
ਬੁਲੰਦ ਹੌਸਲਾ ਜੇਕਰ ਹੋਵੇ ਕੋਲ ਸਾਡੇ, ਔਕੜ ਵੱਡੀ ਵੀ ਸਕਦੀ ਨਾ ਕੁੱਝ ਕਰ ਸਾਨੂੰ
ਬੁਲੰਦ ਹੌਸਲਾ ਜੇਕਰ ਹੋਵੇ ਕੋਲ ਸਾਡੇ,
ਔਕੜ ਵੱਡੀ ਵੀ ਸਕਦੀ ਨਾ ਕੁੱਝ ਕਰ ਸਾਨੂੰ,
ਲਗਨ ਮਿਹਨਤ ਦਾ ਸੱਚੀਂ ਸੁਮੇਲ ਚੰਗਾ,
ਚੀਜ਼ਾਂ ਦੋਵੇਂ ਹੀ ਕਰਵਾਉਣ ਮੰਜ਼ਿਲਾਂ ਸਰ ਸਾਨੂੰ,
ਮਿੱਥ ਕੇ ਨਿਸ਼ਾਨੇ ਨੂੰ ਜੇ ਫੜਿਆ ਰਾਹ ਹੋਵੇ,
ਭਟਕਣਾ ਪੈਂਦਾ ਨਹੀਂ ਫਿਰ ਦਰ ਦਰ ਸਾਨੂੰ,
ਅਜਿਹੇ ਗੀਤਾਂ ਨੂੰ ਸਦਾ ਪਰਮੋਟ ਕਰੀਏ,
ਜਿਹੜੇ ਜੋਸ਼ ਨਾਲ ਨੇ ਦਿੰਦੇ ਸੱਚੀਂ ਭਰ ਸਾਨੂੰ,
ਕੌਣ ਚਾਹੁੰਦਾ ਹੈ ਪ੍ਰਵਾਰ ਤੋਂ ਦੂਰ ਰਹਿਣਾ,
ਖ਼ੁਸ਼ੀਆਂ ਲਈ ਪਰ ਪੈਂਦਾ ਛਡਣਾ ਘਰ ਸਾਨੂੰ,
ਚੜਿੱਕ ਵਾਲਿਆ ਲੱਗੂ ਹਰ ਇਕ ਕੰਮ ਚੰਗਾ,
ਜਦ ਲੋਕ ਕੀ ਕਹਿਣਗੇ ਦਾ ਰਿਹਾ ਨਾ ਡਰ ਸਾਨੂੰ।
-ਰਾਜਾ ਗਿੱਲ ‘ਚੜਿੱਕ’, ਸੰਪਰਕ : 94654-11585