
ਲੋਕਤੰਤਰ
ਲੋਕਤੰਤਰ 'ਚ ਰਾਜ ਕਿਸੇ ਦਾ ਨੀਂ ਦਾਦੇ-ਲਾਹੀ,
ਚੁਣੇ ਹੋਇਆਂ ਹੱਥ ਬੱਸ ਲੋਕਾਂ ਦੀ ਅਮਾਨਤ ਹੈ |
ਰਾਜੇ ਦਾ ਫ਼ਰਜ਼ ਭਲਾ ਕਰੇ ਦੇਸ਼ ਵਾਸੀਆਂ ਦਾ,
ਨਹੀਂ ਤਾਂ ਸਮਝ ਲਉ ਅਮਾਨਤ 'ਚ ਖ਼ਿਆਨਤ ਹੈ |
ਸੰਵਿਧਾਨੀ ਭਾਵਨਾ ਦਾ ਕਰੇ ਸਤਿਕਾਰ ਨਾ ਜੋ,
ਦੇਸ਼ ਤੇ ਦੁਨੀਆਂ 'ਚ ਪੈਂਦੀ ਲੱਖ ਲਾਹਨਤ ਹੈ |
ਗੁੜ 'ਚ ਲਪੇਟ ਕੇ ਜ਼ਹਿਰ ਦੇਵੇ ਪਰਜਾ ਨੂੰ ,
ਲੋਕ ਮਨਾਂ 'ਚੋਂ ਲਹਿ ਜਾਂਵਦਾ ਅਚਾਨਕ ਹੈ |
Agnipath Scheme
ਨਾਮ ਤਾਂ ਕੋਈ ਵਧੀਆ ਜਿਹਾ ਰੱਖ ਲੈਂਦੀ ਸਰਕਾਰੇ,
ਅਗਨੀਵੀਰ ਫ਼ੌਜ ਲਈ ਥੋੜ੍ਹਾ ਜਿਹਾ ਭਿਆਨਕ ਹੈ |
ਮੀਡੀਏ ਦਾ ਜੁੱਗ ਠੀਕ ਗ਼ਲਤ ਹਰ ਕੋਈ ਜਾਣੇ,
ਲਗਾਤਾਰ ਬੁੱਧੂ ਸਮਝੀ ਜਾਣਾ ਨਾ ਸਿਆਣਪ ਹੈ |
Media
ਉਪਜੇ ਭਰਮ ਭੂਤ ਮਨ ਹਰ ਹਾਕਮ ਦੇ,
'ਮੇਰੇ ਜਿਹਾ ਰੱਬ ਨਾ ਬਣਾਇਆ ਹੋਰ ਮਾਣਸ ਹੈ |'
'ਦਰਸ਼ਨ' ਵੱਢੇ ਟਾਹਲਾ ਅਰਾਮ ਨਾਲ ਉੱਤੇ ਬੈਠ,
ਸੋਚ ਲਵੋ ਸ਼ਖ਼ਸ ਕੋਲ ਕਿੰਨੀ ਕੁ ਸਿਆਣਪ ਹੈ?
- ਦਰਸ਼ਨ ਪਸਿਆਣਾ, ਮੋਬਾਈਲ : 9779585081