ਦੁਨੀਆਂ ਦਾ ਖ਼ੂਬਸੂਰਤ ਸ਼ਹਿਰ ਹੈ ਪੈਰਿਸ
Published : Feb 25, 2023, 12:51 pm IST
Updated : Feb 25, 2023, 1:36 pm IST
SHARE ARTICLE
photo
photo

ਪਰੀ ਕਥਾਵਾਂ ਵਿਚ ਬਹੁਤ ਸਾਰੇ ਅਜਿਹੇ ਪਾਤਰਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਪੈਰਿਸ ਦੇ ਸ਼ਹਿਜ਼ਾਦੇ ਮੰਨਿਆ ਜਾਂਦਾ ਹੈ

 

ਪਿਆਰੇ ਬੱਚਿਉ! ਅਸੀਂ ਪੁਰਾਤਨ ਲੋਕ ਕਹਾਣੀਆਂ ਅਤੇ ਬਾਤਾਂ ਵਿਚ ਪੈਰਿਸ ਬਾਰੇ ਸੁਣਦੇ ਆਏ ਹਾਂ। ਪਰੀ ਕਥਾਵਾਂ ਵਿਚ ਬਹੁਤ ਸਾਰੇ ਅਜਿਹੇ ਪਾਤਰਾਂ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੂੰ ਪੈਰਿਸ ਦੇ ਸ਼ਹਿਜ਼ਾਦੇ ਮੰਨਿਆ ਜਾਂਦਾ ਹੈ। ਪੂਰੇ ਯੂਰਪ ਵਿਚ ਪੈਰਿਸ ਨੂੰ ਅੱਜ ਵੀ ਗਲੈਮਰ ਦੀ ਰਾਜਧਾਨੀ ਵਜੋਂ ਜਾਣਿਆਂ ਜਾਂਦਾ ਹੈ। ਪੈਰਿਸ ਫ਼ਰਾਂਸ ਦੀ ਰਾਜਧਾਨੀ ਹੀ ਨਹੀਂ ਸਗੋਂ ਫ਼ਰਾਂਸ ਦਾ ਸੱਭ ਤੋਂ ਵੱਡਾ ਸ਼ਹਿਰ ਵੀ ਹੈ। ਇਹ 105 ਕਿਲੋਮੀਟਰ ਵਿਚ ਫੈਲਿਆ ਹੋਇਆ ਹੈ।

ਫ਼ਰਾਂਸੀਸੀ ਭਾਸ਼ਾ ਵਿਚ ਪੈਰਿਸ ਨੂੰ ਪਾਗੀ ਵੀ ਕਿਹਾ ਜਾਂਦਾ ਹੈ। ਇਹ ਅਜਾਇਬ-ਘਰਾਂ, ਆਰਟ ਗੈਲਰੀਆਂ, ਹੋਟਲਾਂ, ਮਹਿਲਾ, ਫ਼ੈਸ਼ਨ ਵਿਗਿਆਨ  ਅਤੇ ਕਲਾ ਦਾ ਸ਼ਹਿਰ ਹੀ ਨਹੀਂ ਬਲਕਿ ਇਕ ਦੁਨੀਆਂ ਹੈ ਅਤੇ ਸਾਰੀ ਦੁਨੀਆਂ ਦੇ ਸੈਲਾਨੀਆਂ ਦਾ ਖ਼ੂਬਸੂਰਤ ਘਰ ਵੀ ਹੈ। ਦੁਨੀਆਂ ਦੇ ਇਸ ਸੋਹਣੇ ਸ਼ਹਿਰ ਵਿਚ 22,29,621 ਲੋਕ ਵਸਦੇ ਹਨ। ਇਹ ਸ਼ਹਿਰ ਸੇਨ ਨਦੀ ਦੇ ਕਿਨਾਰੇ ਤੇ ਸਥਿਤ ਹੈ ਅਤੇ ਪੂਰੇ ਯੂਰਪ ਵਿਚ ਲੰਦਨ ਤੋਂ ਬਾਅਦ ਇਸ ਨੂੰ ਯੂਰਪ ਮਹਾਂਸੰਘ ਦਾ ਦੂਜਾ ਵੱਡਾ ਸ਼ਹਿਰ ਮੰਨਿਆ ਗਿਆ ਹੈ। 

ਸੰਨ 1900 ਵਿਚ ਸਥਾਪਤ ਇਸ ਸ਼ਹਿਰ ਵਿਚ ਮਾਸਕੋ ਮੈਟਰੋ ਪ੍ਰਣਾਲੀ ਤੋਂ ਬਾਅਦ ਦੁਨੀਆਂ ਦੀ ਸਭ ਤੋਂ ਵੱਡੀ ਮੈਟਰੋ ਪ੍ਰਣਾਲੀ ਹੈ ਜੋ 5.23 ਮਿਲੀਅਨ ਯਾਤਰੀਆਂ ਨੂੰ ਸੇਵਾਵਾਂ ਦਿੰਦੀ ਹੈ। ਇਸ ਸ਼ਹਿਰ ਵਿਚ ਹੀ ਹੈ ‘ਪੈਰਿਸ ਚਾਰਲਸ ਢੀਂਗਲ’ ਹਵਾਈ ਅੱਡਾ ਜੋ ਲੰਦਨ ਦੇ ਹੀਥਰੋ ਹਵਾਈ ਅੱਡੇ ਤੋਂ ਬਾਅਦ ਯੂਰਪ ਦਾ ਸੱਭ ਤੋਂ ਵੱਡਾ ਹਵਾਈ ਅੱਡਾ ਹੈ। ਦੁਨੀਆਂ ਦਾ ਪਹਿਲਾ ਸਟਰੀਟ ਲਾਈਟ ਸ਼ਹਿਰ ਵੀ ਪੈਰਿਸ ਨੂੰ ਹੀ ਮੰਨਿਆ ਗਿਆ ਹੈ ਜਿਥੇ ਹਰ ਸਾਲ ਢਾਈ ਕਰੋੜ ਸੈਲਾਨੀ ਸੈਰ ਕਰਦੇ ਹਨ। ‘ਦੁਖੀਏ’ ਨਾਵਲ ਦੇ ਪ੍ਰਸਿੱਧ ਲੇਖਕ ‘ਵਿਕਟਰ ਹਿਊਗੇ’ ਵੀ ਇਸ ਸ਼ਹਿਰ ਦੇ ਹੀ ਨਿਵਾਸੀ ਸਨ, ਜਿਨ੍ਹਾਂ ਨੂੰ ਬੜੀ ਸ਼ਰਧਾ ਅਤੇ ਲਗਨ ਨਾਲ ਪੜਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖਮੀ 

ਆਈਫ਼ਲ ਟਾਵਰ ਜਿਸ ਦੀ ਉਚਾਈ 324 ਮੀਟਰ ਹੈ ਅਤੇ ਦੁਨੀਆਂ ਦਾ ਅਜੂਬਾ ਡਿਜ਼ਨੀਲੈਂਡ ਪੈਰਿਸ ਦੇ ਮੁੱਖ ਆਕਰਸ਼ਣ ਹਨ ਜਿਨ੍ਹਾਂ ਨੂੰ ਦੇਖਣ ਲਈ ਹਮੇਸ਼ਾ ਹੀ ਦੁਨੀਆਂ ਭਰ ਦੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਪੈਰਿਸ ਨੂੰ ਪ੍ਰੇਮੀਆਂ ਦਾ ਸ਼ਹਿਰ ਅਤੇ ਦੁਨੀਆਂ ਦੀ ਸੱਭ ਤੋਂ ਵੱਡੀ ਸੈਰਗਾਹ ਵੀ ਮੰਨਿਆ ਜਾਂਦਾ ਹੈ। ਬੱਚਿਉ! ਜ਼ਿਦਗੀ ਵਿਚ ਮੌਕਾ ਮਿਲੇ ਤਾਂ ਪੈਰਿਸ ਵਰਗੇ ਸੋਹਣੇ ਸ਼ਹਿਰ ਦੀ ਸੈਰ ਜ਼ਰੂਰ ਕੀਤੀ ਜਾਵੇ ਜੋ ਸਾਡੀ ਜਾਣਕਾਰੀ ਵਿਚ ਅਥਾਹ ਵਾਧਾ ਕਰੇਗੀ।

ਪਿੰਡ ਤੇ ਡਾਕ -ਕੋਟਲੀ ਖ਼ਾਸ,
ਤਹਿ: ਮੁਕੇਰੀਆਂ (ਹੁਸ਼ਿਆਰਪੁਰ)
ਮੋਬਾਈਲ 94653-69343

Tags: paris, beautiful

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement