ਦੁਨੀਆਂ ਦਾ ਪਹਿਲਾ ਲੋਕ ਗੀਤ ਲੋਰੀ
Published : Jun 2, 2024, 11:00 am IST
Updated : Jun 2, 2024, 11:00 am IST
SHARE ARTICLE
Mother
Mother

ਲੋਰੀ ਅਕਸਰ ਬੱਚੇ ਨੂੰ ਦੁੱਧ ਪਿਆਉਂਦੇ, ਨਹਾਉਂਦੇ, ਖਿਡਾਉਂਦੇ, ਰੋਂਦੇ ਨੂੰ ਹਸਾਉਂਦੇ, ਸਵਾਉਦੇਂ ਗਾਈਆਂ ਜਾਂਦੀਆਂ ਹਨ।

ਲੋਰੀ ਨੂੰ ਦੁਨੀਆਂ ਦਾ ਪਹਿਲਾ ਲੋਕ ਗੀਤ ਮੰਨਿਆਂ ਜਾਂਦਾ ਹੈ। ਇਹ ਵੀ ਧਾਰਨਾ ਪ੍ਰਚਲਤ ਹੈ ਕਿ ਜਦੋਂ ਪਹਿਲੀ ਵਾਰੀ ਬੱਚੇ ਦਾ ਜਨਮ ਹੋਇਆ ਹੋਵੇਗਾ ਬੱਚੇ ਦੀ ਮਾਂ ਨੇ ਕੁੱਝ ਲਾਈਨਾਂ ਬੱਚੇ ਦੇ ਜਨਮ ਦੀ ਖ਼ੁਸ਼ੀ ਵਿਚ ਗਾਈਆਂ ਹੋਣਗੀਆਂ।ਇਥੋਂ ਹੀ ਲੋਰੀ ਕਾਵਿ ਰੂਪ ਦੀ ਰਚਨਾ ਹੋਈ ਹੋਵੇਗੀ। ਹਰ ਮਾਂ ਅਪਣੇ ਬੱਚੇ ਲਈ ਲੋਰੀ ਗਾਉਂਦੀ ਹੈ। ਲੋਰੀਆਂ ਅਕਸਰ ਲਮਕਵੀਂ ਅਤੇ ਧੀਮੀ ਹੇਕ ਵਿਚ ਗਾਈਆਂ ਜਾਂਦੀਆਂ ਹਨ ਤਾਂ ਜੋ ਇਨ੍ਹਾਂ ਨੂੰ ਸੁਣ ਕੇ ਬੱਚੇ ਨੂੰ ਨੀਂਦ ਆ ਜਾਵੇ।

ਲੋਰੀ ਅਕਸਰ ਬੱਚੇ ਨੂੰ ਦੁੱਧ ਪਿਆਉਂਦੇ, ਨਹਾਉਂਦੇ, ਖਿਡਾਉਂਦੇ, ਰੋਂਦੇ ਨੂੰ ਹਸਾਉਂਦੇ, ਸਵਾਉਦੇਂ ਗਾਈਆਂ ਜਾਂਦੀਆਂ ਹਨ। ਕਈ ਸਾਰੀਆਂ ਭਾਸ਼ਾ ਵਿਚ ਸ਼ਬਦ ਲੋਰੀ ਦੀ ਵਰਤੋਂ ਕੀਤੀ ਗਈ ਹੈ। ਹਿੰਦੀ ਵਿਚ ਵੀ ਇਸ ਨੂੰ ਲੋਰੀ ਹੀ ਕਹਿੰਦੇ ਹਨ। ਮਰਾਠੀ ਭਾਸ਼ਾ ਵਿਚ ਲੋਰੀ ਲਈ ‘ਅੰਗਾਈ ਗੀਤ’ ਸ਼ਬਦ ਪ੍ਰਚਲਤ ਹੈ। ਫ਼ਾਰਸੀ ਵਿਚ ਲੋਰੀ ਲਈ ‘ਲਿਲਥ ਬੇ’ ਤੇ ‘ਬਾਲੂ ਬਾਲੂ’ ਸ਼ਬਦ ਪ੍ਰਚਲਤ ਹੈ। ਪੰਜਾਬੀ ਤੇ ਹਿੰਦੀ ਸ਼ਬਦ ਲੋਰੀ ਦੀ ਉਤਪਤੀ ‘ਲੋਰ’ ਧਾਂਤੂ ਤੋਂ ਹੋਈ ਮੰਨੀ ਜਾਂਦੀ ਹੈ। ਲੋਰ ਸੰਸਕ੍ਰਿਤ ਦੇ ‘ਲੋਰ’ ਦੇ ਅਰਥ ਚੰਚਲ ਕੰਬਦਾ ਹੋਇਆ, ਹਿਲਦਾ ਹੋਇਆ ਹਨ।
ਅਲੜ੍ਹ ਬਲੜ੍ਹ ਬਾਵੇ ਦਾ, ਬਾਵਾ ਕਣਕ ਲਿਆਏਗਾ,
ਬਾਵੀ ਬਹਿ ਕੇ ਛੱਟੇਂਗੀ, ਛੱਟ ਭੜੋਲੇ ਪਾਵੇਗੀ,
ਬਾਵੀ ਮੰਨ ਪਕਾਵੇਂਗੀ, ਬਾਵਾ ਬਹਿ ਕੇ ਖਾਏਗਾ।
ਅੱਲੜ੍ਹ ਬੱਲੜ੍ਹ ਬਾਵੇ ਦਾ,ਬਾਵਾ ਕਪਾਹ ਲਿਆਵੇਗਾ,
ਬਾਵੀ ਬਹਿ ਕੇ ਕੱਤੇਂਗੀ, ਪ੍ਰੇਮਾਂ ਪੂਣੀਆਂ ਵੱਟੇਗੀ,
ਗੋਡੇ ਹੇਠ ਲੁਕਾਏਗੀ, ਬਾਵਾ ਖਿੜ ਖਿੜ ਹੱਸੇਗਾ।
ਲੋਰੀ ਵੇ ਲੋਰੀ, ਦੁੱਧ ਦੀ ਕਟੋਰੀ,
ਪੀ ਲੈ ਨਿੱਕਿਆਂ ਲੋਕਾਂ ਤੋਂ ਚੋਰੀ।
ਸੌਂ ਜਾ ਕਾਕਾ ਤੂੰ, ਤੇਰੀ ਕੱਛ ਵਿਚ ਬੜ੍ਹ ਗਈ ਜੂੰ,
ਕਢਨ ਤੇਰੀਆਂ ਮਾਸੀਆਂ ਕਢਾਉਣ ਵਾਲਾ ਤੂੰ ।
ਸੌ ਜਾ ਕਾਕਾ ਤੂੰ ਤੇਰੀ ਬੋਦੀ ਵਿਚ ਵੜ ਗਈ ਜੂੰ,
ਕਢਣ ਤੇਰੀਆਂ ਮਾਸੀਆਂ, ਕਢਾਵੇ ਕਾਕਾ ਤੂੰ।
ਨੌਜਵਾਨ ਪੀੜ੍ਹੀ ਅਪਣੇ ਪੁਰਾਣੇ ਸਭਿਆਚਾਰ ਵਿਰਸੇ ਤੋਂ ਅਨਜਾਣ ਹੈ। ਮਾਂ ਪਿਉ ਬੜੀ ਮੁਸ਼ਕਲ ਨਾਲ ਅਪਣੇ ਬੱਚਿਆਂ ਨੂੰ ਪਾਲ ਪੋਸ ਕੇ ਰੁਜ਼ਗਾਰ ਤੇ ਲਗਾਉਂਦੇ ਹਨ ਪਰ ਬੜੇ ਅਫ਼ਸੋਸ ਨਾਲ ਕਹਿਣਾ ਪਵੇਗਾ ਕਲਯੁਗੀ ਬੱਚੇ ਜਿਸ ਨੂੰ ਮਾਪੇ ਲੋਰੀਆਂ ਦੇ ਕੇ ਪਾਲਦੇ ਹਨ ਉਹੀ ਬੱਚੇ ਜਵਾਨ ਹੋ ਮਾਂ ਪਿਉ ਨੂੰ ਮਾਰਦੇ ਕੁੱਟਦੇ ਹਨ ਤੇ ਘਰੋਂ ਕੱਢ ਬਿ੍ਰਧ ਆਸ਼ਰਮ ਵਿਚ ਭੇਜ ਦਿੰਦੇ ਹਨ।
ਇਥੋਂ ਤਕ ਉਨ੍ਹਾਂ ਦਾ ਕਤਲ ਵੀ ਕਰ ਦਿੰਦੇ ਹਨ। ਰੋਜ਼ਾਨਾ ਅਖ਼ਬਾਰਾਂ ਵਿਚ ਅਸੀਂ ਪੜ੍ਹਦੇ ਸੁਣਦੇ ਹਾਂ। ਜਿਹੜੇ ਬੱਚੇ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਨੂੰ ਸਮਝ ਲੈਣਾ ਚਾਹੀਦਾ ਹੈ ਜੋ ਅੱਜ ਉਹ ਅਪਣੇ ਮਾਂ ਬਾਪ ਨਾਲ ਕਰ ਰਹੇ ਹਨ ਕਲ ਨੂੰ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਨਾਲ ਇਹੋ ਜਿਹਾ ਵਿਵਹਾਰ ਕਰਨਗੇ। ਨੌਜਵਾਨਾਂ ਨੂੰ ਅਪਣੇ ਵਿਰਸੇ ਨਾਲ ਜੋੜਨ ਦੀ ਬਹੁਤ ਹੀ ਜ਼ਰੂਰਤ ਹੈ। ਜੋ ਹੌਲੀ ਹੌਲੀ ਅਲੋਪ ਹੋ ਰਿਹਾ ਹੈ।

-ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ। 9878600221

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement