ਦਵਾਈ ਨਾਲੋਂ ਦੁਆਵਾਂ ਚੰਗੀਆਂ, ਜੋ ਹਰ ਇਕ ਪ੍ਰਾਣੀ ਚਾਹੁੰਦਾ ਹੈ।
ਦਵਾਈ ਨਾਲੋਂ ਦੁਆਵਾਂ ਚੰਗੀਆਂ,
ਜੋ ਹਰ ਇਕ ਪ੍ਰਾਣੀ ਚਾਹੁੰਦਾ ਹੈ।
ਇਸੇ ਲਈ ਉਹ ਸਿਮਰਨ ਕਰ ਕੇ,
ਸਤਿਗੁਰੂ ਨੂੰ ਯਾਰ ਬਣਾਉਂਦਾ ਹੈ।
ਓਹੜ ਪੋਹੜ ਲਈ ਦਵਾਈ ਪਿੱਛੇ,
ਮਾਇਆ ਜ਼ਰੂਰ ਲੁਟਾਉਂਦਾ ਹੈ।
ਦੁਆਵਾਂ ਵਿਚ ਹੈ ਤਾਕਤ ਬਹੁਤੀ,
ਤਾਹੀਉਂ ਦਰ ਗੁਰੂ ਦੇ ਆਉਂਦਾ ਹੈ।
ਦੁਖ ਦਰਦ ਨਹੀਂ ਝਲਿਆ ਜਾਂਦਾ,
ਵੀਰੋ ਬੰਦਾ ਬਹੁਤ ਕੁਰਲਾਉਂਦਾ ਹੈ।
ਉਹ ਦੂਜਾ ਰੂਪ ਡਾਕਟਰ ਨੂੰ ਸਮਝੇ,
ਉਸ ਨੂੰ ਦੁਖੜਾ ਜਾ ਸੁਣਾਉਂਦਾ ਹੈ।
ਵੀਰੋ ਸੱਭ ਤੋਂ ਨੇੜੇ ਇਹੀ ਰੱਬ ਹੈ,
ਇਥੇ ਇਸੇ ਲਈ ਭੱਜਾ ਆਉਂਦਾ ਹੈ।
ਹੈ ਦੁਨੀਆਂ ਦੀ ਹਕੀਕਤ ਇਹੀਉ,
ਦੱਦਾਹੂਰੀਆ ਸੱਚ ਸੁਣਾਉਂਦਾ ਹੈ।
- ਜਸਵੀਰ ਸ਼ਰਮਾ ਦੱਦਾਹੂਰ
ਮੋਬਾ : 95691-49556