
ਕਾਵਿ-ਕਿਆਰੀ
ਥੱਕ ਗਏ ਹਾਂ...
ਭਗਦੜ ਜਿਹੀ ਇਹ ਜ਼ਿੰਦਗੀ, ਭੱਜ ਭੱਜ ਥੱਕ ਗਏ ਹਾਂ।
ਲੋਕ ਕੌੜੇ ਅੱਕ ਵਰਗੇ, ਲੋਕਾਂ ਤੋਂ ਅੱਕ ਗਏ ਹਾਂ।
ਰਸਤਿਆਂ ਵਿਚ ਮਿਲੇ ਜਿਹੜੇ, ਮਿਲੇ ਦੁੱਖ ਦੇਣ ਵਾਲੇ।
ਦੁੱਖਾਂ ਦੀ ਦਲਦਲ ਵਿਚ ਧੱਸ ਗਏ ਹਾਂ,
ਭਗਦੜ ਜਿਹੀ ਇਹ ਜ਼ਿੰਦਗੀ, ਭੱਜ ਭੱਜ ਥੱਕ ਗਏ ਹਾਂ।
ਸੁਰਿੰਦਰ 'ਮਾਣੂਕੇ ਗਿੱਲ', ਸੰਪਰਕ : 88723-21000
ਸੁਪਨੇ ਦਵਾਤ ਬਣ ਗਏ
ਦੱਬੇ ਹੋਏ ਅਰਮਾਨ ਉਲੀਕੇ ਕੋਰੇ ਕਾਗ਼ਜ਼ ਤੇ,
ਇਹੋ ਮੇਰੀ ਬਾਤ ਬਣ ਗਏ।
ਨਾ ਕੋਈ ਲੈਅ ਨਾ ਸ਼੍ਰੇਣੀਬੱਧਤਾ,
ਬਸ ਕੁੱਝ ਅਰਮਾਨ ਆਸ ਬਣ ਗਏ।
ਜਿਸ ਵੇਲੇ ਨਾ ਕੋਈ ਸਾਥ ਸੀ,
ਇਹੋ ਲਿਖਣ ਲਈ ਢੁਕਵੇਂ ਹਾਲਾਤ ਬਣ ਗਏ।
ਸੱਭ ਤੋਂ ਚੰਗਾ ਸਾਥ ਹੈ ਕਲਮ ਦਾ,
ਹੁਣ ਹੱਥ ਮੇਰੇ ਕਲਮ ਤੇ ਸੁਪਨੇ ਦਵਾਤ ਬਣ ਗਏ।
ਰਮਨਪ੍ਰੀਤ ਕੌਰ 'ਸਫ਼ਰੀ', ਸੰਪਰਕ : 99146-89690