ਜਾਣੋ ਕਿੰਨੀ ਵਾਰ ਦੁਨੀਆ ਭਰ 'ਚ ਨਿਭਾਇਆ 'ਖ਼ਾਲਸਾ ਏਡ' ਨੇ 'ਅਸਲੀ ਹੀਰੋ' ਦਾ ਕਿਰਦਾਰ
Published : Sep 3, 2019, 12:34 pm IST
Updated : Apr 10, 2020, 7:53 am IST
SHARE ARTICLE
 Khalsa Aid
Khalsa Aid

ਜਾਣੋ 'ਖਾਲਸਾ ਏਡ’ ਵੱਲੋਂ ਕੀਤੇ ਗਏ ਲੋਕ ਭਲਾਈ ਕਾਰਜਾਂ ਦਾ ਵੇਰਵਾ

ਦੁਨੀਆ ਦਾ ਸਭ ਤੋਂ ਵੱਡਾ ਧਰਮ ਹੈ ਲੋੜਵੰਦਾਂ ਦੀ ਮਦਦ ਕਰਨਾ, ਇਸ ਦੇ ਲਈ ਅਮੀਰ ਜਾਂ ਗਰੀਬ ਹੋਣਾ ਮਾਇਨੇ ਨਹੀਂ ਰੱਖਦਾ। ਇਨਸਾਨੀਅਤ ਸਾਨੂੰ ਲੋੜਵੰਦਾਂ ਦੀ ਮਦਦ ਕਰਨਾ ਸਿਖਾਉਂਦੀ ਹੈ। ਦੁਨੀਆ ਭਰ ਵਿਚ ਕਈ ਅਜਿਹੇ ਸੰਗਠਨ ਹਨ ਜੋ ਬਿਨਾਂ ਕਿਸੇ ਲਾਭ ਦੇ ਕੰਮ ਕਰ ਰਹੇ ਹਨ। ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਕੋਈ ਵੀ ਸੰਕਟ ਆਉਣ ਤੋਂ ਬਾਅਦ ਜਦੋਂ ਵੀ ਅਸੀਂ ਰਾਹਤ ਕਾਰਜ ਜਾਂ ਬਚਾਅ ਕਾਰਜ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ ਵਿਚ ਸਭ ਤੋਂ ਪਹਿਲਾ ਨਾਂਅ ਖ਼ਾਲਸਾ ਏਡ ਦਾ ਆਉਂਦਾ ਹੈ।

ਜੰਗ ਹੋਵੇ ਜਾਂ ਕੋਈ ਕੁਦਰਤੀ ਆਫ਼ਤ ਜਾਂ ਫਿਰ ਸਰਕਾਰ ਅਤੇ ਫੌਜ ਦੇ ਅੱਤਿਆਚਾਰ ਦੇ ਸ਼ਿਕਾਰ ਲੋਕ, ‘ਖ਼ਾਲਸਾ ਏਡ’ ਉਹਨਾਂ ਦੀ ਹਰ ਸੰਭਵ ਮਦਦ ਲਈ ਤਿਆਰ ਰਹਿੰਦੀ ਹੈ। ‘ਖ਼ਾਲਸਾ ਏਡ’ ਇਕ ਅਜਿਹੀ ਸਮਾਜ ਸੇਵੀ ਸੰਸਥਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਲੋੜਵੰਦਾਂ ਦੀ ਮਦਦ ਲਈ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਪਹੁੰਚ ਜਾਂਦੀ ਹੈ। ਚਾਹੇ ਨੇਪਾਲ ਵਿਚ ਭੂਚਾਲ ਸਮੇਂ ਲੋਕਾਂ ਦੀ ਮਦਦ ਕਰਨਾ ਹੋਵੇ ਜਾਂ ਫਿਰ ਸੀਰੀਆ ਦੇ ਮੁਸ਼ਕਿਲ ਹਲਾਤਾਂ ਵਿਚ ਬੇਘਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ‘ਖ਼ਾਲਸਾ ਏਡ’ ਦੇ ਮੈਂਬਰ ਬਿਨਾਂ ਅਪਣੀ ਜਾਨ ਦੀ ਪਰਵਾਹ ਕੀਤੇ ਹਰ ਥਾਂ ਪਹੁੰਚ ਜਾਂਦੇ ਹਨ।

ਓਡੀਸ਼ਾ, ਤੁਰਕੀ, ਗੁਜਰਾਤ, ਪੰਜਾ ਸਾਹਿਬ
ਹੋਂਦ ਵਿਚ ਆਉਣ ਮਗਰੋਂ ਹੀ 'ਖ਼ਾਲਸਾ ਏਡ' ਨੇ ਸਾਲ 2000 ਵਿਚ ਓਡੀਸ਼ਾ ਦੇ ਤੂਫ਼ਾਨ ਅਤੇ ਫਿਰ 2001 ਵਿਚ ਤੁਰਕੀ ਅਤੇ ਗੁਜਰਾਤ ਦੇ ਭੂਚਾਲ ਪੀੜਤਾਂ ਦੀ ਬਿਨਾਂ ਕਿਸੇ ਭੇਦਭਾਵ ਡਟ ਕੇ ਮਦਦ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜਾਂ ਕਰਕੇ  'ਖ਼ਾਲਸਾ ਏਡ' ਦੇ ਕੰਮਾਂ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋਣ ਲੱਗੀ, ਜਿਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਵਧਿਆ। ਸਾਲ 2009 ਵਿਚ ਵੀ ‘ਖਾਲਸਾ ਏਡ’ ਨੇ ਪਾਕਿਸਤਾਨ ਵਿਚ ਪੰਜਾ ਸਾਹਿਬ ਵਿਖੇ ਸਿੱਖ ਅਤੇ ਹਿੰਦੂ ਰਿਫਿਊਜੀਆਂ ਦੀ ਮਦਦ ਕੀਤੀ ਸੀ।

ਮੁੰਬਈ ਹੜ੍ਹ ਅਤੇ ਨੇਪਾਲ ਭੂਚਾਲ
ਸਾਲ 2005 ਵਿਚ ਮੁੰਬਈ ਆਏ ਭਿਆਨਕ ਹੜ੍ਹ ਸਮੇਂ ਵੀ ‘ਖ਼ਾਲਸਾ ਏਡ’ ਲੋੜਵੰਦਾਂ ਦੀ ਮਦਦ ਲਈ ਸਭ ਤੋਂ ਅੱਗੇ ਖੜੀ ਸੀ। ਪੀੜਤਾਂ ਨੂੰ ਮੌਕੇ ‘ਤੇ ਭਰਪੇਟ ਖਾਣਾ ਮਿਲ ਸਕੇ, ਇਸ ਦੇ ਲਈ ਸੰਸਥਾ ਵੱਲੋਂ ਕਈ ਦਿਨਾਂ ਤੱਕ ਵਿਸ਼ਾਲ ਲੰਗਰ ਲਗਾਏ ਹੋਏ ਸਨ, ਜਿਸ ਵਿਚ ਹਰ ਦਿਨ 2 ਤੋਂ 3 ਹਜ਼ਾਰ ਲੋਕ ਖਾਣਾ ਖਾਂਦੇ ਸਨ। ਇਸੇ ਤਰ੍ਹਾਂ ਨੇਪਾਲ ਵਿਚ ਆਏ ਭੂਚਾਲ ਸਮੇਂ ਵੀ ‘ਖ਼ਾਲਸਾ ਏਡ’ ਨੇ ਨਾ ਸਿਰਫ਼ ਲੋਕਾਂ ਲਈ ਲੰਗਰ ਲਗਾਏ ਬਲਕਿ ਉਹਨਾਂ ਲਈ ਰਹਿਣ ਸਹਿਣ ਅਤੇ ਮੈਡੀਕਲ ਜ਼ਰੂਰਤਾਂ ਦਾ ਵੀ ਧਿਆਨ ਰੱਖਿਆ।

ਕੇਰਲਾ ਅਤੇ ਚੇਨਈ
'ਖ਼ਾਲਸਾ ਏਡ' ਸੰਸਥਾ ਦੇ ਮੈਂਬਰਾਂ ਵੱਲੋਂ ਕਾਫ਼ੀ ਸਮੇਂ ਲਈ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿਚ ਡੇਰੇ ਲਗਾਏ ਗਏ ਸਨ। 'ਖ਼ਾਲਸਾ ਏਡ' ਵੱਲੋਂ ਕੋਚੀ ਸ਼ਹਿਰ ਦੇ ਇਕ ਸਕੂਲ ਵਿਚ ਲੰਗਰ ਚਲਾਇਆ ਜਾ ਰਿਹਾ ਹੈ। ਜਿੱਥੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਾਲ 2015 ਵਿਚ ਚੇਨਈ 'ਚ ਆਏ ਹੜ੍ਹ ਦੌਰਾਨ ਵੀ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤਾਂ  ਦੀ ਮਦਦ ਕੀਤੀ ਗਈ।

ਰੋਹਿੰਗਿਆ ਮੁਸਲਮਾਨਾਂ ਦੀ ਮਦਦ
ਬਰਮਾ ਵਿਚੋਂ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਵੀ ਇੰਗਲੈਂਡ ਦੀ ਇਸ ਦਾਨਵੀਰ ਸੰਸਥਾ 'ਖ਼ਾਲਸਾ ਏਡ' ਨੇ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਤੈਕਨਾਫ ਪਿੰਡ ਦੇ ਰਫਿਊਜੀ ਕੈਂਪ ਵਿਚ ਲੰਗਰ ਤੇ ਮੈਡੀਕਲ ਕੈਂਪ ਲਗਾਏ ਅਤੇ ਰੋਹਿੰਗਿਆ ਮੁਸਲਮਾਨਾਂ ਲਈ ਵੱਡੀ ਰਾਹਤ ਦਾ ਸਬਬ ਬਣੀ। ਇਹ ਅਜਿਹਾ ਮੌਕਾ ਸੀ ਜਦੋਂ ਬਰਮਾ ਦੀ ਫ਼ੌਜ ਨੇ ਅਤਿਵਾਦੀ ਹੋਣ ਦਾ ਇਲਜ਼ਾਮ ਲਗਾ ਕੇ ਸੈਂਕੜੇ ਰੋਹਿੰਗਿਆ ਦਾ ਕਤਲ ਕਰ ਦਿਤਾ।

ਸਿਤਮ ਦੀ ਗੱਲ ਇਹ ਸੀ ਕਿ ਕੋਈ ਵੀ ਦੇਸ਼ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦੇ ਰਿਹਾ ਸੀ ਤੇ ਨਾ ਹੀ ਦੁਨੀਆਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ, ਅਜਿਹੇ ਮਾੜੇ ਸਮੇਂ ਉਨ੍ਹਾਂ ਦੀ ਮਦਦ ਲਈ ਸਾਹਮਣੇ ਆ ਰਹੀ ਸੀ। ਅਜਿਹੇ ਸਮੇਂ ਇਕ 'ਖ਼ਾਲਸਾ ਏਡ' ਹੀ ਇਕ ਅਜਿਹੀ ਸੰਸਥਾ ਸੀ ਜੋ ਰੋਹਿੰਗਿਆ ਦੀ ਮਦਦ ਲਈ ਮਸੀਹਾ ਬਣ ਬਹੁੜੀ।

ਸੀਰੀਆ
ਇਸ ਤੋਂ ਪਹਿਲਾਂ 'ਖ਼ਾਲਸਾ ਏਡ' ਨੇ ਵਿਚ ਮੁਸਲਮਾਨਾਂ ਦੀ ਮਦਦ ਕਰ ਕੇ ਸੈਂਕੜੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿਤੀ ਸੀ। ਖ਼ਾਲਸਾ ਏਡ ਦੇ ਮੈਂਬਰਾਂ ਨੇ ਬੰਬਾਂ, ਗੋਲੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸੀਰੀਆ ਵਿਚ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਜੋ ਆਪਣੇ ਦੇਸ਼ ਨੂੰ ਛੱਡ ਕੇ ਤੁਰਕੀ ਅਤੇ ਯੂਰਪੀਅਨ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਇਸ ਸੰਸਥਾ ਦੇ ਮੈਂਬਰਾਂ ਨੇ ਆਪਣੀ ਜਾਨ 'ਤੇ ਖੇਡਦਿਆਂ ਤੁਰਕੀ ਵਿਚ ਕੈਂਪ ਲਾ ਕੇ ਸੀਰੀਅਨ ਰਫਿਊਜੀਆਂ ਨੂੰ ਖਾਣਾ, ਕੱਪੜੇ, ਦਵਾਈਆਂ ਤੇ ਰਹਿਣ ਲਈ ਟੈਂਟ ਮੁਹੱਈਆ ਕਰਵਾਏ।

ਸਿਕਲੀਗਰ ਪਰਿਵਾਰਾਂ ਦੀ ਮਦਦ
ਇਸ ਤੋਂ ਇਲਾਵਾ ਖ਼ਾਲਸਾ ਏਡ ਨੇ ਮੱਧ ਪ੍ਰਦੇਸ਼ ਵਿਚ ਰਹਿਣ ਵਾਲੇ 25 ਸਭ ਤੋਂ ਵੱਧ ਗ਼ਰੀਬ ਸਿਕਲੀਗਰ ਪਰਿਵਾਰਾਂ ਲਈ ਮਕਾਨ, ਪੀਣ ਵਾਲੇ ਸਾਫ਼ ਪਾਣੀ ਲਈ ਡੂੰਘੇ ਬੋਰ ਵਾਲੇ ਟਿਊਬਵੈੱਲ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਵੀ ਦਿਤੀ ਜਾ ਰਹੀ ਹੈ। ਇਹ ਤਾਂ ਸੰਸਥਾ ਵਲੋਂ ਕੀਤੇ ਗਏ ਮਹਿਜ਼ ਕੁੱਝ ਕਾਰਜਾਂ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਖ਼ਾਲਸਾ ਏਡ ਵਲੋਂ ਹਜ਼ਾਰਾਂ ਲੋਕ ਭਲਾਈ ਕਾਰਜ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ।

ਜੰਮੂ-ਕਸ਼ਮੀਰ ਵਿਚ ਹੜ੍ਹ:
ਸਾਲ 2014 ਵਿਚ ਜੰਮੂ-ਕਸ਼ਮੀਰ ਵਿਚ ਆਏ ਭਿਆਨਕ ਹੜ੍ਹ ਸਮੇਂ ਵੀ ‘ਖ਼ਾਲਸਾ ਏਡ’ ਨੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾਈ  ਅਤੇ ਲੋੜਵੰਦਾਂ ਦੀ ਸੇਵਾ ਕੀਤੀ।

ਕਸ਼ਮੀਰੀ ਵਿਦਿਆਰਥੀਆਂ ਦੀ ਮਦਦ
ਪੁਲਵਾਮਾ ਹਮਲੇ ਮਗਰੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਖ਼ਾਲਸਾ ਏਡ ਵਲੋਂ ਕਸ਼ਮੀਰੀਆਂ ਵਿਦਿਆਰਥੀਆਂ ਦਾ ਦੁੱਖ ਸਮਝਦੇ ਹੋਏ ਇਨ੍ਹਾਂ ਨੂੰ ਕਸ਼ਮੀਰ ਵਿਚ ਸਹੀ ਸਲਾਮਤ ਭੇਜਣ ਦਾ ਉਪਰਾਲਾ ਕੀਤਾ ਗਿਆ। ਖ਼ਾਲਸਾ ਏਡ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਉਹਨਾਂ ਦੇ ਘਰ ਪਹੁੰਚਾਇਆ ਗਿਆ ਸੀ।

ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ
ਬੀਤੇ ਹਫ਼ਤਿਆਂ ਵਿਚ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਸੀ। ਇਸ ਤਬਾਹੀ ਦੇ ਚਲਦਿਆਂ ਸੂਬੇ ਦੇ ਕਈ ਇਲਾਕੇ ਹੜ੍ਹ ਦੀ ਚਪੇਟ ਵਿਚ ਆ ਗਏ। ਕਈ ਇਲਾਕਿਆਂ ਵਿਚ ਹੁਣ ਤੱਕ ਵੀ ਹੜ੍ਹ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦਿਆਂ ਖ਼ਾਲਸਾ ਏਡ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਇਕ ਵਾਰ ਫ਼ਿਰ ਦੁਨੀਆ ਵਿਚ ਮਿਸਾਲ ਪੈਦਾ ਕਰ ਦਿੱਤੀ ਹੈ।

ਭਾਰੀ ਹੜ੍ਹ ਅਤੇ ਬਾਰਿਸ਼ ਵਿਚ ਵੀ ਖ਼ਾਲਸਾ ਏਡ ਦੀ ਟੀਮ ਨੇ ਹੜ੍ਹ ਪੀੜਤਾਂ ਲਈ ਹਰ ਮਦਦ ਕਰਨ ਦਾ ਉਪਰਾਲਾ ਕੀਤਾ। ਵੱਖ ਵੱਖ ਇਲਾਕਿਆਂ ਵਿਚ ਖ਼ਾਲਸਾ ਏਡ ਵੱਲੋਂ ਲੰਗਰ ਲਗਾਏ ਗਏ, ਲੋਕਾਂ ਨੂੰ ਲੋੜੀਂਦਾ ਸਮਾਨ ਵੰਡਿਆ ਗਿਆ ਅਤੇ ਉਹਨਾਂ ਦੀ ਹਰ ਤਰ੍ਹਾਂ ਮਦਦ ਕੀਤੀ ਗਈ। ਸਿਰਫ਼ ਇੰਨਾਂ ਹੀ ਨਹੀਂ ਖ਼ਾਲਸਾ ਏਡ ਵੱਲੋਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ। ਇਸ ਦੌਰਾਨ ਖ਼ਾਲਸਾ ਏਡ ਦੇ ਬਾਨੀ ਅਤੇ ਮੁਖੀ ਰਵੀ ਸਿੰਘ ਵੱਲੋਂ ਪੰਜਾਬ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ 1.3 ਕਰੋੜ ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਵਿਚ ਲੋਕਾਂ ਵੱਲੋਂ ਖ਼ਾਲਸਾ ਏਡ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ।

ਲੰਗਰ ਏਡ 
ਇਹ ਸੰਸਥਾ ਬਿਨਾ ਕਿਸੇ ਭੇਦਭਾਵ ਦੀਨ-ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖ਼ਰਚ ਕਰ ਰਹੀ ਹੈ ਅਤੇ ਇਸ ਸੰਸਥਾ ਦੀ ਮਾਇਕ ਸਹਾਇਤਾ ਮੁੱਖ ਤੌਰ 'ਤੇ ਯੂਕੇ ਦੇ ਸ਼ਰਧਾਵਾਨ ਸਿੱਖਾਂ ਵਲੋਂ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਲੰਬੇ ਸਮੇਂ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਹਨ ਜਿਨਾਂ ਵਿਚ ਪ੍ਰਮੁੱਖ ਤੌਰ ‘ਤੇ ਲੰਗਰ ਏਡ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸਦਾ ਮੁੱਖ ਮਕਸਦ ਵਿਸ਼ਵ ਭਰ ਵਿਚ ਭੁੱਖ ਦਾ ਖਾਤਮਾ ਕਰਨਾ ਹੈ। ਇਹ ਸੰਸਥਾ ਹੁਣ ਤੱਕ ਦੁਨੀਆ ਭਰ ਵਿਚ ਯੂਕੇ ਸਮੇਤ ਕਈ ਸਥਾਨਾਂ ‘ਤੇ ਲੰਗਰ ਲਗਾ ਚੁੱਕੀ ਹੈ।

ਫੌਕਸ ਪੰਜਾਬ 
‘ਖਾਲਸਾ ਏਡ’ ਵੱਲੋਂ ਚਲਾਇਆ ਜਾ ਰਿਹਾ ਪ੍ਰੋਜੈਕਟ ਫੌਕਸ ਪੰਜਾਬ ਵੀ ਬਹੁਤ ਮਹੱਤਵਪੂਰਨ ਹੈ, ਇਸ ਪ੍ਰੋਜੈਕਟ ਦੇ ਤਹਿਤ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਹੁਣ ਤੱਕ 250 ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement