
ਬੋਲੀ ਜਾਂ ਭਾਸ਼ਾ ਅਨੇਕ ਪ੍ਰਕਾਰ ਦੀ ਹੁੰਦੀ ਹੈ। ਬੋਲ-ਚਾਲ, ਲਿਖਤੀ ਇਸ਼ਾਰੇ, ਪੱਤੇ, ਕਬੂਤਰ ਤੇ ਹੋਰ ਪੰਛੀਆਂ ਦੇ ਸਹਿਯੋਗ
ਬੋਲੀ ਜਾਂ ਭਾਸ਼ਾ ਅਨੇਕ ਪ੍ਰਕਾਰ ਦੀ ਹੁੰਦੀ ਹੈ। ਬੋਲ-ਚਾਲ, ਲਿਖਤੀ ਇਸ਼ਾਰੇ, ਪੱਤੇ, ਕਬੂਤਰ ਤੇ ਹੋਰ ਪੰਛੀਆਂ ਦੇ ਸਹਿਯੋਗ ਅਤੇ ਅਨੇਕਾਂ ਤਰ੍ਹਾਂ ਦੇ ਤਰੀਕੇ ਨਾਲ ਵਾਰਤਾਲਾਪ ਦਾ ਮਾਧਿਅਮ ਬਣਦੀ ਹੈ। ਹਰ ਜ਼ੁਬਾਨ ਦੀ ਅਪਣੀ ਚੜ ਤੇ ਅਪਣਾ ਲਹਿਜਾ ਹੁੰਦਾ ਹੈ। ਬੋਲੀ ਜਾਂ ਭਾਸ਼ਾ ਨੂੰ ਸਮੇਂ ਸਮੇਂ ਤੇ ਅਨੇਕਾਂ ਹਨੇਰੀਆਂ, ਝਖੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ੁਬਾਨ ਦੇ ਦੋਖੀ ਹਰ ਕਾਲ ’ਚ ਹੁੰਦੇ ਹਨ ਤੇ ਜੇ ਸਪੂਤ ਹੀ ਕਪੂਤ ਬਣ ਜਾਣ ਤਾਂ ਉਸ ਬੋਲੀ ਦੀ ਖ਼ੈਰ ਨਹੀਂ ਰਹਿੰਦੀ। ਪਰ ਪੰਜਾਬੀ ਸੂਰਮੇ ਮਾਂ ਬੋਲੀ ਪੰਜਾਬੀ ਦੇ ਸੋਹਲੇ ਗਾਉਂਦੇ ਹਨ ਤੇ ਮਾਖਿਉਂ ਮਿੱਠੇ ਸਰੂਰ ਦੀਆਂ ਬਾਤਾਂ ਪਾਉਣ ਵਾਲੀ ਇਹ ਬੋਲੀ ‘ਪੰਜਾਬੀ’ ਨੂੰ ਅਪਣੇ ਸਿਰ ਦਾ ਤਾਜ ਦਸਦੇ ਹਨ।
ਆਉ ਆਪਾਂ ਵੀ ਪ੍ਰਣ ਕਰੀਏ ਕਿ ਮਾਂ ਬੋਲੀ ਦੇ ਦੁਸ਼ਮਣਾਂ ਨੂੰ ਵੰਗਾਰ ਕੇ ਮਾਂ ਬੋਲੀ ਨੂੰ ਬਣਦਾ ਮਾਣ ਦਵਾਈੇਏ। ਸ਼ਿਆਮ ਦੇਵ ਪਰਾਸ਼ਰ ਨੇ ਇਸ ਨੂੰ ਰਿਸ਼ੀਆਂ-ਮੁਨੀਆਂ ਦੀ ਭਾਸ਼ਾ ਦਸਿਆ ਹੈ, ਵੇਦ ਮੰਤਰਾਂ ਦੇ ਉਚਾਰਨ ਵਾਲੀ ਭਾਸ਼ਾ ਕਿਹਾ ਹੈ। ਗੁਰਮੁਖੀ ਅਰਥਾਤ ਗੁਰੂਆਂ ਦੇ ਮੁੱਖ ਤੋਂ ਉਤਪੰਨ ਹੋਈ ਭਾਸ਼ਾ। ਪਾਣਿਨੀ ਨੇ ਦੁਨੀਆਂ ਦੀ ਪਹਿਲੀ ਵਿਆਕਰਣ ਇਸੇ ਭਾਸ਼ਾ ’ਚ ਲਿਖੀ ਸੀ। ਮੌਲਵੀ ਕਮਾਲੁਦੀਨ ਸਤਾਰਾਂ ਸੋ ਇਕ ਵਿਚ ਲਿਖਦਾ ਹੈ :
ਵੇਖ ਕਿਤਾਬਾਂ ਮਸਲੇ ਜੋੜੇ ਨਾਲ ਜ਼ੁਬਾਨ ਪੰਜਾਬੀ,
ਯਾਦ ਕਰੋ ਤੁਸੀਂ ਪੜ੍ਹੋ ਹਮੇਸ਼ਾਂ ਨਾਲ ਤਬੀਅਤ ਪੰਜਾਬੀ।
ਗ਼ੁਲਾਮ ਮੁਹੱਯਦੀਨ ਕਸੂਰੀ ਕਹਿੰਦਾ ਹੈ,
‘ਇਸ ਆਸੀ ਨੂੰ ਬਹੁਤ ਤਕੀਦਾਂ ਕਰਦੇ ਨਾਲ ਸ਼ਤਾਬੀ
ਜ਼ਿਕਰ ਮਨਾਸਕ ਹੱਜ ਦਾ ਕਰ ਤੂੰ ਵਿਚ ਜ਼ਬਾਨ ਪੰਜਾਬੀ।
ਲਾਲਾ ਧਨੀ ਰਾਮ ਚਾਤ੍ਰਿਕ ਕਹਿੰਦਾ ਹੈ :
‘ਮੈਂ ਪੰਜਾਬੀ ਬੋਲੀ ਬਚਪਨ ’ਚ ਮਾਂ ਪਾਸੋਂ ਸਿਖੀ,
ਇਹੋ ਜਿਹੀ ਮਨੋਹਰ ਮਿੱਠੀ ਹੋਰ ਕੋਈ ਨਾ ਡਿੱਠੀ। ’
ਬਾਬੂ ਫ਼ਿਰੋਜ਼ਦੀਨ ਸ਼ਰਫ਼ ਬੋਲੀ ਦਾ ਸ਼ੈਦਾਈ ਸੀ, ਉਹ ਕਹਿੰਦਾ ਹੈ :
ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ,
ਰਵ੍ਹਾਂ ਏਥੇ ਮੈਂ ਯੂਪੀ ਵਿਚ ਕਰਾਂ ਗੱਲਾਂ
ਐਸੀ ਗੱਲ ਨੂੰ ਛਿੱਕੇ ਤੇ ਟੰਗਦਾ ਹਾਂ।
ਮੈਂ ਪੰਜਾਬੀ ਪੰਜਾਬੀ ਦਾ ਸ਼ਰਫ਼ ਸੇਵਕ ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
ਬੋਲੀ ਤੋਂ ਬੰਦਾ ਵੱਖ ਨਹੀਂ ਬੋਲੀ ਨਹੀਂ ਤਾਂ ਕੱਖ ਨਹੀਂ ਦਾਮਨ ਲਾਹੌਰੀ ਲਿਖਦਾ ਹੈ :
ਲੱਖ ਹੋਣ ਵੈਰੀ ਭਾਵੇਂ ਇਸ ਦੇ ਪੈਦਾ,
ਇਹ ਦਿਨੋਂ ਦਿਨ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਪੰਜਾਬੀ ਨਹੀਂ ਮਰ ਸਕਦੀ। ਜਦੋਂ ਤਕ ਪੰਜਾਬਣ ਕੋਈ ਜਣਦੀ ਰਹੇਗੀ
ਮਜ਼੍ਹਬ ਨਾਲ ਬੋਲੀ ਦਾ ਵਾਸਤਾ ਨਹੀਂ ਸਾਂਝੀ ਸਿੱਖ ਹਿੰਦੂ ਮੁਸਲਮਾਨ ਦੀ ਏ
ਬੱਚਾ ਬੁੱਢਾ ਪੰਜਾਬ ਦਾ ਬੋਲਦਾ ਏ।
ਸਾਂਝੀ ਬੋਲੀ ਏ ਹਰ ਇਨਸਾਨ ਦੀ ਏ।
ਮਾਂ ਬੋਲੀ ਪੰਜਾਬੀ ’ਤੇ ਫ਼ਖ਼ਰ ਸਾਨੂੰ
ਦੁਨੀਆਂ ਸਾਰੀ ਇਹ ਗੱਲ ਨੂੰ ਜਾਣਦੀ ਏ।
ਸੋ ਦੋਸਤੋ ਆਉ ਆਪਾਂ ਸਾਰੇ ਰਲ ਕੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕਰੀਏ। ਪੰਜਾਬੀ ਮਾਤ ਭਾਸ਼ਾ ਦਾ ਇਹ ਮਹੀਨਾ ਇਸ ਤਰੀਕੇ ਨਾਲ ਮਨਾਈਏ ਕਿ ਇਹ ਮਹੀਨਾ ਅਮੁੱਕ ਸਦੀਆਂ ਜਿਹਾ ਬਣ ਜਾਵੇ। ਕਦੇ ਖ਼ਤਮ ਹੀ ਨਾ ਹੋਵੇ ਤੇ ਸਾਡੀ ਮਾਤ ਭਾਸ਼ਾ ਪੰਜਾਬੀ ਦੀ ਲੋਕ ਗੀਤਾਂ ਜਿੰਨੀ ਉਮਰ ਕਰੀਏ। ਰਹਿੰਦੀ ਦੁਨੀਆਂ ਤ