ਬਰਸੀ 'ਤੇ ਵਿਸ਼ੇਸ਼ : ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ
Published : Sep 18, 2020, 12:09 pm IST
Updated : Sep 18, 2020, 12:16 pm IST
SHARE ARTICLE
Harnam Singh Tundilat
Harnam Singh Tundilat

80 ਸਾਲ ਦੀ ਉਮਰ ਭੋਗ ਕੇ 18 ਸਤੰਬਰ, 1962 ਈ: ਨੂੰ ਦੇ ਗਏ ਸੀ ਸਦੀਵੀ ਵਿਛੋੜਾ

ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਨਿਜਾਤ ਦਿਵਾਉਣ ਲਈ ਅਨੇਕਾਂ ਅਣਖੀ ਯੋਧਿਆਂ ਨੇ ਆਪਣੀ ਜਵਾਨੀ ਦੇ ਬਹੁਕੀਮਤੀ ਵਰ੍ਹੇ ਦੇਸ਼ ਅਤੇ ਵਿਦੇਸ਼ ਦੀਆਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿਚ ਬਤੀਤ ਕੀਤੇ। ਅਜਿਹੇ ਸੂਰਬੀਰ ਯੋਧਿਆਂ ਵਿਚੋਂ ਸ: ਹਰਨਾਮ ਸਿੰਘ ਟੁੰਡੀਲਾਟ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਇਸ ਅਣਖੀ ਯੋਧੇ ਦਾ ਜਨਮ 1884 ਈ: ਵਿਚ ਸ: ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ।

Harnam Singh Tundilat Harnam Singh Tundilat

ਪਿਤਾ ਜੀ ਕਿਸਾਨੀ ਦਾ ਧੰਦਾ ਕਰਦੇ ਸਨ। ਸ: ਹਰਨਾਮ ਸਿੰਘ ਨੇ ਮੁਢਲੀ ਸਿੱਖਿਆ ਉਸ ਸਮੇਂ ਦੀ ਪ੍ਰੰਪਰਾ ਮੁਤਾਬਿਕ ਪਿੰਡ ਦੀ ਧਰਮਸ਼ਾਲਾ ਵਿਚੋਂ ਪ੍ਰਾਪਤ ਕੀਤੀ। ਥੋੜ੍ਹਾ ਸਮਾਂ ਫੌਜ ਵਿਚ ਸੇਵਾ ਨਿਭਾਉਣ ਤੋਂ ਪਿੱਛੋਂ ਆਪ 24 ਸਾਲ ਦੀ ਉਮਰ ਵਿਚ 12 ਜੁਲਾਈ, 1906 ਈ: ਨੂੰ ਕੈਨੇਡਾ ਚਲੇ ਗਏ। ਉਥੋਂ 1909 ਈ: ਵਿਚ ਅਮਰੀਕਾ ਦੇ ਪ੍ਰਾਂਤ ਕੈਲੇਫੋਰਨੀਆ ਜਾਣਾ ਪਿਆ।

Gadar Newspaper Gadar 

1912 ਈ: ਦੇ ਸ਼ੁਰੂ ਵਿਚ ਦੇਸ਼-ਵਾਸੀਆਂ ਦੇ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਹੁਣ ਲਈ ਪੋਰਟਲੈਂਡ ਵਿਚ ਬਾਕੀ ਪ੍ਰਵਾਸੀ ਹਿੰਦੁਸਤਾਨੀਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਵਿਚ ਯੋਗਦਾਨ ਪਾਇਆ। ਇਹ ਫੈਸਲਾ ਇਨ੍ਹਾਂ ਦਾ ਹੀ ਸੀ ਕਿ 'ਗ਼ਦਰ' ਨਾਂਅ ਦਾ ਹਫਤਾਵਾਰੀ ਪੱਤਰ ਉਰਦੂ, ਪੰਜਾਬੀ ਅਤੇ ਹਿੰਦੀ ਵਿਚ ਪ੍ਰਕਾਸ਼ਿਤ ਕੀਤਾ ਜਾਵੇ। 'ਗ਼ਦਰ' ਅਖ਼ਬਾਰ ਦੇ ਸੰਪਾਦਕੀ ਬੋਰਡ ਨਾਲ ਸ: ਹਰਨਾਮ ਸਿੰਘ ਦਾ ਵੀ ਸਬੰਧ ਸੀ।

