
1 ਜਨਵਰੀ ਨੂੰ ਨਵਾਂ ਸਾਲ ਮਨਾਉਣਾ ਵੀ ਸਾਰੇ ਧਰਮਾਂ ਦੀ ਏਕਤਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਕਿਉਂਕਿ ਅਸੀ ਸਾਰੇ ਮਿਲ ਕੇ ਇਸ ਨੂੰ ਮਨਾਉਂਦੇ ਹਾਂ।
Happy New Year 2024: ਦੁਨੀਆ ਭਰ ਵਿਚ ਨਵਾਂ ਸਾਲ ਵੱਖ-ਵੱਖ ਦਿਨਾਂ ਨੂੰ ਮਨਾਇਆ ਜਾਂਦਾ ਹੈ ਪਰ ਅੰਗਰੇਜ਼ੀ ਕੈਲੰਡਰ ਅਨੁਸਾਰ 1 ਜਨਵਰੀ ਨੂੰ ਨਵੇਂ ਸਾਲ ਦੀ ਸ਼ੁਰੂਆਤ ਵਜੋਂ ਮੰਨਿਆ ਜਾਂਦਾ ਹੈ ਕਿਉਂਕਿ ਗ੍ਰੇਗੋਰੀਅਨ ਯਾਨੀ ਅੰਗਰੇਜ਼ੀ ਕੈਲੰਡਰ ਅਨੁਸਾਰ 31 ਦਸੰਬਰ ਨੂੰ ਸਾਲ ਦੇ ਆਖ਼ਰੀ ਦਿਨ ਦੀ ਸਮਾਪਤੀ ਤੋਂ ਬਾਅਦ 1 ਜਨਵਰੀ ਤੋਂ ਨਵਾਂ ਕੈਲੰਡਰ ਸਾਲ ਸ਼ੁਰੂ ਹੁੰਦਾ ਹੈ।
ਇਸ ਲਈ ਇਸ ਦਿਨ ਨੂੰ ਪੂਰੇ ਵਿਸ਼ਵ ਵਿਚ ਨਵੇਂ ਸਾਲ ਦੀ ਸ਼ੁਰੂਆਤ ਕਰਨ ਲਈ ਇਕ ਤਿਉਹਾਰ ਵਾਂਗ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਸਾਲ ਦਾ ਪਹਿਲਾ ਦਿਨ ਉਤਸ਼ਾਹ ਅਤੇ ਖ਼ੁਸ਼ੀਆਂ ਨਾਲ ਮਨਾਇਆ ਜਾਵੇ ਤਾਂ ਪੂਰਾ ਸਾਲ ਉਸੇ ਤਰ੍ਹਾਂ ਹੀ ਉਤਸ਼ਾਹ ਅਤੇ ਖ਼ੁਸ਼ੀ ਨਾਲ ਬੀਤ ਜਾਵੇਗਾ। ਨਵਾਂ ਸਾਲ ਸਾਨੂੰ ਨਵੀਆਂ ਉਮੀਦਾਂ, ਨਵੇਂ ਸੁਪਨੇ, ਨਵੇਂ ਟੀਚੇ ਅਤੇ ਨਵੇਂ ਵਿਚਾਰ ਦਿੰਦਾ ਹੈ। ਇਸ ਲਈ ਹਰ ਕੋਈ ਇਸ ਦਾ ਖ਼ੁਸ਼ੀ ਨਾਲ ਸਵਾਗਤ ਕਰਦਾ ਹੈ।
1 ਜਨਵਰੀ ਨੂੰ ਨਵਾਂ ਸਾਲ ਮਨਾਉਣਾ ਵੀ ਸਾਰੇ ਧਰਮਾਂ ਦੀ ਏਕਤਾ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ ਕਿਉਂਕਿ ਅਸੀ ਸਾਰੇ ਮਿਲ ਕੇ ਇਸ ਨੂੰ ਮਨਾਉਂਦੇ ਹਾਂ। 31 ਦਸੰਬਰ ਦੀ ਸ਼ਾਮ ਤੋਂ ਹੀ ਲੋਕ ਕਈ ਥਾਵਾਂ ’ਤੇ ਵੱਖ-ਵੱਖ ਗਰੁੱਪਾਂ ਵਿਚ ਇਕੱਠੇ ਹੋ ਕੇ ਨਵੇਂ ਸਾਲ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੰਦੇ ਹਨ। ਰਾਤ ਦੇ 12 ਵਜੇ ਹਰ ਕੋਈ ਇਕ-ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹੈ।
ਨਵਾਂ ਸਾਲ ਨਾ ਸਿਰਫ਼ ਇਕ ਨਵੀਂ ਸ਼ੁਰੂਆਤ ਹੈ ਬਲਕਿ ਇਹ ਸਾਨੂੰ ਅੱਗੇ ਵਧਣ ਅਤੇ ਹਰ ਰੋਜ਼ ਕੱੁਝ ਨਵਾਂ ਸਿਖਣ ਦੀ ਪ੍ਰੇਰਨਾ ਵੀ ਦਿੰਦਾ ਹੈ। ਪਿਛਲੇ ਸਾਲ ਅਸੀ ਜੋ ਵੀ ਕੀਤਾ, ਜੋ ਕੱੁਝ ਸਿਖਿਆ, ਸਫ਼ਲ ਹੋਏ ਜਾਂ ਅਸਫ਼ਲ ਰਹੇ, ਉਸ ਨੂੰ ਛੱਡ ਕੇ ਇਹ ਨਵਾਂ ਸਾਲ ਸਾਨੂੰ ਨਵੀਂ ਉਮੀਦ ਨਾਲ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ। ਜਿਵੇਂ ਹੀ ਪਹਿਲੀ ਜਨਵਰੀ ਆਉਂਦੀ ਹੈ, ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ। ਇਹ ਹਰ ਕਿਸੇ ਲਈ ਨਵੇਂ ਮੌਕੇ ਲਿਆਉਂਦਾ ਹੈ। ਇਹ ਦਿਨ ਸਾਨੂੰ ਪ੍ਰਮਾਤਮਾ ਦਾ ਧਨਵਾਦ ਕਰਨ ਅਤੇ ਸੱਚ ਬੋਲਣ ਲਈ ਵੀ ਪ੍ਰੇਰਤ ਕਰਦਾ ਹੈ। ਨਵਾਂ ਸਾਲ ਸਾਨੂੰ ਨਵੇਂ ਪ੍ਰੋਜੈਕਟ ਸ਼ੁਰੂ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਸਾਡੇ ਜੀਵਨ ਨੂੰ ਨਵੇਂ ਉਤਸ਼ਾਹ ਅਤੇ ਆਨੰਦ ਨਾਲ ਜਿਉਣ ਲਈ ਊਰਜਾ ਦਿੰਦਾ ਹੈ। ਇਹ ਇਕ ਤਿਉਹਾਰ ਦੀ ਤਰ੍ਹਾਂ ਹੈ ਜੋ ਸਾਡੇ ਅੰਦਰ ਨਵੀਂ ਊਰਜਾ ਦੀ ਸਥਾਪਨਾ ਕਰਦਾ ਹੈ, ਜਿਸ ਨਾਲ ਸਾਡੇ ਜੀਵਨ ਵਿਚ ਨਵੇਂ ਸਾਲ ਦਾ ਮਹੱਤਵ ਵਧਦਾ ਹੈ।
ਜਿਸ ਤਰ੍ਹਾਂ ਅਸੀ ਨਵੇਂ ਸਾਲ ਦਾ ਸਵਾਗਤ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਜ਼ਿੰਦਗੀ ਵਿਚ ਬੀਤੇ ਸਮੇਂ ਨੂੰ ਲੈ ਕੇ ਉਦਾਸ ਨਹੀਂ ਹੋਣਾ ਚਾਹੀਦਾ। ਜੋ ਬੀਤ ਗਿਆ ਹੈ ਉਸ ਬਾਰੇ ਸੋਚਣ ਦੀ ਬਜਾਏ, ਆਉਣ ਵਾਲੇ ਮੌਕਿਆਂ ਦਾ ਸੁਆਗਤ ਕਰੋ ਅਤੇ ਉਨ੍ਹਾਂ ਦੁਆਰਾ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ। ਕਈ ਲੋਕ ਨਵੇਂ ਸਾਲ ਦੀ ਸ਼ੁਰੂਆਤ ਧਾਰਮਕ ਪ੍ਰੋਗਰਾਮ ਕਰਵਾ ਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਨ ਜਿਸ ਨੇ ਸਾਨੂੰ ਇਹ ਜ਼ਿੰਦਗੀ ਬਖ਼ਸ਼ੀ ਹੈ।
ਆਉ ਆਪਾਂ ਸਾਰੇ ਮਿਲ ਕੇ ਨਵੇਂ ਸਾਲ ’ਤੇ ਪੁਰਾਣੇ ਦੁੱਖਾਂ ਅਤੇ ਮਾੜੇ ਤਜਰਬਿਆਂ ਨੂੰ ਭੁਲਾਈਏ ਅਤੇ ਸਾਰਿਆਂ ਦੀ ਚੰਗੀ ਸਿਹਤ, ਚੰਗੀ ਕਿਸਮਤ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰੀਏ। ਆਉ ਸਾਰੇ ਇਸ ਨਵੇਂ ਸਾਲ ਵਿਚ ਪਿਛਲੇ ਸਾਲ ਦੀਆਂ ਅਪਣੀਆਂ ਗ਼ਲਤੀਆਂ ਤੋਂ ਸਿਖਦੇ ਹੋਏ ਕੋਈ ਨਵਾਂ ਸੰਕਲਪ ਜਾਂ ਸਹੁੰ ਚੁੱਕੀਏ ਅਤੇ ਪੂਰੀ ਊਰਜਾ ਨਾਲ ਅਪਣੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ ਜਿਸ ਨਾਲ ਸਾਨੂੰ ਸਫ਼ਲਤਾ ਹਾਸਲ ਹੋਵੇ। ਆਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
ਲੈਕਚਰਾਰ ਲਲਿਤ ਗੁਪਤਾ, ਮੰਡੀ ਅਹਿਮਦਗੜ੍ਹ (ਮੋ. 9781590500)
(For more Punjabi news apart from Let's wish everyone good health and happiness on the arrival of New Year 2024, stay tuned to Rozana Spokesman)