
ਜਿਹੜੇ ਦੋਸ਼ੀ ਸਨ, ਉਨ੍ਹਾਂ ਨੂੰ ਤਰੱਕੀਆਂ ਮਿਲੀਆਂ ਤੇ ਆਰਾਮ ਨਾਲ ਜੀਉਂਦੇ ਰਹੇ ਪਰ ਮੇਰੇ ਵਰਗਿਆਂ ਨੂੰ ਅਦਾਲਤਾਂ ਦੇ ਚੱਕਰ ਕਟਦੇ ਰਹਿਣਾ ਪਿਆ
''1984 ਦਾ ਸਿੱਖ ਕਤਲੇਆਮ ਦੇਸ਼ ਲਈ ਖ਼ੌਫ਼ ਤੇ ਦਹਿਸ਼ਤ ਭਰੀ ਕਹਾਣੀ ਸੀ, ਜਿਸ ਵਿਚ ਦਿੱਲੀ ਪੁਲਿਸ ਨੇ ਸੱਭ ਤੋਂ ਸ਼ਰਮਨਾਕ ਰੋਲ ਅਦਾ ਕੀਤਾ।''
ਅੱਗ ਨਾਲ ਹੋਈ ਤਬਾਹੀ ਦਾ ਦ੍ਰਿਸ਼।
ਇਹ ਕਹਿਣਾ ਹੈ ਦਿੱਲੀ ਪੁਲਿਸ ਦੇ ਸਾਬਕਾ ਕਮਿਸ਼ਨਰ ਵੇਦ ਪ੍ਰਕਾਸ਼ ਮਰਵਾਹ ਦਾ ਜਿਨ੍ਹਾਂ ਕਤਲੇਆਮ ਦੀ ਪਹਿਲੀ ਜਾਂਚ ਦੌਰਾਨ ਅਹਿਮ ਸਬੂਤ ਇਕੱਠੇ ਕੀਤੇ ਸਨ।
ਸਿੱਖਾਂ ਦੇ ਸੜ ਰਹੇ ਘਰਾਂ ਅਤੇ ਦੁਕਾਨਾਂ ਨੂੰ ਵੇਖਦੇ ਹੋਏ ਲੋਕ।
ਮਰਵਾਹ ਨੂੰ ਇਸ ਕਤਲੇਆਮ 'ਚ ਪੁਲਿਸ ਦੇ ਰੋਲ ਦੀ ਜਾਂਚ ਕਰਨ ਦਾ ਜ਼ਿੰਮਾ ਦਿਤਾ ਗਿਆ ਸੀ ਜਿਸ ਲਈ ਮਰਵਾਹ ਕਮਿਸ਼ਨ ਦੇ ਨਾਂ ਵਾਲੀ ਕਮੇਟੀ ਕਾਇਮ ਕੀਤੀ ਗਈ। ਜਿਸ ਵੇਲੇ ਮਰਵਾਹ ਜਾਂਚ ਕਰ ਰਹੇ ਸਨ, ਉਸ ਵੇਲੇ ਹੀ ਕਈ ਪੁਲਿਸ ਅਧਿਕਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਹਾਈ ਕੋਰਟ ਵਿਚ ਪਹੁੰਚ ਕੀਤੀ।
ਰੇਲਵੇ ਸਟੇਸ਼ਨ 'ਤੇ ਪਈਆਂ ਸਿੱਖਾਂ ਦੀਆਂ ਲਾਵਾਰਸ ਲਾਸ਼ਾਂ ਨੂੰ ਵੇਖ ਕੇ ਲੰਘਦੇ ਹੋਏ ਲੋਕ।
ਮਰਵਾਹ ਨੇ ਕਿਹਾ, ''ਦਿੱਲੀ ਪੁਲਿਸ ਨੇ ਕਤਲੇਆਮ ਦੌਰਾਨ ਸ਼ਰਮਨਾਕ ਰੋਲ ਨਿਭਾਇਆ ਸੀ। ਜਾਂਚ-ਪੜਤਾਲ ਕਰਦਿਆਂ ਮੈਂ ਪੂਰਬੀ ਅਤੇ ਦਖਣੀ ਦਿੱਲੀ ਦੇ ਥਾਣਿਆਂ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਪੁਲਿਸ ਤਾਂ ਝੜਪਾਂ ਸਮੇਂ ਮੌਕੇ 'ਤੇ ਵੀ ਨਾ ਬਹੁੜੀ।
