
ਟਿੱਪ ਟਿੱਪ ਮੀਂਹ ਪੈਂਦਾ
ਗਰਮੀ ਤੋਂ ਬਾਅਦ ਸ਼ੁਰੂ ਹੋਈ ਬਰਸਾਤ।
ਟਿੱਪ ਟਿੱਪ ਮੀਂਹ ਪੈਂਦਾ ਰਿਹਾ ਸਾਰੀ ਰਾਤ।
ਸੁਬ੍ਹਾ-ਸੁਬ੍ਹਾ ਦੇਖੀ ਡੱਡੂਆਂ ਦੀ ਭਰਮਾਰ।
ਬੋਲਦੇ ਫਿਰਨ ਖੜੇ ਪਾਣੀ ਵਿਚਕਾਰ।
ਰੌਲੇ ਵਿਚ ਸੁਣਦਾ ਨਾ ਕੋਈ ਗੱਲਬਾਤ।
ਟਿਪ ਟਿਪ ਮੀਂਹ ਪੈਂਦਾ...।
ਗਲੀਆਂ ਤੇ ਨਾਲੀਆਂ ਵਿਚ ਭਰਿਆ ਏ ਪਾਣੀ।
ਪਿੰਡੋਂ ਬਾਹਰ ਛੱਪੜ 'ਚ ਤਰਿਆ ਏ ਪਾਣੀ।
ਗਰਮੀ ਤੋਂ ਰਾਹਤ ਵਾਲੇ ਬਣ ਗਏ ਨੇ ਹਾਲਾਤ।
ਟਿਪ ਟਿਪ ਮੀਂਹ ਪੈਂਦਾ...।
Kid Playing in Rain
ਛੱਤਾਂ ਚੋਂਦੀਆਂ ਪਈਆ ਜਿੱਥੇ ਸਨ ਕੱਚੇ ਘਰ।
ਖੇਤਾਂ ਵਿਚ ਵੀ ਪਾਣੀ ਗਿਆ ਡਾਹਢਾ ਭਰ।
ਮੌਸਮ ਬਰਸਾਤੀ ਦਿੱਤੀ ਰੱਬ ਦੀ ਸੁਗਾਤ।
ਟਿਪ ਟਿਪ ਮੀਂਹ ਪੈਂਦਾ...।
ਪਾਣੀ ਨਾਲ ਧੋਤੇ ਸਾਰੇ ਦਿਸਦੇ ਮਕਾਨ।
ਮਾਹਲ-ਪੂੜੇ ਪਕਦੇ ਘਰਾਂ 'ਚ ਪਕਵਾਨ।
'ਖਨਿਕਾ' ਸੁਣਾਉਂਦੀ ਫਿਰੇ ਗੱਲਬਾਤ।
ਟਿਪ ਟਿਪ ਮੀਂਹ ਪੈਂਦਾ...।
-ਅਵਿਨਾਸ਼ ਜੱਜ, ਸੰਪਰਕ : 98146-10444