
ਲਗਾਇਆ ਖੋਜੀਆਂ ਟਿੱਲ ਕਿ ਤੋੜ ਲੱਭੇ, ਹਾਲੇ ਤਕ ਤਾਂ 'ਲਾ-ਇਲਾਜ' ਲੋਕੋ,
ਲਗਾਇਆ ਖੋਜੀਆਂ ਟਿੱਲ ਕਿ ਤੋੜ ਲੱਭੇ, ਹਾਲੇ ਤਕ ਤਾਂ 'ਲਾ-ਇਲਾਜ' ਲੋਕੋ,
ਰਹਿ ਗਿਆ ਵਿਗਿਆਨੀਆਂ ਤੇ ਹਾਕਮਾਂ ਨੂੰ, ਦੇਣ ਲਈ 'ਹਦਾਇਤਾਂ' ਦਾ ਕਾਜ ਲੋਕੋ,
ਦਿਤੀ ਮੱਤ ਹੈ ਘਰੀਂ ਬਿਠਾ ਸੱਭ ਨੂੰ, ਕਰੋ ਸਾਦਗੀ ਸਹਿਜ ਉਤੇ ਨਾਜ਼ ਲੋਕੋ,
ਭੱਜ-ਦੌੜ ਵੀ ਸਿੱਧ ਬੇਅਰਥ ਹੋਈ, 'ਬਿਜ਼ੀ ਰਹਿਣ ਦੇ' ਖੁਲ੍ਹ ਗਏ ਪਾਜ ਲੋਕੋ,
ਲੱਗੇ ਦੁੱਖ ਲੋਕਾਈ ਨੂੰ ਉਦੋਂ ਬਹੁਤਾ, ਲਾਗੂ ਹੋਵੇ ਜਦ ਕੁਦਰਤ ਦਾ ਰਾਜ਼ ਲੋਕੋ,
'ਅੱਕ ਚੱਬਿਆ' ਅੱਕ ਕੇ ਪਿਆ ਲਗਦਾ, ਚੁੱਕੀ ਅੱਤ ਸੀ ਆਏ ਨਾ ਬਾਜ਼ ਲੋਕੋ।
-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 81950-25579