
ਦਿਲ ਦੀ ਸਰਦਲ ਉੱਤੇ ਨਾਂ ਲਿਖਾਇਆ ਸੱਜਣ ਦਾ।
ਦਿਲ ਦੀ ਸਰਦਲ ਉੱਤੇ ਨਾਂ ਲਿਖਾਇਆ ਸੱਜਣ ਦਾ।
ਅਪਣੇ ਅਹਿਸਾਸਾਂ 'ਤੇ ਪਹਿਰਾ ਲਾਇਆ ਸੱਜਣ ਦਾ।
ਮੋਰਾਂ ਵਾਲੀ ਫੁਲਕਾਰੀ ਲੈ ਪਹਿਲੀ ਵਾਰ ਮਿਲੀ,
ਭੁਲਦਾ ਨਾ ਇਹ ਮੈਨੂੰ ਭੇਖ ਸਜਾਇਆ ਸੱਜਣ ਦਾ।
ਕੇਸਾਂ ਦੇ ਕੁੰਡਲ ਵੀ ਝਾਂਜਰ ਵਾਂਗ ਲਗਦੇ ਸੀ,
ਸੰਦਲੀ ਹਾਸਾ ਚਿਹਰੇ 'ਤੇ ਚਿਪਕਾਇਆ ਸੱਜਣ ਦਾ।
ਰਹਿਬਰ ਦੀ ਥਾਂ ਮੈਂ ਹੁਣ ਉਸ ਦੇ ਚਰਨਾਂ ਨੂੰ ਪੂਜਾਂ,
ਕੋਲੇ ਬਹਿ ਕੇ ਜਿਸ ਨੇ ਹਾਲ ਸੁਣਾਇਆ ਸੱਜਣ ਦਾ।
ਅੰਤਰਮਨ ਵਿਚ ਰਮ ਗਏ ਕਿੰਨੇ ਬੋਲ ਸੰਜੀਦਾ ਸੀ,
ਮਹਿਫ਼ਿਲ ਦੇ ਵਿਚ 'ਪੱਖੋ' ਗੀਤ ਸੁਣਾਇਆ ਸੱਜਣ ਦਾ।
-ਜਗਤਾਰ ਪੱਖੋ, ਸੰਪਰਕ : 94651-96946