Henry HardingeHenry Hardinge

ਇਨ੍ਹਾਂ ਸਰਗਰਮੀਆਂ ਅਧੀਨ ਜਦੋਂ 5 ਜੁਲਾਈ, 1914 ਨੂੰ ਸ: ਹਰਨਾਮ ਸਿੰਘ ਵਰਗਾ ਅਣਖੀਲਾ ਗੱਭਰੂ ਬੰਬ ਬਣਾ ਰਿਹਾ ਸੀ ਤਾਂ ਇਸ ਬੰਬ ਦੇ ਫਟਣ ਨਾਲ ਇਸ ਦਾ ਖੱਬਾ ਹੱਥ ਉਡ ਗਿਆ। ਇਸ ਜ਼ਖਮ ਦੇ ਕਾਰਨ ਹੀ ਇਸ ਦੀ ਖੱਬੀ ਬਾਂਹ ਗੁੱਟ ਦੇ ਉੱਪਰੋਂ ਕੱਟਣੀ ਪਈ। ਇਸ ਤੋਂ ਪਿੱਛੋਂ ਇਸ ਦੇ ਨਾਂਅ ਨਾਲ 'ਟੁੰਡੀਲਾਟ' ਪਿਛੇਤਰ ਪੱਕੇ ਤੌਰ 'ਤੇ ਜੁੜ ਗਿਆ। ਅਸਲ ਵਿਚ ਟੁੰਡੀਲਾਟ ਪੰਜਾਬੀਆਂ ਦੇ ਜ਼ਿਹਨ ਵਿਚ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪਿੱਛੋਂ (1844 ਤੋਂ 1848 ਤੱਕ) ਪੰਜਾਬੀਆਂ ਨੂੰ ਦਿੱਤੇ ਤਸੀਹਿਆਂ ਕਾਰਨ ਜੁੜਿਆ ਹੋਇਆ ਸੀ, ਜਿਸ ਦਾ ਜ਼ਿਕਰ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚ ਕੀਤਾ ਮਿਲਦਾ ਹੈ।

Ghadar partyGhadar party

ਇਸ ਗਵਰਨਰ ਜਨਰਲ ਦੀ ਬਾਂਹ ਨੈਪੋਲੀਅਨ ਨਾਲ ਯੁੱਧ ਸਮੇਂ ਕੱਟੀ ਗਈ ਸੀ, ਜਿਸ ਨੂੰ ਪੰਜਾਬੀ 'ਟੁੰਡੀਲਾਟ' ਕਰਕੇ ਹੁਣ ਤੱਕ ਯਾਦ ਕਰਦੇ ਹਨ। 25 ਜੁਲਾਈ, 1914 ਈ: ਨੂੰ ਪਹਿਲਾ ਸੰਸਾਰ ਯੁੱਧ ਅਰੰਭ ਹੋ ਗਿਆ। 'ਗ਼ਦਰ ਪਾਰਟੀ' ਦੇ ਸਾਰੇ ਅਣਖੀ ਯੋਧਿਆਂ ਨੂੰ ਵਾਪਸ ਆਪਣੇ ਦੇਸ਼ ਹਿੰਦੁਸਤਾਨ ਪਹੁੰਚਣ ਲਈ ਹੁਕਮ ਜਾਰੀ ਹੋ ਗਏ। ਗ਼ਦਰੀ ਬਾਬਾ ਸ: ਹਰਨਾਮ ਸਿੰਘ 24 ਦਸੰਬਰ, 1914 ਈ: ਨੂੰ ਵਾਪਸ ਪੰਜਾਬ ਪਰਤ ਆਇਆ। ਇਨ੍ਹਾਂ ਪੰਜਾਬ ਪਹੁੰਚਦਿਆਂ ਹੀ ਰਮਤੇ ਸਾਧੂ ਦੇ ਰੂਪ ਵਿਚ ਹਰ ਪਿੰਡ ਅਤੇ ਸ਼ਹਿਰ ਪਿੰਡ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਅਣਖ ਜਗਾਈ। ਇਸ ਕੰਮ ਲਈ ਉਨ੍ਹਾਂ ਵਿਸ਼ੇਸ਼ ਕਰਕੇ ਦੁਆਬਾ ਖੇਤਰ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ।

GhadarGhadar Party

ਇਸ ਤੋਂ ਇਲਾਵਾ ਸ: ਹਰਨਾਮ ਸਿੰਘ ਨੇ ਰਾਵਲਪਿੰਡੀ, ਨੌਸ਼ਹਿਰਾ, ਪਿਸ਼ਾਵਰ ਅਤੇ ਪੰਨੂ ਛਾਉਣੀਆਂ ਵਿਚ ਤਾਇਨਾਤ ਨੌਕਰੀ ਕਰ ਰਹੇ ਫੌਜੀਆਂ ਨਾਲ ਵੀ ਸੰਪਰਕ ਬਣਾ ਲਿਆ, ਤਾਂ ਜੋ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ ਪਰ ਜਦੋਂ ਸੂਹੀਆ-ਤੰਤਰ ਨੂੰ ਇਸ ਗੱਲ ਦੀ ਸੂਹ ਲੱਗ ਗਈ ਤਾਂ ਬਾਬਾ ਹਰਨਾਮ ਸਿੰਘ ਅਫ਼ਗਾਨਿਸਤਾਨ ਵੱਲ ਜਾਣ ਵਿਚ ਸਫਲ ਹੋ ਗਿਆ।

GhadarGhadar

ਜਦੋਂ ਉਸ ਨੂੰ ਉਸ ਦੇਸ਼ ਵਿਚੋਂ ਕੋਈ ਸਹਾਇਤਾ ਆਦਿ ਦਾ ਹੁੰਗਾਰਾ ਨਾ ਮਿਲਿਆ ਤਾਂ ਆਪ 2 ਮਾਰਚ, 1915 ਈ: ਸ਼ਾਹਪੁਰ (ਸਰਗੋਧਾ, ਪੱਛਮੀ ਪਾਕਿਸਤਾਨ) ਦੇ ਚੱਕ ਨੰਬਰ 5 ਵਿਖੇ ਕਿਸੇ ਜਾਣਕਾਰ ਦੇ ਘਰ ਵਿਚ ਹੋਰ ਗ਼ਦਰੀ ਪਾਰਟੀ ਦੇ ਸਰਗਰਮ ਸਾਥੀਆਂ ਨਾਲ ਠਹਿਰੇ ਹੋਏ ਸਨ ਤਾਂ ਕਿਸੇ ਸੂਹੀਏ ਦੀ ਖ਼ਬਰ ਨਾਲ ਸਾਰੇ ਸਾਥੀ ਫੜੇ ਗਏ। ਇਸ ਤੋਂ ਪਿੱਛੋਂ 13 ਦਸੰਬਰ, 1915 ਨੂੰ ਲਾਹੌਰ ਸਾਜ਼ਿਸ਼ ਕੇਸ ਦੇ ਅਧੀਨ ਬਾਬਾ ਹਰਨਾਮ ਸਿੰਘ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਬਾਬਾ ਹਰਨਾਮ ਸਿੰਘ ਬਾਕੀ ਸਾਥੀਆਂ ਸਮੇਤ ਅੰਡੇਮਾਨ, ਮਦਰਾਸ, ਪੂਨਾ, ਮੁੰਬਈ, ਮਿੰਟਗੁਮਰੀ ਆਦਿ ਬਹੁਤ ਸਾਰੀਆਂ ਜੇਲ੍ਹਾਂ ਵਿਚ ਤੰਗੀਆਂ-ਤੁਰਸ਼ੀਆਂ ਤੇ ਤਸੀਹੇ ਕੱਟ ਕੇ 1945 ਈ: ਨੂੰ ਜੇਲ੍ਹ ਤੋਂ ਬਾਹਰ ਆਏ। ਇਹ ਅਣਖੀ ਯੋਧਾ 80 ਸਾਲ ਦੀ ਉਮਰ ਭੋਗ ਕੇ 18 ਸਤੰਬਰ, 1962 ਈ: ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ।

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement