ਪੈਰੋਲ ਦਾ ਹੱਕਦਾਰ? ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ, ਮਿਲ ਜਾਂਦੀ ਐ ਉਹਨੂੰ ‘ਪੈਰੋਲ’ ਮੀਆਂ!
Published : Feb 11, 2023, 9:30 am IST
Updated : Feb 11, 2023, 9:30 am IST
SHARE ARTICLE
Sauda Sadh
Sauda Sadh

 ਵੱਜ ਰਿਹਾ ਅਨਿਆਂ ਦਾ ਢੋਲ ਮੀਆਂ। ‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ,

ਹੁੰਦੇ ‘ਹੱਥ’ ਸਰਕਾਰਾਂ ਦੇ ਬਹੁਤ ਲੰਮੇ,
        ਨਿਆਂ-ਪ੍ਰਣਾਲੀ ਨੂੰ ਦਿੰਦੇ ਨੇ ਰੋਲ ਮੀਆਂ।
‘ਕਾਰੇ’ ਕਰੇ ਕੋਈ ਭਾਵੇਂ ਮੁਸ਼ਟੰਡਿਆਂ ਦੇ,
     

   ‘ਬਾਬਾ-ਵਾਦ’ ਦੇ ਨਾਲ ਹੀ ਤੋਲ ਮੀਆਂ।
ਅੱਖੀਂ ਘੱਟਾ ਕਾਨੂੰਨ ਦੇ ਪਾਉਣ ਵਾਲੇ,
     

   ‘ਚੋਰ-ਮੋਰੀਆਂ’ ਲੈਂਦੇ ਹਨ ਟੋਲ ਮੀਆਂ।
ਬੋਕ-ਰਾਜ ਹੀ ਭਾਵੇਂ ਹੁਣ ਆਖੀਏ ਜੀ,
    

    ਲੋਕ ਰਾਜ ਦਾ ਲਹਿ ਗਿਆ ਖ਼ੋਲ ਮੀਆਂ।
‘ਸੂਓ-ਮੋਟੋ’ ਦੇ ਕੰਨ ਵੀ ਖੋਲ੍ਹਦਾ ਨਹੀਂ,
    

    ਵੱਜ ਰਿਹਾ ਅਨਿਆਂ ਦਾ ਢੋਲ ਮੀਆਂ।
‘ਵੋਟ-ਬੈਂਕ’ ਜੋ ‘ਭੇਡਾਂ’ ਦਾ ਰਖਦਾ ਏ,
    

    ਮਿਲ ਜਾਂਦੀ ਐ ਉਹਨੂੰ ‘ਪੈਰੋਲ’ ਮੀਆਂ!
      -ਤਰਲੋਚਨ ਸਿੰਘ ‘ਦੁਪਾਲਪੁਰ’, ਮੋਬਾ : 78146-92724  

 

SHARE ARTICLE

ਏਜੰਸੀ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement