
ਮੇਰਾ ਦੇਸ਼ ਨਹੀਂ ਸੀ ਕਿਸੇ ਤੋਂ ਘੱਟ ਹੋਣਾ,
ਮੇਰਾ ਦੇਸ਼ ਨਹੀਂ ਸੀ ਕਿਸੇ ਤੋਂ ਘੱਟ ਹੋਣਾ,
ਜੇ ਵਿਚ ਨਾ ਇਸ ਦੇ ਬੇਈਮਾਨ ਹੁੰਦੇ,
ਗੁਆਂਢੀ ਦੇਸ਼ਾਂ ਤੋਂ ਨਾ ਨਸ਼ਿਆਂ ਦਾ ਕਰਦੇ ਸੌਦਾ,
ਰੁਲਦੀ ਜਵਾਨੀ ਨਾ ਜੇ ਇਹ ਭੈੜੇ ਸ਼ੈਤਾਨ ਹੁੰਦੇ,
ਸਾਡੇ ਦੇਸ਼ ਵਿਚ ਰੁਜ਼ਗਾਰ ਜੇ ਮਿਲਦਾ ਹੁੰਦਾ,
ਵਿਦੇਸ਼ ਜਾਣ ਲਈ ਮਜਬੂਰ ਨੌਜੁਆਨ ਨਾ ਹੁੰਦੇ,
ਫ਼ਾਲਤੂ ਰਾਜ ਨੇਤਾ ਜੇ ਕਰਨ ਨਾ ਖ਼ਰਚ ਪੈਸਾ,
ਕਰਜ਼ੇ ਹੇਠ ਨਾ ਇਹ ਦੇਸ਼ ਮਹਾਨ ਹੁੰਦੇ,
ਕੁੱਝ ਲੁੱਟ ਲਿਆ ਸਾਨੂੰ ਗੋਰਿਆਂ ਨੇ,
ਕੁੱਝ ਸਰਕਾਰੀ ਦਫ਼ਤਰਾਂ ਵਿਚ ਸਾਨੂੰ ਜਾਣ ਲੁੱਟੀ,
ਅਮੀਰ ਤਾਂ ਹੋਰ ਅਮੀਰ ਇਥੇ ਹੋਈ ਜਾਂਦਾ,
ਹਰ ਥਾਂ ਮਾੜੇ ਦੀ ਸੰਘੀ ਹੈ ਜਾਂਦੀ ਘੁੱਟੀ।
-ਸੁਖਜਿੰਦਰ ਸਿੰਘ ਝੱਤਰਾ, ਸੰਪਰਕ : 79869-97219