ਵਿਸ਼ੇਸ਼ ਲੇਖ: ਵਿਆਹਾਂ ’ਚ ਹੀ ਨਹੀਂ, ਸੋਗ ਦੇ ਭੋਗ ’ਤੇ ਵੀ ਹੁੰਦੀ ਹੈ ਫ਼ਜ਼ੂਲ ਖ਼ਰਚੀ

By : KOMALJEET

Published : Jan 3, 2023, 8:45 am IST
Updated : Jan 3, 2023, 8:45 am IST
SHARE ARTICLE
Representational
Representational

ਫ਼ਜ਼ੂਲ ਖ਼ਰਚੀ ਮੌਤ ਦੇ ਭੋਗਾਂ ਤੇ ਵੀ ਵੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਮਾਪਿਆਂ ਨੂੰ ਕਦੇ ਅਪਣੇ ਕਮਾਏ ਪੈਸੇ ’ਚੋਂ ਰੋਟੀ ਕਪੜਾ ਲੈ ਕੇ ਨਹੀਂ ਦਿਤਾ ਹੁੰਦਾ, ਉਹ ਵੀ ਭੋਗ...

ਫ਼ਜ਼ੂਲ ਖ਼ਰਚੀ ਮੌਤ ਦੇ ਭੋਗਾਂ ਤੇ ਵੀ ਵੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਮਾਪਿਆਂ ਨੂੰ ਕਦੇ ਅਪਣੇ ਕਮਾਏ ਪੈਸੇ ’ਚੋਂ ਰੋਟੀ ਕਪੜਾ ਲੈ ਕੇ ਨਹੀਂ ਦਿਤਾ ਹੁੰਦਾ, ਉਹ ਵੀ ਭੋਗ ਤੇ ਕੋਈ ਕਸਰ ਨਹੀਂ ਛਡਦੇ। ਮਾਪੇ ਦਵਾਈਆਂ ਅਤੇ ਇਲਾਜ ਲਈ ਤਰਸਦੇ ਤੁਰ ਜਾਂਦੇ ਹਨ, ਉਨ੍ਹਾਂ ਨੂੰ ਘਰ ਵਿਚ ਫਾਲਤੂ ਸਮਾਨ ਦੀ ਤਰ੍ਹਾਂ ਸੁੱਟਿਆ ਹੁੰਦਾ ਹੈ। ਪਰ ਉਨ੍ਹਾਂ ਦੇ ਭੋਗ ਤੇ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਫ਼ਜ਼ੂਲ ਖ਼ਰਚੀ ਕੀਤੀ ਜਾਂਦੀ ਹੈ। ਜਿਹੜੇ ਮਾਪਿਆਂ ਨੂੰ ਅਪਣੇ ਉੱਤੇ ਬੋਝ ਸਮਝਦੇ ਹਨ ਅਤੇ ਦੇਖਭਾਲ ਨਹੀਂ ਕਰਦੇ, ਉਨ੍ਹਾਂ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਲੋਕ ਚਸਕੇ ਲੈ ਕੇ ਰੋਟੀ ਖਾ ਰਹੇ ਹੁੰਦੇ ਹਨ ਅਤੇ ਬਾਹਰ ਨਿਕਲ ਕੇ ਗੱਲਾਂ ਬਣਾ ਰਹੇ ਹੁੰਦੇ ਹਨ। ਇਸ ਨਾਲੋਂ ਚੰਗਾ ਹੈ ਕਿ ਜਿਊਂਦੇ ਮਾਪਿਆਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰੋ ਅਤੇ ਭੋਗ ਤੇ ਸਾਦਾ ਲੰਗਰ ਬਣਾ ਲਿਆ ਜਾਵੇ। 

ਜਿਹੜੇ ਮਾਪਿਆਂ ਨੂੰ ਪੁੱਤ ਦੀ ਕਮਾਈ ’ਚੋਂ ਜਿਊਂਦੇ ਜੀਅ ਕਪੜੇ ਨਸੀਬ ਨਹੀਂ ਹੁੰਦੇ, ਉਨ੍ਹਾਂ ਲਈ ਸੂਟ, ਜੁੱਤੀਆਂ ਅਤੇ ਹੋਰ ਸਮਾਨ ਦਾਨ ਕੀਤਾ ਜਾਂਦਾ ਹੈ। ਦਾਨ ਕਰਨਾ ਬੁਰਾ ਨਹੀਂ ਹੈ। ਪਰ ਮਾਪਿਆਂ ਦੇ ਜਿਊਂਦਿਆਂ ਇਹ ਚੀਜ਼ਾਂ ਉਨ੍ਹਾਂ ਨੂੰ ਦਿਤੀਆਂ ਹੁੰਦੀਆਂ ਤਾਂ ਸਮਾਜ ਵਿਚ ਆਪੇ ਵਾਹ ਵਾਹ ਮਿਲ ਜਾਂਦੀ। ਮਰਿਆਂ ਦੇ ਭੋਗ ਤੇ ਖ਼ਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ। ਧਾਰਮਕ ਰੀਤਾਂ ਪੂਰੀਆਂ ਕਰ ਕੇ, ਘੱਟੋ ਘੱਟ ਖ਼ਰਚਾ ਕਰਨਾ ਚਾਹੀਦਾ ਹੈ। 

ਮਹਿੰਗਾਈ ਨੇ ਸਾਰਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ। ਔਖੇ ਵੇਲੇ ਲਈ ਪੈਸੇ ਬਚਾਉਣਾ ਵੀ ਔਖਾ ਹੋ ਗਿਆ ਹੈ। ਇਹ ਇਕ ਕੌੜਾ ਸੱਚ ਹੈ ਪਰ ਦੂਸਰੇ ਪਾਸੇ ਅਸੀਂ ਅਪਣੇ ਖ਼ਰਚਿਆਂ ’ਤੇ ਕਿੰਨਾ ਕੁ ਕੰਟਰੋਲ ਕਰਦੇ ਹਾਂ, ਇਹ ਵੀ ਵੇਖਣਾ ਪਵੇਗਾ। ਸਿਆਣੇ ਕਹਿੰਦੇ ਨੇ ਪੈਸੇ ਕੋਲ ਹੋਣ, ਇਸ ਲਈ ਦੋ ਕੰਮ ਕੀਤੇ ਜਾ ਸਕਦੇ ਹਨ। ਪਹਿਲਾ ਅਪਣੇ ਖ਼ਰਚੇ ਘਟਾ ਦਿਉ ਤੇ ਦੂਸਰਾ ਮਿਹਨਤ ਹੋਰ ਕਰਨ ਲੱਗ ਜਾਉ।

ਜੇਕਰ ਇਸ ਵੇਲੇ ਖ਼ਰਚਿਆਂ ਦੀ ਗੱਲ ਕਰੀਏ ਤਾਂ ਵਿਖਾਵੇ ਪਿੱਛੇ ਲੱਗ ਅਸੀਂ ਬੇਤਹਾਸ਼ਾ ਖ਼ਰਚੇ ਕਰ ਲੈਂਦੇ ਹਾਂ। ਲੋਕਾਂ ਨੂੰ ਨਾ ਕੋਈ ਖ਼ੁਸ਼ ਕਰ ਸਕਿਆ ਹੈ ਅਤੇ ਨਾ ਹੀ ਕੋਈ ਕਰ ਸਕੇਗਾ। ਇਸ ਕਰ ਕੇ ਉਹ ਹੀ ਕਰੋ, ਜਿੰਨਾ ਕੁ ਤੁਸੀਂ ਕਰਜ਼ੇ ਲਏ ਬਗ਼ੈਰ ਕਰ ਸਕਦੇ ਹੋ। ਬੱਚਿਆਂ ਦੇ ਜਨਮ ਦਿਨ, ਵਿਆਹ ਦੀਆਂ ਵਰ੍ਹੇ ਗੰਢਾਂ ਅਤੇ ਹੋਰ ਪਤਾ ਨਹੀਂ ਕਿੰਨੀਆਂ ਪਾਰਟੀਆਂ ਤੇ ਵੱਡੀਆਂ ਰਕਮਾਂ ਖ਼ਰਚੀਆਂ ਜਾਂਦੀਆਂ ਹਨ। ਬਹੁਤ ਲੋਕਾਂ ਕੋਲ ਪੈਸੇ ਨਾ ਹੋਣ ਦੇ ਬਾਵਜੂਦ ਵੀ ਸਮਾਜ ਵਿਚ ਨੱਕ ਰੱਖਣ ਲਈ ਇਹ ਸਾਰਾ ਕੁੱਝ ਕਰਦੇ ਹਨ। ਖ਼ੈਰ ਅੱਜ ਆਪਾਂ ਵਿਆਹ ਅਤੇ ਅਫ਼ਸੋਸ ਦੇ ਭੋਗਾਂ ਤੇ ਹੋਣ ਵਾਲੇ ਖ਼ਰਚਿਆਂ ਦੀ ਗੱਲ ਕਰਾਂਗੇ।ਵਿਆਹਾਂ ਵਿਚ ਹੋਣ ਵਾਲੇ ਖ਼ਰਚਿਆਂ ਵਲ ਜੇਕਰ ਵੇਖੀਏ ਤਾਂ ਜ਼ਰੂਰਤ ਤੋਂ ਜ਼ਿਆਦਾ ਹੋ ਰਹੇ ਹਨ। 

ਇਸ ਵਿਚ ਦਾਜ ਜਾਂ ਵਰੀ ਦੀ ਗੱਲ ਬਹੁਤ ਪਿੱਛੇ ਰਹਿ ਗਈ, ਦੂਸਰੇ ਖ਼ਰਚਿਆਂ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ। ਇੱਥੇ ਵਿਆਹ ਵਾਲਾ ਲੜਕਾ ਅਤੇ ਲੜਕੀ ਵੀ ਕੋਈ ਕਸਰ ਨਹੀਂ ਛਡਦੇ। ਮਾਪਿਆਂ ਦਾ ਵੀ ਜ਼ੋਰ ਲੱਗਾ ਹੁੰਦਾ ਹੈ ਕਿ ਲੋਕਾਂ ਵਿਚ ਵਾਹ ਵਾਹ ਹੋ ਜਾਏ। ਹਰ ਕੋਈ ਇਹ ਜਾਣਦਾ ਵੀ ਹੈ ਕਿ ਦੁਨੀਆਂ ਨੂੰ ਖ਼ੁਸ਼ ਨਹੀਂ ਕੀਤਾ ਜਾ ਸਕਦਾ। ਫਿਰ ਵੀ ਕੋਈ ਕਸਰ ਨਹੀਂ ਛਡਦੇ। ਜੇਕਰ ਪਹਿਲਾਂ ਵਿਆਹ ਬਹੁਤੇ ਦਿਨ ਚਲਦੇ ਸੀ ਤਾਂ ਸਾਰਾ ਕੁੱਝ ਘਰਾਂ ਵਿਚ ਹੀ ਹੁੰਦਾ ਸੀ।

ਕੁੜੀ ਮੁੰਡੇ ਨੂੰ ਪੁਰਾਣੇ ਘਸੇ ਜਿਹੇ ਕਪੜੇ ਪਾਉਂਦੇ ਸਨ। ਇਹ ਹੀ ਕਿਹਾ ਜਾਂਦਾ ਸੀ ਕਿ ਵਿਆਹ ਵਾਲੇ ਦਿਨ ਰੂਪ ਚੜ੍ਹੇਗਾ। ਪਰ ਹੁਣ ਤਾਂ ਮਾਈਆਂ ਪੈਣ ਲਈ ਨਵਾਂ ਸੂਟ, ਚੂੜਾ ਚੜਾਉਣ ਵੇਲੇ ਹੋਰ ਸੂਟ, ਲੇਡੀਜ਼ ਸੰਗੀਤ ਲਈ ਵਖਰਾ ਸੂਟ, ਵਿਆਹ ਤੋਂ ਪਹਿਲਾਂ ਪ੍ਰੀ ਵੈਡਿੰਗ ਸ਼ੂਟਿੰਗ ਲਈ ਵਖਰੇ ਕਪੜੇ, ਵਿਆਹ ਲਈ ਤੇ ਰਿਸੈਪਸ਼ਨ ਲਈ ਤਾਂ ਹੋਣੇ ਹੀ ਨੇ। ਸਾਰੇ ਫ਼ੰਕਸ਼ਨਾਂ ਦੀ ਡੈਕੋਰੇਸ਼ਨ ਵੱਖੋ ਵਖਰੀ। ਵਿਆਹ ਵਿਚ ਦੋਸਤਾਂ ਦੇ ਅੱਗੇ ਦੋਸਤ, ਰਿਸ਼ਤੇਦਾਰਾਂ ਦੇ ਅੱਗੇ ਤੋਂ ਅੱਗੇ ਰਿਸ਼ਤੇਦਾਰ ਤਾਂ ਠੀਕ ਹੈ, ਉਨ੍ਹਾਂ ਦੇ ਵੀ ਦੋਸਤ ਤੇ ਅੱਗੇ ਉਨ੍ਹਾਂ ਦੇ ਦੋਸਤ। 

ਵਿਆਹ ਵਿਚ ਬਹੁਤ ਵਾਰ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਵਿਆਹ ਵਾਲਾ ਪ੍ਰਵਾਰ ਜਾਣਦਾ ਹੀ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਬੁਲਾਉਣਾ ਵਾਧੂ ਦਾ ਖ਼ਰਚਾ ਅਪਣੇ ਸਿਰ ਪਾਉਣਾ ਹੈ। ਉਨ੍ਹਾਂ ਲੋਕਾਂ ਨੂੰ ਹੀ ਬੁਲਾਉਣਾ ਚਾਹੀਦਾ ਹੈ ਜਿਹੜੇ ਪ੍ਰਵਾਰ ਦੇ ਨੇੜੇ ਹੋਣ। ਮੈਂ ਪਿਛਲੇ ਦਿਨੀਂ ਕਿਸੇ ਨੂੰ ਮਿਲੀ। ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਵਿਆਹ ਸੀ। ਮੁੰਡਾ ਚੰਗੇ ਅਹੁਦੇ ਤੇ ਨੌਕਰੀ ਕਰਦਾ ਸੀ। ਦੋਵੇਂ ਪ੍ਰਵਾਰ ਸਬੰਨ ਸਨ ਪਰ ਉਨ੍ਹਾਂ ਨੇ ਫੇਰਿਆਂ ਤੋਂ ਬਾਅਦ ਨੇੜਲੇ ਪ੍ਰਵਾਰਾਂ ਦੇ ਰਿਸ਼ਤੇਦਾਰਾਂ ਨੂੰ ਸੱਦਿਆ। ਬਹੁਤ ਨੇੜੇ ਦੇ ਦੋਸਤ ਵਿਆਹ ਵਿਚ ਆਏ। ਦੋਹਾਂ ਨੇ ਨਵੇਂ ਵਿਆਹੇ ਜੋੜੇ ਨੂੰ ਪੈਸੇ ਦਿਤੇ। ਕੋਈ ਫਾਲਤੂ ਖ਼ਰਚਾ ਨਹੀਂ ਕੀਤਾ। ਹਕੀਕਤ ਇਹ ਹੈ ਕਿ ਲੋਕਾਂ ਨੇ ਨੁਕਸ ਕਢਣੇ ਹੀ ਹਨ। ਬੱਚਿਆਂ ਨੂੰ ਅਤੇ ਮਾਪਿਆਂ ਨੂੰ ਵਿਖਾਵੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। 

ਫ਼ਜ਼ੂਲ ਖ਼ਰਚੀ ਮੌਤ ਦੇ ਭੋਗਾਂ ਤੇ ਵੀ ਵੇਖੀ ਜਾ ਸਕਦੀ ਹੈ। ਜਿਨ੍ਹਾਂ ਨੇ ਮਾਪਿਆਂ ਨੂੰ ਕਦੇ ਅਪਣੇ ਕਮਾਏ ਪੈਸੇ ’ਚੋਂ ਰੋਟੀ ਕਪੜਾ ਲੈ ਕੇ ਨਹੀਂ ਦਿਤਾ ਹੁੰਦਾ, ਉਹ ਵੀ ਭੋਗ ਤੇ ਕੋਈ ਕਸਰ ਨਹੀਂ ਛਡਦੇ। ਮਾਪੇ ਦਵਾਈਆਂ ਅਤੇ ਇਲਾਜ ਲਈ ਤਰਸਦੇ ਤੁਰ ਜਾਂਦੇ ਹਨ, ਉਨ੍ਹਾਂ ਨੂੰ ਘਰ ਵਿਚ ਫਾਲਤੂ ਸਮਾਨ ਦੀ ਤਰ੍ਹਾਂ ਸੁਟਿਆ ਹੁੰਦਾ ਹੈ। ਪਰ ਉਨ੍ਹਾਂ ਦੇ ਭੋਗ ਤੇ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਫ਼ਜ਼ੂਲ ਖ਼ਰਚੀ ਕੀਤੀ ਜਾਂਦੀ ਹੈ। ਜਿਹੜੇ ਮਾਪਿਆਂ ਨੂੰ ਅਪਣੇ ਉੱਤੇ ਬੋਝ ਸਮਝਦੇ ਹਨ ਅਤੇ ਦੇਖਭਾਲ ਨਹੀਂ ਕਰਦੇ, ਉਨ੍ਹਾਂ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਲੋਕ ਚਸਕੇ ਲੈ ਕੇ ਰੋਟੀ ਖਾ ਰਹੇ ਹੁੰਦੇ ਹਨ ਅਤੇ ਬਾਹਰ ਨਿਕਲ ਕੇ ਗੱਲਾਂ ਬਣਾ ਰਹੇ ਹੁੰਦੇ ਹਨ। ਇਸ ਨਾਲੋਂ ਚੰਗਾ ਹੈ ਕਿ ਜਿਊਂਦੇ ਮਾਪਿਆਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰੋ ਅਤੇ ਭੋਗ ਤੇ ਸਾਦਾ ਲੰਗਰ ਬਣਾ ਲਿਆ ਜਾਵੇ। 

ਜਿਹੜੇ ਮਾਪਿਆਂ ਨੂੰ ਪੁੱਤ ਦੀ ਕਮਾਈ ’ਚੋਂ ਜਿਊਂਦੇ ਜੀਅ ਕਪੜੇ ਨਸੀਬ ਨਹੀਂ ਹੁੰਦੇ, ਉਨ੍ਹਾਂ ਲਈ ਸੂਟ, ਜੁੱਤੀਆਂ ਅਤੇ ਹੋਰ ਸਮਾਨ ਦਾਨ ਕੀਤਾ ਜਾਂਦਾ ਹੈ। ਦਾਨ ਕਰਨਾ ਬੁਰਾ ਨਹੀਂ ਹੈ। ਪਰ ਮਾਪਿਆਂ ਦੇ ਜਿਊਂਦਿਆਂ ਇਹ ਚੀਜ਼ਾਂ ਉਨ੍ਹਾਂ ਨੂੰ ਦਿਤੀਆਂ ਹੁੰਦੀਆਂ ਤਾਂ ਸਮਾਜ ਵਿਚ ਆਪੇ ਵਾਹ ਵਾਹ ਮਿਲ ਜਾਂਦੀ। ਮਰਿਆਂ ਦੇ ਭੋਗ ਤੇ ਖ਼ਰਚਾ ਕਰਨ ਦੀ ਕੋਈ ਜ਼ਰੂਰਤ ਨਹੀਂ। ਧਾਰਮਕ ਰੀਤਾਂ ਪੂਰੀਆਂ ਕਰ ਕੇ, ਘੱਟੋ ਘੱਟ ਖ਼ਰਚਾ ਕਰਨਾ ਚਾਹੀਦਾ ਹੈ। 

ਅਸਲ ਵਿਚ ਵਿਆਹ ਹੋਵੇ ਜਾਂ ਮਰਨ ਤੋਂ ਬਾਅਦ ਦੇ ਭੋਗ, ਵਿਖਾਵੇ ਦੀ ਭੇਂਟ ਚੜ੍ਹ ਗਏ ਹਨ। ਹਰ ਕੋਈ ਲੋਕਾਂ ਨੂੰ ਖ਼ੁਸ਼ ਕਰਨ ਅਤੇ ਪ੍ਰਭਾਵਤ ਕਰਨ ਵਿਚ ਲੱਗਾ ਹੋਇਆ ਹੈ। ਲੋਕਾਂ ਨੂੰ ਕਦੇ ਕੋਈ ਖ਼ੁਸ਼ ਨਹੀਂ ਕਰ ਸਕਿਆ। ਕਈ ਵਾਰ ਤਾਂ ਕਰਜ਼ੇ ਹੇਠਾਂ ਲੋਕ ਆ ਜਾਂਦੇ ਹਨ। ਅਪਣੀ ਚਾਦਰ ਮੁਤਾਬਕ ਪੈਰ ਪਸਾਰੋ। ਹਾਂ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਪੈਸਾ ਕਮਾਇਆ ਹੈ ਅਤੇ ਕਮਾ ਰਹੇ ਹਨ, ਉਨ੍ਹਾਂ ਨੂੰ ਵੀ ਪੈਸਾ ਫ਼ਜ਼ੂਲ ਖ਼ਰਚੀ ਕਰ ਕੇ ਨਹੀਂ ਉਠਾਉਣਾ ਚਾਹੀਦਾ। ਪੈਸੇ ਦੀ ਕਦਰ ਕਰੋ, ਮਾੜੇ ਵਕਤ ਲਈ ਸੰਭਾਲ ਕੇ ਜ਼ਰੂਰ ਰੱਖੋ। ਪੈਸਾ ਕਦੇ ਟਿਕ ਕੇ ਨਹੀਂ ਰਹਿੰਦਾ। ਸਮਾਂ ਵੀ ਇਕੋ ਜਿਹਾ ਨਹੀਂ ਰਹਿੰਦਾ, ਚੰਗਾ ਮਾੜਾ ਸਮਾਂ ਹਰ ਕਿਸੇ ਤੇ ਆਉਂਦਾ ਹੈ। ਜੇਕਰ ਪੈਸੇ ਬਚਾ ਕੇ ਰੱਖੇ ਹੋਣਗੇ ਤਾਂ ਉਸ ਸਮੇਂ ਔਖਾ ਨਹੀਂ ਲੱਗੇਗਾ। ਸਾਨੂੰ ਸਾਰਿਆਂ ਨੂੰ ਫ਼ਜ਼ੂਲ ਖ਼ਰਚੀ ਤੋਂ ਬਚਣਾ ਚਾਹੀਦਾ ਹੈ।   

ਮੋਬਾਈਲ : 9815030221
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement