Poem : ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ ਸ਼ੁਧ ਵਾਤਾਵਰਣ ਬਣਾਈਏ, ਇਸ ਦੀਵਾਲੀ ’ਤੇ
Poem in punjabi : ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
ਸ਼ੁਧ ਵਾਤਾਵਰਣ ਬਣਾਈਏ, ਇਸ ਦੀਵਾਲੀ ’ਤੇ
ਆਲਾ ਦੁਆਲਾ, ਆਪਾਂ ਦੂਸ਼ਿਤ ਕਰਨਾ ਨਹੀਂ
ਗੰਦ ਪਿੱਲ ਵੀ ਖਾ ਕੇ, ਢਿੱਡ ਨੂੰ ਭਰਨਾ ਨਹੀਂ
ਹਰ ਇਕ ਨੂੰ ਸਮਝਾਈਏ, ਇਸ ਦੀਵਾਲੀ ’ਤੇ
ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
ਮਿਠਾਈਆਂ ਦੇ ਵਿਚ, ਖੰਡ ਪਾ ਕੇ ਨੇ ਵੇਚ ਰਹੇ
ਲੋਕੀਂ ਸਾਰੇ ਅਪਣੀ, ਅੱਖੀਂ ਵੇਖ ਰਹੇ
ਆਉ ਰਲ ਕੇ ਸਮਝਾਈਏ, ਇਸ ਦੀਵਾਲੀ ’ਤੇ
ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
ਨਾ ਕੋਈ ਆਤਿਸ਼ਬਾਜ਼ੀ, ਨਾ ਪਟਾਕੇ ਬਈ
ਹਰ ਵਾਰੀ ਹੀ ਹੁੰਦੇ, ਰਹਿੰਦੇ ਵਾਕੇ ਬਈ
ਬਸ ਇਨ੍ਹਾਂ ਤੋਂ ਬਚ ਜਾਈਏ, ਇਸ ਦੀਵਾਲੀ ’ਤੇ
ਘਿਉ ਦੇ ਦੀਪ ਜਲਾਈਏ ਇਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
ਗ਼ੁਲਾਮੀ ਵਾਲੇ ਬੂਟੇ, ਖ਼ੁਸ਼ੀ ਮਨਾਵਾਂਗੇ
ਸਾਫ਼ -ਸਫ਼ਾਈ ਕਰ ਕੇ, ਘਰ ਸਜਾਵਾਂਗੇ
ਸਾਰੇ ਕੰਮ ਮੁਕਾਈਏ, ਇਸ ਦੀਵਾਲੀ ’ਤੇ
ਘਿਉ ਦੇ ਦੀਪ ਜਲਾਈਏ, ਇਸ ਦੀਵਾਲੀ ’ਤੇ
ਪਟਾਕੇ ਨਾ ਚਲਾਈਏ, ਇਸ ਦੀਵਾਲੀ ’ਤੇ
-ਬੂਟਾ ਗ਼ੁਲਾਮੀ ਵਾਲਾ, ਕੋਟ ਈਸੇ ਖਾਂ ਮੋਗਾ
9417197395