
Poem: ਧਰਮ ਦੇ ਨਾਂ ਉੱਤੇ ਯਾਰੋ ਲੁੱਟੀ ਜਾਂਦੇ ਨੇ।
Poem: ਧਰਮ ਦੇ ਨਾਂ ਉੱਤੇ ਯਾਰੋ ਲੁੱਟੀ ਜਾਂਦੇ ਨੇ।
ਹੱਕਾਂ ਲਈ ਜੋ ਬੋਲੇ, ਉਹਨੂੰ ਕੁੱਟੀ ਜਾਂਦੇ ਨੇ।
ਟਾਵੇਂ-ਟਾਵੇਂ ਸਮਝਾ ਕੇ ਹਾਰ ਗਏ ਨੇ,
ਅਪਣੇ ਹੀ ਅਪਣਿਆ ਨੂੰ ਮਾਰ ਗਏ ਨੇ।
ਭਰਾ ਭਰਾਵਾਂ ਉੱਤੇ ਯਾਰੋ ਬੁੱਕੀ ਜਾਂਦੇ ਨੇ,
ਧਰਮ ਦੇ ਨਾਂ ਉੱਤੇ ਯਾਰੋ ਲੁੱਟੀ ਜਾਂਦੇ ਨੇ।
ਹੱਕਾਂ ਲਈ ਜੋ ਬੋਲੇ, ਉਹਨੂੰ ਕੁੱਟੀ ਜਾਂਦੇ ਨੇ।
ਇਹਨੂੰ ਕਹਿੰਦੇ ਕਲਯੁੱਗ, ਕਲਯੁੱਗ ਹੋਇਆ ਜ਼ੋਰਾਂ ਤੇ,
ਮਾਪਿਆਂ ਤੇ ਵਿਸ਼ਵਾਸ ਨਹੀਂ, ਵਿਸ਼ਵਾਸ ਹੈ ਹੋਰਾਂ ਤੇ,
ਹੋਰ ਤਾਂ ਹੁੰਦੇ ਹੋਰ, ਉਹ ਤਾਂ ਚੁੱਕੀ ਜਾਂਦੇ ਨੇ,
ਧਰਮ ਦੇ ਨਾਂ ਉੱਤੇ ਯਾਰੋ ਲੁੱਟੀ ਜਾਂਦੇ ਨੇ।
ਹੱਕਾਂ ਲਈ ਜੋ ਬੋਲੇ, ਉਹਨੂੰ ਕੁੱਟੀ ਜਾਂਦੇ ਨੇ।
‘ਸੁਰਿੰਦਰ’ ਹੱਥ ਵਢਾ ਕੇ ਹੁਣ ਤੂੰ ਕਾਹਤੋਂ ਰੋਂਦਾਂ ਏ,
ਤੇਰੇ ਵਰਗਾ ਹਰ ਬੰਦਾ ਹੀ ਇੱਥੇ ਭੋਂਦਾ ਏ।
ਸਾਡੇ ਕਰ ਕੇ ਸਾਡੇ ਸੁਫ਼ਨੇ ਟੁੱਟੀ ਜਾਂਦੇ ਨੇ,
ਧਰਮ ਦੇ ਨਾਂ ਉੱਤੇ ਯਾਰੋ ਕੁੱਟੀ ਜਾਂਦੇ ਨੇ।
ਹੱਕਾਂ ਲਈ ਜੋ ਬੋਲੇ, ਉਹਨੂੰ ਕੁੱਟੀ ਜਾਂਦੇ ਨੇ।
- ਸੁਰਿੰਦਰ ‘ਮਾਣੂੰਕੇ ਗਿੱਲ’, ਮੋ : 88723-21000