ਕਾਵਿ-ਕਿਆਰੀ
Published : Jul 17, 2018, 6:31 pm IST
Updated : Jul 17, 2018, 6:31 pm IST
SHARE ARTICLE
Poems
Poems

ਕਾਵਿ-ਕਿਆਰੀ

ਕਵਿਤਾ
ਕਵਿਤਾ ਸ਼ਿਵ ਦੀ ਹੈ, ਇਹ ਪਾਸ਼ ਦੀ ਵੀ ਹੈ।
ਇਹ ਆਮ ਦੀ ਹੀ ਨਹੀਂ, ਇਹ ਖ਼ਾਸ ਦੀ ਵੀ ਹੈ।
ਕਵਿਤਾ ਰੰਗਾਂ 'ਚ ਹੈ, ਕਵਿਤਾ ਵੰਗਾਂ 'ਚ ਹੈ,
ਗ਼ੌਰ ਨਾਲ ਤਾਂ ਵੇਖ ਇਹ ਸੰਗਾਂ 'ਚ ਹੈ।

ਕਵਿਤਾ ਦੁੱਖਾਂ ਦੀ ਹੈ, ਕਵਿਤਾ ਸੁੱਖਾਂ ਦੀ ਹੈ,
ਕਵਿਤਾ ਰੱਜਿਆਂ ਦੀ ਹੁੰਦੀ ਹੈ ਕੁੱਝ ਵਖਰੀ ਜਹੀ,
ਖਰੀ ਕਵਿਤਾ ਤਾਂ ਸੱਜਣਾ ਭੁੱਖ ਦੀ ਹੈ।

ਕਵਿਤਾ ਪਾਣੀਆਂ ਦੇ ਝਰਨਿਆਂ 'ਚ ਵਹਿੰਦੀ ਏ,
ਮਹਿਕੇ ਹਵਾ ਦੇ ਬੁੱਲ੍ਹਿਆਂ ਵਿਚੋਂ ਇਹ,
ਕਵਿਤਾ ਰੁੱਖਾਂ ਉਤੇ ਵੀ ਰਹਿੰਦੀ ਹੈ।

ਕਵਿਤਾ ਕੋਇਲ ਹੀ ਨਹੀਂ ਗਾਉਂਦੀ,
ਅਜਕਲ ਕਵਿਤਾ ਗਾਈ ਹੈ ਕਾਵਾਂ ਨੇ,
ਪੁੱਤਰਾਂ ਦੀ ਕਵਿਤਾ ਬਾਪੂ ਦੇ ਘਰ ਰਹੇ,
ਤੇ ਬਿਰਧ ਆਸ਼ਰਮਾਂ 'ਚੋਂ ਗਾਈ ਹੈ ਮਾਵਾਂ ਨੇ।

ਕਵਿਤਾ 'ਮਿਰਜ਼ੇ' ਦੇ 'ਪੀਲੂ' 'ਚ ਵੀ ਲੱਭ ਜਾਏਗੀ,
'ਹੀਰ' ਵਾਰਿਸ ਵਿਚੋਂ ਇਹ ਖ਼ੂਬ ਬੋਲੇ,
'ਪੂਰਨ' ਕਾਦਰਯਾਰ ਦੀ ਪੂਰੀ ਆਪ ਕਵਿਤਾ,
'ਸੋਹਣੀ' ਫ਼ਜ਼ਲ 'ਚੋਂ ਇਹ ਹੂਰ ਬੋਲੇ।

ਕਵਿਤਾ 'ਹਾਸ਼ਮ' ਦੀ 'ਸੱਸੀ' ਦੀ ਤੜਪ ਵਿਚ ਹੈ,
ਸ਼ਿਵ ਦੀ 'ਲੂਣਾ' ਦੇ ਹਰਖ ਵਿਚ ਹੈ,
'ਸੇਖੋਂ' ਵੇਖਣ ਜੋਗਾ ਤਾਂ ਹੋ ਜਾ ਇਸ ਸ਼ੈਅ ਤਾਈਂ,
ਇਹ ਤਾਂ ਹਰ ਜ਼ੁਬਾਨ ਦੇ ਹਰ ਹਰਫ਼ ਵਿਚ ਹੈ।
ਸੇਵਕ ਸਿੰਘ ਸੇਖੋਂ, ਸੰਪਰਕ : 99887-39440

ਕਾਸ਼ ਮੈਂ ਰੱਬਾ ਰੁੱਖ ਹੁੰਦਾ

ਕਾਸ਼ ਮੈਂ ਰੱਬਾ ਰੁੱਖ ਹੁੰਦਾ,
ਰੁੱਖ ਹੁੰਦਾ ਇਸ ਧਰਤੀ ਦਾ ਪੁੱਤਰ ਹੁੰਦਾ।
ਨਾ ਮੈਂ ਕਿਸੇ ਦਾ ਵੈਰੀ ਹੁੰਦਾ,
ਨਾ ਮੇਰੇ ਨਾਲ ਕਿਸੇ ਦਾ ਵੈਰ ਹੁੰਦਾ।

ਮੈਨੂੰ ਅਪਣੇ ਹੁੰਦੇ ਸਾਰੇ ਜਾਪਦੇ,
ਨਾ ਮੈਂ ਕਿਸੇ ਲਈ ਗ਼ੈਰ ਹੁੰਦਾ।
ਕਾਸ਼ ਮੈਂ ਰੱਬਾ.. ... ...।

ਉਸ ਦੀ ਰਜ਼ਾ ਵਿਚ ਰਹਿ ਕੇ,
ਝਲਦਾ ਤੇਜ਼ ਹਵਾਵਾਂ ਨੂੰ।
ਬਿਨਾਂ ਮੰਗਿਆਂ ਹਰ ਇਕ ਦੇ,
ਸਿਰ ਤੇ ਕਰਦਾ ਛਾਵਾਂ ਨੂੰ।
ਕਾਸ਼ ਮੈਂ ਰੱਬਾ.... ....।

ਅਪਣੇ ਤਨ ਨੂੰ ਸਾੜ-ਸਾੜ ਕੇ, 
ਅੰਤ ਕਿਸੇ ਲਈ ਸੜਦਾ ਮੈਂ।
ਕਿਸੇ ਦਾ ਬਣਨ ਲਈ ਸਹਾਰਾ ਮੈਂ, 
ਖੱਬੇ ਸੱਜੇ ਖੜਦਾ ਮੈਂ।

ਕਾਸ਼ ਮੈਂ ਰੱਬਾ... ...।
ਜੋ ਕੀਤੀ ਹੁੰਦੀ ਬਖ਼ਸ਼ਿਸ਼ ਰੱਬ ਨੇ,
ਸਬਰ ਸੰਤੋਖ ਵਿਚ ਸਮਾਇਆ ਹੁੰਦਾ।
ਅਪਣੇ ਰੂਪ ਨੂੰ ਬਦਲਣ ਲਈ,
ਨਾ ਨਕਲੀ ਨਕਾਬ 'ਨਿੰਦੀ' ਪਾਇਆ ਹੁੰਦਾ।

ਕਾਸ਼ ਮੈਂ ਰੱਬਾ ਰੁੱਖ ਹੁੰਦਾ,
ਰੁੱਖ ਹੁੰਦਾ ਇਸ ਧਰਤੀ ਦਾ ਪੁੱਤਰ ਹੁੰਦਾ।
-ਨਰਿੰਦਰ ਨਿੰਦੀ, ਸੰਪਰਕ : 99883-30410

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement