
ਮਹਾਂਮਾਰੀ ਤੋਂ ਬਚੇ ਜੋ ਲੋਕ ਬਹੁਤੇ, ਐਂਵੇਂ ਰੌਲਾ ਐ ਆਖ ਕੇ ਹਸਦੇ ਨੇ,
ਮਹਾਂਮਾਰੀ ਤੋਂ ਬਚੇ ਜੋ ਲੋਕ ਬਹੁਤੇ, ਐਂਵੇਂ ਰੌਲਾ ਐ ਆਖ ਕੇ ਹਸਦੇ ਨੇ,
ਰੋਕਾਂ ਤੇ ਹਦਾਇਤਾਂ ਤੋਂ ਅੱਕ ਚੁੱਕੇ, ਆਪੋ ਧਾਪੀਆਂ ਪਾਉਣ ਲਈ ਨਸਦੇ ਨੇ,
ਚੰਗਾ ਲਗਿਆ ਸਹਿਜ ਤੇ ਸਬਰ ਨਾਹੀਂ, ਭੱਜ ਦੌੜ ਲਈ ਤਿਆਰੀਆਂ ਕਸਦੇ ਨੇ,
ਖੋਤੀ ਆ ਗਈ ਘੁੰਮ ਕੇ ਬੋਹੜ ਥੱਲੇ, 'ਝੱਲ ਪੁਣੇ' ਲਈ ਤਰਸਦੇ ਦਸਦੇ ਨੇ,
ਰੱਦੀ ਮਤਿ ਦੇ ਕਾਗ਼ਜ਼ ਤੇ ਪੈੱਨ ਸੁੱਕਾ, ਲਿਖ ਸਕੀ ਨਾ ਅਕਲ ਦੀ ਨਿੱਬ ਸਾਡੇ,
ਮਾਰੀ ਸੱਟ 'ਕੋਰੋਨੇ' ਨੇ ਬਹੁਤ ਵੱਡੀ, ਐ ਪਰ ਨਿਕਲੇ ਹਾਲੇ ਨਹੀਂ ਚਿੱਬ ਸਾਡੇ।
-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 001-408-915-1268