ਬੰਗਾਲੀ ਲੇਖਕ ਦੀਆਂ ਨਜ਼ਰਾਂ ਵਿਚ ਗਲਵਾਨ ਘਾਟੀ ਦਾ 'ਸੁਪਰ ਹੀਰੋ' ਸ. ਗੁਰਤੇਜ ਸਿੰਘ
Published : Jan 10, 2021, 7:32 am IST
Updated : Jan 10, 2021, 7:32 am IST
SHARE ARTICLE
S.Gurtej Singh
S.Gurtej Singh

ਸਾਡਾ ਪੁੱਤਰ ਸ਼ੇਰਾਂ ਵਾਂਗ ਲੜਿਆ ਅਤੇ 12 ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਇਆ ਹੈ।

ਮੁਹਾਲੀ :ਗਲਵਾਨ ਘਾਟੀ ਤੇ 15-16 ਜੂਨ ਦੀ ਸ਼ਾਮ ਨੂੰ ਭਾਰਤੀ ਤੇ ਚੀਨੀ ਫ਼ੌਜੀਆਂ ਵਿਚ ਲੜਾਈ ਹੋਈ ਜਿਸ ਵਿਚ ਭਾਰਤੀ ਫ਼ੌਜ ਦੇ ਇਕ ਕਰਨਲ ਸ੍ਰੀ ਸੰਤੋਸ਼ ਬਾਬੂ ਅਤੇ 4 ਸਿੱਖ ਫ਼ੌਜੀਆਂ ਸਮੇਤ ਕੁੱਲ 20 ਫ਼ੌਜੀ ਸ਼ਹੀਦ ਹੋ ਗਏ। ਇਸ ਲੜਾਈ ਵਿਚ ਚੀਨ ਦੇ ਕਿੰਨੇ ਫ਼ੌਜੀ ਮਰੇ, ਇਸ ਬਾਰੇ ਕੋਈ ਪੱਕਾ ਪਤਾ ਨਹੀਂ। ਪਰ ਇਸ ਲੜਾਈ ਵਿਚ ਸ਼ਹੀਦ ਹੋਏ ਭਾਈ ਗੁਰਤੇਜ ਸਿੰਘ ਬਾਰੇ ਇਕ ਬੰਗਾਲੀ ਲੇਖਕ ਸ੍ਰੀ ਸੁਬੀਰ ਭਾਮਿਕ ਨੇ ਇਕ ਲੇਖ ‘ਦ ਈਸਟਰਨ Çਲੰਕ’ ਅੰਗਰੇਜ਼ੀ ਦੇ ਅਖ਼ਬਾਰ ਵਿਚ ਲਿਖਿਆ ਹੈ ਜਿਹੜਾ 24.6.2020 ਨੂੰ ਛਪਿਆ ਹੈ। ਉਸ ਨੇ ਲਿਖਿਆ ਕਿ ‘ਇਹ ਸਾਰੀ ਜਾਣਕਾਰੀ ਮੈਨੂੰ ਫ਼ੌਜੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ।’ ਉਸ ਦੇ ਲੇਖ ਦਾ ਸਿਰਲੇਖ ਹੈ ‘ਸੁਪਰਹੀਰੋ ਆਫ਼ ਗਲਵਾਨ’। ਉਹ ਕਹਿੰਦਾ ਹੈ ਕਿ ‘ਭਾਵੇਂ ਮੇਰਾ ਸ. ਗੁਰਤੇਜ ਸਿੰਘ ਨਾਲ ਰਿਸ਼ਤਾ ਕੋਈ ਨਹੀਂ ਪਰ ਉਸ ਦੇ ਸ਼ਹੀਦ ਹੋਣ ਕਾਰਨ ਮੇਰੀਆਂ ਅੱਖਾਂ ਵਿਚੋਂ ਅੱਥਰੂ ਜ਼ਰੂਰ ਵਹਿ ਤੁਰੇ ਨੇ। ਗੁਰਤੇਜ ਸਿੰਘ ਇਕ 23 ਸਾਲ ਦਾ ਗਭਰੂ ਜਵਾਨ ਜਿਸ ਦਾ ਫੁਰਤੀਲਾ ਅਤੇ ਸੁਡੌਲ ਸ੍ਰੀਰ ਤੇ ਜਿਸ ਦੀਆਂ ਅੱਖਾਂ ਵਿਚ ਨਿਮਰਤਾ ਦੀ ਝਲਕ ਪੈਂਦੀ ਹੈ, ਉਹ ਹੁਣ ਕਦੇ ਵੀ ਅਪਣੇ ਮਾਤਾ-ਪਿਤਾ ਅਤੇ ਪ੍ਰਵਾਰ ਨਾਲ ਬੈਠ ਕੇ ਮੱਕੀ ਦੀ ਰੋਟੀ ਅਤੇ ਸਰ੍ਹੋਂ ਦੇ ਸਾਗ ਦਾ ਸੁਆਦ ਨਹੀਂ ਲੈ ਸਕੇਗਾ। ਪਰ ਉਸ ਨੇ ਜੋ ਚੀਨੀ ਫ਼ੌਜ ਨਾਲ ਅਸਾਵੀਂ ਜੰਗ ਲੜੀ, ਉਹ ਹਮੇਸ਼ਾ ਰਹਿੰਦੀ ਦੁਨੀਆਂ ਤਕ ਯਾਦ ਰਹੇਗੀ।’ ਉਸ ਦੇ ਕਹਿਣ ਤੋਂ ਭਾਵ ਹੈ ਕਿ ਚੀਨੀ ਫ਼ੌਜੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਤੇ ਭਾਰਤੀ ਫ਼ੌਜੀਆਂ ਦੀ ਗਿਣਤੀ ਘੱਟ ਸੀ।

Gurtej SinghS.Gurtej Singh

ਸ੍ਰੀ ਸੁਬੀਰ ਕਹਿੰਦਾ ਹੈ ਕਿ ‘ਜੋ ਮੈਨੂੰ ਫ਼ੌਜੀ ਸੂਤਰਾਂ ਤੋਂ ਪਤਾ ਲੱਗਾ, ਉਸ ਅਨੁਸਾਰ ਪੰਜਾਬ ਰੈਜੀਮੈਂਟ ਦੇ ਨੌਜੁਆਨ ਗੁਰਤੇਜ ਸਿੰਘ ਜਿਹੜਾ 3 ਘਾਤਕ ਪਲਟਨ ਦਾ ਮੈਂਬਰ ਸੀ, ਨੂੰ ਜਦੋਂ ਚਾਰ ਚੀਨੀ ਫ਼ੌਜੀਆਂ ਨੇ ਫੜ ਲਿਆ ਤਾਂ ਉਸ ਨੇ ਬੋਲੇ ਸੋ ਨਿਹਾਲ ਦਾ ਜ਼ੋਰ ਨਾਲ ਜੈਕਾਰਾ ਛਡਿਆ ਅਤੇ ਉਹ ਏਨੀ ਫੁਰਤੀ ਨਾਲ ਉਠਿਆ ਕਿ ਉਸ ਨੇ ਦੋ ਚੀਨੀ ਫ਼ੌਜੀਆਂ ਨੂੰ ਪਹਾੜ ਤੋਂ ਹੇਠ ਸੁੱਟ ਦਿਤਾ ਅਤੇ ਬਾਕੀ ਦੋ ਨੂੰ ਵੀ ਇਸੇ ਤਰ੍ਹਾਂ ਖਿੱਚ ਕੇ ਪਹਾੜ ਤੋਂ ਹੇਠ ਸੁੱਟ ਦਿਤਾ ਜਿਸ ਕਾਰਨ  ਚੀਨ ਦੇ 4 ਫ਼ੌਜੀ ਮਾਰੇ ਗਏ। ਇਸ ਦੌਰਾਨ ਉਹ ਖ਼ੁਦ ਇਕ ਪੱਥਰ ਤੇ ਜਾ ਡਿੱਗਾ ਜਿਸ ਕਾਰਨ ਉਸ ਦੇ ਸਿਰ ਅਤੇ ਧੌਣ ਉਤੇ ਸੱਟ ਲੱਗੀ। ਉਹ ਫਿਰ ਉਠਿਆ ਤੇ ਉਸ ਨੇ ਅਪਣੀ ਉਤਰ ਚੁਕੀ ਪੱਗ ਦੁਬਾਰਾ ਬੰਨ੍ਹੀ ਤੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਉਂਦਾ ਜੰਗ ਵਿਚ ਮੁੜ ਕੁੱਦ ਪਿਆ। ਉਹ ਚੀਨੀ ਫ਼ੌਜੀਆਂ ਉਤੇ ਅਸਮਾਨ ਦੀ ਬਿਜਲੀ ਵਾਂਗ ਕੜਕਿਆ ਤੇ ਉਸ ਨੇ ਅਪਣੀ ਗਾਤਰਾ ਕ੍ਰਿਪਾਨ (ਸ੍ਰੀ ਸਾਹਿਬ) ਨਾਲ 7 ਚੀਨੀ ਫ਼ੌਜੀਆਂ ਨੂੰ ਮਾਰ ਦਿਤਾ।

