ਅੰਤਮ ਸਸਕਾਰ ਦੇ ਮੁੱਦੇ 'ਤੇ ਉਲਝੇ ਸਿੱਖ ਸਿਆਸਤਦਾਨ
Published : May 20, 2018, 5:49 pm IST
Updated : May 21, 2018, 11:30 am IST
SHARE ARTICLE
Sikh politicians dispute over the funeral issue
Sikh politicians dispute over the funeral issue

ਹਰੇਕ ਖਿੱਤੇ ਵਿਚ ਅਪਣੇ ਅਪਣੇ ਧਰਮ ਤੇ ਅਪਣੇ ਅਪਣੇ ਅਕੀਦੇ ਅਨੁਸਾਰ ਅੰਤਮ ਸਸਕਾਰ ਕੀਤਾ ਜਾਂਦਾ ਹੈ

ਹਰੇਕ ਖਿੱਤੇ ਵਿਚ ਅਪਣੇ ਅਪਣੇ ਧਰਮ ਤੇ ਅਪਣੇ ਅਪਣੇ ਅਕੀਦੇ ਅਨੁਸਾਰ ਅੰਤਮ ਸਸਕਾਰ ਕੀਤਾ ਜਾਂਦਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਮਨੁੱਖ ਸਹੂਲਤ ਅਨੁਸਾਰ ਉਸ ਵਿਧੀ ਨੂੰ ਅਪਣੇ ਰੀਤੀ ਰਿਵਾਜ ਦਾ ਹਿੱਸਾ ਬਣਾ ਲੈਂਦਾ ਹੈ। ਦੁਨੀਆਂ ਦੀਆਂ ਕਈ ਅਜਿਹੀਆਂ ਥਾਵਾਂ ਹਨ ਜਿਥੇ ਲੋਕ ਮੁਰਦੇ ਨੂੰ ਸਾੜ ਕੇ ਉਸ ਦਾ ਅੰਤਮ ਸਸਕਾਰ ਨਹੀਂ ਕਰਦੇ ਸਗੋਂ ਲਾਸ਼ ਨੂੰ ਪਾਣੀ ਵਿਚ ਰੋੜ੍ਹ ਦਿੰਦੇ ਹਨ। ਮੁਸਲਮਾਨਾਂ ਵਿਚ ਮਾਨਤਾ ਹੈ ਕਿ ਮੁਰਦਿਆਂ ਨੂੰ ਕਬਰਾਂ ਬਣਾ ਕੇ ਦਬਾਉਣਾ ਚਾਹੀਦਾ ਹੈ।

Graveyard Graveyardਇਸੇ ਤਰ੍ਹਾਂ ਈਸਾਈਆਂ ਵਿਚ ਵੀ ਮੁਰਦਾ ਦਫ਼ਨਾਉਣ ਦੀ ਰੀਤੀ ਹੈ ਪਰ ਹੁਣ ਬਹੁਤੇ ਈਸਾਈ ਮੁਲਕਾਂ ਵਿਚ ਇਲੈਕਟ੍ਰਿਕ ਭੱਠੀਆਂ ਰਾਹੀਂ ਅੰਤਮ ਸਸਕਾਰ ਦਾ ਪ੍ਰਚਲਨ ਹੋ ਗਿਆ ਹੈ। ਇਸੇ ਤਰ੍ਹਾਂ ਹਿੰਦੂ-ਸਿੱਖਾਂ ਵਿਚ ਵੀ ਮ੍ਰਿਤਕ ਦਾ ਅੰਤਮ ਸਸਕਾਰ ਅਗਨੀ ਭੇਂਟ ਕਰ ਕੇ ਕੀਤਾ ਜਾਂਦਾ ਹੈ। ਭਾਵੇਂ ਇਨ੍ਹਾਂ ਰੀਤੀ ਰਿਵਾਜਾਂ ਵਿਚ ਕਿਤੇ ਨਾ ਕਿਤੇ ਵਿਗਿਆਨਕ ਸੋਚ ਵੀ ਕੰਮ ਕਰਦੀ ਹੈ ਪਰ ਜੇਕਰ ਕਿਸੇ ਨੂੰ ਉਸ ਦੇ ਰੀਤੀ ਰਿਵਾਜ ਅਨੁਸਾਰ ਸਹੂਲਤ ਨਾ ਮਿਲੇ ਤਾਂ ਕੀ ਉਹ ਪਰਵਾਰ ਅਪਣੇ ਮ੍ਰਿਤਕ ਦਾ ਅੰਤਮ ਸਸਕਾਰ ਨਹੀਂ ਕਰੇਗਾ।

 Sikh CremationSikh Cremationਉਹ ਜਾਂ ਤਾਂ ਉਸ ਸਹੂਲਤ ਦੀ ਮੰਗ ਕਰੇਗਾ, ਨਹੀਂ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ ਉਹ ਉਸੇ ਤਰ੍ਹਾਂ ਅੰਤਮ ਕਿਰਿਆ ਕਰਮ ਕਰ ਦੇਵੇਗਾ। ਦਰਅਸਲ ਇਥੇ ਇਹ ਲਿਖਣ ਦਾ ਮਕਸਦ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਿੱਖ ਵਿਦਵਾਨਾਂ ਵਿਚ ਅੰਤਮ ਸਸਕਾਰ ਸਬੰਧੀ ਗਰਮ ਬਹਿਸ ਜਾਰੀ ਹੈ।

ਇਹ ਮੁੱਦਾ ਦਰਅਸਲ ਉਦੋਂ ਉਠਿਆ ਜਦੋਂ ਉਤਰੀ ਪੱਛਮੀ ਪਾਕਿਸਤਾਨ ਦੇ ਸਿੱਖ ਆਗੂ ਨੇ ਪਿਸ਼ਾਵਰ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਖ਼ਲ ਕਰ ਕੇ ਇਹ ਮੰਗ ਕੀਤੀ ਕਿ ਖੈਬਰ-ਪਖ਼ਤੂਨਖਵਾ ਸਰਕਾਰ ਨੂੰ ਸੂਬੇ ਦੀ ਰਾਜਧਾਨੀ ਵਿਚ ਸਿੱਖਾਂ ਲਈ ਸ਼ਮਸ਼ਾਨ ਘਾਟ ਬਣਾਉਣ ਲਈ ਫ਼ੰਡ ਦੇਵੇ ਤਾਂ ਜੋ ਉਹ ਮ੍ਰਿਤਕਾਂ ਨੂੰ ਦਫ਼ਨਾਉਣ ਦੀ ਬਜਾਏ ਅਪਣੇ ਰੀਤੀ ਰਿਵਾਜਾਂ ਅਨੁਸਾਰ ਅੰਤਮ ਸਸਕਾਰ ਕਰ ਸਕਣ।

ਸਿੱਖ ਆਗੂ ਬਾਬਾ ਗੁਰਪਾਲ ਸਿੰਘ ਨੇ ਅਪਣੇ ਵਕੀਲ ਦੁਆਰਾ ਅਦਾਲਤ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ ਅਨੁਸਾਰ ਪ੍ਰੋਵਿੰਸ਼ੀਅਲ ਸਰਕਾਰ ਨੇ 2017-18 ਦੇ ਬਜਟ ਵਿਚ ਸਿੱਖਾਂ ਲਈ ਇਕ ਸ਼ਮਸ਼ਾਨ ਘਾਟ ਅਤੇ ਕਬਰਸਤਾਨ ਬਣਾਉਣ ਲਈ 3 ਕਰੋੜ ਰੁਪਏ ਰਖੇ ਸਨ। ਪਰ ਸਰਕਾਰ ਨੇ ਅਜੇ ਤਕ ਇਨ੍ਹਾਂ ਪ੍ਰੋਜੈਕਟਾਂ ਲਈ ਫ਼ੰਡ ਜਾਰੀ ਨਹੀਂ ਕੀਤੇ ਹਨ ਅਤੇ ਨਾ ਹੀ ਇਨ੍ਹਾਂ ਪ੍ਰੋਜੈਕਟਾਂ ਲਈ ਕੋਈ ਯੋਜਨਾ ਬਣਾਈ ਹੈ।

Peshawar High CourtsPeshawar High Courtsਸਿੰਘ ਨੇ ਕਿਹਾ ਕਿ ਖੈਬਰ-ਪਖ਼ਤੂਨਖਵਾ ਵਿਚ ਤਕਰੀਬਨ 60,000 ਸਿੱਖ ਰਹਿੰਦੇ ਹਨ, ਜਿਸ ਵਿਚ 15,000 ਸਿੱਖ ਇਕੱਲੇ ਪਿਸ਼ਾਵਰ ਵਿਚ ਰਹਿੰਦੇ ਹਨ। ਦਸ ਦਈਏ ਕਿ ਪਟੀਸ਼ਨਰ ਨੇ ਕਿਹਾ ਕਿ ਭਵਿੱਖ ਵਿਚ ਸਸਕਾਰ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ। ਸਿੰਘ ਨੇ ਅਪਣੀ ਪਟੀਸ਼ਨ ਵਿਚ ਲਿਖਿਆ ਹੈ ਕਿ ਉਨ੍ਹਾਂ ਦੀਆਂ ਧਾਰਮਕ ਸਿੱਖਿਆਵਾਂ ਵਿਰੁਧ ਉਨ੍ਹਾਂ ਨੂੰ ਮ੍ਰਿਤਕਾਂ ਨੂੰ ਦਫਨਾਉਣ ਲਈ ਮਜਬੂਰ ਕੀਤਾ ਗਿਆ ਹੈ। ਉਨ੍ਹਾਂ ਅਪਣੀ ਪਟੀਸ਼ਨ ਵਿਚ ਲਿਖਿਆ ਹੈ ਕਿ ਕਰੀਬ ਸਸਕਾਰਾਤਮਕ ਪਠਾਨ ਤੋਂ ਕਰੀਬ 45 ਕਿਲੋਮੀਟਰ ਦੂਰ ਅਟਕ ਦੇ ਨੇੜੇ ਸਥਿਤ ਹੈ। 

ਪਟੀਸ਼ਨਰ ਨੇ ਅਦਾਲਤ ਨੂੰ ਦਸਿਆ ਕਿ ਸਾਲ 2017-18 ਦੌਰਾਨ, ਸਰਕਾਰ ਨੇ ਘੱਟ ਗਿਣਤੀ ਲਈ ਧਨ ਅਲਾਟ ਕੀਤਾ ਸੀ ਜਿਸ ਵਿਚ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਲਈ ਐਂਬੂਲੈਂਸ ਲਗਾਉਣ ਲਈ 2.66 ਲੱਖ ਕਰੋੜ ਰੁਪਏ ਸਨ ਪਰ ਸਰਕਾਰ ਨੇ ਕਿਹਾ ਕਿ ਸਰਕਾਰ ਨੇ ਅਪਣੇ ਬਜਟ ਵਾਅਦੇ ਤੋਂ ਮੁਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਹੋਰ ਸਰਕਾਰੀ ਵਿਭਾਗ ਵੀ ਅਲਾਟ ਕੀਤੇ ਜਾਣ ਦੇ ਬਾਵਜੂਦ ਸੂਚੀਬੱਧ ਪ੍ਰਾਜੈਕਟਾਂ ਲਈ ਫ਼ੰਡ ਦੀ ਵਰਤੋਂ ਕਰਨ ਤੋਂ ਝਿਜਕ ਰਹੇ ਹਨ।

Pak Govt.Pak Govt.ਪਟੀਸ਼ਨਰ ਨੇ ਅਦਾਲਤ ਨੂੰ ਕਿਹਾ ਕਿ ਸਰਕਾਰ ਨੂੰ ਪਿਸ਼ਾਵਰ ਦੇ ਨੇੜੇ ਸ਼ਮਸ਼ਾਨਘਾਟ ਬਣਾਉਣ ਅਤੇ ਵਾਤਾਵਰਨ ਦੀਆਂ ਲੋੜਾਂ ਅਤੇ ਚਿੰਤਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਇਕ ਆਧੁਨਿਕ ਸਹੂਲਤ ਕਾਇਮ ਕਰਨ ਲਈ ਇਕ ਢੁਕਵੀਂ ਜਗ੍ਹਾ ਚੁਣਨ ਲਈ ਕਿਹਾ ਜਾਵੇ, ਤਾਕਿ ਸਿੱਖ ਅਪਣੇ ਅਜ਼ੀਜ਼ਾਂ ਦਾ ਅੰਤਮ ਸਸਕਾਰ ਸਿੱਖੀ ਰੀਤੀ ਰਿਵਾਜਾਂ ਨਾਲ ਕਰ ਸਕਣ।   

ਪਟੀਸ਼ਨਰ ਦੀ ਬੇਨਤੀ ਸੁਣਨ ਤੋਂ ਬਾਅਦ ਅਦਾਲਤ ਨੇ ਪਾਕਿਸਤਾਨ ਸਰਕਾਰ ਨੂੰ ਝਾੜ ਪਾਈ ਤੇ ਇਹ ਖ਼ਬਰ ਪਾਕਿਸਤਾਨੀ ਮੀਡੀਆ ਵਿਚ ਛਾਈ ਰਹੀ। 
ਪਾਕਿਸਤਾਨੀ ਅਖ਼ਬਾਰ 'ਟ੍ਰਿਬਿਊਨ ਐਕਸਪ੍ਰੈਸ ਨੇ ਇਸ ਰਿਪੋਰਟ ਨੂੰ ਵਿਸਥਾਰ ਨਾਲ ਛਾਪਿਆ ਜਿਸ ਕਾਰਨ ਇਹ ਮੁੱਦਾ ਭਾਰਤ ਤਕ ਪਹੁੰਚ ਗਿਆ ਤੇ ਭਾਰਤੀ ਮੀਡੀਆ ਖ਼ਾਸ ਕਰ ਕੇ ਪੰਜਾਬੀ ਮੀਡੀਆ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਪੁਛਣੇ ਸ਼ੁਰੂ ਕਰ ਦਿਤੇ ਕਿ ਪੂਰੀ ਦੁਨੀਆਂ ਦੇ ਸਿੱਖਾਂ ਦਾ ਖ਼ਿਆਲ ਰੱਖਣ ਦਾ ਦਾਅਵਾ ਕਰਨ ਵਾਲੀ ਕਮੇਟੀ ਦੇ ਆਗੂ ਕੀ ਕਰ ਰਹੇ ਹਨ।

Delhi Gurdwara Management CommitteDelhi Gurdwara Management Committeਬਸ ਫਿਰ ਕੀ ਸੀ ਹਰੇਕ ਛੋਟਾ ਵੱਡਾ ਸਿੱਖ ਆਗੂ ਇਸ ਬਹਿਸ ਵਿਚ ਕੁੱਦ ਪਿਆ। ਦਿੱਲੀ ਗੁਰਦਵਾਰਾ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਨੂੰ ਪੁਛਿਆ ਕਿ ਕੀ ਉਹ ਇਸ ਮੁੱਦੇ 'ਤੇ ਜਵਾਬ ਦੇਣਗੇ ਕਿ ਪਾਕਿਸਤਾਨ ਵਿਚ ਸਿੱਖਾਂ ਦੀ ਇਹ ਹਾਲਤ ਕਿਉਂ ਹੈ? ਕਿਉਂ ਨਹੀਂ ਉਹ ਪਾਕਿ ਸਰਕਾਰ 'ਤੇ ਦਬਾਅ ਬਣਾਉਂਦੇ ਕਿ ਸਿੱਖਾਂ ਨੂੰ ਉਨ੍ਹਾਂ ਦੇ ਰੀਤੀ ਰਿਵਾਜਾਂ ਅਨੁਸਾਰ ਜੀਵਨ ਬਸਰ ਕਰਨ ਦੀ ਆਗਿਆ ਮਿਲੇ। 

Manjit Singh GKManjit Singh GKਭਾਰਤ ਦੇ ਸਿੱਖ ਆਗੂਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪਾਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਪਾਕਿਸਤਾਨ ਵਿਚ ਸਿੱਖਾਂ ਨੂੰ ਕੋਈ ਸਮੱਸਿਆ ਨਹੀਂ ਹੈ ਤੇ ਉਹ ਅਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਅਪਣੇ ਧਾਰਮਕ ਅਕੀਦਿਆਂ ਅਨੁਸਾਰ ਹੀ ਗੁਜ਼ਾਰ ਰਹੇ ਹਨ। ਉਨ੍ਹਾਂ ਦੇ ਇਸ ਜਵਾਬ ਦਾ ਦਿੱਲੀ ਕਮੇਟੀ ਨੇ ਫਿਰ ਸਖ਼ਤ ਨੋਟਿਸ ਲਿਆ। ਦਿੱਲੀ ਕਮੇਟੀ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਸ. ਚਾਵਲਾ ਅਪਣੀ ਸਾਖ਼ ਬਚਾਉਣ ਲਈ ਝੂਠ ਬੋਲ ਰਹੇ ਜਦਕਿ ਸਿੱਖਾਂ ਨੂੰ ਪਾਕਿਸਤਾਨ 'ਚ ਸ਼ਮਸ਼ਾਨ ਘਾਟ ਵੀ ਨਹੀਂ ਮਿਲ ਰਹੇ।

Gopal Singh ChawlaGopal Singh Chawlaਸਿੱਖਾਂ ਵਿਚ ਅੱਜ ਇਹ ਬਹਿਸ ਦਾ ਮੁੱਦਾ ਬਣਿਆ ਹੋਇਆ ਹੈ। ਹਰ ਇਕ ਆਮ ਸਿੱਖ ਸੋਚ ਰਿਹਾ ਹੈ ਕਿ ਇਹ ਮਸਲਾ ਕਦੋਂ ਹੱਲ ਹੋਵੇਗਾ? ਪਾਕਿ ਸਰਕਾਰ ਇਸ ਮਸਲੇ ਨੂੰ ਕਦੋਂ ਗੰਭੀਰਤਾ ਨਾਲ ਹੱਲ ਕਰਦੀ ਹੈ ਇਹ ਤਾਂ ਅਜੇ ਭਵਿੱਖ ਦੇ ਗਰਭ 'ਚ ਹੈ ਪਰ ਫ਼ਿਲਹਾਲ ਸਿੱਖ ਵਿਦਵਾਨ ਤੇ ਸਿੱਖ ਆਗੂ ਅੰਤਮ ਸਸਕਾਰ ਦੇ ਮੁੱਦੇ 'ਤੇ ਉਲਝੇ ਹੋਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement