ਫਲਾਇੰਗ ਸਿੱਖ ਦੇ ਨਾਂ ਨਾਲ ਜਾਣਿਆ ਜਾਂਦਾ ਮਸ਼ਹੂਰ ਦੌੜਾਕ ਮਿਲਖਾ ਸਿੰਘ
Published : Nov 20, 2019, 12:34 pm IST
Updated : Mar 23, 2020, 6:16 pm IST
SHARE ARTICLE
Milkha Singh
Milkha Singh

ਏਸ਼ੀਅਨ ਗੇਮਸ ਵਿਚ 4 ਗੋਲਡ ਮੈਡਲ ਕਾਮਨਵੈਲਥ ਗੇਮਸ  'ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ।

ਅਜਿਹਾ ਸ਼ਖ਼ਸ ਜਿਹੜਾ ਵੰਡ ਦੇ ਦੰਗਿਆਂ 'ਚ ਬਾਲ-ਬਾਲ ਬਚਿਆ, ਜਿਸ ਦੇ ਪਰਿਵਾਰ ਦੇ ਕਈ ਮੈਂਬਰ ਉਸਦੀਆਂ ਅੱਖਾਂ ਸਾਹਮਣੇ ਹੀ ਕਤਲ ਕਰ ਦਿੱਤੇ ਗਏ, ਜਿਹੜਾ ਰੇਲਗੱਡੀ 'ਚ ਟਿਕਟ ਦੇ ਬਗੈਰ ਸਫ਼ਰ ਕਰਦਾ ਫੜਿਆ ਗਿਆ ਤੇ ਉਸ ਨੂੰ ਜੇਲ੍ਹ ਵੀ ਸੁਣਾਈ ਗਈ ਉਹ ਸ਼ਖ਼ਸ ਜਿਸਨੇ ਇੱਕ ਗਿਲਾਸ ਦੁੱਧ ਲਈ ਫ਼ੌਜ ਦੀ ਦੌੜ 'ਚ ਹਿੱਸਾ ਲਿਆ ਤੇ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣਿਆ। ਉਹ ਹੈ  ਭਾਰਤ ਦੇ ਦਿੱਗਜ਼ ਦੋੜਾਕ ਮਿਲਖਾ ਸਿੰਘ ਜਿਸਨੂੰ ਕਿ ਫਲਾਇੰਗ ਸਿੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

Milkha SinghMilkha Singh

ਏਸ਼ੀਅਨ ਗੇਮਸ ਵਿਚ 4 ਗੋਲਡ ਮੈਡਲ ਕਾਮਨਵੈਲਥ ਗੇਮਸ  'ਚ ਗੋਲਡ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ ਦੀ ਦੁਨੀਆ ਦੀਵਾਨੀ ਹੈ। 'ਦਾ ਫਲਾਇੰਗ ਸਿੱਖ' ਦੇ ਨਾਮ ਨਾਲ ਮਸ਼ੂਹਰ ਇਸ ਦਿੱਗਜ਼ ਨੂੰ ਭਾਰਤੀ ਹੀ ਨਹੀਂ ਬਲਕਿ ਗੁਆਂਢੀ ਪਾਕਸਿਤਾਨ ਸਮੇਤ ਦੁਨੀਆਂ ਦੇ ਹਰ ਕੋਨੇ ਤੋਂ ਪਿਆਰ ਮਿਲਿਆ। ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਦਾ ਨਾਮ ਵੀ ਪਾਕਸਿਤਾਨ ਦੇ ਪੀ ਐਮ ਨੇ ਦਿੱਤਾ ਸੀ।

Gold Medal Commonwealth GamesMilkha Singh

3 ਵਾਰ ਓਲੰਪੀਅਨ ਮਿਲਖਾ ਦਾ ਜਨਮ ਗੋਵਿੰਦਪੁਰਾ  'ਚ 20 ਨਵੰਬਰ 1929 ਨੂੰ ਜੋ ਕਿ ਹੁਣ ਪਾਕਿਸਤਾਨ ਵਿਚ ਹੈ ਓਥੇ ਹੋਇਆ ਪਰ ਉਹ ਅਜਾਦੀ ਤੋਂ ਬਾਅਦ ਭਾਰਤ ਆ ਗਏ। ਮਿਲਖਾ ਦੀ ਹੁਸ਼ਿਆਰੀ ਅਤੇ ਰਫ਼ਤਾਰ ਇਸ ਤਰ੍ਹਾਂ ਦੀ ਸੀ ਕਿ ਓਹਨਾਂ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਫੀਲਡ ਮਾਰਸ਼ਲ ਅਯੂਬ ਖਾਨ ਦੁਆਰਾ 'ਦਿ ਫਲਾਇੰਗ ਸਿੱਖ' ਦਾ ਨਾਮ ਦਿੱਤਾ ਗਿਆ। ਅਯੂਬ ਖਾਨ ਨੇ ਕਿਹਾ ਸੀ ਕਿ ਮਿਲਖਾ ਦੌੜ ਨਹੀਂ ਸਗੋਂ ਉੱਡ ਰਿਹਾ ਸੀ। ਮਿਲਖਾ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ ਵੀ ਇਸ ਘਟਨਾ ਨੂੰ ਦਰਸਾਉਂਦੀ ਹੈ ਕਿ ਜਦੋਂ ਮਿਲਖਾ-ਮਿਲਖਾ ਨਾਮ ਪਾਕਿਸਤਾਨ ਦੇ ਸਟੇਡੀਅਮ ਵਿਚ ਗੂੰਜਣਾ ਸ਼ੁਰੂ ਹੋਇਆ ਸੀ। 

Ayub KhanAyub Khan

ਉਸਨੇ ਲਾਹੌਰ ਵਿਚ ਪਾਕਿਸਤਾਨ ਦੇ ਚੋਟੀ ਦੇ ਦੌੜਾਕ ਅਬਦੁੱਲ ਖਾਲਿਕ ਨੂੰ ਹਰਾਇਆ ਸੀ। ਉਨ੍ਹਾਂ ਦਿਨਾਂ ਦੇ ਤਣਾਅ ਭਰੇ ਮਾਹੌਲ ਵਿਚ ਵੀ, ਸਟੇਡੀਅਮ ਮਿਲਖਾ ਦੀ ਜਿੱਤ ਵਿਚ ਝੂਮਣ ਲੱਗ ਪਿਆ ਸੀ। ਅਯੂਬ ਖਾਨ ਨੇ ਦੌੜ ਤੋਂ ਬਾਅਦ ਮਿਲਖਾ ਸਿੰਘ ਨੂੰ ਮੈਡਲ ਪਹਿਨਾਉਂਦੇ ਹੋਏ ਕਿਹਾ ਸੀ ਕਿ ,' ਅੱਜ ਮਿਲਖਾ ਦੌੜ ਨਹੀਂ ਉੱਡ ਰਿਹਾ ਸੀ, ਇਸ ਲਈ ਅਸੀਂ ਉਸ ਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ। ਮਿਲਖਾ ਸਿੰਘ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਹੈ। ਓਹਨਾਂ ਰੋਮ ਵਿਚ 1960 ਦੇ ਸਮਰ ਓਲੰਪਿਕ ਅਤੇ ਟੋਕਯੋ ਵਿਚ 1964 ਦੇ ਸਮਰ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ।

Milkha SinghMilkha Singh

ਇਸਦੇ ਨਾਲ ਹੀ ਓਹਨਾਂ ਨੇ 1958 ਅਤੇ 1962 ਏਸ਼ੀਆਈ ਖੇਡਾਂ ਵਿਚ ਵੀ ਸੋਨੇ ਦੇ ਤਗਮੇ ਜਿੱਤੇ। ਓਹਨਾਂ 1960 ਦੇ ਰੋਮ ਓਲੰਪਿਕ ਖੇਡਾਂ ਵਿਚ ਸਾਬਕਾ ਓਲੰਪਿਕ ਰਿਕਾਰਡ ਤੋੜਿਆ, ਪਰ ਤਗਮਾ ਗੁਆਇਆ। ਇਸ ਸਮੇਂ ਦੌਰਾਨ, ਓਹਨਾਂ ਅਜਿਹਾ ਰਾਸ਼ਟਰੀ ਰਿਕਾਰਡ ਬਣਾਇਆ, ਜੋ ਲਗਭਗ 40 ਸਾਲਾਂ ਬਾਅਦ ਟੁੱਟ ਗਿਆ। ਮਿਲਖਾ ਸਿੰਘ ਦਾ ਕਹਿਣਾ ਹੈ ਕਿ, ‘ਮੇਰੀ ਆਦਤ ਸੀ ਕਿ ਮੈਂ ਹਰ ਦੌੜ ਵਿਚ ਇੱਕ ਵਾਰ ਪਿੱਛੇ ਮੁੜਦਾ ਸੀ। ਰੋਮ ਓਲੰਪਿਕਸ ਵਿਚ ਦੌੜ ਬਹੁਤ ਨੇੜੇ ਸੀ ਅਤੇ ਮੈਂ ਇੱਕ ਜਬਰਦਸਤ ਸ਼ੁਰੂਆਤ ਕੀਤੀ, ਹਾਲਾਂਕਿ, ਮੈਂ ਇਕ ਵਾਰ ਪਿੱਛੇ ਮੁੜਿਆ ਅਤੇ ਸ਼ਾਇਦ ਇਹ ਉਹ ਥਾਂ ਹੈ ਜਿਥੇ ਮੈਂ ਇਸ ਨੂੰ ਯਾਦ ਕੀਤਾ। 

Ayub KhanMilkha Singh

ਇਸ ਦੌੜ ਵਿਚ ਕਾਂਸੀ ਦਾ ਤਗਮਾ ਜੇਤੂ ਦਾ ਸਮਾਂ 45.5 ਅਤੇ ਮਿਲਖਾ ਨੇ 45.6 ਸੈਕਿੰਡ ਵਿਚ ਦੌੜ ਪੂਰੀ ਕੀਤੀ। ’ਮਿਲਖਾ ਸਿੰਘ ਦੀ ਨਿੱਜੀ ਜ਼ਿੰਦਗੀ ਵੀ ਬਹੁਤ ਪ੍ਰੇਰਣਾਦਾਇਕ ਹੈ। 3 ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਮਿਲਖਾ ਨੇ ਬੈਟਲ ਆਫ਼ ਟਾਈਗਰ ਹਿਲ ਵਿਚ ਸ਼ਹੀਦ ਹੋਣ ਵਾਲੇ ਹਵਲਦਾਰ ਵਿਕਰਮ ਸਿੰਘ ਨੂੰ ਗੋਦ ਲਿਆ ਸੀ ਮਿਲਖਾ ਨੇ ਉਸ ਬੱਚੇ ਦਾ ਪੜ੍ਹਾਈ ਲਿਖਾਈ ਅਤੇ ਪਾਲਣ ਪੋਸ਼ਣ ਦਾ ਪੂਰਾ ਖਰਚਾ ਅਦਾ ਕਰਨ ਦਾ ਐਲਾਨ ਕੀਤਾ। ਆਜ਼ਾਦੀ ਤੋਂ ਬਾਅਦ, ਉਸਨੂੰ ਪੰਜਾਬ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਫਿਰ ਉਹ ਦਿੱਲੀ ਚਲੇ ਗਏ, ਜਿੱਥੇ ਉਹ ਕੁਝ ਸਮਾਂ ਆਪਣੀ ਭੈਣ ਦੇ ਪਰਿਵਾਰ ਨਾਲ ਰਹੇ ।

Milkha Singh  Milkha Singh

ਇਕ ਵਾਰ ਬਿਨਾਂ ਟਿਕਟ ਯਾਤਰਾ ਕਰਨ ਲਈ ਓਹਨਾ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਮਿਲਖਾ ਦੀ ਭੈਣ ਨੇ ਆਪਣੇ ਗਹਿਣੇ ਵੇਚ ਕੇ ਮਿਲਖਾ ਨੂੰ ਜੇਲ੍ਹ ਤੋਂ ਬਾਹਰ ਕਢਵਾਇਆ ਸੀ। ਮਿਲਖਾ ਦੀ ਜ਼ਿੰਦਗੀ 'ਤੇ ਅਧਾਰਤ ਬਾਲੀਵੁੱਡ ਫਿਲਮ ਵੀ ਬਣਾਈ ਗਈ ਹੈ। ਸਾਲ 2013 ਵਿਚ, ਭਾਗ ਮਿਲਖਾ ਭਾਗ  ਫਿਲਮ  ਵਿਚ ਫਰਹਾਨ ਅਖਤਰ ਨੇਮਿਲਖਾ ਦਾ ਕਿਰਦਾਰ ਨਿਭਾਇਆ ਸੀ ਤੇ ਫਿਲਮ ਨੇ 100 ਕਰੋੜ ਦਾ ਕਾਰੋਬਾਰ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement