ਬਰਸੀ 'ਤੇ ਵਿਸ਼ੇਸ਼ - ਭਾਰਤ ਦੇ ਸੰਵਿਧਾਨ ਦੇ ਪਿਤਾ ਤੇ ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਦਕਰ

By : GAGANDEEP

Published : Dec 6, 2022, 8:47 am IST
Updated : Dec 6, 2022, 9:21 am IST
SHARE ARTICLE
Dr. Bhimrao Ambedkar
Dr. Bhimrao Ambedkar

ਉਨ੍ਹਾਂ ਦੇ ਦਿਹਾਂਤ ਮਗਰੋਂ ਉਹਨਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ।

 

ਭਾਰਤ ਦੇ ਸੰਵਿਧਾਨ ਨਿਰਮਾਤਾ, ਚਿੰਤਕ, ਸਮਾਜ ਸੁਧਾਰਕ ਡਾ. ਭੀਮਰਾਓ ਅੰਬੇਦਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ ਚ 14 ਅਪ੍ਰੈਲ 1891 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ। ਉਹ ਆਪਣੇ ਮਾਪਿਆਂ ਦੀ 14ਵੀਂ ਅਤੇ ਆਖਰੀ ਔਲਾਦ ਸਨ। ਡਾ: ਅੰਬੇਦਕਰ ਨੇ ਆਪਣਾ ਪੂਰਾ ਜੀਵਨ ਸਮਾਜਿਕ ਬੁਰਾਈਆਂ ਜਿਵੇਂ ਛੂਤ–ਛਾਤ ਅਤੇ ਜਾਤਵਾਦ ਖਿਲਾਫ਼ ਸੰਘਰਸ਼ ਚ ਲਗਾ ਦਿੱਤਾ। ਇਸ ਦੌਰਾਨ ਡਾ: ਅੰਬੇਦਕਰ ਗ਼ਰੀਬ, ਦਲਿਤਾਂ ਅਤੇ ਪੀੜਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ।

ਉਨ੍ਹਾਂ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਨੂੰ ਲੈ ਕੇ ਡਾ: ਅੰਬੇਦਕਰ ਦਾ ਪਰਿਵਾਰ ਮਹਾਰ ਜਾਤ (ਦਲਿਤ) ਨਾਲ ਸਬੰਧ ਰੱਖਦਾ ਸੀ, ਜਿਸ ਨੂੰ ਅਛੂਤ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਵੱਡ–ਵਡੇਰੇ ਲੰਬੇ ਸਮੇਂ ਤਕ ਬ੍ਰਿਟਿਸ਼ ਇੰਡੀਆ ਕੰਪਨੀ ਦੀ ਫ਼ੌਜ ਚ ਕੰਮ ਕਰਦੇ ਸਨ। ਉਨ੍ਹਾਂ ਦੇ ਪਿਤਾ ਬ੍ਰਿਟਿਸ ਫ਼ੌਜ ਦੀ ਮਹੂ ਛਾਊਣੀ ਚ ਸੂਬੇਦਾਰ ਸਨ। ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਦਭਾਵ ਦੇਖਣ ਵਾਲੇ ਅੰਬੇਦਕਰ ਨੇ ਮੁ਼ਸ਼ਕਲ ਹਾਲਾਤਾਂ ਚ ਪੜ੍ਹਾਈ ਸ਼ੁਰੂ ਕੀਤੀ। ਸਕੂਲ ਚ ਉਨ੍ਹਾਂ ਨੂੰ ਕਾਫੀ ਭੇਦਭਾਵ ਝੱਲਣਾ ਪਿਆ।

ਉਨ੍ਹਾਂ ਨੂੰ ਅਤੇ ਹੋਰਨਾਂ ਅਛੂਤ ਬੱਚਿਆਂ ਨੂੰ ਸਕੂਲ ਚ ਵੱਖ ਬਿਠਾਇਆ ਜਾਂਦਾ ਸੀ। ਉਹ ਖੁਦ ਪਾਣੀ ਵੀ ਨਹੀਂ ਪੀ ਸਕਦੇ ਸਨ। ਉੱਚੀ ਜਾਤ ਦੇ ਬੱਚੇ ਉਚਾਈ ਤੋਂ ਉਨ੍ਹਾਂ ਦੇ ਹੱਥਾਂ ਤੇ ਪਾਣੀ ਪਾਉਂਦੇ ਸਨ, ਤਾਂ ਹੀ ਉਹ ਪਾਣੀ ਪੀ ਪਾਉਂਦੇ ਸਨ। ਅੰਬੇਦਕਰ ਦਾ ਅਸਲ ਨਾਂ ਅੰਬਾਵਾਦਕਰ ਸੀ। ਇਹੀ ਨਾਂ ਉਨ੍ਹਾਂ ਦੇ ਪਿਤਾ ਨੇ ਸਕੂਲ ਚ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੇ ਇਕ ਅਧਿਆਪਕ ਨੇ ਉਨ੍ਹਾਂ ਦਾ ਨਾਂ ਬਦਲ ਕੇ ਆਪਣਾ ਸਰਨੇਮ ‘ਅੰਬੇਦਕਰ’ ਉਨ੍ਹਾਂ ਨੂੰ ਦੇ ਦਿੱਤਾ। ਇਸ ਤਰ੍ਹਾਂ ਸਕੂਲ ਰਿਕਾਰਡ ਚ ਉਨ੍ਹਾਂ ਦਾ ਨਾਂ ਅੰਬੇਦਕਰ ਦਰਜ ਹੋਇਆ।

1906 ਚ ਅੰਬੇਡਕਰ ਦਾ ਵਿਆਹ 9 ਸਾਲ ਦੀ ਕੁੜੀ ਰਮਾਬਾਈ ਨਾਲ ਹੋਇਆ। ਉਸ ਸਮੇਂ ਅੰਬੇਦਕਰ ਦੀ ਉਮਰ ਸਿਰਫ 15 ਸਾਲ ਦੀ ਸੀ। ਸਾਲ 1907 ਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਤੇ ਫਿਰ 1908 ਚ ਉਨ੍ਹਾਂ ਨੇ ਐਲਫ਼ਿੰਸਟਨ ਕਾਲਜ ਚ ਦਾਖਲਾ ਲਿਆ। ਇਸ ਕਾਲਜ ਚ ਦਾਖਲਾ ਲੈਣ ਵਾਲੇ ਉਹ ਪਹਿਲੇ ਦਲਿਤ ਵਿਦਿਆਰਥੀ ਸਨ। ਸਾਲ 1912 ਚ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਇਕਨਾਮਿਕਸ ਤੇ ਪੌਲੀਟੀਕਲ ਸਾਇੰਸ ਤੋਂ ਡਿਗਰੀ ਪ੍ਰਾਪਤ ਕੀਤੀ। 22 ਸਾਲਾ ਅੰਬੇਦਕਰ 1913 ਚ ਐਮਏ ਕਰਨ ਲਈ ਅਮਰੀਕਾ ਚਲੇ ਗਏ।

ਅਮਰੀਕਾ ਪੜ੍ਹਨ ਲਈ ਜਾਣਾ ਗੁਜਰਾਤ ਦੇ ਵੜੋਦਾ ਚੋਂ ਮਿਲੀ ਸਕਾਲਰਸ਼ਿਪ ਕਾਰਨ ਸੰਭਵ ਹੋ ਸਕਿਆ ਸੀ। ਇਸ ਤੋਂ ਬਾਅਦ ਸਾਲ 1921 ਚ ਉਨ੍ਹਾਂ ਨੇ ਲੰਡਨ ਸਕੂਲ ਆਫ਼ ਇਕਨੌਮਿਕਸ ਤੋਂ ਐਮ ਏ ਦੀ ਡਿਗਰੀ ਹਾਸਲ ਕੀਤੀ। ਅੰਬੇਦਕਰ ਨੇ ਦਲਿਤਾਂ ਤੇ ਹੋ ਰਹੇ ਜ਼ੁਲਮਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਬਹਿਸ਼ਕ੍ਰਿਤ ਭਾਰਤ, ਮੂਕ ਨਾਇਕ, ਜਨਤਾ ਨਾਂ ਦੇ ਅਖ਼ਬਾਰ ਕੱਢਣੇ ਸ਼ੁਰੂ ਕੀਤੇ। ਸਾਲ 1927 ਤੋਂ ਉਨ੍ਹਾਂ ਨੇ ਛੂਤ–ਅਛੂਤ ਜਾਤੀਵਾਦ ਖਿਲਾਫ਼ ਆਪਣਾ ਅੰਦੋਲਨ ਤੇਜ਼ ਕੀਤਾ। ਮਹਾਰਾਸ਼ਟਰ ਚ ਰਾਏਗੜ੍ਹ ਦੇ ਮਹਾਡ ਚ ਉਨ੍ਹਾਂ ਨੇ ਸਤਿਆਗ੍ਰਹਿ ਵੀ ਸ਼ੁਰੂ ਕੀਤਾ।

ਸਾਲ 1935 ਚ ਅੰਬੇਦਕਰ ਨੂੰ ਸਰਕਾਰੀ ਲਾਅ ਕਾਲਜ, ਬੰਬੇ ਦਾ ਪ੍ਰਿੰਸੀਪਲ ਬਣਾਇਆ ਗਿਆ ਤੇ ਉਹ 2 ਸਾਲ ਤਕ ਇਸ ਅਹੁਦੇ ਤੇ ਰਹੇ। ਅੰਬੇਦਕਰ ਨੇ ਸਾਲ 1936 ਚ ਲੇਬਰ ਪਾਰਟੀ ਦਾ ਗਠਨ ਕੀਤਾ। ਅੰਬੇਦਕਰ ਨੂੰ ਸੰਵਿਧਾਨ ਦੀ ਮਸੌਦਾ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਮਗਰੋਂ ਉਨ੍ਹਾਂ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ। ਅੰਬੇਦਕਰ ਨੇ ਸਾਲ 1952 ਚ ਬੰਬੇ ਨਾਰਥ ਸੀਟ ਤੋਂ ਦੇਸ਼ ਦੀ ਪਹਿਲੀ ਚੋਣ ਲੜੀ ਸੀ ਪਰ ਹਾਰ ਗਏ ਸਨ। ਉਹ ਰਾਜ ਸਭਾ ਤੋਂ ਦੋ ਵਾਰ ਸੰਸਦ ਮੈਂਬਰ ਰਹੇ। ਸੰਸਦ ਚ ਆਪਣੇ ਹਿੰਦੂ ਕੋਡ ਬਿੱਲ ਮਸੌਦੇ ਨੂੰ ਰੋਕੇ ਜਾਣ ਮਗਰੋਂ ਅੰਬੇਦਕਰ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ। 

ਇਸ ਮਸੌਦੇ ਤੇ ਵਾਰਸ, ਵਿਹਾਰ ਅਤੇ ਅਰਥਵਿਵਸਥਾ ਦੇ ਕਾਨੂੰਨਾਂ ਚ ਲਿੰਗ ਸਮਾਨਤਾ ਦੀ ਗੱਲ ਕਹੀ ਗਈ ਸੀ। ਅੰਬੇਦਕਰ ਭਾਰਤੀ ਸੰਵਿਧਾਨ ਦੀ ਧਾਰਾ 370 ਦੇ ਵੀ ਖਿਲਾਫ਼ ਸਨ। ਜਿਹੜੀ ਜੰਮੂ ਅਤੇ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੰਦੀ ਹੈ। 14 ਅਕਤੂਬਰ 1956 ਨੂੰ ਅੰਬੇਦਕਰ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਪੰਚਸ਼ੀਲ ਨੂੰ ਅਪਣਾਉਂਦਿਆਂ ਹੋਇਆਂ ਬੁੱਧ ਧਰਮ ਕਬੂਲ ਲਿਆ। 6 ਦਸੰਬਰ 1956 ਨੂੰ ਅੰਬੇਦਕਰ ਦੀ ਮੌਤ ਹੋ ਗਈ। ਸਾਲ 1990 ਚ ਉਨ੍ਹਾਂ ਦੇ ਦਿਹਾਂਤ ਮਗਰੋਂ ਉਹਨਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement