5 ਜਨਵਰੀ ਬਨਾਮ 1 ਜਨਵਰੀ
Published : Aug 25, 2018, 11:08 am IST
Updated : Aug 25, 2018, 11:08 am IST
SHARE ARTICLE
Nanakshahi Calendar
Nanakshahi Calendar

ਜੁਲਾਈ ਦੇ ਆਖ਼ਰੀ ਹਫ਼ਤੇ (26 ਤੇ 29 ਜੁਲਾਈ 2018 ਈ.) ਵੈਨਕੂਵਰ ਤੇ ਸਰੀ ਵਿਚ ਹੋਏ ਦੋ ਸੈਮੀਨਾਰ, ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ...........

ਜੁਲਾਈ ਦੇ ਆਖ਼ਰੀ ਹਫ਼ਤੇ (26 ਤੇ 29 ਜੁਲਾਈ 2018 ਈ.) ਵੈਨਕੂਵਰ ਤੇ ਸਰੀ ਵਿਚ ਹੋਏ ਦੋ ਸੈਮੀਨਾਰ, ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ। ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜ਼ਰੂਰ ਹੋਏ ਹਨ। ਉਥੇ ਹੀ ਇਕ ਹੋਰ ਨੁਕਤਾ ਜੋ ਉਭਰ ਕੇ ਸਾਹਮਣੇ ਆਇਆ ਹੈ, ਉਹ ਹੈ ਸ. ਪਾਲ ਸਿੰਘ ਪੁਰੇਵਾਲ ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ, ਕੈਲੰਡਰ ਵਿਗਿਆਨ ਦੀ ਜਾਣਕਾਰੀ ਵਿਚ ਜ਼ਮੀਨ-ਅਸਮਾਨ ਦਾ ਅੰਤਰ। ਇਹ ਵਿਚਾਰ ਚਰਚਾ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਰਿਮਆਨ ਹੋਈ ਸੀ।

26 ਜੁਲਾਈ ਦਾ ਸੈਮੀਨਾਰ “3anadian Sikh * “eaching Society” ਵਲੋਂ ਸਰੀ ਵਿਚ ਆਯੋਜਿਤ ਕੀਤਾ ਗਿਆ ਸੀ ਅਤੇ 29 ਜੁਲਾਈ ਨੂੰ ਭਾਈ ਗੁਰਲਾਲ ਸਿੰਘ (ਸੰਪਾਦਕ ਪੰਜਾਬੀ ਟ੍ਰਿਬਿਊਨ) ਵਲੋਂ ਸਰੀ ਵਿਚ ਆਯੋਜਿਤ ਕੀਤਾ ਗਿਆ ਸੀ। ਦੂਜੇ ਸੈਮੀਨਾਰ ਵਿਚ, ਪਹਿਲਾਂ ਵਿਚਾਰੇ ਗਏ ਨੁਕਿਤਆਂ ਦਾ ਦੁਹਰਾਉਣਾ ਹੀ ਸੀ ਪਰ ਹਾਲ ਵਿਚ ਹਾਜ਼ਰ ਸਰੋਤੇ (ਸਿੱਖ ਸੰਗਤ) ਜ਼ਰੂਰ ਨਵੇਂ ਸਨ। ਇਸ ਸਬੰਧੀ ਸੋਸ਼ਲ ਮੀਡੀਏ ਰਾਹੀਂ ਕਈ ਸਜਣਾਂ ਵਲੋਂ ਸੰਪਰਕ ਕਰ ਕੇ, ਕਰਨਲ ਸੁਰਜੀਤ ਸਿੰਘ ਨਿਸ਼ਾਨ ਵਲੋਂ ਕੀਤੇ ਗਏ ਇਤਰਾਜ਼, ''ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ'' ਸਬੰਧੀ ਜਾਣਕਾਰੀ ਮੰਗੀ ਗਈ ਹੈ।

ਕਰਨਲ ਸੁਰਜੀਤ ਸਿੰਘ ਨਿਸ਼ਾਨ ਦੇ ਦੱਸਣ ਮੁਤਾਬਕ, ਉਨ੍ਹਾਂ ਨੇ ਇਹ ਇਤਰਾਜ਼ ਪਹਿਲੀ ਵਾਰ ਦਸੰਬਰ 1999 ਈ. ਵਿਚ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਮੀਟਿੰਗ ਵਿਚ ਕੀਤਾ ਸੀ ਜਿਸ ਦਾ ਕਈ ਵਾਰ ਜਵਾਬ ਦਿਤਾ ਜਾ ਚੁੱਕਾ ਹੈ, ਪਰ ਕਰਨਲ ਨਿਸ਼ਾਨ, ਪਿਛਲੇ 18-19 ਸਾਲਾਂ ਤੋਂ ਇਹੀ ਇਤਰਾਜ਼ ਮੁੜ-ਮੁੜ ਦੁਹਰਾ ਰਹੇ ਹਨ ਜੋਕਿ ਨਵੇਂ ਪਾਠਕਾਂ/ਸਰੋਤਿਆਂ ਨੂੰ ਪ੍ਰਭਾਵਤ ਵੀ ਕਰਦਾ ਹੈ। ਆਉ ਇਸ ਦੀ ਅਸਲੀਅਤ ਨੂੰ ਸਮਝੀਏ। ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ ਇਤਰਾਜ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ, ਬਿਕ੍ਰਮੀ ਕੈਲੰਡਰ ਮੁਤਾਬਕ 23 ਪੋਹ/22 ਦਸੰਬਰ ਹੈ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਬਣਦੀ ਹੈ,

ਪਰ ਇਹ ਤਰੀਕ ਉਨ੍ਹਾਂ ਮੁਤਾਬਕ ਗ਼ਲਤ ਹੈ ਕਿਉਂਕਿ ਉਨ੍ਹਾਂ ਅਨੁਸਾਰ ਅਸਲ ਵਿਚ ਇਹ ਤਰੀਕ 1 ਜਨਵਰੀ ਬਣਦੀ ਹੈ। ਇਸੇ ਤਰ੍ਹਾਂ ਹੀ ਬਾਕੀ ਸਾਰੀਆਂ ਤਰੀਕਾਂ ਵੀ ਗ਼ਲਤ ਹਨ। ਕਰਨਲ ਨਿਸ਼ਾਨ ਨੇ ਪਾਲ ਸਿੰਘ ਪੁਰੇਵਾਲ ਵਲੋਂ ਬਣਾਈ 500 ਸਾਲਾ ਜੰਤਰੀ ਦੇ ਹਵਾਲੇ ਨਾਲ ਦਸਿਆ ਕਿ ''ਇਨ੍ਹਾਂ ਨੇ ਲਿਖਿਆ ਹੈ ਕਿ ਜੂਲੀਅਨ ਕੈਲੰਡਰ ਦੀ ਤਰੀਕ ਨੂੰ ਗਰੈਗੋਰੀਅਨ ਕੈਲੰਡਰ ਵਿਚ ਬਦਲੀ ਕਰਨ ਵੇਲੇ 1582 ਤੋਂ 1752 ਦੇ ਦਰਿਮਆਨ ਦੀਆਂ ਤਰੀਕਾਂ ਵਿਚ 10 ਜਮ੍ਹਾਂ ਕਰ ਕੇ ਤਰੀਕ ਕੱਢੀ ਜਾ ਸਕਦੀ ਹੈ। ਇਸ ਲਈ 22 ਦਸੰਬਰ ਵਿਚ 10 ਜਮ੍ਹਾਂ ਕਰਨ ਉਤੇ ਇਹ 1 ਜਨਵਰੀ 1667 ਈ. ਬਣਦੀ ਹੈ।'' ਕਾਸ਼!

ਕਰਨਲ ਨਿਸ਼ਾਨ ਨੇ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਪੜ੍ਹਿਆ/ਸਮਝਿਆ ਹੁੰਦਾ ਤਾਂ ਉਨ੍ਹਾਂ ਨੂੰ ਪਤਾ ਹੋਣਾ ਸੀ ਕਿ ਕੈਲੰਡਰ ਕਮੇਟੀ ਨੇ ਜੂਲੀਅਨ ਤਰੀਕ ਵਿਚ 10 ਜਾਂ 11 ਦਿਨ ਜਮ੍ਹਾਂ ਕਰ ਕੇ ਨਵੀਆਂ ਤਰੀਕਾਂ ਨਹੀਂ ਕਢੀਆਂ। ਕੈਲੰਡਰ ਕਮੇਟੀ ਵਲੋਂ ਬਣਾਏ ਨਿਯਮ, ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਵਿਚ ਦਰਜ ਹਨ। ਨਿਯਮ ਨੰਬਰ (6) ''ਨਾਨਕਸ਼ਾਹੀ ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ, ਹਾੜ, ਸਾਵਣ (ਹਰ ਮਹੀਨੇ) ਦੇ ਦਿਨਾਂ ਦੀ ਗਿਣਤੀ 31 ਹੋਵੇਗੀ। ਪਿਛਲੇ ਸੱਤ ਮਹੀਨਿਆਂ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ (ਹਰ ਮਹੀਨੇ) ਦੇ ਦਿਨਾਂ ਦੀ ਗਿਣਤੀ 30 ਹੋਵੇਗੀ।

ਨਿਯਮ ਨੰਬਰ (10) “ਖ਼ਾਲਸੇ ਦੇ 300 ਸਾਲਾ ਸਾਜਨਾ ਦਿਵਸ ਭਾਵ 531 ਨਾਨਕਸ਼ਾਹੀ ਮੁਤਾਬਕ 1999 ਈ. ਵਿਚ ਵੈਸਾਖੀ ਤੋਂ ਗੁਰਪੁਰਬਾਂ ਤੇ ਸਿੱਖ ਇਤਹਾਸਕ ਦਿਹਾੜਿਆਂ ਨੂੰ ਨਾਨਕਸ਼ਾਹੀ ਕੈਲੰਡਰ ਦੀਆਂ ਤਰੀਕਾਂ ਵਿਚ ਬਦਲ ਦਿਤਾ ਜਾਵੇਗਾ। ਤੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜ਼ੀ ਤਰੀਕਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰਖਿਆ ਜਾਵੇਗਾ। ''ਹੁਣ ਜਦੋਂ ਕੈਲੰਡਰ ਦਾ ਆਧਾਰ 1 ਵੈਸਾਖ/14 ਅਪ੍ਰੈਲ ਹੈ ਤਾਂ ਚੇਤ ਦੇ 31 ਦਿਨ ਪੂਰੇ ਕਰਨ ਇਸ ਦਾ ਆਰੰਭ (ਇਕ ਮਹੀਨਾ ਪਿੱਛੇ ਕਰ ਕੇ) 14 ਮਾਰਚ ਰਖਿਆ ਗਿਆ ਹੈ।

ਇਸ ਤਰ੍ਹਾਂ ਹੀ ਜੇਠ 15 ਮਈ ਤੋਂ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗੱਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਤੇ ਫੱਗਣ ਦਾ ਆਰੰਭ 12 ਫ਼ਰਵਰੀ ਤੋਂ ਹੋਵੇਗਾ। ਹੁਣ ਜਦੋਂ ਪੋਹ ਦਾ ਆਰੰਭ 14 ਦਸੰਬਰ ਤੋਂ ਹੋ ਰਿਹਾ ਹੈ ਤਾਂ 23 ਪੋਹ 5 ਜਨਵਰੀ ਨੂੰ ਹੀ ਆਵੇਗਾ। ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਜੋ 2 ਹਾੜ (30 ਮਈ ਜੂਲੀਅਨ) ਨੂੰ ਹੋਈ ਸੀ, ਦੀ ਤਰੀਕ ਕਰਨਲ ਨਿਸ਼ਾਨ ਦੀ ਖੋਜ ਮੁਤਾਬਕ (30+10) 9 ਮਈ ਬਣਦੀ ਹੈ। ਨਾਨਕਸ਼ਾਹੀ ਕੈਲੰਡਰ ਵਿਚ ਹਾੜ ਮਹੀਨੇ ਦਾ ਆਰੰਭ 15 ਜੂਨ ਨੂੰ ਹੋਣ ਕਾਰਨ 2 ਹਾੜ ਹਰ ਸਾਲ 16 ਜੂਨ ਨੂੰ ਆਵੇਗੀ।

ਹੁਣ ਜੇ ਕਰਨਲ ਨਿਸ਼ਾਨ ਦੇ ਗਣਿਤ ਮੁਤਾਬਕ ਵੈਸਾਖੀ ਦੀ ਤਰੀਕ ਕੱਢੀ ਜਾਵੇ, ਜੋ ਕਿ 1756 ਬਿਕ੍ਰਮੀ ਵਿਚ 29 ਮਾਰਚ ਨੂੰ ਸੀ 29+10 8 ਅਪ੍ਰੈਲ ਬਣਦੀ ਹੈ। ਇਸ ਤਰੀਕ ਤੇ ਉਨ੍ਹਾਂ ਨੇ ਕਦੇ ਇਤਰਾਜ਼ ਨਹੀਂ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਵਿਚ ਦਰਜ ਵੈਸਾਖੀ ਦੀ ਤਰੀਕ 14 ਅਪ੍ਰੈਲ ਗ਼ਲਤ ਹੈ ਸਗੋਂ ਇਥੇ ਉਹ ਇਹ ਕਹਿੰਦੇ ਹਨ ਕਿ ਅਸੀ ਵੈਸਾਖੀ 1 ਵੈਸਾਖ ਨੂੰ ਮਨਾਉਂਦੇ ਹਾਂ, ਨਾਕਿ 29 ਮਾਰਚ ਜਾਂ 13-14 ਅਪ੍ਰੈਲ ਨੂੰ। 

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ, 22 ਦਸੰਬਰ ਵਿਚ 10 ਦਿਨ ਜਮ੍ਹਾਂ ਕਰ ਕੇ 1 ਜਨਵਰੀ ਬਣਦੀ ਹੈ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਰੀਕ, 30 ਮਈ ਵਿਚ 10 ਜਮ੍ਹਾਂ ਕਰ ਕੇ 9 ਜੂਨ ਬਣਦੀ ਹੈ ਤਾਂ ਵੈਸਾਖੀ ਦੀ ਤਰੀਕ, 29 ਮਾਰਚ ਵਿਚ 10 ਦਿਨ ਜਮ੍ਹਾਂ ਕਰ ਕੇ 8 ਅਪ੍ਰੈਲ ਕਿਉਂ ਨਹੀਂ ਬਣਦੀ?

ਹੁਣ ਜੇ ਅੰਗ੍ਰੇਜ਼ੀ ਤਰੀਕਾਂ ਦੀ ਬਜਾਏ ਵੈਸਾਖੀ, 1 ਵੈਸਾਖ ਨੂੰ ਮਨਾ ਲਈ ਜਾਂਦੀ ਹੈ (ਜੋ ਕਿ 16 ਦਿਨਾਂ ਦੇ ਅੰਤਰ ਨਾਲ 14 ਅਪ੍ਰੈਲ ਨੂੰ ਆਉਂਦੀ ਹੈ) ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਨੂੰ ਮਨਾਉਣ ਤੇ ਇਤਰਾਜ਼ ਕਿਉਂ? ਇਸੇ ਸਮੇਂ ਦੌਰਾਨ ਹੀ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ ਸਨ। ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ, ਜੋ ਕਿ 7 ਦਸੰਬਰ ਤੋਂ ਖਿਸਕ ਕੇ 21 ਦਸੰਬਰ ਬਣ ਗਈ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ 12 ਦਸੰਬਰ ਤੋਂ ਖਿਸਕ ਕੇ 26 ਦਸੰਬਰ ਮੰਨ ਲਈ ਗਈ

ਜਦੋਂ ਕਿ ਇਨ੍ਹਾਂ ਦਿਹਾੜਿਆਂ ਦੀ ਅੱਜ ਵੀ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਜਾਂਦੇ ਕੈਲੰਡਰ ਵਿਚ 8 ਪੋਹ ਤੇ 13 ਹੀ ਦਰਜ ਹੈ। ਇਨ੍ਹਾਂ ਤਰੀਕਾਂ ਬਾਰੇ ਵੀ ਕਦੇ ਕੋਈ ਇਤਰਾਜ਼ ਨਹੀਂ ਪੜ੍ਹਿਆ-ਸੁਣਿਆ। ਜੇ 1756 ਬਿਕ੍ਰਮੀ ਦਾ 1 ਵੈਸਾਖ, ਅੱਜ ਵੀ 1 ਵੈਸਾਖ ਹੈ ਤਾਂ ਉਸ ਤੋਂ 33 ਸਾਲ ਪਹਿਲਾਂ (1723 ਬਿਕ੍ਰਮੀ) ਦਾ 23 ਪੋਹ, ਅੱਜ 23 ਪੋਹ ਕਿਉਂ ਨਹੀਂ? ਜੇ ਵੈਸਾਖੀ ਦੀ ਤਰੀਕ, ਜੋ 29 ਮਾਰਚ ਤੋਂ ਖਿਸਕ ਕੇ 14 ਅਪ੍ਰੈਲ ਹੋ ਗਈ ਪ੍ਰਵਾਨ ਕਰ ਲਈ ਗਈ ਤਾਂ 23 ਪੋਹ, ਜੋ 22 ਦਸੰਬਰ ਤੋਂ ਖਿਸਕ ਕੇ 5 ਜਨਵਰੀ ਉਤੇ ਪਹੁੰਚ ਗਿਆ ਹੈ, ਉਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਹੈ?

23 ਪੋਹ ਲਈ ਮਾਪਦੰਡ ਹੋਰ ਤੇ 1 ਵੈਸਾਖ ਉਤੇ ਮਾਪਦੰਡ ਹੋਰ, ਇਹ ਕਿਧਰ ਦਾ ਨਿਆਂ ਹੈ? ਯਾਦ ਰਹੇ ਇਹ ਸਵਾਲ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ, ਪਰ ਕਰਨਲ ਨਿਸ਼ਾਨ ਨੇ ਜਵਾਬ ਨਹੀਂ ਦਿਤਾ। ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7, ਜੋਤੀ ਜੋਤ ਦਿਹਾੜਾ ਕੱਤਕ ਸੁਦੀ 5, ਗੁਰਤਾਗੱਦੀ ਦਿਵਸ ਗੁਰੂ ਗੰਥ ਸਾਹਿਬ ਜੀ, ਕੱਤਕ ਸੁਦੀ 2 ਨੂੰ ਮਨਾਉਣਾ ਹੈ ਤਾਂ ਖ਼ਾਲਸਾ ਸਾਜਨਾ ਦਿਵਸ ਚੇਤ ਸੁਦੀ 9 ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ? ਕੁੱਝ ਦਿਹਾੜੇ ਵਦੀ-ਸੁਦੀ ਮੁਤਾਬਕ, ਕੁੱਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ, ਅਜਿਹੀ ਦੁਬਿਧਾ ਕਿਉਂ ਰੱਖੀ ਗਈ ਹੈ?

ਜੇ ਗੁਰਪੁਰਬ, ਚੰਨ ਦੇ ਕੈਲੰਡਰ ਮੁਤਾਬਕ ਮਨਾਉਣੇ ਹਨ ਤਾਂ ਇਸ ਵਿਚ ਤੇਰਵਾਂ ਮਹੀਨਾ (ਮਲ ਮਾਸ) ਜੋੜ ਕੇ ਸੂਰਜੀ ਕੈਲੰਡਰ ਦੇ ਬਰਾਬਰ ਕਿਉਂ ਕੀਤਾ ਜਾਂਦਾ ਹੈ? ਜੇਕਰ ਚੰਨ ਦੇ ਕੈਲੰਡਰ ਨੂੰ ਹੀ ਖਿੱਚ-ਧੂਹ ਕੇ ਸੂਰਜੀ ਕੈਲੰਡਰ ਨਾਲ ਨੱਥੀ ਕਰਨਾ ਹੈ ਤਾਂ ਸਿੱਧਾ ਸੂਰਜੀ ਕੈਲੰਡਰ ਹੀ ਕਿਉਂ ਨਹੀਂ ਅਪਣਾਇਆ ਜਾ ਸਕਦਾ? 

ਨਾਨਕਸ਼ਾਹੀ ਕੈਲੰਡਰ ਦੇ ਅਲੋਚਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਤੁਹਾਡੇ ਵਿਚ ਸਮਰੱਥਾ ਹੈ ਤਾਂ ਪੁਰੇਵਾਲ ਵਲੋਂ ਖਿੱਚੀ ਗਈ ਲਕੀਰ ਨੂੰ ਮਿਟਾਉਣ ਦਾ ਅਸਫਲ ਯਤਨ ਕਰਨ ਦੀ ਬਜਾਏ, ਉਸ ਤੋਂ ਲੰਮੀ ਲਕੀਰ ਖਿੱਚਣ ਦਾ ਯਤਨ ਕਰੋ। ਜਿਹੜੇ ਮਾਪਦੰਡ ਤੁਸੀ ਨਾਨਕਸ਼ਾਹੀ ਕੈਲੰਡਰ ਉਤੇ ਠੋਸਣਾ ਚਾਹੁੰਦੇ ਹੋ, ਉਨ੍ਹਾਂ ਮਾਪਦੰਡਾਂ ਅਨੁਸਾਰ ਅਪਣਾ ਕੈਲੰਡਰ ਬਣਾ ਕੇ ਕੌਮ ਦੀ ਕਚਿਹਰੀ ਵਿਚ ਪੇਸ਼ ਕਰੋ ਤਾਕਿ ਉਸ ਉਤੇ ਹੀ ਵਿਚਾਰ ਕੀਤੀ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement