
ਅਸੀਂ ਭੁੱਲੇ ਕਰਤਾਰ ਦੇ ਰੰਗ ਬੈਠੇ, ਜੋ ਬੇ-ਰੰਗਾਂ ਵਿਚ ਵੀ ਰੰਗ ਭਰਦੇ,
ਅਸੀਂ ਭੁੱਲੇ ਕਰਤਾਰ ਦੇ ਰੰਗ ਬੈਠੇ, ਜੋ ਬੇ-ਰੰਗਾਂ ਵਿਚ ਵੀ ਰੰਗ ਭਰਦੇ,
ਉਹ ਫ਼ਕੀਰ ਨੂੰ ਰਾਜਾ ਬਣਾ ਦੇਵੇ ਤੇ ਰਾਜੇ ਦਾ ਰਾਜ ਵੀ ਭੰਗ ਕਰਦੇ,
ਅੱਜ ਲੁੱਚਿਆਂ ਹੱਥ ਵਜ਼ੀਰੀਆਂ ਨੇ, ਤਾਹੀਉਂ ਗ਼ਰੀਬਾਂ ਨੂੰ ਨੇ ਤੰਗ ਕਰਦੇ,
ਸੱਚਾ ਸਿੱਖ ਪੰਥ ਦਾ ਭਲਾ ਮੰਗੇ, ਦੋਗਲੀਆਂ ਗੱਲਾਂ ਤਾਂ ਯਾਰੋ ਮਸੰਦ ਕਰਦੇ,
ਓ ਹਾਕਮਾ ਡਰ ਸਮੇਂ ਦੀ ਮਾਰ ਕੋਲੋਂ, ਕੀ ਪਤਾ ਕਦੋਂ ਇਹ ਨੰਗ ਕਰਦੇ,
ਪੰਜਾਬੀ ਕੌਮ ਹੈ ਭਲਾ ਮੰਗਣ ਵਾਲੀ, ਹੱਕ ਮੰਗਦੇ ਤਾਂ ਆਖਦੇ ਜੰਗ ਕਰਦੇ,
ਉਂਝ ਕਹਿਣ ਨੂੰ ਜਖਵਾਲੀ ਅਪਣੇ ਨੇ, ਪਰ! ਸਾਡੇ ਅਪਣੇ ਵੀ ਨਾਪਸੰਦ ਕਰਦੇ,
ਸਾਡਾ ਪੰਜਾਬ ਵਧੇ ਤੇ ਫੁੱਲੇ ਹਮੇਸ਼ਾਂ, ਪੰਜਾਬ ਦੇ ਸਪੂਤ ਬਸ ਇਹੋ ਹੀ ਮੰਗ ਕਰਦੇ।
-ਗੁਰਪ੍ਰੀਤ ਸਿੰਘ ਜਖਵਾਲੀ, ਸੰਪਰਕ : 98550-36444