ਦੁਕਾਨਾਂ ਨੂੰ ਅੱਗ ਲਾ ਕੇ ਭਜਦੇ ਸਿੱਖ ਵਿਰੋਧੀ ਲੋਕ।
ਇਹ ਗੱਲ ਉਸ ਸਮੇਂ ਦੇ ਰੀਕਾਰਡਾਂ ਨੇ ਸਾਬਤ ਕੀਤੀ। ਮੈਂ ਇਹ ਰੀਕਾਰਡ ਅਪਣੇ ਨਾਲ ਲੈ ਲਏ ਅਤੇ ਉਸੇ ਮੁਤਾਬਕ ਅਪਣੀ ਰੀਪੋਰਟ ਤਿਆਰ ਕਰ ਦਿਤੀ।''
ਰੋ ਰੋ ਕੇ ਅਪਣੀ ਹੱਡ ਬੀਤੀ ਸੁਣਾ ਰਹੀ ਬਜ਼ੁਰਗ ਸਿੱਖ ਬੀਬੀ, ਨਾਲ ਖੜੇ ਪੀੜਤਾਂ ਵਿਚ ਜ਼ਖ਼ਮੀ ਬਜ਼ੁਰਗ ਬੀਬੀ ਅਤੇ ਜ਼ਖ਼ਮੀ ਬੱਚਾ ਵੀ ਦਿਸ ਰਹੇ ਹਨ।
ਪਰ ਜਿਉਂ ਹੀ ਮਰਵਾਹ ਨੇ 1985 ਦੇ ਅੱਧ ਤਕ ਅਪਣੀ ਜਾਂਚ ਲਗਭਗ ਪੂਰੀ ਕਰ ਲਈ, ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਇਸ ਮਾਮਲੇ 'ਚ ਹੋਰ ਅੱਗੇ ਨਾ ਵਧਣ ਦੀ ਹਦਾਇਤ ਕਰ ਦਿਤੀ। ਸਰਕਾਰ ਨੇ ਮਰਵਾਹ ਕਮਿਸ਼ਨ ਦੇ ਸਾਰੇ ਰੀਕਾਰਡ ਅਪਣੇ ਕਬਜ਼ੇ ਵਿਚ ਲੈ ਲਏ ਅਤੇ ਬਾਅਦ ਵਿਚ ਇਹ ਮਿਸਰਾ ਕਮਿਸ਼ਨ ਹਵਾਲੇ ਕਰ ਦਿਤੇ। ਉਸ ਵੇਲੇ ਨੂੰ ਯਾਦ ਕਰਦਿਆਂ ਮਰਵਾਹ ਦਸਦੇ ਹਨ, ''ਮੈਂ ਤਾਂ ਅਪਣਾ ਕੰਮ ਲਗਭਗ ਖ਼ਤਮ ਕਰੀ ਬੈਠਾ ਸੀ ਜਦ ਮੈਨੂੰ ਹੋਰ ਕੁੱਝ ਕਰਨ ਤੋਂ ਰੋਕ ਦਿਤਾ ਗਿਆ।
ਕਤਲੇਆਮ ਦੌਰਾਨ ਬਚਿਆ ਹੋਇਆ ਸਮਾਨ ਲੈ ਕੇ ਭਜਦੇ ਹੋਏ ਸਿੱਖ ਪ੍ਰਵਾਰ।
ਉਸ ਵਕਤ ਮੈਂ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਲੈਫ਼ਟੀਨੈਂਟ ਗਵਰਨਰ ਤਕ ਪਹੁੰਚ ਕਰਨੀ ਸੀ ਪਰ ਮੈਨੂੰ ਜਾਂਚ ਰੋਕਣ ਲਈ ਕਹਿ ਦਿਤਾ ਗਿਆ।'' ਉਹ ਅੱਗੇ ਕਹਿੰਦੇ ਹਨ, ''ਸਾਡੇ ਦੇਸ਼ ਵਿਚ ਅਪਰਾਧਕ ਨਿਆਂ ਪ੍ਰਣਾਲੀ ਦੇ ਬੁਰੇ ਹਾਲ ਹਨ।
ਸਟੇਟ ਬੈਂਕ ਆਫ਼ ਮੈਸੂਰ ਨਾਲ ਲਗਦੀ ਦੁਕਾਨ ਵਿਚੋਂ ਅੱਗ ਦੇ ਭਾਂਬੜ ਨਿਕਲਦੇ ਹੋਏ। ਨਾਲ ਹੀ ਦਿਸ ਰਹੇ ਸਿੱਖ ਵਿਰੋਧੀ ਲੋਕ ਦੂਜੀ ਦੁਕਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿਚ।
ਹੋਣਾ ਇਹ ਚਾਹੀਦਾ ਸੀ ਕਿ ਡਿਊਟੀ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁਧ ਕਾਨੂੰਨੀ ਕਾਰਵਾਈ ਹੁੰਦੀ ਪਰ ਉਨ੍ਹਾਂ ਨੂੰ ਬਚਾਉਣ ਦੇ ਯਤਨ ਕੀਤੇ ਗਏ। ਜਿਹੜੇ ਬੰਦੇ ਨੇ ਸੱਚ ਸਾਹਮਣੇ ਲਿਆਉਣਾ ਸੀ, ਉਸ ਨੂੰ ਅਧਵਾਟੇ ਹੀ ਰੋਕ ਦਿਤਾ ਗਿਆ ਅਤੇ ਉਸ ਵਿਰੁਧ ਮਾਣਹਾਨੀ ਦੇ ਕੇਸ ਪਾ ਦਿਤੇ ਗਏ।''
ਬੰਦ ਪਏ ਬਾਜ਼ਾਰ ਵਿਚ ਫਿਰ ਰਹੇ ਪੁਲਿਸ ਵਾਲੇ।
ਮਰਵਾਹ ਨੇ ਕਿਹਾ, ''ਦਖਣੀ ਪਾਸੇ ਦੇ ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਚੰਦਰ ਪ੍ਰਕਾਸ਼ ਨੇ ਰੀਪੋਰਟ ਵਿਚ ਉਸ ਦਾ ਨਾਮ ਹੋਣ ਲਈ ਮੇਰੇ ਵਿਰੁਧ ਮਾਣਹਾਨੀ ਕੇਸ ਪਾ ਦਿਤਾ।
ਰੇਲਵੇ ਸਟੇਸ਼ਨ 'ਤੇ ਪਈਆਂ ਸਿੱਖਾਂ ਦੀਆਂ ਲਾਵਾਰਸ ਲਾਸ਼ਾਂ ਨੂੰ ਵੇਖ ਕੇ ਲੰਘਦੇ ਹੋਏ ਲੋਕ।
ਮੇਰੀ ਰੀਪੋਰਟ ਤਾਂ ਮੁਕੰਮਲ ਵੀ ਨਹੀਂ ਸੀ ਅਤੇ ਇਸ ਗੱਲ ਦਾ ਕੋਈ ਅਧਿਕਾਰਤ ਰੀਕਾਰਡ ਨਹੀਂ ਕਿ ਮੈਂ ਰੀਪੋਰਟ ਵਿਚ ਉਸ ਦਾ ਨਾਮ ਦਰਜ ਕੀਤਾ।
ਸਿੱਖ ਵਿਰੋਧੀਆਂ ਵਲੋਂ ਸਾੜੀ ਗਈ ਬੱਸ।
ਉਸ ਨੇ ਸਿਰਫ਼ ਅਖ਼ਬਾਰੀ ਰੀਪੋਰਟ ਦੇ ਆਧਾਰ 'ਤੇ ਕੇਸ ਦਾਖ਼ਲ ਕਰ ਦਿਤਾ ਸੀ।'' ਮਰਵਾਹ ਮੁਤਾਬਕ ਜਿਹੜੇ ਅਫ਼ਸਰ ਦੋਸ਼ੀ ਸਨ, ਉਨ੍ਹਾਂ ਨੂੰ ਤਰੱਕੀਆਂ ਨਾਲ ਨਿਵਾਜਿਆ ਗਿਆ। ਉਨ੍ਹਾਂ ਦੀ ਜ਼ਿੰਦਗੀ 'ਤੇ ਕੋਈ ਅਸਰ ਨਾ ਪਿਆ ਤੇ ਉਹ ਆਰਾਮ ਦੀ ਜ਼ਿੰਦਗੀ ਜਿਊਂਦੇ ਰਹੇ ਜਦਕਿ ਮੈਨੂੰ ਲੰਮੇ ਸਮੇਂ ਤਕ ਮਾਣਹਾਨੀ ਕੇਸਾਂ ਦੀ ਤਕਲੀਫ਼ ਝਲਣੀ ਪਈ।