
ਕੁੱਝ ਮੈਂ ਗ਼ਮਾਂ ਦੀ ਰਾਖ ਬਣਾ ਲਈ ਤੇ ਕੁੱਝ ਕੋਲ ਹੀ ਅਪਣੇ ਰੱਖੇ ਨੇ।
ਗ਼ਮਾਂ ਦੀ ਰਾਖ
ਕੁੱਝ ਮੈਂ ਗ਼ਮਾਂ ਦੀ ਰਾਖ ਬਣਾ ਲਈ
ਤੇ ਕੁੱਝ ਕੋਲ ਹੀ ਅਪਣੇ ਰੱਖੇ ਨੇ।
ਸਮਝ ਲੈਂਦੇ ਨੇ ਦੁੱਖ ਸਮਝਣ ਵਾਲੇ
ਬਾਕੀ ਤਾਂ ਦੁੱਖ ਤੇ ਹੱਸੇ ਨੇ ।
ਮਨਾ ਰੋਜ਼ ਹਢਾਉਣਾ ਮੌਤ ਅਜਿਹੀ
ਇੰਜ ਵਾਅਦੇ ਕਰ ਕੇ ਨੱਸੇ ਨੇ ।
ਇਸ ਉਮਰ ਦੇ ਲਾਰਿਆਂ ਵਾਂਗੂੰ,
ਹੁਣ ਸਾਹ ਰੁਕਦੇ ਜਾਂਦੇ ਪੱਕੇ ਨੇ ।
ਬੋਲ ਨੇ ਵੱਜਦੇ ਵਿਚ ਕੰਨਾਂ ਦੇ,
ਅੰਦਰਲੇ ਜ਼ਖ਼ਮ ਵੀ ਪਏ ਹੁਣ ਮੱਚੇ ਨੇ ।
ਜੋ ਵਹਿਮ ਸੀ ਦਿਲ ਵਿਚ ਸੱਜਣਾ ਦੇ,
ਹੁਣ ਸੁਪਨੇ ਹੋ ਗਏ ਸੱਚੇ ਨੇ ।
ਮਾਨਾ ਹਮਦਰਦੀ ਦੇ ਆਲਮ ਵਿਚੋਂ,
ਕੁੱਝ ਦਰਦ ਮੈਂ ਕੀਤੇ ਇਕੱਠੇ ਨੇ ।