
Poem: ਵੱਡੀ ਪਦਵੀ ’ਤੇ ਬੌਣੀ ਸੋਚ ਵਾਲੇ ਹੋਣ ਜਦੋਂ,
Poem: ਵੱਡੀ ਪਦਵੀ ’ਤੇ ਬੌਣੀ ਸੋਚ ਵਾਲੇ ਹੋਣ ਜਦੋਂ,
ਕਾਇਦੇ ਤੇ ਕਾਨੂੰਨ ਸ਼ਰ੍ਹੇਆਮ ਛਿੱਕੇ ਟੰਗਦੇ।
ਰੋਲਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ,
ਇੱਜ਼ਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।
ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ,
ਹੋਣਗੇ ਇਹ ‘ਚੇਲੇ’ ਕਿਸੇ ਹੋਰ ਹੀ ਮਲੰਗ ਦੇ।
‘ਬੀਬੇ ਰਾਣੇ’ ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ,
ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।
ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ,
ਕਰਦੇ ‘ਡਰਾਮੇ’ ਪਾਪੀ ਉੱਥੇ ਵੀ ਨਾ ਸੰਗਦੇ।
ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ,
‘ਜਾਣੇ ਅਣਜਾਣੇ’ ਕਹਿ ਕੇ ਫਿਰ ਮਾਫ਼ੀ ਮੰਗਦੇ।
- ਤਰਲੋਚਨ ਸਿੰਘ ਦੁਪਾਲ ਪੁਰ, ਫ਼ੋਨ ਨੰ : 001-408-915-1268