
ਸਿਆਸਤ
ਪ੍ਰਦੂਸ਼ਣ 'ਤੇ ਵੀ ਸਿਆਸਤ ਕਰਦੇ, ਬਿਨ ਸਿਆਸਤ ਕੋਈ ਤਕਰੀਰ ਨਹੀਂ।
ਧੁੰਦਲਾ ਕੀਤਾ ਪੰਜਾਬ ਦਾ ਚਿਹਰਾ, ਹੁਣ ਸਾਫ਼ ਇਸ ਦੀ ਤਸਵੀਰ ਨਹੀਂ।
ਪਹਿਲਾਂ ਹੁੰਦੀ ਸੀ ਸ਼ਾਨ ਵਖਰੀ, ਹੁਣ ਪਹਿਲਾਂ ਜਿਹੀ ਤਕਦੀਰ ਨਹੀਂ।
ਸਿਆਸਤ ਬੁਝਾਇਆ ਜਗਦਾ ਦੀਵਾ, ਕਿਸੇ ਨੇਤਾ ਦੀ ਅੱਖ ਵਿਚ ਨੀਰ ਨਹੀਂ।
ਗੰਦੀ ਸਿਆਸਤ ਤੋਂ ਮੁਕਤ ਕਰਾਉਣਾ, 'ਸੁਰਿੰਦਰ' ਜਾਗਦੀ ਕਿਉਂ ਜ਼ਮੀਰ ਨਹੀਂ।
-ਸੁਰਿੰਦਰ 'ਮਾਣੂੰਕੇ ਗਿੱਲ', ਸੰਪਰਕ-88723-21000