
ਯੋਗ ਦਿਵਸ ਮਨਾਇਆ ਗਿਆ ਦੇਸ਼ ਅੰਦਰ,
ਯੋਗ ਦਿਵਸ ਮਨਾਇਆ ਗਿਆ ਦੇਸ਼ ਅੰਦਰ,
ਕਹਿੰਦੇ ਰੁਪਈਆਂ ਦੀ ਖ਼ਰਚ ਕੇ ਪੰਡ ਭਾਈ,
ਰੋਗ ਭੁੱਖ ਵਾਲਾ ਨਾ ਯੋਗ ਨਾਲ ਦੂਰ ਹੋਵੇ,
ਚਾਹੇ ਯੋਗਾ ਕਰਦੇ ਰਹੀਏ ਦੋਵੇਂ ਡੰਗ ਭਾਈ,
ਕਿਰਤੀ ਕਾਮਿਆਂ ਦਾ ਤਾਂ ਰੋਜ਼ ਹੀ ਯੋਗ ਹੋਵੇ,
ਜਿਨ੍ਹਾਂ ਦੀ ਮਹਿੰਗਾਈ ਨੇ ਕੁੱਬੀ ਕਰੀ ਕੰਡ ਭਾਈ,
ਯੋਗ ਕਰਨ ਲਈ ਰੋਟੀ ਜੋਗੇ ਤਾਂ ਕਰੋ ਸਾਨੂੰ,
ਭੁੱਖੇ ਪੇਟ ਦਾ ਯੋਗ ਨਾਲ ਨਾ ਸਰੇ ਡੰਗ ਭਾਈ।
-ਸੁਖਵੀਰ ਘੁਮਾਣ ਦਿੜ੍ਹਬਾ, ਸੰਪਰਕ : 98155-90209