
ਚਾਰੇ ਕੁੰਟਾਂ ਵਿਚ ਫੈਲਿਆ ਚੰਦਰਾ ਇਹ, ਨਹੀਂਉ ਫ਼ਰਕ ਆਰ ਤੇ ਪਾਰ ਵਾਲਾ,
ਚਾਰੇ ਕੁੰਟਾਂ ਵਿਚ ਫੈਲਿਆ ਚੰਦਰਾ ਇਹ, ਨਹੀਂਉ ਫ਼ਰਕ ਆਰ ਤੇ ਪਾਰ ਵਾਲਾ,
ਪਿੰਡ ਸ਼ਹਿਰ ਵਿਚ ਪਸਰ ਗਈ ਸੁੰਨ ਸਾਰੇ, ਮੇਲਾ ਗ਼ਾਇਬ ਹੈ ਭਰੇ ਬਾਜ਼ਾਰ ਵਾਲਾ,
ਅੰਦਰ ਬੈਠੇ ਹੋਏ ਨੇ ਦੁਖੀ ਡਾਹਢੇ, ਪਿਆ ਸੱਭ ਨੂੰ ਫ਼ਿਕਰ ਰੁਜ਼ਗਾਰ ਵਾਲਾ,
ਮਸਲੇ ਹੋਰ ਸੱਭ ਬਰਫ਼ ਵਿਚ ਲੱਗੇ, ਇਕੋ ਦਿਸੇ 'ਕੋਰੋਨਾ' ਦੀ ਮਾਰ ਵਾਲਾ,
ਨੁਸਖ਼ਾ ਇਹੀ ਪ੍ਰਹੇਜ਼ ਦਾ ਨਜ਼ਰ ਆਵੇ, 'ਤਾਲਾਬੰਦੀ' ਦਾ ਹੁਕਮ ਸਰਕਾਰ ਵਾਲਾ,
ਮੋਢਾ ਦੇਣ ਲਈ ਅਰਥੀ ਨੂੰ ਖੜੇ ਕੋਈ ਨਾ, ਕਾਰਜ ਗ੍ਰਹਿਣਿਆ ਅੰਤਮ ਸਸਕਾਰ ਵਾਲਾ।
-ਤਰਲੋਚਨ ਸਿੰਘ 'ਦੁਪਾਲਪੁਰ', ਸੰਪਰਕ : 81950-25579