Advertisement

2019 ਦਾ ਭਵਿੱਖ

ਸਪੋਕਸਮੈਨ ਸਮਾਚਾਰ ਸੇਵਾ
Published Jan 10, 2019, 10:47 am IST
Updated Jan 10, 2019, 10:47 am IST
ਨਵੇਂ ਵਰ੍ਹੇ ਵਿਚ ਹੋਰ ਨਵਾਂ ਕੀ ਹੋਣਾ ਏ, ਪਹਿਲਾਂ ਵਾਂਗ ਪੈਣਾ ਰੋਣਾ ਧੋਣਾ ਏ.......
Future of 2019
 Future of 2019

ਨਵੇਂ ਵਰ੍ਹੇ ਵਿਚ ਹੋਰ ਨਵਾਂ ਕੀ ਹੋਣਾ ਏ, ਪਹਿਲਾਂ ਵਾਂਗ ਪੈਣਾ ਰੋਣਾ ਧੋਣਾ ਏ,
ਮੌਸਮ ਵਾਂਗ ਵੋਟਾਂ ਫਿਰ ਵੀ ਆਉਣਗੀਆਂ, ਲੀਡਰਾਂ ਝੂਠੇ ਵਾਅਦਿਆਂ ਨਾਲ ਭਰਮਾਉਣਾ ਏ,

ਬੇਰੁਜ਼ਗਾਰਾਂ ਸੜਕਾਂ ਉੱਤੇ ਆਉਣੈ ਜਦ, ਪੁਲਿਸ ਵਾਲਿਆਂ ਫਿਰ ਡੰਡਾ ਖੜਕਾਉਣਾ ਏ,
ਰਾਠਾਂ ਦੇ ਕੁੱਤੇ ਵੀ ਬਿਸਕੁਟ ਖਾਵਣਗੇ, ਕਿਰਤੀ ਸੁੱਕੀ ਖਾ ਕੇ ਵਕਤ ਲੰਘਾਉਣਾ ਏ,

ਕੁਰਸੀ ਖ਼ਾਤਰ ਚਾਲਾਂ ਸ਼ਾਤਰ ਖੇਡਣਗੇ, ਧਰਮ ਦੇ ਨਾਂ ਤੇ ਭਾਈਆਂ ਤਾਈਂ ਲੜਾਉਣਾ ਏ,
ਲੀਡਰਾਂ ਲੁੱਟ ਜਗਤਾਰ ਦੇਸ਼ ਨੂੰ ਖਾ ਜਾਣਾ, ਇਥੇ ਕਿਹੜਾ ਰਾਜ ਸੱਚ ਦਾ ਆਉਣਾ ਏ।

-ਜਗਤਾਰ ਪੱਖੋ, ਸੰਪਰਕ : 94651-96946

Advertisement
Advertisement
Advertisement

 

Advertisement