
ਬੰਦਾ ਹੀ ਅਪਣੀ ਸੋਚ ਆਸਰੇ ਵਿਕਸਤ ਜਾਂ ਵਿਕਾਸਸ਼ੀਲ ਦੇਸ਼ ਬਣਾਈ ਬੈਠਾ,
ਬੰਦਾ ਹੀ ਅਪਣੀ ਸੋਚ ਆਸਰੇ ਵਿਕਸਤ ਜਾਂ ਵਿਕਾਸਸ਼ੀਲ ਦੇਸ਼ ਬਣਾਈ ਬੈਠਾ,
ਇਕ ਸੋਚ ਹਮੇਸ਼ਾ ਸਾਕਾਰਾਤਮਕ ਦੂਜੀ ਮਾੜੀ ਸੋਚ ਤੇ ਵੈਰ ਹੀ ਪਾਈ ਬੈਠਾ,
ਸਾਡੀ ਸੋਚ ਨੇ ਸਾਨੂੰ ਗ਼ੁਲਾਮ ਕੀਤਾ, ਸੋਚਾਂ ਸੋਚ-ਸੋਚ ਵਕਤ ਗਵਾਈ ਬੈਠਾ,
ਚੰਗੀ ਸੋਚ ਤੋਂ ਚੰਗੇ ਵਿਚਾਰ ਬਣਦੇ ਕੋਈ ਪਾਪਾਂ ਦਾ ਸ਼ੈਤਾਨ ਅੰਦਰ ਲੁਕਾਈ ਬੈਠਾ,
ਜੀ ਲਉ ਅਪਣੇ ਲਈ ਵੀ ਕੋਈ ਲੋਕਾਂ ਦਾ ਡਰ ਮਨ ਵਿਚ ਬਿਠਾਈ ਬੈਠਾ,
ਸ਼ਾਸਕ ਸਮਾਜ ਸੇਵਾ ਦੀ ਨਾ ਸੋਚ ਸੋਚੇ ਰਮਨ ਮਾਨ ਤਾਂ ਝੂਠੀਆਂ ਆਸਾਂ ਲਗਾਈ ਬੈਠਾ।
-ਰਮਨ ਮਾਨ ‘ਕਾਲੇਕੇ’, ਸੰਪਰਕ : 95927-78809