Gurtej SinghS.Gurtej Singh

ਇਸੇ ਦੌਰਾਨ ਕਿਸੇ ਚੀਨੀ ਫ਼ੌਜੀ ਨੇ ਉਸ ਉਤੇ ਕਿਸੇ ਤਿੱਖੇ ਛੁਰੇ ਨਾਲ ਵਾਰ ਕਰ ਦਿਤਾ। ਭਾਵੇਂ ਛੁਰਾ ਪੇਟ ਦੇ ਆਰ-ਪਾਰ ਲੰਘ ਗਿਆ ਸੀ ਪਰ ਸ. ਗੁਰਤੇਜ ਸਿੰਘ ਨੇ ਫਿਰ ਵੀ ਉਸ ਚੀਨੀ ਫ਼ੌਜੀ ਨੂੰ ਮੌਤ ਦੇ ਘਾਟ ਉਤਾਰ ਦਿਤਾ। ਸ. ਗੁਰਤੇਜ ਸਿੰਘ ਕੁੱਲ 12 ਚੀਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਕੇ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਲਗਾਉਂਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ।’ ਸੁਬੀਰ ਕਹਿੰਦਾ ਹੈ ਕਿ ‘ਉਹ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਦੌਰਾਨ ਜਿਸ ਤਰ੍ਹਾਂ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨੂੰ ਪੂਰੇ ਕਰਦੇ ਰਹੇ ਉਸੇ ਜਜਬੇ ਨਾਲ ਓਤ ਪੋਤ ਹੋ ਕੇ ਲੜਿਆ। ਗੁਰੂ ਸਾਹਿਬ ਨੇ ਕਿਹਾ ਸੀ, ‘ਚਿੜੀਓਂ ਸੇ ਬਾਜ ਤੜਾਊਂ, ਗਿਦੜਉ ਸੇ ਸ਼ੇਰ ਬਣਾਊਂ॥ ਸਵਾ ਲਾਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ॥’ ਅੱਜ ਦੇ ਯੁਗ ਵਿਚ ਵੀ ਗੁਰਤੇਜ ਸਿੰਘ ਨੇ ਫਿਰ ਉਹੀ ਪੂਰਾ ਕਰ ਵਿਖਾਇਆ ਹੈ।’
ਅੱਗੇ ਉਹ ਲਿਖਦਾ ਹੈ ਕਿ ‘ਸ. ਗੁਰਤੇਜ ਸਿੰਘ ਦਾ ਮ੍ਰਿਤਕ ਸ੍ਰੀਰ ਉਸ ਦੇ ਪਿੰਡ ਜਾਵੇਗਾ ਜਿਸ ਨੂੰ ਵੇਖ ਕੇ ਉਸ ਦੇ ਮਾਤਾ-ਪਿਤਾ ਦੀਆਂ ਅੱਖਾਂ ਵਿਚ ਅੱਥਰੂ ਜ਼ਰੂਰ ਆਉਣਗੇ ਪਰ ਉਨ੍ਹਾਂ ਦਾ ਮਾਣ ਨਾਲ ਸੀਨਾ ਜ਼ਰੂਰ ਚੌੜਾ ਹੋ ਜਾਵੇਗਾ ਕਿ ਸਾਡਾ ਪੁੱਤਰ ਸ਼ੇਰਾਂ ਵਾਂਗ ਲੜਿਆ ਅਤੇ 12 ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਇਆ ਹੈ। ਗੁਰਤੇਜ ਸਿੰਘ 12ਵੀਂ ਨਾਨ ਮੈਡੀਕਲ ਪਾਸ ਕਰ ਕੇ 2018 ਵਿਚ ਫ਼ੌਜ ਵਿਚ ਭਰਤੀ ਹੋਇਆ ਸੀ।’

S.Gurtej SinghS.Gurtej Singh

ਸੁਬੀਰ ਕਹਿੰਦਾ ਹੈ ਕਿ ‘ਜਦੋਂ ਉਸ ਦੇ ਪਿਤਾ, ਜਿਹੜਾ ਹਵਾਈ ਫ਼ੌਜ ਵਿਚ ਇਸਟਰੈਕਟਰ ਹੁੰਦੇ ਸਨ, ਨੂੰ ਪਤਾ ਲੱਗਾ ਕਿ ਸ. ਨਿਰਮਲਜੀਤ ਸਿੰਘ ਸੇਖੋਂ ਫ਼ਲਾਈਟ ਲੈਫ਼ਟੀਨੈਂਟ 1971 ਦੀ ਲੜਾਈ ਵਿਚ ਸ਼ਹੀਦ ਹੋ ਗਏ ਹਨ, ਉਨ੍ਹਾਂ ਦੀਆਂ ਅੱਖਾਂ ਵਿਚ ਵੀ ਅਥਰੂ ਆ ਗਏ ਸਨ। ਸ. ਸੇਖੋਂ 1971 ਦੀ ਲੜਾਈ ਸਮੇਂ ਸ੍ਰੀਨਗਰ ਵਿਚ ਸ਼ਹੀਦ ਹੋ ਗਿਆ ਸੀ। ਉਹ ਹਵਾਈ ਫ਼ੌਜ ਦਾ ਪਹਿਲਾ ਅਫ਼ਸਰ ਸੀ ਜਿਸ ਨੂੰ ਸ਼ਹੀਦੀ ਉਪਰੰਤ ਸੱਭ ਤੋਂ ਪਹਿਲਾਂ ਪਰਮਵੀਰ ਚੱਕਰ ਪ੍ਰਾਪਤ ਹੋਇਆ ਸੀ।’
ਭਾਈ ਗੁਰਤੇਜ ਸਿੰਘ ਦੀ ਸੂਰਬੀਰਤਾ ਦੀ ਕਹਾਣੀ ਨੂੰ ਪੜ੍ਹ ਕੇ ਮੇਘਾਲਿਆ ਦੇ ਗਵਰਨਰ ਸ੍ਰੀ ਰਾਏ ਨੇ ਲਿਖਿਆ ਕਿ ਸਿੱਖ ਲੜਾਈਆਂ ਵਿਚ ਹੀ ਅਪਣੀ ਸੂਰਬੀਰਤਾ ਨਹੀਂ ਵਿਖਾਉਂਦੇ, ਸਗੋਂ ਸਿੱਖ ਹਰ ਖੇਤਰ ਵਿਚ ਹੀ ਮੂਹਰਲੇ ਕਤਾਰ ਵਿਚ ਖੜੇ ਹੁੰਦੇ ਹਨ। ਸ੍ਰੀ ਰਾਏ ਕਹਿੰਦਾ ਹੈ ਕਿ ‘ਜਦੋਂ ਪਿਛਲੇ ਸਾਲ ਮਹਾਰਾਸ਼ਟਰ ਵਿਚ ਪਾਣੀ ਪੀਣ ਲਈ ਨਹੀਂ ਸੀ ਮਿਲਦਾ ਤਾਂ ਉਸ ਵੇਲੇ ਸਿੱਖਾਂ ਨੇ ਟੈਂਕਰਾਂ ਦੇ ਟੈਂਕਰ ਲੋਕਾਂ ਨੂੰ ਮੁਹਈਆ ਕਰਵਾਏ ਸੀ।’ ਸ੍ਰੀ ਸੁਬੀਰ ਜਨਰਲ ਹਰਿੰਦਰ ਸਿੰਘ ਨੂੰ ਵੀ ਇਕ ਸਿਆਣਾ, ਬਹਾਦਰ ਤੇ ਚੰਗਾ ਨੀਤੀਵਾਨ ਜਨਰਲ ਮੰਨਦਾ ਹੈ ਪਰ ਉਸ ਨੂੰ ਇਹ ਵੀ ਡਰ ਹੈ ਕਿ ਜਨਰਲ ਹਰਿੰਦਰ ਸਿੰਘ ਨੂੰ ਪਿੱਛੇ ਹੀ ਨਾ ਧੱਕ ਦਿਤਾ ਜਾਵੇ। 
ਸ੍ਰੀ ਸੁਬੀਰ ਕਹਿੰਦਾ ਹੈ ਕਿ ‘5 ਮਈ 2020 ਨੂੰ ਸਿੱਕਮ ਦੇ ਨਕੂਲਾ ਨਾਮੀ ਜਗ੍ਹਾ ਤੇ ਭਾਰਤੀ ਫ਼ੌਜ ਅਫ਼ਸਰਾਂ ਤੇ ਚੀਨੀ ਫ਼ੌਜੀ ਅਫ਼ਸਰਾਂ ਦੌਰਾਨ ਝਗੜਾ ਹੋ ਗਿਆ ਜਿਸ ਵਿਚ ਚੀਨੀ ਮੇਜਰ ਨੇ ਕੁੱਝ ਗ਼ਲਤ ਬੋਲ ਦਿਤਾ ਜਿਸ ਤੇ ਗੁੱਸੇ ਵਿਚ ਆ ਕੇ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਸ੍ਰੀ ਬਿਰੋਲ ਦਾਸ ਨੇ ਚੀਨੀ ਫ਼ੌਜ ਦੇ ਮੇਜਰ ਨੂੰ ਘਸੁੰਨ ਜੜ ਦਿਤਾ। ਬਾਅਦ ਵਿਚ ਇਨ੍ਹਾਂ ਵਿਚਕਾਰ ਹੋਇਆ ਵਿਵਾਦ ਸੁਲਝਾ ਲਿਆ ਗਿਆ।

ਜਦੋਂ ਇਹ ਕਹਾਣੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਪਸੰਦ ਕੀਤੀ ਗਈ। ਪਰ ਫ਼ੌਜ ਵਲੋਂ ਇਸ ਨੂੰ ਇਹ ਕਹਿ ਕੇ ਬੰਦ ਕਰ ਦਿਤਾ ਗਿਆ ਕਿ ਇਸ ਨਾਲ ਫ਼ੌਜੀ ਅਫ਼ਸਰ ਦਾ ਨੁਕਸਾਨ ਹੋ ਸਕਦਾ ਹੈ।’ ਸੁਬੀਰ ਨੂੰ ਖ਼ਦਸ਼ਾ ਹੈ ਕਿ ਹੋ ਸਕਦਾ ਹੈ ਕਿ ਭਾਈ ਗੁਰਤੇਜ ਸਿੰਘ ਦੀ ਕੁਰਬਾਨੀ ਨੂੰ ਨਜ਼ਰ ਅੰਦਾਜ਼ ਹੀ ਨਾ ਕਰ ਦਿਤਾ ਜਾਏ।  ਲੇਖਕ ਇਹ ਵੀ ਲਿਖਦਾ ਹੈ ਕਿ ‘ਕੇਂਦਰ ਸਰਕਾਰ ਨੇ ਕਦੇ ਵੀ ਸਿੱਖਾਂ ਤੇ ਬੰਗਾਲੀਆਂ ਨਾਲ ਇਨਸਾਫ਼ ਨਹੀਂ ਕੀਤਾ।’ ਸ੍ਰੀ ਸੁਬੀਰ ਇਹ ਵੀ ਕਹਿੰਦਾ ਹੈ ਕਿ ‘ਅੰਡੇਮਾਨ ਦੀ ਜੇਲ ਵਿਚ 98 ਬੰਗਾਲੀ ਤੇ 93 ਸਿੱਖਾਂ ਨੇ ਕੈਦ ਕੱਟੀ।’ ਉਹ ਇਹ ਵੀ ਕਹਿੰਦਾ ਹੈ ਕਿ ‘ਆਜ਼ਾਦੀ ਦੀ ਲੜਾਈ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਅੰਡੇਮਾਨ ਨਿਕੋਬਾਰ ਦੀ ਜੇਲ ਵਿਚ ਇਕ ਵੀ ਗੁਜਰਾਤੀ ਨਹੀਂ ਸੀ।’ ਉਹ ਇਹ ਵੀ ਕਹਿੰਦਾ ਹੈ ਕਿ ‘ਉਹ ਸ਼ਹੀਦ ਗੁਰਤੇਜ ਸਿੰਘ ਦੇ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕਦਾ ਪਰ ਮੇਰੀਆਂ ਇਹ ਸਤਰਾਂ ਤੇਰੀ ਅਗਲੀ ਦਰਗਾਹ ਵਿਚ ਤੇਰੀ ਕੀਤੀ ਕੁਰਬਾਨੀ ਦੀ ਗਵਾਹੀ ਜ਼ਰੂਰ ਭਰਦੀਆਂ ਰਹਿਣਗੀਆਂ।’ 

ਜੇਕਰ ਅਸੀ ਸ੍ਰੀ ਸੁਬੀਰ ਦੀਆਂ ਚਿੰਤਾਵਾਂ ਨੂੰ ਵੇਖੀਏ ਤਾਂ ਉਸ ਦੀਆਂ ਇਹ ਚਿੰਤਾਵਾਂ ਬਿਲਕੁਲ ਜਾਇਜ਼ ਹਨ ਕਿਉਂਕਿ ਅੱਜ ਆਜ਼ਾਦੀ ਮਿਲੀ ਨੂੰ 73 ਸਾਲ ਹੋ ਗਏ ਹਨ, ਕਦੇ ਵੀ ਕੇਂਦਰ ਸਰਕਾਰ ਨੇ ਸਿੱਖਾਂ ਨਾਲ ਇਨਸਾਫ਼ ਨਹੀਂ ਕੀਤਾ। ਭਾਵੇਂ ਕਿ ਸਿੱਖਾਂ ਨੇ 1948, 1962, 1965, 1971 ਤੇ ਕਾਰਗਿੱਲ ਦੀ ਲੜਾਈ ਵਿਚ ਸੱਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਪਰ ਜਦੋਂ ਵੀ ਸਿੱਖਾਂ ਨੇ ਅਪਣੇ ਹੱਕਾਂ ਦੀ ਗੱਲ ਕੀਤੀ ਤਾਂ ਸਿੱਖਾਂ ਨੂੰ ਅਤਿਵਾਦੀ, ਵਖਵਾਦੀ ਆਖ ਕੇ ਸਾਰੀ ਦੁਨੀਆਂ ਵਿਚ ਬਦਨਾਮ ਕੀਤਾ ਗਿਆ। ਅਖ਼ੀਰ ਵਿਚ ਲੇਖਕ ਕਰਨਲ ਸੰਤੋਸ਼ ਬਾਬੂ, ਸਤਨਾਮ ਸਿੰਘ, ਅਮਨਦੀਪ ਸਿੰਘ, ਗੁਰਬਿੰਦਰ ਸਿੰਘ, ਗੁਰਤੇਜ ਸਿੰਘ ਅਤੇ ਬਾਕੀ ਫ਼ੌਜੀ ਜਵਾਨਾਂ ਨੂੰ ਜਿਨ੍ਹਾਂ ਦੇਸ਼ ਲਈ ਸ਼ਹੀਦੀ ਦਿਤੀ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਕੇਂਦਰ ਸਰਕਾਰ ਨੂੰ ਸੁਮੱਤ ਬਖ਼ਸ਼ੇ ਕਿ ਉਹ ਘੱਟ-ਗਿਣਤੀਆਂ ਨਾਲ ਇਨਸਾਫ਼ ਕਰੇ ਤਾਕਿ ਉਹ ਇਸ ਦੇਸ਼ ਵਿਚ ਮਾਣ ਸਤਿਕਾਰ ਨਾਲ ਰਹਿ ਸਕਣ।
                                                                                                      ਬਖ਼ਸ਼ੀਸ਼ ਸਿੰਘ ਸਭਰਾ,ਸੰਪਰਕ : 94646-96083

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

15 Jan 2025 12:29 PM

Lawrence Bishnoi Gang ਦੇ ਬਦਮਾਸ਼ਾਂ ਦਾ LIVE Jalandhar Encounter, ਪੁਲਿਸ ਨੇ ਪਾਇਆ ਹੋਇਆ ਘੇਰਾ, ਚੱਲੀਆਂ ਗੋਲੀਆਂ

15 Jan 2025 12:19 PM

ਦੋਵੇਂ SKM ਹੋਣ ਜਾ ਰਹੇ ਇਕੱਠੇ, 18 Jan ਨੂੰ ਹੋਵੇਗਾ ਵੱਡਾ ਐਲਾਨ ਕਿਸਾਨਾਂ ਨੇ ਦੱਸੀ ਬੈਠਕ ਚ ਕੀ ਹੋਈ ਗੱਲ 

14 Jan 2025 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

14 Jan 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM
Advertisement