ ਭੀ ਹੋ ਸਕਤਾ ਹੈ। ਯੇਹ ਧੰਦੇ ਕੀ ਮਜਬੂਰੀ ਹੈ। ਅਪਨੀ ਕਸਮ ਖਾ ਕਰ ਕੇ, ਮੁਨਾਫ਼ਾ ਕੋਈ ਨਹੀਂ ਕਮਾ ਸਕਤਾ ਸਰਦਾਰ ਜੀ।'' ਹਰ ਵੇਲੇ ਦੇ ਝੂਠ ਝੂਠ ਤੋਂ ਤੰਗ ਆ ਕੇ, ਮੈਂ ਵਪਾਰ ਛੱਡ ਕੇ, ਵਕਾਲਤ ਕਰਨ ਦਾ ਫ਼ੈਸਲਾ ਕਰ ਲਿਆ।

ਵਕਾਲਤ ਵਿਚ ਸਾਲ ਦੋ ਸਾਲ ਮਗਰੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਇਥੇ ਤਾਂ ਕੇਸ ਜਿੱਤਣ ਲਈ ਝੂਠ ਬੋਲਣਾ ਹੀ ਨਹੀਂ ਪੈਂਦਾ ਸਗੋਂ ਝੂਠ ਘੜ ਕੇ, ਅਪਣੇ ਮੁਅੱਕਲ ਨੂੰ ਵੀ ਸਮਝਾਣਾ ਪੈਂਦਾ ਹੈ ਕਿ, ''ਵੇਖੀਂ ਕਿਧਰੇ ਅਦਾਲਤ ਵਿਚ ਸੱਚ ਨਾ ਬੋਲ ਦੇਵੀਂ। ਉਹੀ ਬੋਲੀਂ ਜੋ ਮੈਂ ਤੈਨੂੰ ਸਮਝਾਇਆ ਹੈ।'' ਗਵਾਹਾਂ ਨੂੰ ਵੀ ਝੂਠ ਦੀ ਪੱਟੀ ਪੜ੍ਹਾਣੀ ਪੈਂਦੀ ਹੈ। 24 ਘੰਟੇ ਦੇ ਝੂਠ ਤੋਂ ਡਰਦਾ, ਮੈਂ ਵਕਾਲਤ ਦਾ ਪੇਸ਼ਾ ਵੀ ਛੱਡ ਦੇਣ ਦਾ ਫ਼ੈਸਲਾ ਕਰ ਲਿਆ। ਵਿਸਥਾਰ ਪਹਿਲਾਂ ਹੀ ਲਿਖ ਚੁਕਾ ਹਾਂ।

ਫਿਰ ਮੈਂ ਮੈਗਜ਼ੀਨ ਸ਼ੁਰੂ ਕਰ ਲਿਆ। ਲੋਕਾਂ ਨੇ ਪਸੰਦ ਬਹੁਤ ਕੀਤਾ ਪਰ ਇਸ਼ਤਿਹਾਰਾਂ ਤੋਂ ਬਿਨਾਂ ਮੈਗਜ਼ੀਨ ਕਿਵੇਂ ਚੱਲੇ? ਇਸ਼ਤਿਹਾਰ ਮੈਨੂੰ ਮੰਗਣੇ ਨਹੀਂ ਸਨ ਆਉਂਦੇ। ਗਿਆਨੀ ਜ਼ੈਲ ਸਿੰਘ ਤੇ ਗਿ. ਗੁਰਮੁਖ ਸਿੰਘ ਮੁਸਾਫ਼ਰ ਉਨ੍ਹਾਂ ਵੱਡੇ ਲੋਕਾਂ ਵਿਚੋਂ ਸਨ ਜੋ ਮੇਰਾ ਮੈਗਜ਼ੀਨ ਪੜ੍ਹ ਕੇ ਮੇਰੇ ਬਹੁਤ ਨਜ਼ਦੀਕੀ ਬਣ ਗਏ ਪਰ ਮੰਗਣ ਦੀ ਕਿਉਂਕਿ ਜਾਚ ਹੀ ਨਹੀਂ ਸੀ,

ਇਸ ਲਈ ਉਨ੍ਹਾਂ ਵਲੋਂ ਆਪ ਪੁੱਛਣ ਤੇ ਵੀ, ਮੂੰਹ 'ਚੋਂ ਇਹੀ ਨਿਕਲਿਆ, ''ਨਹੀਂ, ਕੰਮ ਚਲ ਰਿਹੈ। ਜਦੋਂ ਲੋੜ ਹੋਈ, ਤੁਹਾਨੂੰ ਤਕਲੀਫ਼ ਦੇ ਦਿਆਂਗਾ। ਅਜੇ ਸੱਭ ਠੀਕ ਠਾਕ ਹੀ ਐ।'' ਮੰਗਣ ਦੀ ਜਾਚ ਹੀ ਨਹੀਂ ਸੀ ਆਉਂਦੀ। ਕੁੱਝ ਮੰਗਣ ਵਾਲੇ ਲਫ਼ਜ਼, ਮੂੰਹ ਵਿਚ ਆ ਕੇ ਵੀ, ਵਾਪਸ ਗਲੇ ਵਿਚ ਜਾ ਅਟਕਦੇ ਸਨ। ਅਖ਼ੀਰ ਮੈਗਜ਼ੀਨ ਬੰਦ ਕਰਨਾ ਪਿਆ।

ਹੁਣ ਸਲਾਹ ਕਰਦਿਆਂ, ਕਿਸੇ ਮਿੱਤਰ ਨੇ ਕਿਹਾ ਕਿ ''ਜੇ ਤੈਨੂੰ ਮੰਗਣਾ ਨਹੀਂ ਆਉਂਦਾ ਤਾਂ ਕੋਈ ਫ਼ੈਕਟਰੀ ਲਗਾ ਲੈ ਜਿਸ ਵਿਚੋਂ ਐਨਾ ਪੈਸਾ ਤੈਨੂੰ ਮਿਲ ਜਾਵੇ ਕਿ ਪਰਚੇ (ਮਾਸਕ ਮੈਗਜ਼ੀਨ) ਦਾ ਸਾਰਾ ਖ਼ਰਚਾ ਉਹ ਫ਼ੈਕਟਰੀ ਤੈਨੂੰ ਦੇ ਦਿਆ ਕਰੇ। ਬਸ ਫਿਰ, ਨਾ ਇਸ਼ਤਿਹਾਰ ਮੰਗਣ ਦੀ ਲੋੜ, ਨਾ ਹੋਰ ਕੁੱਝ।''

ਸੋ ਕਰਜ਼ਾ ਕੁਰਜ਼ਾ ਫੜ ਕੇ, ਦੋ ਢਾਈ ਕਰੋੜ ਦੀ ਪ੍ਰੈੱਸ ਲਾ ਲਈ ਤੇ ਜਦ ਇਹ ਮੁਨਾਫ਼ਾ ਦੇਣ ਲੱਗ ਪਈ ਤਾਂ ਸਪੋਕਸਮੈਨ ਮੈਗਜ਼ੀਨ, ਦਿੱਲੀ ਦੇ ਸ: ਚਰਨਜੀਤ ਸਿੰਘ ਤੋਂ ਲੈ ਲਿਆ। ਮੈਗਜ਼ੀਨ ਬਹੁਤ ਲੋਕ-ਪ੍ਰਿਯ ਹੋ ਗਿਆ। ਸਾਨੂੰ ਪ੍ਰੈੱਸ 'ਚੋਂ ਜੋ ਕੁੱਝ ਮਿਲਦਾ ਸੀ, ਸਾਰਾ ਕੁੱਝ ਮੈਗਜ਼ੀਨ ਨੂੰ ਦੇ ਦੇਂਦੇ ਸੀ ਤੇ ਆਪ ਰੁੱਖੀ ਮਿੱਸੀ ਖਾ ਕੇ ਖ਼ੁਸ਼ ਹੋ ਜਾਂਦੇ ਸੀ। ਬੜਾ ਵਧੀਆ ਸਮਾਂ ਸੀ।

ਜ਼ਿੰਦਗੀ ਦਾ ਸੱਭ ਤੋਂ ਵਧੀਆ ਸਮਾਂ ਹੀ ਇਹ ਸੀ। ਨਾ ਕਿਸੇ ਕੋਲੋਂ ਕੁੱਝ ਮੰਗਣਾ, ਨਾ ਲੈਣਾ, ਬਸ ਅਪਣੀ ਪ੍ਰੈੱਸ ਦੇ ਮੁਨਾਫ਼ੇ ਨਾਲ ਵਧੀਆ ਮੈਗਜ਼ੀਨ ਦਈ ਜਾਣਾ। ਸਵਰਗ ਵਰਗਾ ਸਮਾਂ - ਮੁਕੰਮਲ ਆਜ਼ਾਦੀ ਤੇ ਕਿਸੇ ਦੀ ਵੀ ਮੁਥਾਜੀ ਨਹੀਂ। ਉਪਰੋਂ ਮੈਗਜ਼ੀਨ ਦੇ ਕਾਮਯਾਬ ਹੋ ਜਾਣ ਕਾਰਨ, ਲੋਕਾਂ ਦਾ ਪਿਆਰ ਤੇ ਸਨਮਾਨ ਢੇਰਾਂ ਵਿਚ ਮਿਲ ਹੀ ਰਿਹਾ ਸੀ।

ਪਾਠਕਾਂ ਨੇ ਹੀ ਉਂਗਲ ਦਿਤੀ, ਅਖੇ ਇਹ ਤਾਂ ਰੋਜ਼ਾਨਾ ਅਖ਼ਬਾਰ ਬਣਨਾ ਚਾਹੀਦੈ। ਅਪਣਾ ਦਿਲ ਵੀ ਲਾਲਚ ਵਿਚ ਆ ਗਿਆ। ਜੋ ਕੁੱਝ ਵਿਕ ਸਕਦਾ ਸੀ, ਵੇਚਿਆ ਤੇ ਜੋ ਕੁੱਝ ਏਧਰੋਂ ਔਧਰੋਂ ਇਕੱਤਰ ਕੀਤਾ ਜਾ ਸਕਦਾ ਸੀ, ਕੀਤਾ ਤੇ ਰੋਜ਼ਾਨਾ ਅਖ਼ਬਾਰ ਕੱਢਣ ਦੀ ਤਿਆਰੀ ਸ਼ੁਰੂ ਕਰ ਦਿਤੀ। ਕਈ ਸਾਲਾਂ ਦੀ ਮਿਹਨਤ ਮਗਰੋਂ ਤੇ ਪਾਠਕਾਂ ਦੇ ਭਰਪੂਰ ਸਹਿਯੋਗ ਸਦਕਾ, ਅਖ਼ਬਾਰ ਨਿਕਲ ਹੀ ਆਇਆ - ਪਹਿਲੀ ਦਸੰਬਰ, 2005 ਨੂੰ।

Bibi Jagir KaurBibi Jagir Kaur

ਸੋ ਹੁਣ ਦੱਸੋ ਮੇਰੇ ਵਿਚ ਕਿਹੜੀ ਖ਼ੂਬੀ ਹੈ, ਇਕ ਅਖ਼ਬਾਰ-ਨਵੀਸ ਬਣਨ ਦਾ ਹੀਆ ਕਰਨ ਵਾਲੀ? ਇਕ ਦਿਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਰਾਂ ਦਾ ਫ਼ੋਨ ਆਇਆ। ਬੋਲੇ, ''ਓ ਭਾ ਜੀ, ਤੁਹਾਡਾ ਅਖ਼ਬਾਰ ਵੀ ਜੇਕਰ ਪੰਥਕ ਅਖ਼ਬਾਰ ਨਹੀਂ ਤਾਂ ਪੰਥਕ ਅਖ਼ਬਾਰ ਤਾਂ ਫਿਰ ਹੋਇਆ ਈ ਕੋਈ ਨਾ।

ਅਖ਼ਬਾਰ ਵਿਚ ਕੋਈ ਕਮੀ ਨਹੀਂ, ਕਮੀ ਤੁਹਾਡੇ ਵਿਚ ਹੈ। ਤੁਸੀ ਚੁਪ ਕਰ ਕੇ ਇਕ ਦਿਨ ਬਾਦਲ ਸਾਹਬ ਕੋਲ ਚਲੇ ਜਾਣਾ ਸੀ ਤੇ ਉਨ੍ਹਾਂ ਦਾ ਗੋਡਾ ਫੜ ਕੇ ਕਹਿਣਾ ਸੀ, 'ਓ ਬਾਬਾ ਜੀ, ਨਰਾਜ਼ ਕਿਉਂ ਹੋ ਗਏ ਓ ਅਪਣਿਆਂ ਨਾਲ? ਅਸੀ ਤੁਹਾਡੇ ਤੇ ਤੁਸੀ ਸਾਡੇ।' ਬਸ ਗੱਲ ਖ਼ਤਮ ਹੋ ਜਾਣੀ ਸੀ।''
ਮੈਂ ਬੀਬੀ ਜਗੀਰ ਕੌਰ ਨੂੰ ਕਿਵੇਂ ਸਮਝਾਉਂਦਾ ਕਿ ਇਹੀ ਕੁੱਝ ਤਾਂ ਮੈਨੂੰ ਕਰਨਾ ਨਹੀਂ ਆਉਂਦਾ।

ਦਰਅਸਲ ਮੇਰੇ ਵਿਚ ਕੋਈ ਵੀ ਅਜਿਹਾ ਗੁਣ ਨਹੀਂ ਜੋ ਅੱਜ ਦੇ ਜ਼ਮਾਨੇ ਵਿਚ ਇਕ ਸਫ਼ਲ ਅਖ਼ਬਾਰ-ਨਵੀਸ ਕੋਲ ਹੋਣਾ ਚਾਹੀਦੈ-ਯਾਨੀ ਹਰ ਸਮੇਂ ਪਰਲੇ ਦਰਜੇ ਦੇ ਮਾੜੇ ਸਿਆਸਤਦਾਨਾਂ, ਬਲੈਕੀਆਂ ਤੇ ਮਾਇਆਧਾਰੀ ਬਾਬਿਆਂ ਦੀ ਚਮਚਾਗੀਰੀ ਕਰਨੀ ਆਉਂਦੀ ਹੋਵੇ, ਉਨ੍ਹਾਂ ਦੀ ਸੋਹਬਤ ਵਿਚ ਰਹਿ ਕੇ ਖ਼ੁਸ਼ ਹੋਣਾ ਆਉਂਦਾ ਹੋਵੇ, ਦਾਰੂ ਛਕਣਾ ਛਕਾਉਣਾ ਆਉੁਂਦਾ ਹੋਵੇ, ਸਰਕਾਰ ਦੀ ਝੋਲੀ ਵਿਚ ਬੈਠ ਕੇ ਸਰਕਾਰ ਦੀ ਬੱਲੇ ਬੱਲੇ ਕਰਨੀ ਆਉਂਦੀ ਆਵੇ ਤੇ ਸੱਚ ਦੇ ਨਾਂ ਤੇ ਝੂਠ ਵੇਚਣਾ ਚੰਗਾ ਲਗਦਾ ਹੋਵੇ। ਮੇਰੇ ਕੋਲ ਤਾਂ ਇਨ੍ਹਾਂ 'ਚੋਂ ਕੋਈ ਇਕ ਵੀ ਗੁਣ ਨਹੀਂ ਜੇ।

ਪਹਿਲਾ ਹਥੌੜਾ ਇਸ ਨਵੇਂ ਅਖ਼ਬਾਰ ਦੇ ਸਿਰ ਵਿਚ ਪੁਜਾਰੀਆਂ ਨੇ ਮਾਰਿਆ - ਅਖੇ ਇਸ ਨੂੰ ਇਸ਼ਤਿਹਾਰ ਨਾ ਦਿਉ, ਇਸ ਵਿਚ ਨੌਕਰੀ ਨਾ ਕਰੋ, ਇਸ ਨੂੰ ਕੋਈ ਸਹਿਯੋਗ ਨਾ ਦਿਉ। ਦੂਜਾ ਹਥੌੜਾ ਸਰਕਾਰ ਨੇ ਮਾਰਿਆ ਕਿ ਇਕ ਵੀ ਸਰਕਾਰੀ ਇਸ਼ਤਿਹਾਰ ਇਸ ਨੂੰ ਨਹੀਂ ਦਿਤਾ ਜਾਵੇਗਾ। ਤੀਜਾ ਹਥੌੜਾ ਬਾਬਿਆਂ ਨੇ ਮਾਰ ਦਿਤਾ ਕਿ ਇਹ ਤਾਂ ਬਾਬਿਆਂ ਵਿਰੁਧ ਬਹੁਤ ਲਿਖਦਾ ਹੈ, ਇਹਨੂੰ ਕੋਈ ਨਾ ਮੱਥੇ ਲਾਵੇ। ਚੌਥਾ ਹਥੌੜਾ ਵਪਾਰੀਆਂ ਨੇ ਵੀ ਦੇਹ ਮਾਰਿਆ ਕਿ ਇਸ ਅਖ਼ਬਾਰ ਦਾ ਐਡੀਟਰ ਸਾਡਾ ਕੋਈ ਕੰਮ ਸਰਕਾਰ ਕੋਲੋਂ ਤਾਂ ਕਰਵਾ ਨਹੀਂ ਸਕਦਾ, ਇਸ ਲਈ ਇਹਨੂੰ ਕੋਈ ਇਸ਼ਤਿਹਾਰ ਨਾ ਦਿਉ।

ਵਪਾਰੀ ਤਾਂ ਇਸ਼ਤਿਹਾਰ ਦੇਂਦੇ ਹੀ ਉਦੋਂ ਹਨ ਜਦੋਂ ਉਨ੍ਹਾਂ ਨੂੰ ਯਕੀਨ ਹੋ ਜਾਵੇ ਕਿ ਐਡੀਟਰ ਦੀ ਸਰਕਾਰੇ ਦਰਬਾਰੇ ਚੰਗੀ ਚਲਦੀ ਹੈ ਤੇ ਉਹ ਸਾਡੇ (ਵਪਾਰੀਆਂ ਦੇ) ਰੁਕੇ ਹੋਏ ਕੰਮ ਵੀ ਸਰਕਾਰ ਕੋਲੋਂ ਕਰਵਾ ਸਕਦਾ ਹੈ।ਸੋ ਹੁਣ ਦੱਸੋ ਮੇਰੇ ਵਿਚ ਕਿਹੜੀ ਖ਼ੂਬੀ ਹੈ, ਇਕ ਅਖ਼ਬਾਰ-ਨਵੀਸ ਬਣਨ ਦਾ ਹੀਆ ਕਰਨ ਵਾਲੀ? ਇਕ ਦਿਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਰਾਂ ਦਾ ਫ਼ੋਨ ਆਇਆ। ਬੋਲੇ, ''ਓ ਭਾ ਜੀ, ਤੁਹਾਡਾ ਅਖ਼ਬਾਰ ਵੀ ਜੇਕਰ ਪੰਥਕ ਨਹੀਂ ਤਾਂ ਪੰਥਕ ਅਖ਼ਬਾਰ ਤਾਂ ਫਿਰ ਹੋਇਆ ਈ ਕੋਈ ਨਾ।

ਅਖ਼ਬਾਰ ਵਿਚ ਕੋਈ ਕਮੀ ਨਹੀਂ, ਕਮੀ ਤੁਹਾਡੇ ਵਿਚ ਹੈ। ਤੁਸੀ ਚੁਪ ਕਰ ਕੇ ਇਕ ਦਿਨ ਬਾਦਲ ਸਾਹਬ ਕੋਲ ਚਲੇ ਜਾਣਾ ਸੀ ਤੇ ਉਨ੍ਹਾਂ ਦਾ ਗੋਡਾ ਫੜ ਕੇ ਕਹਿਣਾ ਸੀ, 'ਓ ਬਾਬਾ ਜੀ, ਨਰਾਜ਼ ਕਿਉਂ ਹੋ ਗਏ ਓ ਅਪਣਿਆਂ ਨਾਲ? ਅਸੀ ਤੁਹਾਡੇ ਤੇ ਤੁਸੀ ਸਾਡੇ।' ਬਸ ਗੱਲ ਖ਼ਤਮ ਹੋ ਜਾਣੀ ਸੀ।''

ਮੈਂ ਬੀਬੀ ਜਗੀਰ ਕੌਰ ਨੂੰ ਕਿਵੇਂ ਸਮਝਾਉਂਦਾ ਕਿ ਇਹੀ ਕੁੱਝ ਤਾਂ ਮੈਨੂੰ ਕਰਨਾ ਨਹੀਂ ਆਉਂਦਾ। ਦਰਅਸਲ ਮੇਰੇ ਵਿਚ ਕੋਈ ਵੀ ਅਜਿਹਾ ਗੁਣ ਨਹੀਂ ਜੋ ਅੱਜ ਦੇ ਜ਼ਮਾਨੇ ਵਿਚ ਇਕ ਸਫ਼ਲ ਅਖ਼ਬਾਰ-ਨਵੀਸ ਕੋਲ ਹੋਣਾ ਚਾਹੀਦੈ-ਯਾਨੀ ਹਰ ਸਮੇਂ ਪਰਲੇ ਦਰਜੇ ਦੇ ਮਾੜੇ ਸਿਆਸਤਦਾਨਾਂ, ਬਲੈਕੀਆਂ ਤੇ ਮਾਇਆਧਾਰੀ ਬਾਬਿਆਂ ਦੀ ਚਮਚਾਗੀਰੀ ਕਰਨੀ ਆਉਂਦੀ ਹੋਵੇ, ਉਨ੍ਹਾਂ ਦੀ ਸੋਹਬਤ ਵਿਚ ਰਹਿ ਕੇ ਖ਼ੁਸ਼ ਹੋਣਾ ਆਉਂਦਾ ਹੋਵੇ, ਦਾਰੂ ਛਕਣਾ ਛਕਾਉਣਾ ਆਉੁਂਦਾ ਹੋਵੇ, ਸਰਕਾਰ ਦੀ ਝੋਲੀ ਵਿਚ ਬੈਠ ਕੇ ਸਰਕਾਰ ਦੀ ਬੱਲੇ ਬੱਲੇ ਕਰਨੀ ਆਉਂਦੀ ਆਵੇ ਤੇ ਸੱਚ ਦੇ ਨਾਂ ਤੇ ਝੂਠ ਵੇਚਣਾ ਚੰਗਾ ਲਗਦਾ ਹੋਵੇ। ਮੇਰੇ ਕੋਲ ਤਾਂ ਇਨ੍ਹਾਂ 'ਚੋਂ ਕੋਈ ਇਕ ਵੀ ਗੁਣ ਨਹੀਂ ਜੇ।

ਫਿਰ ਮੈਂ ਕਾਹਨੂੰ ਇਧਰ ਆ ਗਿਆ? ਪਾਠਕ ਆਖਣਗੇ, ਮੈਂ ਲਿਖਦਾ ਚੰਗਾ ਹਾਂ। ਚਲੋ, ਸਾਰੇ ਕਹਿੰਦੇ ਨੇ ਤਾਂ ਕੁੱਝ ਤਾਂ ਸੱਚ ਹੋਵੇਗਾ ਹੀ ਪਰ ਲਿਖਣਾ ਇਕ ਗੱਲ ਹੈ ਤੇ ਉਸ ਤੋਂ ਵੱਡੀ ਗੱਲ ਹੈ - ਅਖ਼ਬਾਰ ਦੇ ਖ਼ਰਚੇ ਪੂਰੇ ਕਰਨ ਲਈ ਹਰ ਮਹੀਨੇ ਦੋ ਢਾਈ ਕਰੋੜ ਰੁਪਏ ਦਾ ਪ੍ਰਬੰਧ ਕਰਨਾ। ਕਾਗ਼ਜ਼, ਸਿਆਹੀਆਂ, ਫ਼ਿਲਮਾਂ, ਪਲੇਟਾਂ, ਤਨਖ਼ਾਹਾਂ, ਕੰਪਿਊਟਰ, ਕਮਿਸ਼ਨ, ਟੈਕਸ, ਟੈਕਸੀਆਂ, ਬਿਜਲੀ, ਪਾਣੀ - ਇਸੇ ਚੱਕਰ ਵਿਚ ਹੀ ਕੋਹਲੂ ਦਾ ਬੈਲ ਬਣੇ ਰਹਿਣਾ ਪੈਂਦਾ ਹੈ।

ਹਾਂ, ਸਰਕਾਰ ਦੀ ਝੋਲੀ ਵਿਚ ਬੈਠ ਜਾਈਏ ਤਾਂ ਕੋਹਲੂ ਆਪੇ ਚਲਣ ਲੱਗ ਪੈਂਦੇ ਹਨ ਪਰ ਜੇ ਸਰਕਾਰਾਂ, ਬਾਬਿਆਂ, ਪੁਜਾਰੀਆਂ ਤੇ ਬਲੈਕੀਆਂ ਨੂੰ ਖ਼ੁਸ਼ ਨਹੀਂ ਰੱਖ ਸਕਦਾ ਤਾਂ ਕੀ ਲੋੜ ਸੀ ਅਖ਼ਬਾਰ ਸ਼ੁਰੂ ਕਰਨ ਦੀ? ਮੂੰਗਫਲੀ ਦਾ ਛਾਬਾ ਲਾ ਕੇ ਜ਼ਿੰਦਗੀ ਕਟਣੀ ਸੌਖੀ ਪਰ ਮਗਰਮੱਛਾਂ ਨਾਲ ਵੈਰ ਪਾ ਕੇ ਜਿਵੇਂ ਸਮੁੰਦਰ ਵਿਚ ਰਹਿਣਾ ਔਖਾ ਹੈ, ਇਸੇ ਤਰ੍ਹਾਂ ਸਿਆਸਤਦਾਨਾਂ, ਬਾਬਿਆਂ, ਬਲੈਕੀਆਂ ਦੀ ਝੋਲੀ ਚੁਕੀ ਕੀਤੇ ਬਿਨਾ, ਅਖ਼ਬਾਰ ਕਢਣੀ ਵੀ ਅਸੰਭਵ ਜਹੀ ਗੱਲ ਬਣ ਚੁਕੀ ਹੈ।

ਇਸੇ ਲਈ ਅਸੀ ਪਿਛਲੇ 10 ਸਾਲਾਂ ਵਿਚ, ਇਕ ਇਕ ਦਿਨ ਕਰ ਕੇ, ਜੀਵਨ ਦੇ ਸੱਭ ਤੋਂ ਮਾੜੇ ਦਿਨ ਵੇਖੇ ਹਨ ਤੇ ਅਸੂਲਾਂ ਦਾ ਝੰਡਾ ਹੇਠਾਂ ਨਾ ਡਿਗ ਪਵੇ, ਇਹ ਯਕੀਨੀ ਬਣਾਉਣ ਲਈ, ਵੱਡੀ ਭਾਰੀ ਮੁਸ਼ੱਕਤ ਕੀਤੀ ਹੈ। ਇਸ ਸੱਭ ਕੁੱਝ ਬਾਅਦ ਵੀ, ਕੀ ਅਸੀ ਪੂਰਾ ਸੱਚ ਲਿਖ ਸਕਦੇ ਹਾਂ? ਨਹੀਂ ਲਿਖ ਸਕਦੇ। ਜੇ ਲਿਖੀਏ ਤਾਂ ਅਗਲੇ ਦਿਨ ਅਖ਼ਬਾਰ ਬੰਦ ਕਰਵਾ ਦੇਣਗੇ।

ਇਨ੍ਹਾਂ ਕੋਲ ਬੰਦ ਕਰਵਾਉਣ ਦੇ ਸੌ ਤਰੀਕੇ ਹਨ। ਸੋ, ਸਾਰੇ ਹੀ ਅਖ਼ਬਾਰ, 10-20 ਫ਼ੀ ਸਦੀ ਸੱਚ ਲਿਖਣ ਲਈ, 80-90 ਫ਼ੀ ਸਦੀ, ਇਨ੍ਹਾਂ ਵਲੋਂ ਦਿਤੇ ਝੂਠ ਨਾਲ ਰਲਾ ਕੇ ਲਿਖਦੇ ਹਨ ਤਾਕਿ ਇਹ ਅੱਗ ਬਬੂਲੇ ਨਾ ਹੋ ਜਾਣ ਤੇ ਅਖ਼ਬਾਰ ਵੀ ਬਚਿਆ ਰਹੇ। ਮੈਂ ਪਿਛਲੇ ਧੰਦੇ ਛੱਡੇ ਸਨ ਕਿਉਂਕਿ ਉਥੇ ਝੂਠ ਬਹੁਤ ਸੀ। ਪਰ ਸੱਭ ਤੋਂ ਵੱਧ ਝੂਠ ਤਾਂ ਇਸ ਹੁਣ ਵਾਲੇ ਧੰਦੇ ਵਿਚ ਹੈ।

ਇਸੇ ਲਈ ਮਨ ਉਚਾਟ ਹੋ ਗਿਆ ਹੈ ਇਸ ਧੰਦੇ ਤੋਂ। ਇਥੇ ਖ਼ੁਸ਼ ਰਹਿਣ ਦਾ ਇਕੋ ਤਰੀਕਾ ਇਹ ਹੈ ਕਿ ਅੰਦਰੋਂ ਹਾਕਮਾਂ ਨਾਲ ਮਿਲ ਕੇ ਚਲੋ ਤੇ ਅਪਣੇ ਲਿਖੇ ਝੂਠ ਨੂੰ ਹੀ ਸੱਚ ਕਹਿਣ ਦੀ ਜਾਚ ਸਿਖ ਲਉ। ਉਹ ਮੇਰੇ ਤੋਂ ਹੋ ਨਹੀਂ ਸਕਦਾ।ਇਹ ਤਾਂ ਬੀਬੀ ਜਗਜੀਤ ਕੌਰ ਦੀ ਤਬੀਅਤ ਮੇਰੇ ਨਾਲੋਂ ਕੁੱਝ ਵਖਰੀ ਸੀ ਤੇ ਉਸ ਨੇ ਅਖ਼ਬਾਰ ਦੇ ਖ਼ਰਚੇ ਪੂਰੇ ਕਰਨ ਦਾ ਜ਼ਿੰਮਾ ਲੈ ਲਿਆ ਵਰਨਾ ਮੇਰੇ ਵਰਗਾ ਬੰਦਾ ਤਾਂ ਕਦੋਂ ਦਾ ਹੱਥ ਜੋੜ ਚੁੱਕਾ ਹੁੰਦਾ।

ਬੀਬੀ ਜਗਜੀਤ ਕੌਰ ਵੀ ਕਿਸੇ ਨੂੰ ਪਿਆਰ ਨਾਲ ਪੁਚਕਾਰ ਕੇ, ਕਿਸੇ ਨਾਲ ਹੱਸ ਕੇ, ਕਿਸੇ ਨਾਲ ਗੁੱਸੇ ਹੋ ਕੇ, ਅਪਣਾ ਟੀਚਾ ਸਰ ਕਰ ਹੀ ਲੈਂਦੇ ਨੇ। ਉਪਰੋਂ ਕਦੀ ਕਦੀ ਕਿਸੇ ਪੱਤਰਕਾਰ ਦੀ 'ਨਿਜੀ' ਚਿੱਠੀ ਮੈਨੂੰ ਆ ਜਾਂਦੀ ਹੈ ਜਿਸ ਵਿਚ ਉਹ ਲਿਖਦਾ ਹੈ, ''ਬੀਬੀ ਜੀ ਬਹੁਤ ਦੁਬੱਲਦੇ ਨੇ ਤੇ ਇਸ਼ਤਿਹਾਰ ਲੈਣ ਲਈ ਬਹੁਤ ਦਬਾਅ ਪਾਉਂਦੇ ਨੇ...।''

ਮੈਂ ਜਵਾਬ ਲਿਖਦਾ ਹਾਂ, ''ਸ਼ਰਮ ਕਰੋ ਓਇ, ਇਕ ਬੀਬੀ ਨੇ ਸਾਰੇ ਮਗਰਮੱਛਾਂ ਨਾਲ ਵੈਰ ਪਾ ਕੇ ਵੀ, ਅਖ਼ਬਾਰ ਚਲਾ ਕੇ ਵਿਖਾ ਦਿਤੈ। ਕੋਈ ਹੋਰ ਕੌਮ ਹੁੰਦੀ ਤਾਂ ਉਸ ਦਾ ਨਾਂ ਵੱਡੇ ਤੋਂ ਵੱਡੇ ਸਤਿਕਾਰ ਲਈ ਤੇ ਇਨਾਮ ਲਈ ਅੱਗੇ ਕਰਦੀ ਤੇ ਤੁਸੀ ਉਸ ਦੀਆਂ ਸ਼ਿਕਾਇਤਾਂ ਲਾ ਰਹੇ ਹੋ? ਉਹ ਕੀ ਕਰੇ? ਅਖ਼ਬਾਰ ਦੇ ਖ਼ਰਚੇ ਕਿਵੇਂ ਪੂਰੇ ਕਰੇ? ਜਾਂ ਅਖ਼ਬਾਰ ਬੰਦ ਕਰ ਦੇਵੇ? ਕੀ ਉਸ ਨੇ 10 ਸਾਲਾਂ ਵਿਚ ਅਖ਼ਬਾਰ ਦਾ ਇਕ ਪੈਸਾ ਵੀ ਘਰ ਵਿਚ ਲਿਆਂਦਾ ਹੈ ਜਾਂ ਅਪਣੇ ਉਤੇ ਖ਼ਰਚਿਆ ਹੈ? ਜੇ ਤੁਹਾਡੀ ਇਹ ਸ਼ਿਕਾਇਤ ਹੈ ਤਾਂ ਜ਼ਰੂਰ ਦੱਸੋ। ਅਪਣੇ ਲਈ ਕੋਈ ਜ਼ਮੀਨ ਜਾਇਦਾਦ ਖ਼ਰੀਦੀ ਹੈ, ਤਾਂ ਵੀ ਦੱਸੋ....।'' 

ਜਗਜੀਤ ਕੌਰ ਮੇਰੀ ਲਿਖੀ ਚਿੱਠੀ ਪਾੜ ਦੇਂਦੀ ਹੈ, ''ਕੁੱਝ ਨਾ ਲਿਖੋ। ਇਹਨਾਂ ਕੋਲ ਸਾਡੇ ਦਰਦ ਨੂੰ ਤੇ ਸਾਡੀ ਪੀੜ ਨੂੰ ਸਮਝ ਸਕਣ ਦੀ ਸਮਰੱਥਾ ਹੁੰਦੀ ਤਾਂ ਚਿੱਠੀ ਲਿਖਦੇ ਹੀ ਕਿਉਂ? ਅਸੀ ਅਪਣਾ ਫ਼ਰਜ਼ ਨਿਭਾਈ ਜਾਵਾਂਗੇ, ਇਨ੍ਹਾਂ ਨੂੰ ਅਪਣਾ ਕੰਮ ਕਰੀ ਜਾਣ ਦਿਉ।'' ਅਖ਼ਬਾਰਾਂ ਵਿਚ ਪੜ੍ਹਦਾ ਹਾਂ ਕਿ ਵਿਦੇਸ਼ ਵਿਚ ਕਿਸੇ ਸਿੱਖ ਨੇ ਇਕ ਕਰੋੜ ਜਾਂ ਦੋ ਕਰੋੜ ਦਾ ਦਾਨ ਕਿਸੇ ਟੁੱਟੀ ਭੱਜੀ ਸੰਸਥਾ ਨੂੰ ਦਿਤਾ ਤਾਕਿ ਉਹ ਪੰਥ ਦੀ ਬਿਹਤਰੀ ਲਈ ਵੱਡਾ ਕੰਮ ਕਰੇ।

ਕਿਸੇ ਨੂੰ ਖ਼ਿਆਲ ਹੀ ਨਹੀਂ ਆਉਂਦਾ ਕਿ ਸਪੋਕਸਮੈਨ ਵਾਲੇ ਵੀ ਇਸ ਬਿਹਤਰੀ ਲਈ ਹੀ ਚੱਕੀ ਦੇ ਪੁੜ ਵਿਚ ਪੀਸੇ ਜਾ ਕੇ, 13 ਸਾਲ ਤੋਂ ਸੱਚ ਦਾ ਝੰਡਾ ਚੁੱਕੀ ਫਿਰਦੇ ਨੇ, ਉਨ੍ਹਾਂ ਦੀ ਵੀ ਮਦਦ ਕਰਨੀ ਜ਼ਰੂਰੀ ਹੈ। ਸੱਭ ਵਿਖਾਵੇ ਦੇ ਦਾਨ ਹੁੰਦੇ ਨੇ ਤੇ ਰਲ ਮਿਲ ਕੇ ਛੱਕ ਜਾਣ ਦੇ ਬਹਾਨੇ। ਜਿਹੜੇ ਕੁੱਝ ਕਰ ਰਹੇ ਨੇ, ਉਨ੍ਹਾਂ ਦੀ ਮਦਦ ਲਈ ਕਦੇ ਕੋਈ ਨਹੀਂ ਆਇਆ ਤੇ ਜਿਨ੍ਹਾਂ ਨੇ ਨਾ ਕਦੇ ਕੁੱਝ ਕੀਤਾ ਹੈ, ਨਾ ਕਰਨਾ ਹੈ, ਉਨ੍ਹਾਂ ਨੂੰ ਕਰੋੜਾਂ ਦੇ ਦਾਨ ਮਿਲ ਜਾਂਦੇ ਨੇ! ਹੈ ਨਾ ਅਜੀਬ ਗੱਲ?

ਦਿਲ ਕਰਦਾ ਹੈ, ਪਿਛਲੀ ਗ਼ਲਤੀ ਨੂੰ ਠੀਕ ਕਰਨ ਦਾ ਕੋਈ ਢੰਗ ਸਮਝ ਵਿਚ ਆ ਸਕੇ ਤਾਂ ਸੱਭ ਕੁੱਝ ਛੱਡ ਛਡਾਅ ਕੇ, 'ਉੱਚਾ ਦਰ' ਦੇ ਕਿਸੇ ਗੁਮਨਾਮ ਕੋਨੇ ਵਿਚ ਬੈਠ ਕੇ, ਬਾਕੀ ਦਾ ਜੀਵਨ ਗੁਰਬਾਣੀ ਦੇ 'ਨਾਨਕੀ' ਅਰਥ ਲੱਭਣ ਵਿਚ ਹੀ ਲਾ ਦੇਵਾਂ ਪਰ ਸਮਝ ਨਹੀਂ ਆਉਂਦੀ, ਜੋ ਗ਼ਲਤੀ ਹੋ ਗਈ ਹੈ, ਉਸ ਤੋਂ ਛੁਟਕਾਰਾ ਕਿਵੇਂ ਪ੍ਰਾਪਤ ਕਰਾਂ? ਮੇਰੀ ਬੇਟੀ ਨਿਮਰਤ, ਮੌਕਾ ਸੰਭਾਲਦੀ ਹੋਈ ਕਹਿੰਦੀ ਹੈ,

''ਫ਼ਿਕਰ ਨਾ ਕਰੋ ਪਾਪਾ, ਮਾਂ ਦਾ ਭਾਰ ਮੈਂ ਵੰਡਾ ਦੇਵਾਂਗੀ। ਅਖ਼ਬਾਰ ਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੀਆਂ। ਤੁਸੀ ਸਿਰਫ਼ ਲਿਖਦੇ ਰਿਹਾ ਕਰੋ ਕਿਉਂਕਿ ਲੋਕ ਤੁਹਾਡੀਆਂ ਲਿਖਤਾਂ ਪੜ੍ਹੇ ਬਿਨਾਂ ਨਹੀਂ ਰਹਿ ਸਕਦੇ.... ਬਾਕੀ ਦਾ ਸਾਰਾ ਕੰਮ ਅਸੀ ਮਾਵਾਂ-ਧੀਆਂ ਆਪੇ ਸੰਭਾਲ ਲਵਾਂਗੀਆਂ।''ਜੇ ਅਖ਼ਬਾਰ ਲੋਕਾਂ ਨੇ ਪਸੰਦ ਨਾ ਕੀਤਾ ਹੁੰਦਾ ਤਾਂ ਮੈਂ ਆਪੇ ਹੀ ਬੰਦ ਕਰ ਦੇਂਦਾ। ਹੁਣ ਸਾਡੇ ਵਲੋਂ ਬਿਨਾਂ ਕੁੱਝ ਕੀਤੇ ਤੇ ਪ੍ਰਚਾਰ, ਪ੍ਰਸਾਰ ਲਈ ਇਕ ਵੀ ਪੈਸਾ ਖ਼ਰਚੇ ਬਗ਼ੈਰ ਹੀ, ਦੁਨੀਆਂ ਭਰ ਵਿਚ ਅਖ਼ਬਾਰ, ਲੋਕ-ਪ੍ਰਿਯਤਾ ਦੀਆਂ ਸਿਖਰਾਂ ਛੂਹੀ ਜਾ ਰਿਹਾ ਹੈ ਤੇ ਮੈਂ ਇਸ ਤੋਂ ਖਹਿੜਾ ਛੁਡਾਵਾਂ ਵੀ ਤਾਂ ਕਿਸ ਤਰ੍ਹਾਂ?

ਖ਼ੈਰ, ਅਖ਼ਬਾਰ ਦੀਆਂ ਸਿਰਦਰਦੀਆਂ ਮਾਂ ਧੀ ਦੇ ਹਵਾਲੇ ਕਰ ਕੇ, ਆਉ ਅਸੀ 'ਉੱਚਾ ਦਰ ਬਾਬੇ ਨਾਨਕ ਦਾ' ਨੂੰ ਮੁਕੰਮਲ ਕਰਨ ਵਲ ਧਿਆਨ ਦਈਏ। 10 ਹਜ਼ਾਰ ਮੈਂਬਰ ਤਾਂ ਬਣਾਉਣੇ ਹੀ ਬਣਾਉਣੇ ਹਨ ਪਰ ਫ਼ੌਰੀ ਤੌਰ ਤੇ 10-10 ਲੱਖ ਦੇਣ ਵਾਲੇ ਸੌ ਯੋਧੇ ਉਧਾਰ ਵਜੋਂ ਦੇਣ ਲਈ ਨਿਤਰਨ ਤਾਕਿ 'ਉੱਚਾ ਦਰ' ਹੁਣ ਚਾਲੂ ਕਰਨ ਦੀ ਸੋਚੀਏ? ਬਾਬੇ ਨਾਨਕ ਦੇ 100 ਸਿੱਖ ਵੀ ਮਾਇਆ ਤੋਂ ਥੋੜਾ ਸਮਾਂ ਵਿਛੜਨ ਅਤੇ ਇਹ ਮਾਇਆ ਥੋੜੇ ਸਮੇਂ ਲਈ ਬਾਬੇ ਨਾਨਕ ਦੇ ਚਰਨਾਂ ਵਿਚ ਰੱਖਣ ਲਈ ਤਿਆਰ ਨਹੀਂ ਹੋ ਸਕਦੇ?

 

ਇਹ ਤਾਂ ਬੀਬੀ ਜਗਜੀਤ ਕੌਰ ਦੀ ਤਬੀਅਤ ਮੇਰੇ ਨਾਲੋਂ ਕੁੱਝ ਵਖਰੀ ਸੀ ਤੇ ਉਸ ਨੇ ਅਖ਼ਬਾਰ ਦੇ ਖ਼ਰਚੇ ਪੂਰੇ ਕਰਨ ਦਾ ਜ਼ਿੰਮਾ ਲੈ ਲਿਆ ਵਰਨਾ ਮੇਰੇ ਵਰਗਾ ਬੰਦਾ ਤਾਂ ਕਦੋਂ ਦਾ ਹੱਥ ਜੋੜ ਚੁੱਕਾ ਹੁੰਦਾ। ਬੀਬੀ ਜਗਜੀਤ ਕੌਰ ਵੀ ਕਿਸੇ ਨੂੰ ਪਿਆਰ ਨਾਲ ਪੁਚਕਾਰ ਕੇ, ਕਿਸੇ ਨਾਲ ਹੱਸ ਕੇ, ਕਿਸੇ ਨਾਲ ਗੁੱਸੇ ਹੋ ਕੇ, ਅਪਣਾ ਟੀਚਾ ਸਰ ਕਰ ਹੀ ਲੈਂਦੇ ਨੇ। ਉਪਰੋਂ ਮੈਨੂੰ ਕਦੀ ਕਦੀ ਕਿਸੇ ਪੱਤਰਕਾਰ ਦੀ 'ਨਿਜੀ' ਚਿੱਠੀ ਆ ਜਾਂਦੀ ਹੈ ਜਿਸ ਵਿਚ ਉਹ ਲਿਖਦਾ ਹੈ, ''ਬੀਬੀ ਜੀ ਬਹੁਤ ਦੁਬੱਲਦੇ ਨੇ ਤੇ ਇਸ਼ਤਿਹਾਰ ਲੈਣ ਲਈ ਬਹੁਤ ਦਬਾਅ ਪਾਉਂਦੇ ਨੇ...।''

ਮੈਂ ਜਵਾਬ ਲਿਖਦਾ ਹਾਂ, ''ਸ਼ਰਮ ਕਰੋ ਓਇ, ਇਕ ਬੀਬੀ ਨੇ ਸਾਰੇ ਮਗਰਮੱਛਾਂ ਨਾਲ ਵੈਰ ਪਾ ਕੇ ਵੀ, ਅਖ਼ਬਾਰ ਚਲਾ ਕੇ ਵਿਖਾ ਦਿਤੈ। ਕੋਈ ਹੋਰ ਕੌਮ ਹੁੰਦੀ ਤਾਂ ਉਸ ਦਾ ਨਾਂ ਵੱਡੇ ਤੋਂ ਵੱਡੇ ਸਤਿਕਾਰ ਲਈ ਤੇ ਇਨਾਮ ਲਈ ਅੱਗੇ ਕਰਦੀ ਤੇ ਤੁਸੀ ਉਸ ਦੀਆਂ ਸ਼ਿਕਾਇਤਾਂ ਲਾ ਰਹੇ ਹੋ? ਉਹ ਕੀ ਕਰੇ? ਅਖ਼ਬਾਰ ਦੇ ਖ਼ਰਚੇ ਕਿਵੇਂ ਪੂਰੇ ਕਰੇ? ਜਾਂ ਅਖ਼ਬਾਰ ਬੰਦ ਕਰ ਦੇਵੇ?

Nimrat KaurNimrat Kaur

ਕੀ ਉਸ ਨੇ 10 ਸਾਲਾਂ ਵਿਚ ਅਖ਼ਬਾਰ ਦਾ ਇਕ ਪੈਸਾ ਵੀ ਘਰ ਵਿਚ ਲਿਆਂਦਾ ਹੈ ਜਾਂ ਅਪਣੇ ਉਤੇ ਖ਼ਰਚਿਆ ਹੈ? ਜੇ ਤੁਹਾਡੀ ਇਹ ਸ਼ਿਕਾਇਤ ਹੈ ਤਾਂ ਜ਼ਰੂਰ ਦੱਸੋ। ਅਪਣੇ ਲਈ ਕੋਈ ਜ਼ਮੀਨ ਜਾਇਦਾਦ ਖ਼ਰੀਦੀ ਹੈ , ਤਾਂ ਵੀ ਦੱਸੋ....।'' ਬੀਬੀ ਜਗਜੀਤ ਕੌਰ ਮੇਰੀ ਲਿਖੀ ਚਿੱਠੀ ਪਾੜ ਦੇਂਦੀ ਹੈ, ''ਕੁੱਝ ਨਾ ਲਿਖੋ। ਇਹਨਾਂ ਕੋਲ ਸਾਡੇ ਦਰਦ ਨੂੰ ਤੇ ਸਾਡੀ ਪੀੜ ਨੂੰ ਸਮਝ ਸਕਣ ਦੀ ਸਮਰੱਥਾ ਹੁੰਦੀ ਤਾਂ ਚਿੱਠੀ ਲਿਖਦੇ ਹੀ ਕਿਉਂ? ਅਸੀ ਅਪਣਾ ਫ਼ਰਜ਼ ਨਿਭਾਈ ਜਾਵਾਂਗੇ, ਇਨ੍ਹਾਂ ਨੂੰ ਅਪਣਾ ਕੰਮ ਕਰੀ ਜਾਣ ਦਿਉ।''

Jagjit KaurJagjit Kaur

ਮੇਰੀ ਬੇਟੀ ਨਿਮਰਤ, ਮੌਕਾ ਸੰਭਾਲਦੀ ਹੋਈ ਕਹਿੰਦੀ ਹੈ, ''ਫ਼ਿਕਰ ਨਾ ਕਰੋ ਪਾਪਾ, ਮਾਂ ਦਾ ਭਾਰ ਮੈਂ ਵੰਡਾ ਦੇਵਾਂਗੀ। ਅਖ਼ਬਾਰ ਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੀਆਂ। ਤੁਸੀ ਸਿਰਫ਼ ਲਿਖਦੇ ਰਿਹਾ ਕਰੋ ਕਿਉਂਕਿ ਲੋਕ ਤੁਹਾਡੀ ਲਿਖਤ ਦੇ ਦੀਵਾਨੇ ਨੇ.... ਬਾਕੀ ਦਾ ਸਾਰਾ ਕੰਮ ਅਸੀ ਮਾਂ-ਧੀ ਆਪੇ ਸੰਭਾਲ ਲਵਾਂਗੀਆਂ।''

ਜੇ ਅਖ਼ਬਾਰ ਲੋਕਾਂ ਨੇ ਪਸੰਦ ਨਾ ਕੀਤਾ ਹੁੰਦਾ ਤਾਂ ਮੈਂ ਆਪੇ ਹੀ ਬੰਦ ਕਰ ਦੇਂਦਾ। ਹੁਣ ਦੁਨੀਆਂ ਭਰ ਵਿਚ ਅਖ਼ਬਾਰ, ਲੋਕ-ਪ੍ਰਿਯਤਾ ਦੀਆਂ ਸਿਖਰਾਂ ਛੂਹੀ ਜਾ ਰਿਹਾ ਹੈ ਤੇ ਮੈਂ ਇਸ ਤੋਂ ਖਹਿੜਾ ਛੁਡਾਵਾਂ ਵੀ ਤਾਂ ਕਿਸ ਤਰ੍ਹਾਂ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement